Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਸੰਪਾਦਕੀ

ਬਰੈਂਪਟਨ ਈਸਟ - ਹਰੀ ਦੇ ਦੀਪ ਦਾ ਜਲੌਅ, ਹਰਦੀਪ ਗਰੇਵਾਲ ਦੀ ਸ਼ਾਨਦਾਰ ਜਿੱਤ

June 03, 2022 02:43 AM

ਪੰਜਾਬੀ ਪੋਸਟ ਸੰਪਾਦਕੀ
ਬਰੈਂਪਟਨ ਈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਨੌਜਵਾਨ ਉਮੀਦਵਾਰ ਹਰਦੀਪ ਗਰੇਵਾਲ ਨੇ ਆਪਣੇ ਨੇੜਲੇ ਵਿਰੋਧੀ, ਫੈਡਰਲ ਐਨ ਡੀ ਪੀ ਲੀਡਰ ਜਗਮੀਤ ਸਿੰਘ ਦੇ ਛੋਟੇ ਭਰਾ ਅਤੇ ਵਰਤਮਾਨ ਐਮ ਪੀ ਪੀ ਗੁਰਰਤਨ ਸਿੰਘ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਹਰਦੀਪ ਸਿੰਘ ਗਰੇਵਾਲ ਨੂੰ 9002 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਗੁਰਰਤਨ ਸਿੰਘ ਨੂੰ 6415 ਵੋਟਾਂ ਪਈਆਂ। ਲਿਬਰਲ ਉਮੀਦਵਾਰ ਜੱਨਤ ਗਰੇਵਾਲ ਨੂੰ ਸਿਰਫ਼ 4396 ਵੋਟਾਂ ਮਿਲੀਆਂ ਅਤੇ ਉਹ ਤੀਜੇ ਨੰਬਰ ਉੱਤੇ ਰਹੀ। ਪ੍ਰਸਿੱਧ ਪੱਤਰਕਾਰ ਅਤੇ ਪੰਜਾਬੀ ਪੋਸਟ ਦੇ ਮੁੱਖ ਸੰਪਾਦਕ ਜਗਦੀਸ਼ ਗਰੇਵਾਲ ਦੇ ਸਪੁੱਤਰ ਹਰਦੀਪ ਗਰੇਵਾਲ ਨੂੰ 43% ਵੋਟਾਂ ਦੇ ਕੇ ਬਰੈਂਪਟਨ ਈਸਟ ਦੇ ਵੋਟਰਾਂ ਨੇ ਸਾਬਤ ਕਰ ਦਿੱਤਾ ਹੈ ਕਿ ਚੋਣਾਂ ਤੋਂ ਪਹਿਲਾਂ ਦੇ ਸਰਵੇਖਣ ਸਦਾ ਹੀ ਸਹੀ ਤਸਵੀਰ ਪੇਸ਼ ਨਹੀਂ ਕਰਦੇ ਹੁੰਦੇ। ਸਾਰੇ ਸਰਵੇਖਣ ਇਹ ਅੰਦਾਜ਼ਾ ਲਾ ਰਹੇ ਸਨ ਕਿ ਇਸ ਰਾਈਡਿੰਗ ਤੋਂ ਹਰਦੀਪ ਗਰੇਵਾਲ ਅਤੇ ਗੁਰਰਤਨ ਸਿੰਘ ਦਰਮਿਆਨ ਕਾਂਟੇ ਦੀ ਟੱਕਰ ਹੋਵੇਗੀ ਪਰ ਹੋਇਆ ਇਸਤੋਂ ਬਿਲਕੁਲ ਵੱਖਰਾ। ਵੋਟਰਾਂ ਨੇ ਵੱਡੀ ਗਿਣਤੀ ਵਿੱਚ ਹਰਦੀਪ ਦੇ ਨੀਲੇ ਟੈਂਟ ਦੀ ਥਾਂ ਨੂੰ ਸੰਘਣਾ ਕਰਦੇ ਹੋਏ ਸਾਰੇ ਸਰਵੇਖਣਾਂ ਨੂੰ ਮਾਤ ਪਾ ਦਿੱਤੀ।

ਹਰਦੀਪ ਗਰੇਵਾਲ ਦੀ ਜਿੱਤ ਜਿੱਥੇ ਡੱਗ ਫੋਰਡ ਦੀ ਬਰੈਂਪਟਨ ਨੂੰ ਸਮੁੱਚਾ ਕੰਜ਼ਰਵੇਟਿਵ ਪਾਰਟੀ ਦੇ ਰੰਗ ਵਿੱਚ ਰੰਗਿਆ ਵੇਖਣਾ ਚਾਹੁੰਦਾ ਸੀ। ਇਸ ਸੁਫਨੇ ਨੂੰ ਸਾਕਾਰ ਕਰਨ ਵਿੱਚ ਬਰੈਂਪਟਨ ਈਸਟ ਦੀ ਭੂਮਿਕਾ ਅਹਿਮ ਸੀ ਕਿਉਂਕਿ ਇਹ ਰਾਈਡਿੰਗ ਫੈਡਰਲ ਐਨ ਡੀ ਪੀ ਲੀਡਰ ਜਗਮੀਤ ਸਿੰਘ ਦੀ ਹੋਮ ਸੀਟ ਹੈ ਅਤੇ ਉਹਨਾਂ ਦੇ ਭਰਾ ਇੱਥੇ ਤੋਂ ਪਹਿਲਾਂ ਹੀ ਐਮ ਪੀ ਪੀ ਸਨ। ਆਪਣੀ ਜਿੱਤ ਬਾਰੇ ਪ੍ਰਤੀਕਰਮ ਦੇਂਦੇ ਹੋਏ ਹਰਦੀਪ ਗਰੇਵਾਲ ਨੇ ਕਿਹਾ, “ਇਹ ਜਿੱਤ ਮੇਰੀ ਟੀਮ ਦੇ ਸਮੂਹ ਵਾਲੰਟੀਅਰਾਂ ਦੀ ਹੈ, ਡੱਗ ਫੋਰਡ ਦੇ ਏਜੰਡੇ ਦੀ ਜਿੱਤ ਹੈ, ਮੇਰੀ ਜਿੱਤ ਬਰੈਂਪਟਨ ਦੇ ਸਮੂਹ ਵਾਸੀਆਂ ਦੇ ਵਿਸ਼ਵਾਸ਼ ਦੀ ਜਿੱਤ ਹੈ ਅਤੇ ਇਹ ਜਿੱਤ ਮੇਰੇ ਲਈ ਚੰਗਾ ਕੰਮ ਕਰਨ ਦੀ ਸ਼ੁਰੂਆਤ ਹੈ। ਮੈਂ ਵੋਟਰਾਂ ਵੱਲੋਂ ਦਰਸਾਏ ਗਏ ਭਰੋਸੇ ਨੂੰ ਕਾਇਮ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ”।

ਹਰਦੀਪ ਗਰੇਵਾਲ ਨੇ ਅੱਗੇ ਕਿਹਾ ਕਿ ਜਿਹਨਾਂ ਲਿਬਰਲ ਅਤੇ ਐਨ ਡੀ ਪੀ ਭੈਣ ਭਰਾਵਾਂ ਨੇ ਸਾਡੇ ਸਾਫ਼ ਸੁਥਰੇ ਅਤੇ ਵਿਕਾਸਮਈ ਏਜੰਡੇ ਨੂੰ ਸਮਰੱਥਨ ਦਿੱਤਾ ਹੈ, ਮੈਂ ਤੁਹਾਡੇ ਸਾਰਿਆਂ ਦੀਆਂ ਉਮੀਦਾਂ ਉੱਤੇ ਖਰਾ ਉੱਤਰਨ ਦੀ ਕੋਸਿ਼ਸ਼ ਕਰਾਂਗਾ।

ਵਰਨਣਯੋਗ ਹੈ ਕਿ ਬਰੈਂਪਟਨ ਈਸਟ ਵਿੱਚ ਹਾਈਵੇਅ 413 ਮੁੱਖ ਮੁੱਦਾ ਰਿਹਾ ਹੈ ਜਿਸ ਉੱਤੇ ਲਿਬਰਲ ਅਤੇ ਐਨ ਡੀ ਪੀ ਦੋਵੇਂ ਹੀ ਪਬਲਿਕ ਦੇ ਮੂਡ ਨੂੰ ਪਹਿਚਾਨਣ ਵਿੱਚ ਅਸਫ਼ਲ ਰਹੇ।

ਹਰਦੀਪ ਗਰੇਵਾਲ ਦੀ ਜਿੱਤ ਬਾਰੇ ਗੱਲ ਕਰਦੇ ਜਗਦੀਸ਼ ਗਰੇਵਾਲ ਨੇ ਕਿਹਾ ਕਿ ਸਾਡੀ ਟੀਮ ਨੇ ਸਾਫ ਸੁਥਰੇ ਏਜੰਡੇ ਨੂੰ ਸਾਹਮਣੇ ਰੱਖ ਕੇ ਚੋਣ ਪ੍ਰਚਾਰ ਕੀਤਾ। ਕਈ ਪਾਸਿਆਂ ਤੋਂ ਸਾਨੂੰ ਉਕਸਾਉਣ ਲਈ ਗੱਲਾਂ ਹੋਈਆਂ ਪਰ ਅਸੀਂ ਆਪਣੇ ਹਾਂ ਪੱਖੀ ਪ੍ਰਚਾਰ ਉੱਤੇ ਕੇਂਦਰਿਤ ਰਹੇ ਜਿਸਨੂੰ ਵੋਟਰਾਂ ਨੇ ਪਹਿਚਾਣਿਆ ਹੈ।

 

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?