Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਸੰਪਾਦਕੀ

ਕੈਨੇਡਾ ਵਿੱਚ ਨਫ਼ਰਤ ਆਧਾਰਿਤ ਜੁਰਮਾਂ ਦੇ ਤੱਥ

March 25, 2022 09:09 AM

ਪੰਜਾਬੀ ਪੋਸਟ ਸੰਪਾਦਕੀ
ਬੀਤੇ ਹਫ਼ਤੇ ਕੈਨੇਡਾ ਸਰਕਾਰ ਦੇ ਅੰਕੜਾ ਵਿਭਾਗ ਵੱਲੋਂ ਨਫ਼ਰਤ ਆਧਾਰਿਤ ਉਹਨਾਂ ਜੁਰਮਾਂ ਬਾਰੇ ਅੰਕੜੇ ਜਾਰੀ ਕੀਤੇ ਗਏ ਜਿਹਨਾਂ ਦੀ ਸਾਲ 2020 ਵਿੱਚ ਪੁਲੀਸ ਕੋਲ ਰਿਪੋਰਟ ਕੀਤੀ ਗਈ। 2020 ਵਿੱਚ ਕੈਨੇਡਾ ਭਰ ਵਿੱਚ 2,669 ਨਫ਼ਰਤ ਆਧਾਰਿਤ ਜੁਰਮ ਹੋਣ ਦੀਆਂ ਵਾਰਦਾਤਾਂ ਪੁਲੀਸ ਕੋਲ ਰਿਪੋਰਟ ਕੀਤੀਆਂ ਗਈਆਂ ਜੋ ਕਿ 2019 ਦੇ ਮੁਕਾਬਲੇ 37% ਵੱਧ ਸਨ। ਦਿਲਚਸਪ ਗੱਲ ਇਹ ਕਿ ਇਹਨਾਂ ਨਫ਼ਰਤ ਆਧਾਰਿਤ ਜੁਰਮਾਂ ਵਿੱਚ ਬਹੁ ਗਿਣਤੀ ਨਸਲ ਆਧਾਰਿਤ ਜੁਰਮਾਂ ਦੀ ਸੀ। ਮਿਸਾਲ ਵਜੋਂ ਈਸਟ ਏਸ਼ੀਅਨ ਜਿਆਦਾ ਕਰਕੇ ਚੀਨੀ ਮੂਲ ਦੇ ਕੈਨੇਡੀਅਨਾਂ ਖਿਲਾਫ਼ ਨਫ਼ਰਤ ਦੀਆਂ ਵਾਰਦਾਤਾਂ ਵਿੱਚ 301% ਵਾਧਾ ਹੋਇਆ। ਇਸਦਾ ਇੱਕ ਕਾਰਣ ਕੋਵਿਡ-19 ਮਹਾਮਾਰੀ ਦਾ ਮੁੱਢ ਚੀਨ ਤੋਂ ਆਰੰਭ ਹੋਣਾ ਮੰਨਿਆ ਜਾ ਸਕਦਾ ਹੈ। ਕਿਉਂਕਿ ਇਹ ਅੰਕੜੇ ਸਿਰਫ਼ ਉਹਨਾਂ ਵਾਰਦਾਤਾਂ ਦੇ ਹਨ ਜਿਹਨਾਂ ਦੀ ਪੁਲੀਸ ਕੋਲ ਰਿਪੋਰਟ ਕੀਤੀ ਗਈ, ਇਸ ਕਰਕੇ ਮੰਨਿਆ ਜਾ ਸਕਦਾ ਹੈ ਕਿ ਇਹ ਗਿਣਤੀ ਕੈਨੇਡਾ ਵਿੱਚ ਨਫਰਤ ਦੀਆਂ ਵਾਰਦਾਤਾਂ ਬਾਰੇ ਅਸਲ ਸਥਿਤੀ ਦੀ ਨੁਮਾਇੰਦਗੀ ਨਹੀਂ ਕਰਦੀ। ਸੋਸ਼ਲ ਸਾਇੰਸਦਾਨਾਂ ਦਾ ਮੰਨਣਾ ਹੈ ਕਿ ਇਹਨਾਂ ਸਾਲਾਂ ਵਿੱਚ ਸਮਾਜਿਕ ਮੁੱਦਿਆਂ ਨੂੰ ਲੈ ਕੇ ਉੱਠੀਆਂ ਲਹਿਰਾਂ ਦੇ ਪ੍ਰਭਾਵ ਕਾਰਣ ਸੰਭਵ ਹੈ ਕਿ ਵੱਧ ਗਿਣਤੀ ਵਿੱਚ ਕੈਨੇਡੀਅਨ ਨਫ਼ਰਤ ਦੀਆਂ ਘਟਨਾਵਾਂ ਪੁਲੀਸ ਕੋਲ ਲਿਖਾਉਣ ਲਈ ਹਿੰਮਤ ਜੋੜ ਪਾਏ।

ਅੰਕੜਾ ਵਿਭਾਗ ਦੇ ਸਿੱਟੇ ਇੱਕ ਦਿਲਚਸਪ ਗੱਲ ਇਹ ਦੱਸਦੇ ਹਨ ਕਿ ਬੇਸ਼ੱਕ 2020 ਵਿੱਚ ਵੀ ਨਫ਼ਤਰ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ ਪਰ 2017 ਤੋਂ ਬਾਅਦ ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਧਰਮ ਨੂੰ ਲੈ ਕੇ ਨਫ਼ਰਤ ਦੀਆਂ ਘਟਨਾਵਾਂ ਵਿੱਚ 16% ਕਮੀ ਆਈ ਹੈ। 2019 ਵਿੱਚ ਧਰਮ ਦੇ ਆਧਾਰ ਉੱਤੇ ਵਾਪਰੀਆਂ ਨਫ਼ਰਤ ਦੀਆਂ ਵਾਰਦਾਤਾਂ ਦੀ ਗਿਣਤੀ 613 ਸੀ ਜਿਹਨਾਂ ਦੀ ਗਿਣਤੀ 2020 ਵਿੱਚ ਘੱਟ ਕੇ 515 ਰਹਿ ਗਈ। ਸਰਕਾਰੀ ਅੰਕੜਿਆਂ ਅਨੁਸਾਰ ਮੁਸਲਾਮਾਨ ਭਾਈਚਾਰੇ ਖਿਲਾਫ਼ ਹੋਣ ਵਾਲੀਆਂ ਵਾਰਦਾਤਾਂ ਵਿੱਚ ਸੱਭ ਤੋਂ ਵੱਧ 55% ਕਮੀ ਆਈ। ਜੇ 2019 ਵਿੱਚ ਮੁਸਲਾਮਾਨ ਭਾਈਚਾਰੇ ਨੂੰ ਲੈ ਕੇ 182 ਵਾਰਦਾਤਾਂ ਹੋਈਆਂ ਤਾਂ 2020 ਵਿੱਚ ਇਹ ਗਿਣਤੀ 82 ਰਹੀ। ਦੂਜੇ ਪਾਸੇ ਯਹੂਦੀਆਂ ਵਿਰੁੱਧ ਵਾਰਦਾਤਾਂ ਵਿੱਚ 5% ਵਾਧਾ ਰਿਪੋਰਟ ਕੀਤਾ ਗਿਆ। ਯਹੂਦੀਆਂ ਵਿਰੁੱਧ 2019 ਵਿੱਚ 306 ਵਾਰਦਾਤਾਂ ਰਿਪੋਰਟ ਕੀਤੀਆਂ ਗਈਆਂ ਜਦੋਂ ਕਿ 2020 ਵਿੱਚ ਇਹ ਗਿਣਤੀ 321 ਹੋ ਗਈ। ਸਮਲਿੰਗੀ ਭਾਈਚਾਰੇ ਵਿਰੁੱਧ ਨਫ਼ਰਤੀ ਘਟਨਾਵਾਂ ਵਿੱਚ ਵੀ 2% ਕਮੀ ਆਈ ਹੈ। ਕੈਨੇਡਾ ਭਰ ਵਿੱਚ ਸੱਭ ਤੋਂ ਵੱਧ ਨਫ਼ਰਤ ਆਧਾਰਿਤ ਵਾਰਦਾਤਾਂ ਵਿੱਚ ਵਾਧਾ ਨੋਵਾਸਕੋਸ਼ੀਆ (70%), ਬ੍ਰਿਟਿਸ਼ ਕੋਲੰਬੀਆ (60%), ਸਸਕੈਚਵਨ (60%), ਅਲਬਰਟਾ (39%) ਅਤੇ ਉਂਟੇਰੀਓ (35%) ਰਿਪੋਰਟ ਕੀਤਾ ਗਿਆ।

ਕੈਨੇਡਾ ਵਿੱਚ ਹੋਣ ਵਾਲੀਆਂ ਨਫ਼ਰਤ ਦੀਆਂ ਵਾਰਦਾਤਾਂ ਬਹੁਤ ਵਾਰ ਅੰਤਰਰਾਸ਼ਟਰੀ ਘਟਨਾਵਾਂ ਤੋਂ ਵੀ ਪ੍ਰਭਾਵਿਤ ਹੁੰਦੀਆਂ ਵੇਖੀਆਂ ਗਈਆਂ ਹਨ। ਮਿਸਾਲ ਵਜੋਂ ਜਦੋਂ ਤੋਂ ਰੂਸ ਨੇ ਯੂਕਰੇਨ ਉੱਤੇ ਨਿੰਦਣਯੋਗ ਹਮਲਾ ਕੀਤਾ ਹੈ, ਰੂਸੀ ਮੂਲ ਦੇ ਕੈਨੇਡੀਅਨਾਂ ਵਿਰੁੱਧ ਵਾਰਦਾਤਾਂ ਵਿੱਚ ਇਜ਼ਾਫਾ ਹੋਇਆ ਹੈ। ਬੇਸ਼ੱਕ ਰੂਸੀ ਮੂਲ ਦੇ ਬਹੁ ਗਿਣਤੀ ਕੈਨੇਡੀਅਨ ਇਸ ਹਮਲੇ ਦੇ ਵਿਰੁੱਧ ਹਨ ਅਤੇ ਰੂਸੀ ਭਾਸ਼ਾਈ ਕੈਨੇਡੀਅਨ ਮੀਡੀਆ ਨੇ ਯੂਕਰੇਨ ਉੱਤੇ ਹੋਏ ਹਮਲੇ ਦੀ ਸਪੱਸ਼ਟ ਨਿੰਦਾ ਕੀਤੀ ਹੈ, ਇਸਦੇ ਬਾਵਜੂਦ ਬੇਦੋਸਿ਼ਆਂ ਨੂੰ ਨਿਸ਼ਾਨਾ ਬਣਾਇਆਂ ਜਾ ਰਿਹਾ ਹੈ। ਇਹ ਉਵੇਂ ਹੀ ਜਿਵੇਂ ਕੋਵਿਡ 19 ਬਾਰੇ ਪ੍ਰਭਾਵ ਪੈਦਾ ਕਰਕੇ ਚੀਨੀ ਮੂਲ ਦੇ ਕੈਨੇਡੀਅਨਾਂ ਨੂੰ ਨਫ਼ਰਤ ਝੱਲਣੀ ਪਈ ਹੈ।

ਆਖ਼ਰ ਨੂੰ ਨਫ਼ਰਤ ਆਧਾਰਿਤ ਜੁਰਮ (Hate Crime) ਦੀ ਵਿਆਖਿਆ ਕੀ ਹੈ? ਵਿਤਕਰੇ ਦੀ ਭਾਵਨਾ ਨੂੰ ਮਨ ਵਿੱਚ ਰੱਖ ਕੇ ਕਿਸੇ ਵਿਸ਼ੇਸ਼ ਸਮਾਜਿਕ ਧੜੇ ਜਾਂ ਫਿ਼ਰਕੇ ਦਾ ਨੁਕਸਾਨ ਕਰਨਾ ਨਫ਼ਰਤ ਆਧਾਰਿਤ ਜੁਰਮ (Hate Crimeਕਿਹਾ ਜਾਂਦਾ ਹੈ। ਨਫ਼ਰਤ ਦਾ ਕਾਰਣ ਕਿਸੇ ਦੀ ਨਸਲ, ਅਪਗੰਤਾ, ਭਾਸ਼ਾ, ਕੌਮੀਅਤ, ਸਰੀਰਕ ਦਿੱਖ (ਜਿਵੇਂ ਸਿੱਖਾਂ ਦੀ ਦਸਤਾਰ), ਧਰਮ, ਲਿੰਗਕ ਪਹਿਚਾਣ ਆਦਿ ਕੁੱਝ ਵੀ ਹੋ ਸਕਦਾ ਹੈ। ਇਹਨਾਂ ਵਿੱਚ ਕਿਸੇ ਨੂੰ ਸਰੀਰਕ ਜਾਂ ਮਾਨਸਿਕ ਨੁਕਸਾਨ ਪਹੁੰਚਾਉਣਾ, ਕਤਲ ਕਰਨਾ, ਜਾਇਦਾਦ ਦਾ ਨੁਕਸਾਨ ਕਰਨ ਦੀਆਂ ਵਾਰਦਾਤਾਂ ਹੋ ਸਕਦੀਆਂ ਹਨ। ਵੱਖੋ ਵੱਖਰੇ ਮੁਲਕਾਂ ਨੇ ਇਸ ਕੋਹੜ ਨੂੰ ਖਤਮ ਕਰਨ ਲਈ ਨੇਮ ਕਾਨੂੰਨ ਬਣਾਏ ਹਨ ਪਰ ਨਫ਼ਰਤ ਦਾ ਕੀੜਾ ਕਈ ਕਾਰਣਾਂ ਕਰਕੇ ਪਨਪਦਾ ਰਹਿੰਦਾ ਹੈ। ਇਸ ਵਾਸਤੇ ਜਿੱਥੇ ਕਾਨੂੰਨਾਂ ਦਾ ਮਜ਼ਬੂਤ ਹੋਣਾ ਜਰੂਰੀ ਹੈ, ਉੱਥੇ ਆਮ ਮਨੁੱਖ ਲਈ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਜਦੋਜਹਿਦ ਕਰਨਾ ਲਾਜ਼ਮੀ ਹੈ। ਹਰ ਵਰਗ ਨੂੰ ਸੌੜੀਆਂ ਮਨੋਵਿਗਿਆਨਕ ਵਲਗਣਾਂ ਤੋਂ ਉੱਚਾ ਉੱਠ ਕੇ ਦੂਜੇ ਫਿਰਕਿਆਂ ਦੇ ਅਧਿਕਾਰਾਂ ਅਤੇ ਹੱਕਾਂ ਲਈ ਆਵਾਜ਼ ਚੁੱਕਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਬੇਸ਼ੱਕ ਖੁਦ ਦੇ ਹੱਕਾਂ ਦੀ ਰੱਖਿਆ ਲਈ ਆਵਾਜ਼ ਚੁੱਕਣਾ ਚੰਗਾ ਹੈ ਪਰ ਦੂਜਿਆਂ ਦੇ ਹੱਕਾਂ ਦੀ ਰਾਖੀ ਲਈ ਤਤਪਰ ਹੋਣਾ ਮਨੁੱਖਤਾ ਦੀ ਸੇਵਾ ਹੈ।

 

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ