Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਸੰਪਾਦਕੀ

ਗੁਰੂ ਤੇਗ ਬਹਾਦੁਰ ਜੀ ਤੋਂ ਮਾਨਸਿਕ ਮੁਕਤੀ ਦਾ ਸਬਕ

April 24, 2022 01:58 AM

ਪੰਜਾਬੀ ਪੋਸਟ ਸੰਪਾਦਕੀ
ਸੱਚੇ ਗੁਰੂ ਸਹਿਬਾਨ ਧਰਤ ਉੱਤੇ ਅਵਤਾਰ ਕਿਉਂ ਧਰਨ ਕਰਦੇ ਹਨ, ਇਸ ਵਰਤਾਰੇ ਦੇ ਅਸਲ ਮਰਮ ਦਾ ਸਾਡੇ ਵਰਗੇ ਸਾਧਾਰਨ ਬੁੱਧੀ ਵਾਲੇ ਮਨੁੱਖਾਂ ਵੱਲੋਂ ਅਨੁਮਾਨ ਲਾਉਣਾ ਔਖਾ ਕਾਰਜ ਹੈ। ਪਰ ਜੇ ਅਸੀਂ ਕਿਸੇ ਮਹਾਂਪੁਰਖ ਦੇ ਇੱਕ ਗੁਣ ਜਾਂ ਇੱਕ ਸੁਨੇਹੇ ਨੂੰ ਵੀ ਧਾਰਨ ਕਰ ਲਈਏ ਤਾਂ ਜੀਵਨ ਸੁਖਮਈ ਹੋ ਸਕਦਾ ਹੈ। ਅਸੀਂ ਆਧੁਨਿਕ ਸਮਾਜ ਦੀ ਗੱਲ ਕਰੀਏ ਤਾਂ ਹਰ ਪੰਜਵਾਂ ਕੈਨੇਡੀਅਨ ਮਾਨਸਿਕ ਵਿਗਾੜ ਦਾ ਸਿ਼ਕਾਰ ਹੈ। ਬੇਸਮਝ ਦੌੜ ਭੱਜ ਕਾਰਣ ਸਮਾਜ ਅਤੇ ਪਰਿਵਾਰਾਂ ਦੀ ਹੋ ਰਹੀ ਟੁੱਟ ਭੱਜ ਨੇ ਕੈਨੇਡੀਅਨ ਸਮਾਜ ਨੂੰ ਉਸ ਮੋੜ ਉੱਤੇ ਲਿਆ ਖੜਾ ਕੀਤਾ ਹੈ ਜਿੱਥੇ ਸਮਾਜ ਅਤੇ ਪਰਿਵਾਰ ਦੋਵੇਂ ਹੀ ਵਿਘਟਨ ਦਾ ਸਿ਼ਕਾਰ ਹੋਏ ਜਾਪਦੇ ਹਨ। ਕੀ ਇਹ ਸਹੀ ਸਮਾਂ ਨਹੀਂ ਕਿ ਗੁਰੂ ਤੇਗ ਬਹਾਦੁਰ ਸਾਹਿਬ ਜੀ ਵੱਲੋਂ ਉਚਾਰੇ ‘ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ।। ਇਹੁ ਮਾਰਗੁ ਸੰਸਾਰ ਕੋ ਨਾਨਕੁ ਥਿਰ ਨਹੀ ਕੋਇ।। ਸ਼ਬਦ ਨੂੰ ਜੀਵਨ ਦਾ ਕੇਂਦਰੀ ਨੁਕਤਾ ਬਣਾ ਲਿਆ ਜਾਵੇ?

ਗੁਰੂ ਸਾਹਿਬ ਦੇ ਚਿੰਤਾ ਮੁਕਤ ਹੋਣ ਦੇ ਸੁਨੇਹੇ ਨੂੰ ਸਹੀ ਅਰਥਾਂ ਅਤੇ ਸਹੀ ਭਾਵਨਾ ਨਾਲ ਸਮਝਣ ਲਈ ਸਾਡਾ ਚਿੰਤਾ, ਭੈਅ, ਡਰ, ਈਰਖਾ, ਮਨ ਬੁੱਧੀ ਦੇ ਮਾਇਆ ਜਾਲ ਤੋਂ ਮੁਕਤ ਹੋਣਾ ਲਾਜ਼ਮੀ ਹੈ। ਸਾਡੇ ਆਪਣੇ ਪਰਿਵਾਰਾਂ ਦੇ ਹਾਲਾਤਾਂ, ਆਲੇ ਦੁਆਲੇ ਪੱਸਰੇ ਸਮਾਜਿਕ ਪਸਾਰੇ, ਬਿਜਨਸ ਅਦਾਰਿਆਂ ਦੇ ਮਾਹੌਲ ਨੂੰ ਵੇਖਦੇ ਨਿਰਾਸ਼ਾ ਹੀ ਹਾਸਲ ਹੁੰਦੀ ਹੈ। ਆਪਣੇ ਹੀ ਪਰਿਵਾਰਕ ਮੈਂਬਰਾਂ ਨਾਲ ਅਣਬਣ, ਪੜੌਸੀਆਂ ਨਾਲ ਸਾੜ੍ਹਾ, ਪਰਾਏ ਧਨ ਦੌਲਤ ਉੱਤੇ ਅੱਖ ਰੱਖਣ ਵਾਲੇ ਅਸੀਂ ਲੋਕ ਗੁਰੂ ਸਾਹਿਬ ਦਾ ਜਨਮ ਦਿਵਸ ਮਨਾਉਣ ਦੇ ਕਿੰਨੇ ਕੁ ਹੱਕਦਾਰ ਹੋ ਸਕਦੇ ਹਾਂ? ਉਹਨਾਂ ਦੇ ਵੈਰਾਗਮਈ ਸ਼ਬਦਾਂ ਨੂੰ ਗਾਉਣਾ, ਹਿੰਦ ਦੀ ਚਾਦਰ ਆਖ ਉਹਨਾਂ ਦੀ ਸ਼ਹਾਦਤ ਨੂੰ ਨਤਮਸਤਕ ਹੋਣਾ ਮਹਾਨ ਧਾਰਨਾਵਾਂ ਹਨ ਪਰ ਸ਼ਾਇਦ ਇਸਤੋਂ ਵੀ ਮਹਾਨ ਹੋਵੇਗਾ ਉਹਨਾਂ ਦੇ ਕਾਇਨਾਤੀ ਸੁਨੇਹੇ ਦੇ ਕਿਸੇ ਇੱਕ ਕਿਣਕੇ ਨੂੰ ਮਨ ਵਿੱਚ ਧਾਰਨ ਕਰਨਾ। ਜੇ ਗੁਰੂ ਸਾਹਿਬ ਆਪਣੀ ਸ਼ਹਾਦਤ ਦੇ ਬਲਬੂਤੇ ਸਮੁੱਚੀ ਲੋਕਾਈ ਨੂੰ ਜ਼ਬਰ ਜੁਲਮ ਤੋਂ ਨਿਜ਼ਾਤ ਦਿਵਾਉਣ ਦੀ ਨੀਂਹ ਰੱਖ ਸਕਦੇ ਹਨ ਤਾਂ ਅਸੀਂ ਖੁਦ ਅੰਦਰ ਲੁਕੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਹੰਭਲਾ ਕਿਉਂ ਨਹੀਂ ਮਾਰ ਸਕਦੇ?

ਗੁਰੂ ਸਾਹਿਬਾਨਾਂ ਦੇ ਜਨਮ, ਜੀਵਨ ਬਿਰਤਾਂਤ ਅਤੇ ਹੋਰ ਘਟਨਾਵਾਂ ਦੇ ਇਤਿਹਾਸ ਬਾਰੇ ਜਾਨਣਾ ਚੰਗੀ ਗੱਲ ਹੈ ਪਰ ਉਸਤੋਂ ਵੀ ਚੰਗਾ ਹੋਵੇਗਾ ਉਹ ਕੰਮ ਕਰਨਾ ਜਿਸਦੀ ਉਹਨਾਂ ਨੂੰ ਸਾਡੇ ਤੋਂ ਉਮੀਦ ਸੀ। ਪਰ ਇਹ ਸੰਭਵ ਕਿਵੇਂ ਹੋਵੇ? ਕੀ ਇਹ ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਧਾਰਮਿਕ ਕਾਰਜਕਰਤਾ (ਰੀਲੀਜੀਅਸ ਵਰਕਰਜ਼) ਦੁਆਰਾ ਵੀਜ਼ੇ ਦੀਆਂ ਸ਼ਰਤਾਂ ਤੋੜ ਰਿਫਿਊਜੀ ਬਣਨ ਵਾਸਤੇ ਰਫੂਚੱਕਰ ਹੋਣ ਨਾਲ ਸੰਭਵ ਹੋ ਸਕਦਾ ਹੈ? ਕੀ ਗੋਲਕ ਚੋਰੀਆਂ, ਆਪਣੇ ਹੀ ਹਮਸਾਇਆਂ ਦੇ ਇਵਜ਼ (wages) ਮਾਰਨ ਨਾਲ ਚਿੰਤਾ ਮੁਕਤ ਹੋਇਆ ਜਾ ਸਕਦਾ ਹੈ? ਕੀ ਆਪਣੇ ਪਤੀ ਜਾਂ ਪਤਨੀ ਨੂੰ ਮਾਨਕਿਸ ਪੀੜਾ ਦੇਣ ਨਾਲ ਜਾਂ ਆਪਣੇ ਬੱਚਿਆਂ ਨੂੰ ਕਦਰਾਂ ਕੀਮਤਾਂ ਤੋਂ ਦੂਰ ਰੱਖ ਚਿੰਤਾ ਮੁਕਤ ਹੋਇਆ ਜਾ ਸਕਦਾ ਹੈ? ਕੀ ਧਰਮਿਕ ਅਦਾਰਿਆਂ ਦੀ ਆਪਸੀ ਖਿੱਚੋਤਾਣ ਨਾਲ ਚਿੰਤਾ ਮੁਕਤ ਸਮਾਜ ਸਿਰਜਿਆ ਜਾ ਸਕਦਾ ਹੈ? ਕੀ ਇਹ ਸਾਰੇ ਵਰਤਾਰੇ ਮਾਨਸਿਕ ਰੋਗ ਦੀਆਂ ਨਿਸ਼ਾਨੀਆਂ ਨਹੀਂ ਹਨ? ਜਿਹਨਾਂ ਮਸੰਦਾਂ ਨੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਵੀ ਦਰਬਾਰ ਸਾਹਿਬ ਅ੍ਰਮਿਤਸਰ ਦਾਖਲ ਨਹੀਂ ਸੀ ਹੋਣ ਦਿੱਤਾ, ਉਹ ਵੀ ਤਾਂ ਮਾਨਸਿਕ ਰੋਗੀ ਹੀ ਸਨ। ਫੇਰ ਉਹਨਾਂ ਮਸੰਦਾਂ ਅਤੇ ਸਾਡੇ ਵਿੱਚ ਕੀ ਫ਼ਰਕ ਹੈ?

ਸਾਈਂ ਬੁੱਲੇ ਸ਼ਾਹ ਨੇ ਗੁਰੂ ਤੇਗ ਬਹਾਦੁਰ ਸਾਹਿਬ ਨੂੰ ‘ਗਾਜ਼ੀ’ ਭਾਵ ਸੂਰਵੀਰ ਦਾ ਦਰਜਾ ਦਿੱਤਾ ਸੀ। ਗੁਰੂ ਸਾਹਿਬ ਦੀ ਸੂਰਬੀਰਤਾ ਉਹਨਾਂ ਦੀ ਆਤਮਿਕ ਸ਼ਕਤੀ ਵਿੱਚ ਸੀ ਜੋ ਚਾਂਦਨੀ ਚੌਕ ਦੇ ਹਨ੍ਹੇਰੇ ਵਿੱਚੋਂ ਉਗਮ ਕੇ ਅੱਜ ਤੱਕ ਲਿਸ਼ਕਾਰੇ ਮਾਰਦੀ ਹੈ। ਇਹ ਆਤਮਿਕ ਮਜਬੂਤੀ ਹੀ ਸਾਡੇ ਵਿੱਚੋਂ ਗਾਇਬ ਹੈ ਬੇਸ਼ੱਕ ਸਾਨੂੰ ਹੋਰ ਲੱਖ ਸੁਖ ਸਹੂਲਤਾਂ ਉਪਲਬਧ ਹੋ ਗਈਆਂ ਹੋਣ। ਇਸ ਕੌੜੀ ਹਕੀਕਤ ਦੇ ਸਨਮੁਖ ਗੁਰੂ ਸਾਹਿਬ ਦੇ 400 ਸਾਲਾ ਅਵਤਾਰ ਦਿਵਸ ਉੱਤੇ ਸਾਨੂੰ ਅਰਦਾਸ ਕਰਨੀ ਬਣਦੀ ਹੈ ਕਿ ਉਹਨਾਂ ਦੀ ਰੂਹਾਨੀ ਸ਼ਕਤੀ ਅਤੇ ਆਤਮ ਨਿਰਭਰਤਾ ਦਾ ਕਿਣਕਾ ਮਾਤਰ ਸਾਡੇ ਮਨ-ਮਸਤਕ ਵੀ ਘਰ ਕਰ ਸਕੇ। ਅਜਿਹਾ ਹੋਣ ਨਾਲ ਸਿਰਫ਼ ਸਿੱਖ ਜਗਤ ਦਾ ਹੀ ਨਹੀਂ ਸਗੋਂ ਸਮੁੱਚੇ ਜਗਤ ਦਾ ਭਲਾ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ