Welcome to Canadian Punjabi Post
Follow us on

13

July 2025
ਬ੍ਰੈਕਿੰਗ ਖ਼ਬਰਾਂ :
ਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ
 
ਟੋਰਾਂਟੋ/ਜੀਟੀਏ

ਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ

October 21, 2021 02:03 AM

ਬਰੈਂਪਟਨ, 20 ਅਕਤੂਬਰ (ਪੋਸਟ ਬਿਊਰੋ) : ਪੀ ਸੀ ਪਾਰਟੀ ਵੱਲੋਂ 2022 ਦੀਆਂ ਪ੍ਰੋਵਿੰਸ਼ੀਅਲ ਚੋਣਾਂ ਲਈ ਬਰੈਂਪਟਨ ਈਸਟ ਹਲਕੇ ਤੋਂ ਹਰਦੀਪ ਗਰੇਵਾਲ ਨੂੰ ਨਾਮਜਦ ਕੀਤਾ ਗਿਆ ਹੈ।
ਹਰਦੀਪ ਪਿਛਲੇ ਇੱਕ ਦਹਾਕੇ ਤੋਂ ਬਰੈਂਪਟਨ ਵਿੱਚ ਸਰਗਰਮ ਕਮਿਊਨਿਟੀ ਮੈਂਬਰ ਦੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਵੱਲੋਂ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਤੇ ਕੈਨੇਡੀਅਨ ਸਾਊਥ ਏਸ਼ੀਅਨਜ਼ ਸਪੋਰਟਿੰਗ ਇੰਡੀਪੈਂਡੈਂਟ ਲਿਵਿੰਗ (ਸੀ-ਸੈਸਿਲ) ਨਾਲ ਵੀ ਨਿੱਠ ਕੇ ਕੰਮ ਕੀਤਾ ਜਾ ਰਿਹਾ ਹੈ।
ਪ੍ਰੋਵਿੰਸ਼ੀਅਲ ਸਿਆਸਤ ਵਿੱਚ ਉਨ੍ਹਾਂ 18 ਸਾਲ ਦੀ ਉਮਰ ਤੋਂ ਹੀ ਸ਼ਮੂਲੀਅਤ ਕਰ ਲਈ ਸੀ।ਇਟੋਬੀਕੋ ਨੌਰਥ ਲਈ ਉਹ ਪਾਰਟੀ ਦੇ ਇਤਿਹਾਸ ਵਿੱਚ ਚੁਣੇ ਗਏ ਨਿੱਕੀ ਉਮਰ ਦੇ ਹਲਕਾ ਪ੍ਰੈਜ਼ੀਡੈਂਟਸ ਵਿੱਚੋਂ ਇੱਕ ਰਹੇ। ਬਾਅਦ ਵਿੱਚ ਉਨ੍ਹਾਂ ਓਨਟਾਰੀਓ ਪੀ ਸੀ ਫੰਡ ਦੇ ਰੀਜਨਲ ਡਾਇਰੈਕਟਰ ਵਜੋਂ ਸੇਵਾ ਨਿਭਾਈ।
ਇਸ ਮੌਕੇ ਹਰਦੀਪ ਗਰੇਵਾਲ ਨੇ ਆਖਿਆ ਕਿ ਬਰੈਂਪਟਨ ਈਸਟ ਤੋਂ ਪੀ ਸੀ ਪਾਰਟੀ ਦਾ ਉਮੀਦਵਾਰ ਨਾਮਜਦ ਹੋਣ ਉੱਤੇ ਉਹ ਬਹੁਤ ਸਨਮਾਨਿਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਅਜਿਹੀ ਟੀਮ ਦਾ ਹਿੱਸਾ ਬਣ ਕੇ ਉਨ੍ਹਾਂ ਨੂੰ ਬਹੁਤ ਮਾਣ ਹੋ ਰਿਹਾ ਹੈ ਜਿਹੜੀ ਟੀਮ ਨੇ ਆਪਣੇ ਵੱਲੋਂ ਕੀਤਾ ਹਰ ਵਾਅਦਾ ਨਿਭਾਇਆ ਤੇ ਬਰੈਂਪਟਨ ਦੇ ਲੋਕਾਂ ਦੀ ਮਦਦ ਲਈ ਅੱਗੇ ਤੋਂ ਵੀ ਸਾਡੀ ਪਾਰਟੀ ਨਿਵੇਸ਼ ਕਰਦੀ ਰਹੇਗੀ।
ਹਰਦੀਪ ਨੇ ਕਈ ਮਿਊਂਸੀਪਲ, ਪ੍ਰੋਵਿੰਸ਼ੀਅਲ ਅਤੇ ਫੈਡਰਲ ਕੈਂਪੇਨਜ਼ ਵਿੱਚ ਕੈਂਪੇਨ ਮੈਨੇਜਰ, ਫੰਡਰੇਜਿ਼ੰਗ ਚੇਅਰ ਤੇ ਵਾਲੰਟੀਅਰ ਕੋਆਰਡੀਨੇਟਰ ਵਜੋਂ ਅਹਿਮ ਭੂਮੀਕਾਵਾਂ ਨਿਭਾਈਆਂ। ਕਮਿਊਨਿਟੀ ਨਾਲ ਅਣਥੱਕ ਕੰਮ ਕਰਦਿਆਂ ਹਰਦੀਪ ਦੀ ਜਾਣਪਛਾਣ ਕਈ ਚੈਰੀਟੇਬਲ ਆਰਗੇਨਾਈਜੇ਼ਸ਼ਨਜ਼ ਤੇ ਸਰਕਾਰੀ ਅਧਿਕਾਰੀਆਂ ਨਾਲ ਹੋਈ। ਪੇਸ਼ੇਵਰਾਨਾ ਤੌਰ ਉੱਤੇ ਹਰਦੀਪ ਇੱਕ ਸਫਲ ਰੀਅਲ ਅਸਟੇਟ ਬ੍ਰੋਕਰ ਹਨ ਤੇ ਉਹ ਓਨਟਾਰੀਓ ਭਰ ਵਿੱਚ 200 ਮਿਲੀਅਨ ਡਾਲਰ ਦੀ ਕੀਮਤ ਦੀ ਸੰਪਤੀ ਸਫਲਤਾਪੂਰਵਕ ਵੇਚ ਚੁੱਕੇ ਹਨ।ਇਸ ਸਮੇਂ ਹਰਦੀਪ ਨਾਇਗਰਾ ਰੀਜਨ ਵਿੱਚ ਲੋਕਲ ਹੋਮ ਬਿਲਡਰ ਆਪਰੇਸ਼ਨਜ਼ ਫੌਰ ਮਿਡਲੈਂਡ ਹੋਮਜ਼ ਦੇ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ।
ਓਨਟਾਰੀਓ ਦੀ ਪੀ ਸੀ ਪਾਰਟੀ ਦੇ ਪ੍ਰੈਜ਼ੀਡੈਂਟ ਬ੍ਰਾਇਨ ਪੈਟਰਸਨ ਨੇ ਆਖਿਆ ਕਿ ਸਾਡੇ ਕੋਲ ਬਰੈਂਪਟਨ ਵਿੱਚ ਉਮੀਦਵਾਰਾਂ ਦੀ ਕਮਾਲ ਦੀ ਟੀਮ ਹੈ ਜਿਹੜੀ ਸਖ਼ਤ ਮਿਹਨਤ ਕਰਨ, ਲੋਕਾਂ ਦੀਆਂ ਬਰੂਹਾਂ ਉੱਤੇ ਜਾਣ ਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਦੇ ਨਾਲ ਨਾਲ ਅਗਲੀਆਂ ਚੋਣਾਂ ਤੋਂ ਪਹਿਲਾਂ ਸਮਰਥਨ ਹਾਸਲ ਕਰਨ ਲਈ ਤਿਆਰ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ