Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਸੰਪਾਦਕੀ

ਵਾਅਦਿਆਂ ਵਿੱਚ ਭਾਰੀ, ਅਰਥਾਂ ਵਿੱਚ ਹਲਕਾ-2022 ਬੱਜਟ

April 08, 2022 08:53 AM

ਪੰਜਾਬੀ ਪੋਸਟ ਸੰਪਾਦਕੀ

ਇਤਿਹਾਸ ਵਿੱਚ ਉਹ ਪਲ ਵੀ ਆਉਂਦੇ ਹਨ ਜਦੋਂ ਹਰ ਕਿਸੇ ਨੂੰ ਯੂ-ਟਰਨ ਮਾਰਨ ਦੀ ਮਜਬੂਰੀ ਬਣ ਆਉਂਦੀ ਹੈ। ਇਹ ਗੱਲ ਉਸ ਵੇਲੇ ਸੱਚ ਹੁੰਦੀ ਜਾਪੀ ਜਦੋਂ ਆਪਣੇ 2022 ਦੇ ਬੱਜਟ ਭਾਸ਼ਣ ਵਿੱਚ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਪਾਰਲੀਮੈਂਟ ਵਿੱਚ ਕਬੂਲ ਕੀਤਾ, ‘ਕੋਵਿਡ 19 ਦੇ ਮਾਰੂ ਅਸਰਾਂ ਤੋਂ ਬਚਣ ਲਈ ਜੋ ਪੈਸੇ ਸਰਕਾਰ ਨੇ ਖਰਚ ਕੀਤੇ, ਉਹਨਾਂ ਨੇ ਸਾਡਾ ਖਜਾਨਾ ਖਾਲੀ ਕਰ ਦਿੱਤਾ ਹੈ। ਸਾਡੀ ਖਰਚੇ ਕਰਨ ਦੀ ਸਮਰੱਥਾ ਅਨੰਤ ਕਾਲ ਤੱਕ ਬਣੀ ਨਹੀਂ ਰਹਿ ਸਕਦੀ’। ਇਸ ਸਾਲ ਲਿਬਰਲ ਸਰਕਾਰ ਨੇ ਕਿਆਸ ਕੀਤਾ ਹੈ ਕਿ ਫੈਡਰਲ ਬੱਜਟ ਵਿੱਚ 52.8 ਬਿਲੀਅਨ ਡਾਲਰ ਦਾ ਘਾਟਾ ਰਹੇਗਾ ਜੋ ਕਿ ਪਿਛਲੇ ਸਾਲ ਨਾਲੋਂ ਤਕਰੀਬਨ ਅੱਧਾ ਹੋਵੇਗਾ। ਸਰਸਰੀ ਵੇਖਿਆਂ ਜਾਪਦਾ ਹੈ ਕਿ ਸਰਕਾਰ ਨੇ ਇਸ ਸਾਲ ਖਰਚੇ ਕਰਨ ਵੱਲ ਥੋੜਾ ਘੱਟ ਧਿਆਨ ਦਿੱਤਾ ਹੈ ਪਰ ਹਾਲ ਵਿੱਚ ਹੀ ਲਿਰਬਲ ਪਾਰਟੀ ਦੇ ਐਨ ਡੀ ਪੀ ਨਾਲ ਹੋਏ ਸਵੰਬਰ ਦਾ ਨਤੀਜਾ ਪੈੜ ਪੈੜ ਉੱਤੇ ਇਸ ਸਾਲ ਵੇਖਣ ਨੂੰ ਮਿਲਦਾ ਰਹੇਗਾ। ਅਨੁਮਾਨ ਹੈ ਕਿ ਐਨ ਡੀ ਪੀ ਦੇ ਦਬਾਅ ਕਾਰਣ ਸਰਕਾਰ ਨੂੰ 15 ਬਿਲੀਅਨ ਡਾਲਰ ਵਧੇਰੇ ਖਰਚਣੇ ਹੋਣਗੇ।

ਲਾਜ਼ਮੀ ਸੀ ਕਿ ਕੋਵਿਡ 19 ਦੇ ਪ੍ਰਭਾਵਾਂ ਤੋਂ ਇਕਾਨਮੀ ਨੂੰ ਬਾਹਰ ਕੱਢਣ ਲਈ ਬੱਜਟ ਵਿੱਚ ਗੱਲਾਂ ਕੀਤੀਆਂ ਜਾਂਦੀਆਂ। ਜੇ ਸਿਰਫ ਬੱਜਟ ਨੂੰ ਸੰਜਮੀ ਬਣਾਉਣ ਲਈ ਬੱਜਟ ਕਿਤਾਬ ਦੇ ਪੰਨਿਆਂ ਦਾ ਰੋਲ ਹੋਵੇ ਤਾਂ ਇਸ ਸਾਲ ਕ੍ਰਿਸਟੀਆ ਫਰੀਲੈਂਡ ਦੇ ਬੱਜਟ ਦੇ ਪੰਨੇ ਪਿਛਲੇ ਸਾਲ ਨਾਲੋਂ ਅੱਧੇ ਤੋਂ ਵੀ ਘੱਟ ਸਨ। ਇਸਦਾ ਅਰਥ ਇਹ ਨਹੀਂ ਕਿ 52.8 ਬਿਲੀਅਨ ਘਾਟੇ ਦੇ ਬੱਜਟ ਵਿੱਚ ਲਿਬਰਲ ਸਰਕਾਰ ਨੇ ਖਰਚਿਆਂ ਨੂੰ ਨੱਥੀ ਪਾਉਣ ਲਈ ਵਿਸ਼ੇਸ਼ ਯਤਨ ਕੀਤੇ ਹਨ। ਅਸਲ ਵਿੱਚ ਸਰਕਾਰ ਦੇ ਸਵੈ ਦੇ ਉੱਦਮ ਨਾਲੋਂ ਕੈਨੇਡੀਅਨ ਇਕਾਨਮੀ ਦੇ ਮੁੜ ਸੁਰਜੀਤ ਹੋਣ ਦੀਆਂ ਨਿਸ਼ਾਨੀਆਂ ਦਾ ਸਰਕਾਰ ਦੀ ਪਿੱਠ ਨੂੰ ਮਜ਼ਬੂਤ ਕਰਨ ਦੀਆਂ ਵਧੇਰੇ ਸੰਭਾਵਨਾ ਹੈ।

ਬੇਸ਼ੱਕ ਬੱਜਟ ਨੂੰ ‘ਹਾਊਸਿੰਗ ਬੱਜਟ’ ਆਖ ਕੇ ਪ੍ਰਚਾਰਨ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਹਕੀਕਤ ਵਿੱਚ ਨਵੀਂ ਉਮਰ ਦੇ ਕੈਨੇਡੀਅਨ ਨੌਜਵਾਨਾਂ ਨੂੰ ਮਕਾਨ ਖਰੀਦਣਾ ਹਾਲੇ ਵੀ ਉੱਨਾ ਹੀ ਔਖਾ ਹੋਵੇਗਾ ਜਿੰਨਾ ਕਿ ਪਹਿਲਾਂ ਸੀ। ਬੱਜਟ ਵਿੱਚ ਟੈਕਸ ਫਰੀ ਫਸਟ ਹੋਮ ਸੇਵਿੰਗਜ਼ ਅਕਾਊਂਟ (Tax Free First Home Savings Accountਦੀ ਸਹੂਲਤ ਰੱਖੀ ਗਈ ਹੈ ਜਿਸ ਉੱਤੇ ਆਰ ਆਰ ਐਸ ਪੀ (RRSP TFSAਅਤੇ ਟੀ ਐਫ ਐਸ ਏ (TFSA ) ਵਰਗੇ ਲਾਭ ਪ੍ਰਾਪਤ ਹੋਣਗੇ। ਇਸ ਅਕਊਂਟ ਵਿੱਚ 40 ਹਜ਼ਾਰ ਡਾਲਰ ਤੱਕ ਬਚਾਏ ਜਾ ਸੱਕਣਗੇ। ਨੌਜਵਾਨਾਂ ਖੁਸ਼ ਹੋਣ ਦੀ ਥਾਂ ਖਿਆਲ ਰੱਖਣਾ ਹੋਵੇਗਾ ਕਿ ਇਹ ਸਹੂਲਤ ਅਗਲੇ ਸਾਲ 2023 ਵਿੱਚ ਸ਼ੁਰੂ ਹੋਵੇਗੀ। ਦੂਜਾ ਹਰ ਸਾਲ ਸਿਰਫ਼ 8 ਹਜ਼ਾਰ ਡਾਲਰ ਹੀ ਜਮ੍ਹਾ ਕਰਵਾਏ ਜਾ ਸਕਦੇ ਹਨ ਅਤੇ ਵੱਧ ਤੋਂ ਵੱਧ 90 ਹਜ਼ਾਰ ਡਾਲਰ ਹੀ ਜਮ੍ਹਾ ਹੋ ਸਕੱਣਗੇ। ਜੇ ਕੋਈ ਯੂਵਕ ਅਗਲੇ ਪੰਜ ਸਾਲਾਂ ਵਿੱਚ 90 ਹਜ਼ਾਰ ਡਾਲਰ ਜਮ੍ਹਾ ਕਰੇਗਾ ਤਾਂ 2028 ਵਿੱਚ 90 ਹਜ਼ਾਰ ਨਾਲ ਉਹ ਕਿਹੋ ਜਿਹੇ ਮਕਾਨ ਦੀ ਡਾਊਨ ਪੇਅਮੈਂਟ ਕਰ ਸਕੇਗਾ?

ਸਰਕਾਰ ਵੱਲੋਂ ਵਿਦੇਸ਼ੀ ਨਾਗਰਿਕਾਂ ਅਤੇ ਵਿਦੇਸ਼ੀ ਕੰਪਨੀਆਂ ਵੱਲੋਂ ਕੈਨੇਡਾ ਵਿੱਚ ਮਕਾਨ ਖਰੀਦਣ ਉੱਤੇ ਦੋ ਸਾਲ ਤੱਕ ਰੋਕ ਲਾਉਣ ਦੀ ਗੱਲ ਚੰਗੀ ਜਾਪਦੀ ਹੈ। ਸ਼ੁਕਰ ਹੈ ਕਿ ਇਸ ਵਿੱਚ ਇੰਟਰਨੈਸ਼ਨਲ ਸਟੂਡੈਂਟ, ਰਿਫਿਊਜੀਆਂ ਅਤੇ ਟੈਂਪਰੇਰੀ ਫਾਰਨ ਵਰਕਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਸਾਲ 1.7 ਬਿਲੀਅਨ ਡਾਲਰ ਵੱਡੀਆਂ ਕੰਪਨੀਆਂ ਨੂੰ ਈਮਿਸ਼ਨ ਫਰੀ ਕਾਰਾਂ ਬਣਾਉਣ ਲਈ ਦਿੱਤੇ ਜਾਣਗੇ ਅਤੇ 400 ਮਿਲੀਅਨ ਡਾਲਰ ਇਹਨਾਂ ਕਾਰਾਂ ਨੂੰ ਚਾਰਜ ਕਰਨ ਵਾਲੇ ਸਟੇਸ਼ਨਾਂ ਉੱਤੇ ਖਰਚੇ ਜਾਣਗੇ।

ਰੂਸ ਦੇ ਯੂਕੇਰਨ ਉੱਤੇ ਹਮਲੇ ਨੇ ਸਰਕਾਰ ਨੂੰ 8 ਬਿਲੀਅਨ ਡਾਲਰ ਨਿਰਧਾਰਤ ਕਰਨ ਲਈ ਉਤਸ਼ਾਹਿਤ ਕੀਤਾ ਹੈ। ਇਸ ਵਿੱਚੋਂ 6.1 ਬਿਲੀਅਨ ਡਾਲਰ ਅਗਲੇ ਪੰਜ ਸਾਲਾਂ ਵਿੱਚ ਨਿਵੇਸ਼ ਕੀਤੇ ਜਾਣਗੇ ਅਤੇ 1.4 ਬਿਲੀਅਨ ਡਾਲਰ ਹੋਰ ਖਰਚਿਆਂ ਲਈ ਰੱਖੇ ਗਏ ਹਨ। ਯੂਕਰੇਨ ਨੂੰ ਸਿੱਧੀ ਮਦਦ ਦੇਣ ਲਈ 500 ਮਿਲੀਅਨ ਡਾਲਰ ਰਾਂਖਵੇ ਕੀਤੇ ਗਏ ਹਨ।

ਇਸ ਸਾਲ ਨਵਾਂ ਡੈਟਲ ਪ੍ਰੋਗਰਾਮ ਆਰੰਭ ਕੀਤਾ ਜਾਵੇਗਾ ਜਿਸ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਉੱਤੇ 300 ਮਿਲੀਅਨ ਖਰਚ ਕੀਤੇ ਜਾਣਗੇ। ਇਹ ਸਹੂਲਤ 90 ਹਜ਼ਾਰ ਡਾਲਰ ਪ੍ਰਤੀ ਸਾਲ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਉਪਲਬਧ ਹੋਵੇਗੀ ਅਤੇ 70 ਹਜ਼ਾਰ ਡਾਲਰ ਤੱਕ ਆਮਦਨ ਵਾਲੇ ਪਰਿਵਾਰਾਂ ਨੂੰ ਕੋਈ ਪੱਲਿਓਂ ਖਰਚਾ ਨਹੀਂ ਉਠਾਉਣ ਪਵੇਗਾ। 2025 ਤੱਕ ਵਿੱਚ ਵਿੱਚ ਸੀਨੀਅਰ, ਅਪਾਹਜ ਸ਼ਾਮਲ ਕੀਤੇ ਜਾਣਗੇ ਅਤੇ 2025 ਤੱਕ ਯੋਜਨਾ ਉੱਤੇ ਹਰ ਸਾਲ 1.7 ਬਿਲੀਅਨ ਡਾਲਰ ਖਰਚ ਹੋਣਗੇ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?