Welcome to Canadian Punjabi Post
Follow us on

29

March 2024
 
ਕੈਨੇਡਾ

ਮੁਨਾਫਾ ਕਮਾ ਰਹੇ ਗਰੌਸਰੀ ਸਟੋਰਜ਼ ਦੇ ਸੀਈਓਜ਼ ਐਮਪੀਜ਼ ਸਾਹਮਣੇ ਹੋਣਗੇ ਪੇਸ਼

March 07, 2023 09:43 AM

ਓਟਵਾ, 7 ਮਾਰਚ (ਪੋਸਟ ਬਿਊਰੋ) : ਕੈਨੇਡਾ ਦੇ ਸੱਭ ਤੋਂ ਵੱਡੇ ਗ੍ਰੌਸਰੀ ਸਟੋਰਜ਼ ਦੇ ਸੀਈਓਜ਼ ਨੂੰ ਲੰਮੇਂ ਹੱਥੀਂ ਲੈਣ ਲਈ ਐਮਪੀਜ਼ ਪੂਰੀ ਤਰ੍ਹਾਂ ਤਿਆਰ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਐਮਪੀਜ਼ ਇਹ ਪਤਾ ਲਾਉਣਾ ਚਾਹੁੰਦੇ ਹਨ ਕਿ ਮੰਦਵਾੜੇ ਦੇ ਇਸ ਦੌਰ ਵਿੱਚ ਗਰੌਸਰੀ ਸਟੋਰਜ਼ ਐਨੀ ਕਮਾਈ ਕਿਵੇਂ ਕਰ ਰਹੇ ਹਨ। ਐਮਪੀਜ਼ ਇਸ ਮਾਮਲੇ ਵਿੱਚ ਪੂਰੀ ਪਾਰਦਰਸ਼ਤਾ ਲਿਆਉਣੀ ਚਾਹੁੰਦੇ ਹਨ।
ਖਾਣੇ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਅਧਿਐਨ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਲੋਬਲਾਅ ਕੌਸ ਲਿਮਟਿਡ, ਮੈਟਰੋ ਇਨਕਾਰਪੋਰੇਸ਼ਨ ਤੇ ਐਂਪਾਇਰ ਕੋ· ਲਿਮਟਿਡ, ਜੋ ਕਿ ਸੋਬੇਅਜ਼, ਸੇਫਵੇਅ ਤੇ ਫਰੈਸਕੋ ਵਰਗੀਆਂ ਚੇਨਜ਼ ਆਪਰੇਟ ਕਰਦੇ ਹਨ, ਦੇ ਸੀਈਓ ਤੇ ਪ੍ਰੈਜ਼ੀਡੈਂਟ ਹਾਊਸ ਆਫ ਐਗਰੀਕਲਚਰ ਕਮੇਟੀ ਸਾਹਮਣੇ ਗਵਾਹੀ ਦੇਣਗੇ।ਇੱਥੇ ਦੱਸਣਾ ਬਣਦਾ ਹੈ ਕਿ ਹੋਰਨਾਂ ਕੰਪਨੀਆਂ ਦੇ ਸੀਈਓਜ਼ ਪਹਿਲਾਂ ਹੀ ਐਮਪੀਜ਼ ਸਾਹਮਣੇ ਇਸ ਸਬੰਧ ਵਿੱਚ ਆਪਣਾ ਪੱਖ ਰੱਖ ਚੁੱਕੇ ਹਨ।
ਪਰ ਐਨਡੀਪੀ ਵੱਲੋਂ ਉਚੇਚੇ ਤੌਰ ਉੱਤੇ ਇਸ ਗੱਲ ਉੱਤੇ ਇਤਰਾਜ਼ ਪ੍ਰਗਟਾਇਆ ਗਿਆ ਸੀ ਕਿ ਇਸ ਮਾਮਲੇ ਵਿੱਚ ਸੀਈਓਜ਼ ਵੱਲੋਂ ਖੁਦ ਗਵਾਹੀ ਕਿਉਂ ਨਹੀਂ ਦਿੱਤੀ ਜਾਂਦੀ।ਇੰਡਸਟਰੀ ਦੇ ਆਗੂਆਂ ਦਾ ਪੱਖ ਜਾਨਣ ਦਾ ਇਹ ਪ੍ਰਸਤਾਵ ਪਾਰਟੀ ਦੇ ਐਗਰੀਕਲਚਰ ਕ੍ਰਿਟਿਕ ਐਲਿਸਟੇਅਰ ਮੈਕਗ੍ਰੈਗਰ ਦਾ ਸੀ ਤੇ ਇਸ ਨੂੰ ਕਮੇਟੀ ਵਿੱਚ ਮੌਜੂਦ ਲਿਬਰਲ, ਕੰਜ਼ਰਵੇਟਿਵ ਤੇ ਬਲਾਕ ਕਿਊਬਿਕੁਆ ਦੇ ਐਮਪੀਜ਼ ਵੱਲੋਂ ਭਰਵਾਂ ਸਮਰਥਨ ਮਿਲਿਆ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼