Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

ਕਿਉਂ ਅਸੰਭਵ ਜਾਪਦਾ ਹੈ ਦਰਬਾਰੀਆਂ ਤੋਂ ਪਾਰਲੀਮੈਂਟੇਰੀਅਨ ਬਣਨਾ?

February 12, 2021 09:04 AM

ਪੰਜਾਬੀ ਪੋਸਟ ਸੰਪਾਦਕੀ

ਪੁਰਾਣੇ ਜ਼ਮਾਨੇ ਵਿੱਚ ਬਦਾਸ਼ਾਹਾਂ ਦੇ ਦਰਬਾਰੀਆਂ ਦਾ ਇੱਕ ਰੋਲ ਬਾਦਸ਼ਾਹ ਨੂੰ ਹਰ ਹਾਲਤ ਵਿੱਚ ਖੁਸ਼ ਰੱਖਣਾ ਹੁੰਦਾ ਸੀ। ਜਦੋਂ ਕਦੇ ਬਾਦਾਸ਼ਾਹ ਦਾ ਮੂਡ ਖਰਾਬ ਹੁੰਦਾ ਤਾਂ ਬਾਦਸ਼ਾਹ ਨੂੰ ਖੁਸ਼ ਕਰਨ ਲਈ ਮਸਖ਼ਰਿਆਂ ਨੂੰ ਪੇਸ਼ ਕੀਤਾ ਜਾਂਦਾ। ਬਾਦਸ਼ਾਹ ਦਾ ਮੂਡ ਥਾਂ ਸਿਰ ਕਰਨ ਬਦਲੇ ਅੱਛੀ ਖਾਸੀ ਬਖ਼ਸੀਸ਼ ਮਿਲਦੀ, ਕਈ ਵਾਰ ਜਾਗੀਰਾਂ ਤੱਕ ਅਲਾਟ ਕਰ ਦਿੱਤੀਆਂ ਜਾਂਦੀਆਂ। 21ਵੀਂ ਸਦੀ ਦੇ ਕੈਨੇਡੀਅਨ ਪਾਰਲੀਮਾਨੀ ਸਿਸਟਮ ਵਿੱਚ ਇਹ ਸੋਚਣਾ ਵੀ ਗੁਨਾਹ ਜਾਪੇਗਾ ਕਿ ਬਾਦਸ਼ਾਹ ਨੂੰ ਖੁਸ਼ ਕਰਨ ਲਈ ਦਰਬਾਰੀ ਰੱਖੇ ਜਾਣ। ਪਰ ਹਕੀਕਤ ਵਿੱਚ ਹਾਲਾਤ ਇਸ ਸਥਿਤੀ ਤੋਂ ਕਈ ਬਹੁਤੇ ਵੱਖਰੇ ਨਹੀਂ ਹਨ। ਫ਼ਰਕ ਸਿਰਫ਼ ਐਨਾ ਹੈ ਕਿ ਅੱਜ ਬਾਦਸ਼ਾਹ ਦੀ ਥਾਂ ਪਾਰਟੀ ਸਿਸਟਮ ਹੈ ਜੋ ਪਾਰਲੀਮੈਂਟ ਵਿੱਚ ਉਹੋ ਕੁੱਝ ਹੀ ਬੋਲਣ ਸੁਣਨ ਦੀ ਆਗਿਆ ਦੇਂਦਾ ਹੈ ਜੋ ਬਾਦਸ਼ਾਹ ਦੇ ਮਨ ਨੂੰ ਭਾਉਂਦੀ ਹੈ। ਬਾਦਸ਼ਾਹ ਨੂੰ ਖੁਸ਼ ਰੱਖਣ ਲਈ ਐਮ ਪੀਆਂ ਨੂੰ ਕਿਸ ਹੱਦ ਤੱਕ ਕੰਟਰੋਲ ਕੀਤਾ ਜਾਂਦਾ ਹੈ, ਇਸ ਬਾਰੇ ਗੱਲ ਸੱਤਾਧਾਰੀ ਦੇ ਇੱਕ ਐਮ ਪੀ ਵੱਲੋਂ ਪਾਰਲੀਮੈਂਟ ਵਿੱਚ ਪੁੱਛੇ ਗਏ ਸੁਆਲ ਦੀ ਮਿਸਾਲ ਰਾਹੀਂ ਕਰਦੇ ਹਾਂ।

ਪਹਿਲੀ ਵਾਰ 2004 ਵਿੱਚ ਐਮ ਪੀ ਚੁਣੇ ਜਾਣ ਤੋਂ ਬਾਅਦ 2006, 2008, 2011, 2015 ਅਤੇ 2019 ਵਿੱਚ ਚੋਣਾਂ ਜਿੱਤਣ ਵਾਲੇ ਲਿਬਰਲ ਐਮ ਪੀ ਫਰਾਂਸਿਸ ਸਕਾਰਪਾਲੇਜੀਆ (Francis Scarpaleggia) ਦੇ ਮਨ ਵਿੱਚ ਪਿਛਲੇ ਸਾਲ ਇੱਕ ਅਜੀਬ ਖਿਆਲ ਆ ਗਿਆ। ਅਣਲਿਖੇ ਨੇਮਾਂ ਮੁਤਾਬਕ ਸੱਤਾਧਾਰੀ ਐਮ ਪੀ ਨੂੰ ਖਿਆਲ ਨਹੀਂ ਸੀ ਆਉਣਾ ਚਾਹੀਦਾ ਪਰ ਇਹ ਅਣਹੋਣੀ ਹੋ ਗਈ। ਉਸਦਾ ਖਿਆਲ ਸੀ ਕਿ ਪਾਰਲੀਮੈਂਟ ਵਿੱਚ ਸਿਹਤ ਮੰਤਰੀ ਪੈਟੀ ਹਾਜਦੂ ਤੋਂ (Patty Hajdu) ਤੋਂ COVID‑19 pandemic ਬਾਰੇ ਇੱਕ ਦੋਸਤਾਨਾ ਸੁਆਲ friendly question) ਪੁੱਛਿਆ ਜਾਵੇ।

ਸੱਤਾਧਾਰੀ ਪਾਰਟੀ ਦੇ ਐਮ ਪੀਆਂ ਦੇ ਸੁਆਲਾਂ ਨੂੰ ਦੋਸਤਾਨਾ ਇਸ ਲਈ ਆਖਿਆ ਜਾਂਦਾ ਹੈ ਕਿਉਂਕਿ ਸੁਆਲ ਜਵਾਬ ਪਾਰਟੀ ਐਮ ਪੀਆਂ ਦੀ ਆਪਸੀ ‘ਖਿੱਦੋ ਖੂੰਡੀ’ ਹੀ ਹੁੰਦੀ ਹੈ। ਇਸ ਵਿੱਚ ਖਿਆਲ ਰੱਖਿਆ ਜਾਂਦਾ ਹੈ ਕਿ ਭੁੱਲ ਕੇ ਵੀ ਖੁੰਡੀ ਸਾਹਮਣੇ ਵਾਲੇ ਦੇ ਹੱਡ ਗੋਡੇ ਨਾ ਵੱਜ ਜਾਵੇ। ਆਮ ਭੋਲਾ ਭਾਲਾ ਕੈਨੇਡੀਅਨ ਨਾਗਰਿਕ ਇਹ ਆਸ ਰੱਖਦਾ ਹੈ ਕਿ 16 ਸਾਲ ਦਾ ਅਨੁਭਵ ਅਤੇ ਲਿਬਰਲ ਫੈਡਰਲ ਕਾਕਸ ਦਾ ਚੇਅਰਮੈਨ ਦਾ ਰੁਤਬਾ ਰੱਖਣ ਵਾਲੇ ਐਮ ਪੀ ਫਰਾਂਸਿਸ ਨੂੰ ਕੋਈ ਵੀ ਸੁਆਲ ਪੁੱਛਣ ਦੀ ਖੁੱਲ ਹੋਵੇਗੀ। ਜਾਂ ਫੇਰ ਪਾਰਟੀ ਨੂੰ ਭਰੋਸਾ ਹੋਵੇਗਾ ਕਿ ਉਸ ਨੂੰ 16 ਸਾਲ ਦੇ ਅਨੁਭਵ ਤੋਂ ਬਾਅਦ ਐਨੀ ਕੁ ਅਕਲ ਆ ਚੁੱਕੀ ਹੈ ਕਿ ਉਹ ਪਾਰਟੀ ਦੇ ਸਨਮਾਨ ਅਤੇ ਸਰਕਾਰੀ ਧਿਰ ਦੀ ਜੁੰਮੇਵਾਰੀ ਦੇ ਦਾਇਰੇ ਵਿੱਚ ਰਹਿ ਕੇ ਸੁਆਲ ਪੁੱਛਣ ਦੇ ਯੋਗ ਹੈ। ਪਰ ਉਸ ਲਈ ਵੀ ਪਾਰਲੀਮੈਂਟ ਵਿੱਚ ਸੁਆਲ ਪੁੱਛਣ ਤੋਂ ਪਹਿਲਾਂ ਇਜ਼ਾਜਤ ਲੈਣੀ ਲਾਜ਼ਮੀ ਸੀ। ਹਫਿੰਗਟਨ ਪੋਸਟ (Huffington Post) ਮੁਤਾਬਕ ਫਰਾਂਸਿਸ ਦਾ ਸੁਆਲ ਪ੍ਰਧਾਨ ਮੰਤਰੀ ਦਫ਼ਤਰ ਦੇ ਅਹਿਲਕਾਰਾਂ, ਦੋ ਮੰਤਰੀਆਂ ਦੇ ਸਟਾਫ਼ ਅਤੇ ਕਈ ਹੋਰ ਸੀਨੀਅਰਾਂ ਦੀ ਆਗਿਆ ਦਾ ਮੁਹਤਾਜ਼ ਬਣਿਆ। ਇਸ ਮੁਹਤਾਜ਼ੀ ਵਿੱਚੋਂ ਗੁਜ਼ਰਦਿਆਂ 2 ਉਸ ਗਰੀਬ ਸੁਆਲ ਦਾ ਮੂਲ ਸਰੂਪ ਐਨਾ ਬਦਲ ਗਿਆ ਕਿ ਫਰਾਂਸਿਸ ਲਈ ਵੀ ਇਹ ਪਹਿਚਾਨਣਾ ਮੁਸ਼ਕਲ ਹੋਇਆ ਹੋਵੇਗਾ ਕਿ ਕੀ ਇਹ ਉਸਦਾ ਹੀ ਸੁਆਲ ਸੀ?

ਸੁਆਲ ਇਸ ਗੱਲ ਬਾਰੇ ਨਹੀਂ ਕਿ ਫਰਾਂਸਿਸ ਦੇ ਸੁਆਲ ਦਾ ਸਰੂਪ ਬੇਪਛਾਣ ਕਿਉਂ ਕੀਤਾ ਗਿਆ। ਸੁਆਲ ਇਹ ਹੈ ਕਿ ਜੇ ਛੇ ਵਾਰ ਚੋਣਾਂ ਜਿੱਤਣ ਵਾਲੇ ਐਮ ਪੀ ਨੂੰ ਵੀ ਉਹੀ ਸੁਆਲ ਪੁੱਛਣ ਦੀ ਆਗਿਆ ਮਿਲਦੀ ਹੈ ਜਿਸ ਨਾਲ ਬਾਦਸ਼ਾਹ ਖੁਸ਼ ਹੋਵੇ ਤਾਂ ਆਮ ਐਮ ਪੀ ਦੀ ਕੀ ਜ਼ੁਰੱਅਤ ਕਿ ਉਹ ਪਬਲਿਕ ਦੀਆਂ ਮੰਗਾਂ ਨੂੰ ਪਾਰਲੀਮੈਂਟ ਵਿੱਚ ਉਠਾ ਸਕੇ! ਬਰੈਂਪਟਨ ਦੇ ਐਮ ਪੀ ਰਮੇਸ਼ ਸੰਘਾ ਨੂੰ ਕੁੱਝ ਦਿਨ ਪਹਿਲਾਂ ਲਿਬਰਲ ਕਾਕਸ ਵਿੱਚੋਂ ਕੱਢ ਦਿੱਤਾ ਗਿਆ ਜਿਸਤੋਂ ਬਾਅਦ ਉਸਦਾ ਬਿਆਨ ਸੀ ਕਿ ਸਾਡੀ ਐਮ ਪੀਆਂ ਦੀ ਆਵਾਜ਼ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਰਮੇਸ਼ ਸੰਘਾ ਦੇ ਪਾਰਟੀ ਅੰਦਰ ਅਤੇ ਬਾਹਰ ਵਤੀਰੇ ਬਾਰੇ ਵੱਖਰੀ ਚਰਚਾ ਹੋ ਸਕਦੀ ਹੈ ਪਰ ਕੀ ਪਾਰਟੀ ਅਨੁਸ਼ਾਸ਼ਨ ਦੇ ਨਾਮ ਉੱਤੇ ਗਲਾ ਘੁੱਟਣ ਦੀ ਗੱਲ ਨੂੰ ਮੰਨਣਾ ਔਖੀ ਗੱਲ ਹੈ? ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਫ਼ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਫੋਨ ਕਾਲ ਕੀਤੀ। ਇਸ ਕਾਲ ਦੌਰਾਨ ਕੋਵਿਡ ਵੈਕਸੀਨ ਬਾਰੇ ਗੱਲ ਤੋਂ ਇਲਾਵਾ ਕਿਰਸਾਣਾਂ ਸਮੇਤ ਹੋਰ ਮਸਲੇ ਸੰਭਵਤਾ ਵਿਚਾਰੇ ਹੋਣਗੇ ਜਾਂ ਫੇਰ ਨਹੀਂ ਵਿਚਾਰੇ ਗਏ ਹੋਣੇ। ਸੁਆਲ ਇਹ ਹੈ ਕਿ ਟਰੂਡੋ-ਮੋਦੀ ਗੱਲਬਾਤ ਦੇ ਸੰਦਰਭ ਵਿੱਚ ਐਮ ਪੀ ਰੂਬੀ ਸਹੋਤਾ ਵੱਲੋਂ ਪਾਈ ਫੇਸਬੁੱਕ ਟਿੱਪਣੀ ਦੇ ਕੁੱਝ ਮਿੰਟ ਬਾਅਦ ਹੀ ਗਾਇਬ ਹੋ ਜਾਣ ਨੂੰ ਕਿਸੇ ਸੁਆਲ ਦਾ ਜਵਾਬ ਮੰਨਿਆ ਜਾਵੇ ਜਾਂ ਉਪਰਲੇ ਆਕਾਵਾਂ ਤੋਂ ਪੁੱਛੇ ਜਾਣ ਵਾਲੇ ਕਿਸੇ ਸੁਆਲ ਦਾ ਡਰ?

ਕੈਨੇਡੀਅਨ ਸਿਟੀਜ਼ਨਸਿ਼ੱਪ ਦਾ ਪਹਿਲਾ ਸੂਤਰ ਬੋਲਣ ਅਤੇ ਖਿਆਲਾਂ ਦੀ ਸੁਤੰਤਰਤਾ ਹੈ ਜੋ ਸਾਨੂੰ ਪਾਰਲੀਮੈਂਟ ਵੱਲੋਂ ਬਣਾਏ ਗਏ ਕਾਨੂੰਨ ਵਿੱਚੋਂ ਪ੍ਰਾਪਤ ਹੁੰਦੀ ਹੈ। ਸੁਆਲ ਹੈ ਕਿ ਜੇ ਕਾਨੂੰਨ ਬਣਾਉਣ ਦੀ ਸਮਰੱਥਾ ਰੱਖਣ ਵਾਲੇ ਸਾਡੇ ਐਮ ਪੀਆਂ ਕੋਲ ਬੋਲਣ ਦੀ ਅਜ਼ਾਦੀ ਨਹੀਂ ਤਾਂ ਫੇਰ ਆਮ ਨਾਗਰਿਕ ਦੀ ਅਜ਼ਾਦੀ ਬਾਰੇ ਕੀ ਕਿਹਾ ਜਾ ਸਕਦਾ ਹੈ?

ਯੂਨੀਵਰਸਿਟੀ ਆਫ ਰੈਜਾਈਨਾ ਦੀ ਇੱਕ ਸਟੱਡੀ ਮੁਤਾਬਕ ਪਾਰਲੀਮੈਂਟ ਵਿੱਚ ਸੁਆਲ ਪੁੱਛਣਾ ਇੱਕ ਰੀਹਰਸਲ ਕੀਤੀ ਡਰਿੱਲ ਤੋਂ ਵੱਧ ਕੁੱਝ ਨਹੀਂ ਹੁੰਦਾ। ਇਸ ਸਟੱਡੀ ਵਿੱਚ ਹਿੱਸਾ ਲੈਣ ਵਾਲੇ ਐਮ ਪੀ ਪੀਟਰ ਮਿੱਲੀਕੇਨ ਮੁਤਾਬਕ ‘ਸਾਰਾ ਵਰਤਾਰਾ ਡਰਾਮੇ ਵਾਗੂੰ ਅਗਾਉਂ ਵਿੱਚ ਰੀਹਰਸਲ ਕੀਤਾ ਜਾਂਦਾ ਹੈ। ਕਿਸੇ ਐਮ ਪੀ ਕੋਲ ਮੌਕੇ ਉੱਤੇ ਮਨ ਵਿੱਚ ਆਏ ਸੁਆਲ ਪੁੱਛਣ ਦੀ ਕੋਈ ਗੁੰਜ਼ਾਇਸ਼ ਨਹੀਂ ਹੁੰਦੀ। ਐਮ ਪੀਆਂ ਨੂੰ ਸੁਆਲ ਵੀ ਘੜ ਕੇ ਦਿੱਤੇ ਜਾਂਦੇ ਹਨ ਅਤੇ ਮੰਤਰੀਆਂ ਦੇ ਹੱਥਾਂ ਵਿੱਚ ਜਵਾਬ ਵੀ ਲਿਖ ਕੇ ਫੜਾਏ ਜਾਂਦੇ ਹਨ। ਇਹ ਗੱਲ ਸਿਰਫ਼ ਲਿਬਰਲ ਪਾਰਟੀ ਉੱਤੇ ਹੀ ਨਹੀਂ ਸਗੋਂ ਕੰਜ਼ਰਵੇਟਿਵ ਅਤੇ ਹੋਰ ਪਾਰਟੀਆਂ ਉੱਤੇ ਪੂਰਾ ਸਹੀ ਢੁੱਕਦੀ ਹੈ।

ਫਰੇਜ਼ਰ ਇਨਸਟੀਚਿਊਟ ਮੁਤਾਬਕ ਇਹ ਨਹੀਂ ਕਿਹਾ ਜਾ ਸਕਦਾ ਕਿ ਕੈਨੇਡੀਅਨ ਪਾਰਲੀਮੈਂਟ ਆਮ ਪਬਲਿਕ ਦੀ ਨੁਮਾਇੰਦਗੀ ਕਰਦੀ ਹੈ। ਕਾਰਣ ਇਹ ਕਿ ਜਿਹਨਾਂ ਭੱਦਰ ਪੁਰਸ਼ਾਂ ਨੇ ਉੱਥੇ ਖੜੇ ਹੋ ਕੇ ਸੁਆਲ ਪੁੱਛਣੇ ਹਨ, ਉਹਨਾਂ ਕੋਲ ਸੋਚਣ ਸ਼ਕਤੀ ਹੀ ਨਹੀਂ ਛੱਡੀ ਗਈ। ਐਮ ਪੀ ਦਾ ਰੋਲ ਸਿਰਫ਼ ਗਿਣਤੀ ਦਾ ਮੋਹਰਾ ਬਣ ਕੇ ਰਹਿ ਗਿਆ ਹੈ। ਸੱਤਾਧਾਰੀ ਮੈਂਬਰਾਂ ਕੋਲ ਥੋੜੀ ਬਹੁਤ ਪੇਤਲੇ ਪੱਧਰ ਦੀ ਅੰਦਰੂਨੀ ਜਾਣਕਾਰੀ ਹੋ ਸਕਦੀ ਹੈ ਅਤੇ ਵਿਰੋਧੀ ਧਿਰਾਂ ਕੋਲ ਰੌਲਾ ਰੱਪਾ ਪਾਉਣ ਦਾ ਹੱਕ। ਖੁੱਲ ਮਿਲਾ ਕੇ ਐਮ ਪੀਆਂ ਦਾ ਪ੍ਰਭਾਵ ਨਾਮਾਤਰ ਹੀ ਹੁੰਦਾ ਹੈ।

ਲੋਕਤੰਤਰ ਦੇ ਨਾਮ ਉੱਤੇ ਰਬੜ ਸਟੈਂਪ ਬਣਾਏ ਜਾ ਚੁੱਕੇ ਐਮ ਪੀਆਂ ਦੀ ਸਥਿਤੀ ਨੂੰ ਵੇਖਦੇ ਹੋਏ ਪੰਜਾਬ ਵਿੱਚ ਰੋਪੜ ਜਿ਼ਲੇ ਦੇ ਕਵੀ ਭੂਸ਼ਣ ਧਿਆਨਪੁਰੀ ਦਾ ਸੱਤਰਾਂ ਕਿੰਨੀਆਂ ਸਹੀ ਜਾਪਦੀਆਂ ਹਨ-

‘ਕੋਸਿ਼ਸ਼ ਕਰੀਂ ਕਿ ਪੁਸਤਕ ਤੇਰੀ ਸਿਲੇਬਸ ਦੇ ਵਿੱਚ ਲੱਗੇ ਨਾ

ਰੂਹ ਤੇਰੀ ਤੋਂ ਸਹਿ ਨਹੀਂ ਹੋਣਾ, ਹਾਲ ਜੋ ਉਸਤਾਦ ਕਰਨਗੇ’।

ਇੱਥੇ ਪੁਸਤਕ ਤੋਂ ਭਾਵ ਮਨੁੱਖ ਦੀ ਸੋਚ, ਸਿਲੇਬਸ ਦਾ ਅਰਥ ਪਾਰਟੀ ਸਿਸਟਮ ਲਿਆ ਜਾ ਸਕਦਾ ਹੈ ਜਦੋਂ ਕਿ ਉਸਤਾਦ ਸਿਆਸੀ ਪਾਰਟੀਆਂ ਦੇ ਕਾਰਕੁਨ ਹਨ ਜੋ ਓਟਵਾ ਬੈਠ ਕੇ ਸਿਸਟਮ ਚਲਾਉਂਦੇ ਹਨ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?