Welcome to Canadian Punjabi Post
Follow us on

22

March 2023
ਬ੍ਰੈਕਿੰਗ ਖ਼ਬਰਾਂ :
ਅਫਗਾਨਿਸਤਾਨ 'ਚ 6[8 ਤੀਬਰਤਾ ਦਾ ਭੂਚਾਲ, ਭਾਰਤ 'ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇਹੈਤੀ 'ਚ ਹਿੰਸਾ ਦੌਰਾਨ 530 ਲੋਕਾਂ ਦੀ ਮੌਤ, ਸਥਿਤੀ ਹੋਈ ਕਾਬੂ ਤੋਂ ਬਾਹਰਮੁੱਖ ਮੰਤਰੀ ਭਗਵੰਤ ਮਾਨ ਨੇ ਮੀਂਹ ਨਾਲ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਵਾਉਣ ਦੇ ਦਿੱਤੇ ਹੁਕਮਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ : ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈਹਾਈਕੋਰਟ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਅਗਾਊਂ ਜ਼ਮਾਨਤਪੰਜਾਬ ਦੇ ਮੌਜੂਦਾ ਸਥਿਤੀ `ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨਅੰਮ੍ਰਿਤਪਾਲ 'ਤੇ ਲਾਇਆ ਐਨ.ਐਸ.ਏ, ਸਰਕਾਰ ਨੇ ਹਾਈਕੋਰਟ 'ਚ ਦਿੱਤਾ ਜਵਾਬਪਾਕਿਸਤਾਨ ਵਿਚ ਅਣਪਛਾਤੇ ਹਮਲਾਵਰਾਂ ਨੇ ਵੈਨ 'ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 4 ਦੀ ਮੌਤ, 12 ਜ਼ਖਮੀ
 
ਮਨੋਰੰਜਨ

‘ਦਿ ਕਰਿਊ’ ਵਿੱਚ ਦਿਖਾਈ ਦੇਣਗੇ ਦਲਜੀਤ

February 02, 2023 03:21 PM

ਉੜਤਾ ਪੰਜਾਬ’ ਅਤੇ ‘ਸੂਰਮਾ’ ਸਮੇਤ ਹੋਰ ਫਿ਼ਲਮਾਂ ਵਿੱਚ ਆਪਣਾ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਅਦਾਕਾਰ ਅਤੇ ਗਾਇਕ ਦਲਜੀਤ ਦੁਸਾਂਝ, ਹੁਣ ਫਿ਼ਲਮ ‘ਦਿ ਕਰਿਊ’ ਵਿੱਚ ਦਿਖਾਈ ਦੇਣਗੇ। ਇਸ ਫਿ਼ਲਮ ਵਿੱਚ ਅਦਾਕਾਰਾ ਤੱਬੂ, ਕਰੀਨਾ ਕਪੂਰ ਖਾਨ ਅਤੇ ਕ੍ਰਿਤੀ ਸਨਨ ਵੀ ਅਹਿਮ ਭੂਮਿਕਾਵਾਂ ਵਿਚ ਹਨ। ਇਹ ਕਾਮੇਡੀ ਫਿ਼ਲਮ ਸੰਘਰਸ਼ਸ਼ੀਲ ਏਅਰਲਾਈਨ ਸਨਅਤ ਵਿਚਲੀਆਂ ਖਾਮੀਆਂ ’ਤੇ ਆਧਾਰਿਤ ਹੈ। ਫਿ਼ਲਮ ਨਿਰਮਾਤਾ ਰੀਆ ਕਪੂਰ ਨੇ ਕਿਹਾ ਕਿ ਅਸੀਂ ਦਿਲਜੀਤ ਦੇ ਮਿਆਰੀ ਪ੍ਰਾਜੈਕਟਾਂ ਲਈ ਉਸ ਦੀ ਸੂਝ ਨੂੰ ਦੇਖਦੇ ਹੋਏ ਕਲਾਕਾਰਾਂ ਵਿੱਚ ਉਸ ਦੇ ਸ਼ਾਮਲ ਹੋਣ ’ਤੇ ਬਹੁਤ ਖੁਸ਼ ਹਾਂ। ਇਹ ਇਕ ਵੱਖਰੀ ਫਿ਼ਲਮ ਹੈ, ਕਿਉਂਕਿ ਤੁਸੀਂ ਪਹਿਲਾਂ ਕਦੇ ਵੀ ਅਜਿਹੀ ਫਿ਼ਲਮ ਨਹੀਂ ਦੇਖੀ। ਮੈਂ ਅਤੇ ਅਦਾਕਾਰ, ਦਰਸ਼ਕਾਂ ਨੂੰ ਸਿਨੇਮਾ ਦਾ ਯਾਦਗਾਰੀ ਤਜਰਬਾ ਦੇਣ ਲਈ ਬਹੁਤ ਖੁਸ਼ ਹਾਂ। ਫਿ਼ਲਮ ਦੀ ਕਹਾਣੀ ਤਿੰਨ ਔਰਤਾਂ ਦੁਆਲੇ ਘੁੰਮਦੀ ਹੈ, ਜੋ ਕੰਮ ਕਰਦੀਆਂ ਹਨ ਅਤੇ ਅੱਗੇ ਵਧਣ ਦੀ ਕੋਸਿ਼ਸ਼ ਕਰਦੀਆਂ ਹਨ। ਇਸ ਦੌਰਾਨ ਉਨ੍ਹਾਂ ਦੀ ਕਿਸਮਤ ਉਨ੍ਹਾਂ ਨੂੰ ਕੁਝ ਅਣਕਿਆਸੀਆਂ ਅਤੇ ਗੈਰ-ਵਾਜਬ ਸਥਿਤੀਆਂ ਵੱਲ ਲੈ ਜਾਂਦੀ ਹੈ। ਇਸ ਨਾਲ ਉਹ ਝੂਠ ਦੇ ਜਾਲ ਵਿੱਚ ਫਸ ਜਾਂਦੀਆਂ ਹਨ। ਰਾਜੇਸ਼ ਕ੍ਰਿਸ਼ਨਨ ਵੱਲੋਂ ਨਿਰਦੇਸ਼ਿਤ, ਬਾਲਾਜੀ ਮੋਸ਼ਨ ਪਿਕਚਰਜ਼ ਲਿਮਟਿਡ ਅਤੇ ਅਨਿਲ ਕਪੂਰ ਪ੍ਰੋਡਕਸ਼ਨ ਵੱਲੋਂ ਬਣਾਈ ਇਹ ਫਿਲਮ ਇਸ ਸਾਲ ਮਾਰਚ ਮਹੀਨੇ ਦੇ ਅੰਤ ਤੱਕ ਸਿਨੇਮਾਘਰਾਂ ਵਿਚ ਆਵੇਗੀ।

 
Have something to say? Post your comment