Welcome to Canadian Punjabi Post
Follow us on

30

March 2023
ਬ੍ਰੈਕਿੰਗ ਖ਼ਬਰਾਂ :
‘ਪੁਤਿਨ ਨੇ ਜੰਗ ਵਿੱਚ ਸਭ ਕੁਝ ਗੁਆਇਆ, ਹੁਣ ਰੂਸ ਨਹੀਂ ਕਰ ਸਕਦਾ ਪ੍ਰਮਾਣੂ ਹਮਲਾ’: ਜੈਲੇਂਸਕੀਭਾਰਤੀ ਮੂਲ ਦੇ ਡੇਨੀਅਲ ਮੁਖੀ ਬਣੇ ਐਨਐਸਡਬਲਿਊ ਦੇ ਖਜ਼ਾਨਚੀ, ਭਗਵਤ ਗੀਤਾ ਦੀ ਸਹੁੰ ਚੁੱਕ ਕੇ ਰਚਿਆ ਇਤਿਹਾਸਨੀਨਾ ਤਾਂਗੜੀ ਨੇ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਸੰਭਾਲਿਆ ਅਹੁਦਾਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਵਿਭਾਗ ਵਿੱਚ ਨਵ-ਨਿਯੁਕਤ 245 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਪ੍ਰੋ: ਰੇਨੂੰ ਚੀਮਾ ਵਿਗ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਨਵੀਂ ਵੀਡੀਓ ਆਈ ਸਾਹਮਣੇ, ਕਿਹਾ: ਸਰਕਾਰ ਦਾ ਇਰਾਦਾ ਗ੍ਰਿਫਤਾਰ ਕਰਨਾ ਹੁੰਦਾ ਤਾਂ ਘਰ ਤੋਂ ਆ ਕੇ ਗ੍ਰਿਫਤਾਰ ਕਰ ਲੈਂਦੀਹਾੜ੍ਹੀ ਖਰੀਦ ਸੀਜ਼ਨ ਲਈ ਪੰਜਾਬ ਸਰਕਾਰ ਨੇ ਖਿੱਚੀ ਤਿਆਰੀ, ਸੀ.ਸੀ.ਐੱਲ. ਮਨਜ਼ੂਰ ਹੁੰਦੇ ਹੀ ਮੁੱਖ ਮੰਤਰੀ ਨੇ ਕੀਤੀ ਅਫ਼ਸਰਾਂ ਨਾਲ ਮੀਟਿੰਗਖੇਤੀਬਾੜੀ ਮੰਤਰੀ ਧਾਲੀਵਾਲ ਵੱਲੋਂ ਫੀਲਡ ਅਧਿਕਾਰੀਆਂ ਨੂੰ ਮੀਂਹ ਕਾਰਣ ਫਸਲਾਂ ਦੇ ਖਰਾਬੇ ਦੇ ਅਸਲ ਅੰਕੜੇ ਜਲਦ ਪੇਸ਼ ਕਰਨ ਦੇ ਹੁਕਮ
 
ਕੈਨੇਡਾ

ਨੋਵਾ ਸਕੋਸ਼ੀਆ ਸ਼ੂਟਿੰਗ ਸਬੰਧੀ ਜਾਂਚ ਵਿੱਚ ਦਖ਼ਲਅੰਦਾਜ਼ੀ ਕਰਨ ਦੇ ਦੋਸ਼ਾਂ ਤੋਂ ਬਲੇਅਰ ਨੇ ਕੀਤਾ ਇਨਕਾਰ

June 23, 2022 12:10 AM

ਓਟਵਾ, 22 ਜੂਨ (ਪੋਸਟ ਬਿਊਰੋ) : ਨੋਵਾ ਸਕੋਸ਼ੀਆ ਦੀ ਮਾਸ ਸ਼ੂਟਿੰਗ ਦੇ ਸਬੰਧ ਵਿੱਚ ਆਰਸੀਐਮਪੀ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਫੈਡਰਲ ਸਰਕਾਰ ਵੱਲੋਂ ਦਖਲਅੰਦਾਜ਼ੀ ਕਰਨ ਦੇ ਦੋਸ਼ਾਂ ਤੋਂ ਬੁੱਧਵਾਰ ਨੂੰ ਐਮਰਜੰਸੀ ਪ੍ਰਿਪੇਅਰਡਨੈੱਸ ਮੰਤਰੀ ਬਿੱਲ ਬਲੇਅਰ ਵੱਲੋਂ ਵਾਰੀ ਵਾਰੀ ਇਨਕਾਰ ਕੀਤਾ ਗਿਆ।
ਇਸ ਵਿਵਾਦ ਦਾ ਕੇਂਦਰ ਬਣ ਚੁੱਕੀ ਕਮਿਸ਼ਨਰ ਬ੍ਰੈਂਡਾ ਲੱਕੀ ਦਾ ਪੱਖ ਪੂਰਨ ਲਈ ਬਲੇਅਰ ਅੱਗੇ ਆਏ। ਬੁੱਧਵਾਰ ਨੂੰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਬਲੇਅਰ ਨੇ ਆਖਿਆ ਕਿ ਆਰਸੀਐਮਪੀ ਦੇ ਮਾਮਲਿਆਂ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਕਿਸੇ ਉੱਤੇ ਕੋਈ ਦਬਾਅ ਹੀ ਪਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਆਰਸੀਐਮਪੀ ਨੂੰ ਕਿਸੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਕੋਈ ਹਦਾਇਤ ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਉਨ੍ਹਾਂ ਦੇ ਫੈਸਲਿਆਂ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ। ਆਰਸੀਐਮਪੀ ਦੇ ਸਾਰੇ ਫੈਸਲਿਆਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ।
ਮੰਗਲਵਾਰ ਨੂੰ ਇਹ ਦੋਸ਼ ਲਾਏ ਗਏ ਸਨ ਕਿ ਕੈਨੇਡੀਅਨ ਇਤਿਹਾਸ ਦੀ ਸੱਭ ਤੋਂ ਦਿਲ ਦਹਿਲਾ ਦੇਣ ਵਾਲੀ ਸ਼ੂਟਿੰਗ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਸਰਕਾਰ ਵੱਲੋਂ ਗੰਨ ਉੱਤੇ ਪਾਬੰਦੀ ਲਾਉਣ ਲਈ ਵਰਤਿਆ ਜਾ ਰਿਹਾ ਹੈ। ਜਿ਼ਕਰਯੋਗ ਹੈ ਕਿ ਅਪਰੈਲ 2020 ਵਿੱਚ ਨੋਵਾ ਸਕੋਸ਼ੀਆ ਵਿੱਚ ਵਾਪਰੀ ਇਸ ਸੂ਼ਟਿੰਗ ਦੀ ਘਟਨਾ ਵਿੱਚ 22 ਲੋਕ ਮਾਰੇ ਗਏ ਸਨ।
ਦਸਤਾਵੇਜ਼ਾਂ ਅਨੁਸਾਰ ਨੋਵਾ ਸਕੋਸ਼ੀਆ ਦੀ ਇਸ ਮਾਸ ਸ਼ੂਟਿੰਗ ਦੀ ਘਟਨਾ ਤੋਂ 10 ਦਿਨ ਬਾਅਦ ਲੱਕੀ ਨੇ ਇੱਕ ਮੀਟਿੰਗ ਵਿੱਚ ਪ੍ਰੈੱਸ ਬ੍ਰੀਫਿੰਗਜ਼ ਕਰ ਰਹੀ ਨੋਵਾ ਸਕੋਸ਼ੀਆ ਡਵੀਜ਼ਨ ਦੀ ਨੁਕਤਾਚੀਨੀ ਕਰਦਿਆਂ ਨਿਰਾਸ਼ਾ ਪ੍ਰਗਟਾਈ। ਉਨ੍ਹਾਂ ਸੰਕੇਤ ਦਿੱਤਾ ਕਿ ਹਮਲਾਵਰ ਵੱਲੋਂ ਵਰਤੇ ਗਏ ਹਥਿਆਰ ਬਾਰੇ ਜਿਸ ਤਰ੍ਹਾਂ ਦੀ ਖਾਸ ਜਾਣਕਾਰੀ ਉਹ ਮੁਹੱਈਆ ਕਰਵਾਉਣੀ ਚਾਹੁੰਦੀ ਸੀ ਇਸ ਡਵੀਜ਼ਨ ਵੱਲੋਂ ਅਜਿਹਾ ਕੁੱਝ ਨਹੀਂ ਕੀਤਾ ਗਿਆ ਤੇ ਇਸ ਲਈ ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਉਨ੍ਹਾਂ ਦੀ ਹੁਕਮਅਦੂਲੀ ਹੋਈ।
ਹੱਥ ਲਿਖਤ ਨੋਟਸ ਵਿੱਚ ਨੋਵਾ ਸਕੋਸ਼ੀਆ ਆਰਸੀਐਮਪੀ ਸੁਪਰਡੈਂਟ ਡੈਰਨ ਕੈਂਪਬੈੱਲ ਨੇ ਲਿਖਿਆ ਕਿ ਲੱਕੀ ਨੇ ਇਹ ਸੰਕੇਤ ਦਿੱਤਾ ਸੀ ਕਿ ਉਨ੍ਹਾਂ ਵੱਲੋਂ ਤਤਕਾਲੀ ਪਬਲਿਕ ਸੇਫਟੀ ਮੰਤਰੀ ਬਲੇਅਰ ਤੇ ਪ੍ਰਧਾਨ ਮੰਤਰੀ ਆਫਿਸ ਨੂੰ ਇਹ ਵਾਅਦਾ ਕੀਤਾ ਗਿਆ ਸੀ ਕਿ ਆਰਸੀਐਮਪੀ ਉਹੀ ਜਾਣਕਾਰੀ ਰਲੀਜ਼ ਕਰੇਗੀ ਜਿਹੜੀ ਉਨ੍ਹਾਂ ਨੂੰ ਆਖੀ ਗਈ ਹੈ ਤੇ ਅਜਿਹਾ ਇਸ ਲਈ ਜ਼ਰੂਰੀ ਸੀ ਕਿਉਂਕਿ ਇਹ ਪੈਂਡਿੰਗ ਗੰਨ ਕੰਟਰੋਲ ਬਿੱਲ ਨਾਲ ਸਬੰਧਤ ਸੀ। ਉਸ ਸਮੇਂ ਨੋਵਾ ਸਕੋਸ਼ੀਆ ਆਰਸੀਐਮਪੀ ਨੇ ਇਹ ਆਖਿਆ ਸੀ ਕਿ ਵਾਧੂ ਦੀ ਜਾਣਕਾਰੀ ਰਲੀਜ਼ ਕਰਨ ਨਾਲ ਹਥਿਆਰਾਂ ਤੱਕ ਹਮਲਾਵਰ ਦੀ ਪਹੁੰਚ ਬਾਰੇ ਜਾਰੀ ਜਾਂਚ ਖਤਰੇ ਵਿੱਚ ਪੈ ਜਾਵੇਗੀ।
ਇਸ ਤੋਂ ਕੁੱਝ ਦਿਨ ਬਾਅਦ ਪ੍ਰਧਾਨ ਮੰਤਰੀ ਨੇ 1500 ਅਸਾਲਟ-ਸਟਾਈਲ ਹਥਿਆਰਾਂ ਉੱਤੇ ਪਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ।ਇਨ੍ਹਾਂ ਵਿੱਚ ਨੋਵਾ ਸਕੋਸ਼ੀਆ ਸ਼ੂਟਿੰਗ ਦੌਰਾਨ ਵਰਤੇ ਗਏ ਹਥਿਆਰ ਵੀ ਸ਼ਾਮਲ ਸਨ। ਮੰਗਲਵਾਰ ਦੇਰ ਰਾਤ ਜਾਰੀ ਕੀਤੇ ਬਿਆਨ ਵਿੱਚ ਲੱਕੀ ਨੇ ਆਖਿਆ ਕਿ ਉਨ੍ਹਾਂ ਵੱਲੋਂ ਕਦੇ ਕਿਸੇ ਜਾਂਚ ਨੂੰ ਖਤਰੇ ਵਿੱਚ ਨਹੀਂ ਪਾਇਆ ਗਿਆ ਨਾ ਹੀ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕੀਤੀ ਗਈ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੁੱਝ ਖਾਸ ਹਾਲਾਤ ਵਿੱਚ ਨੌਨ ਕੈਨੇਡੀਅਨਜ਼ ਵੀ ਹੁਣ ਕੈਨੇਡਾ ਵਿੱਚ ਖਰੀਦ ਸਕਣਗੇ ਰਿਹਾਇਸ਼ੀ ਪ੍ਰਾਪਰਟੀ ਬਜਟ ਵਿੱਚ ਫਾਰਮਾਕੇਅਰ ਦਾ ਕੋਈ ਜਿ਼ਕਰ ਨਾ ਹੋਣ ਕਾਰਨ ਕੀ ਹੋਵੇਗਾ ਲਿਬਰਲ-ਐਨਡੀਪੀ ਡੀਲ ਨੂੰ ਖ਼ਤਰਾ? ਫੈਡਰਲ ਬਜਟ ਵਿੱਚ ਕਲੀਨ ਇਲੈਕਟ੍ਰਿਸਿਟੀ, ਹੈਲਥਕੇਅਰ ਤੇ ਡੈਂਟਲ ਕੇਅਰ ਦੇ ਪਸਾਰ ਨੂੰ ਦਿੱਤੀ ਗਈ ਤਰਜੀਹ ਮਸ਼ਕੂਕ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਅਧਿਕਾਰੀ ਦੀ ਛੁਰੇਬਾਜ਼ੀ ਵਿੱਚ ਹੋਈ ਮੌਤ, ਦੂਜਾ ਅਧਿਕਾਰੀ ਜ਼ਖ਼ਮੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਬਨਬਾਰਬੀ ਕੈਂਪਸ ਮਹਾਤਮਾ ਗਾਂਧੀ ਦੇ ਬੁੱਤ ਦੀ ਕੀਤੀ ਗਈ ਭੰਨਤੋੜ ਫਰੀਲੈਂਡ ਦੇ ਬਜਟ ਵਿੱਚ ਘੱਟ ਆਮਦਨ ਵਾਲੇ ਕੈਨੇਡੀਅਨਜ਼ ਲਈ ਸ਼ਾਮਲ ਹੋਵੇਗੀ ਗਰੌਸਰੀ ਰਿਬੇਟ ਸਰਕਾਰ ਨਾਲ ਕੀਤੇ ਗਏ “ਕੌਨਫੀਡੈਂਸ ਐਂਡ ਸਪਲਾਈ” ਸਮਝੌਤੇ ਤੋਂ ਸੰਤੁਸ਼ਟ ਨਹੀਂ ਹਨ ਜਗਮੀਤ ਸਿੰਘ ਕੌਸਟ ਆਫ ਲਿਵਿੰਗ ਅਲਾਉਐਂਸ ਵਿੱਚ ਕਟੌਤੀ ਕਾਰਨ ਮਿਲਟਰੀ ਦੀ ਚੁਫੇਰਿਓਂ ਹੋ ਰਹੀ ਹੈ ਨੁਕਤਾਚੀਨੀ ਅੱਜ ਟਰੂਡੋ ਨਾਲ ਮੁਲਾਕਾਤ ਤੇ ਪਾਰਲੀਆਮੈਂਟ ਨੂੰ ਸੰਬੋਧਨ ਕਰਨਗੇ ਬਾਇਡਨ ਪਤਨੀ ਤੇ ਵਫਦ ਨਾਲ ਓਟਵਾ ਪਹੁੰਚੇ ਬਾਇਡਨ