Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਮਹਾਂਮਾਰੀ ਤੋਂ ਬਾਅਦ ਮਿਰੇਕਲ ਆਨ ਮੇਨ ਸਟਰੀਟ ਨੇ ਇੱਕਠੀ ਕੀਤੀ ਇੱਕ ਮਿਲੀਅਨ ਡਾਲਰ ਤੋਂ ਵੀ ਵੱਧ ਦੀ ਰਕਮ

February 06, 2023 09:53 PM

ਹਾਲਟਨ, 6 ਫਰਵਰੀ (ਪੋਸਟ ਬਿਊਰੋ) : ਬੀਤੇ ਦਿਨੀਂ ਬਰੈਂਪਟਨ ਤੇ ਮਾਲਟਨ ਵਿੱਚ ਕਰਵਾਏ ਗਏ ਚੈਰਿਟੀ ਪ੍ਰੋਗਰਾਮ ਮਿਰੇਕਲ ਆਨ ਮੇਨ ਸਟਰੀਟ ਦੌਰਾਨ ਹਾਲਟਨ ਤੇ ਬਰੈਂਪਟਨ ਦੇ ਪਰਿਵਾਰਾਂ ਤੇ ਵਿਅਕਤੀਆਂ ਵੱਲੋਂ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ।
ਇਸ ਦੌਰਾਨ ਟਾਈਗਰਜੀਤ ਸਿੰਘ ਫਾਊਂਡੇਸ਼ਨ (ਟੀਜੇਐਸਐਫ) ਵੱਲੋਂ ਹਾਲਟਨ ਰੀਜਨਲ ਪੁਲਿਸ ਤੇ ਪੀਲ ਰੀਜਨਲ ਪੁਲਿਸ ਨਾਲ ਮਿਲ ਕੇ ਹਾਲੀਡੇਅ ਸੀਜ਼ਨ ਵਿੱਚ ਵਧੇਰੇ ਪਰਿਵਾਰਾਂ ਤੇ ਬੱਚਿਆਂ ਦੀ ਮਦਦ ਕਰਨ ਦਾ ਮਿਥਿਆ ਟੀਚਾ ਪੂਰਾ ਕੀਤਾ ਗਿਆ। ਇਹ ਸਾਂਝੀ ਕੋਸਿ਼ਸ਼ ਪ੍ਰਿਜ਼ੈਂਟਿੰਗ ਪਾਰਟਨਰ ਸਿਟੀ ਆਫ ਬਰੈਂਪਟਨ ਤੇ ਪ੍ਰਿਜੈ਼ਂਟਿੰਗ ਸਪਾਂਸਰ ਵਾਲੇਸ ਸੈ਼ਵਰਲੇ ਦੀ ਮਦਦ ਨਾਲ ਪੂਰੀ ਹੋਈ। ਮਹਾਂਮਾਰੀ ਤੋਂ ਬਾਅਦ ਮੇਨ ਸਟਰੀਟ ਟੌਏ ਡਰਾਈਵ ਪਹਿਲਕਦਮੀ ਤਹਿਤ 1,000,000 ਡਾਲਰ ਦੀ ਡੋਨੇਸ਼ਨ ਤੇ ਸਪਾਂਸਰਸਿ਼ਪ ਹਾਸਲ ਹੋਈ ਤੇ ਫਿਰ ਇਸ ਨੂੰ ਹਾਲਟਨ ਰੀਜਨ, ਬਰੈਂਪਟਨ ਦੇ ਲੋੜਵੰਦ ਪਰਿਵਾਰਾਂ ਤੇ ਬੱਚਿਆਂ ਦੇ ਨਾਲ ਨਾਲ ਕਈ ਕਮਿਊਨਿਟੀ ਚੈਰੀਟੇਬਲ ਸੰਸਥਾਵਾਂ ਜਿਨ੍ਹਾਂ ਵਿੱਚ ਸਾਲਵੇਸ਼ਨ ਆਰਮੀ ਚੈਪਟਰਜ਼, ਹਾਲਟਨ ਵੁਮਨਜ਼ ਪਲੇਸ, ਸੀਐਮਐਚਏ, ਬਿੱਗ ਬ੍ਰਦਰਜ਼ ਬਿੱਗ ਸਿਸਟਰਜ਼, ਫੇਥ ਉੱਤੇ ਆਧਾਰਿਤ ਸੰਸਥਾਵਾਂ, ਐਲੀਮੈਂਟਰੀ ਸਕੂਲ, ਬੌਏ ਗਰਲਜ਼ ਕਲੱਬ ਆਫ ਪੀਲ, ਬੱਚਿਆਂ ਦੇ ਹਸਪਤਾਲ ਜਿਵੇਂ ਕਿ ਬਰੈਂਪਟਨ ਸਿਵਿਕ ਹਸਪਤਾਲ, ਸ਼ਾਮਲ ਹਨ, ਵਿੱਚ ਵੰਡਿਆ ਗਿਆ।
ਇਸ ਮੌਕੇ ਟੀਜੇਐਸਐਫ ਦੇ ਚੇਅਰਮੈਨ ਟਾਈਗਰਜੀਤ ਸਿੰਘ ਨੇ ਆਖਿਆ ਕਿ ਬਿਮਾਰੀ ਤੇ ਗਰੀਬੀ ਕਿਸੇ ਨਾਲ ਫਰਕ ਨਹੀਂ ਕਰਦੀਆਂ ਤੇ ਕਿਸੇ ਨੂੰ ਦੇਣ ਦਾ ਜਜ਼ਬਾ ਵੀ ਇਹ ਫਰਕ ਨਹੀਂ ਸਮਝਦਾ। ਉਨ੍ਹਾਂ ਆਖਿਆ ਕਿ ਸਾਡੀ ਸੰਸਥਾ ਦਾ ਮੰਤਵ ਵੀ ਇਹੋ ਹੈ। ਉਨ੍ਹਾਂ ਆਪਣੇ ਸਪਾਂਸਰਜ਼, ਕਾਰੋਬਾਰੀ ਭਾਈਵਾਲਾਂ, ਵਾਲੰਟੀਅਰਜ਼, ਸਕੂਲਾਂ, ਮੀਡੀਆ ਤੇ ਕਮਿਊਨਿਟੀ ਦਾ ਇਸ ਵੱਡੀ ਮਦਦ ਲਈ ਸ਼ੁਕਰੀਆ ਅਦਾ ਕੀਤਾ। ਇਸ ਦੌਰਾਨ ਟੀਜੇਐਸਐਫ ਦੇ ਪ੍ਰੈਜ਼ੀਡੈਂਟ ਟਾਈਗਰਜੀਤ ਸਿੰਘ ਜੂਨੀਅਰ ਨੇ ਆਖਿਆ ਕਿ ਇਸ ਨੇਕ ਕੰਮ ਵਿੱਚ ਯੋਗਦਾਨ ਪਾਉਣ ਵਾਲੇ ਹਰ ਸ਼ਖ਼ਸ ਦੇ ਉਹ ਦਿਲੋਂ ਧੰਨਵਾਦੀ ਹਨ। ਇਸ ਦੌਰਾਨ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਆਖਿਆ ਕਿ ਉਹ ਟਾਈਗਰਜੀਤ ਸਿੰਘ ਫਾਊਂਡੇਸ਼ਨ ਦੇ ਸਪੋਰਟ ਵਿੱਚ ਹਨ ਤੇ ਟਾਈਗਰਜ਼ ਮਿਲ ਕੇ ਜਿਹੜਾ ਕਮਿਊਨਿਟੀ ਲਈ ਕੰਮ ਕਰ ਰਹੇ ਹਨ ਅਸੀਂ ਉਸ ਲਈ ਉਨ੍ਹਾਂ ਦੇ ਧੰਨਵਾਦੀ ਹਾਂ। ਇਸ ਮੌਕੇ ਪੀਲ ਪੁਲਿਸ ਦੇ ਚੀਫ ਨਿਸ਼ਾਨ ਦੁਰੱਈਅੱਪਾ ਤੇ ਮਿਲਟਨ ਦੇ ਮੇਅਰ ਗੌਰਡ ਕ੍ਰੈਂਟਜ਼, ਹਾਲਟਨ ਪੁਲਿਸ ਚੀਫ ਸਟੀਫਨ ਟੈਨਰ, ਹਾਲਟਨ ਪੁਲਿਸ ਦੇ ਡਿਪਟੀ ਚੀਫ ਰੌਜਰ ਵਿਲਕੀ, ਹਾਲਟਨ ਪੁਲਿਸ ਸਾਰਜੈਂਟ ਰਿੱਕ ਜਡਸਨ ਨੇ ਵੀ ਟੀਜੇਐਸਐਫ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮਿਲਟਨ ਤੋਂ ਐਮਪੀਪੀ ਪਰਮ ਗਿੱਲ, ਬਰੈਂਪਟਨ ਤੋਂ ਐਮਪੀਪੀ ਪ੍ਰਭਮੀਤ ਸਰਕਾਰੀਆ, ਲੀਜ਼ਾ ਰਾਇਤ, ਬਰੈਂਪਟਨ ਤੇ ਮਿਲਟਨ ਕਾਊਂਸਲ ਮੈਂਬਰ ਵੀ ਮੌਜੂਦ ਸਨ।

 

 

 
Have something to say? Post your comment