Welcome to Canadian Punjabi Post
Follow us on

12

July 2025
 
ਭਾਰਤ

ਹੀਰਾ ਨਗਰ ਸੈਕਟਰ `ਚ ਮਿਲੀ ਸੁਰੰਗ ਤੇ ਪਠਾਨਕੋਟ ਏਅਰਪੋਰਟ `ਤੇ ਹਮਲੇ ਦੇ ਤਾਰ ਜੁੜਨ ਲੱਗੇ

January 26, 2021 08:56 PM

ਸ੍ਰੀਨਗਰ, 26 ਜਨਵਰੀ (ਪੋਸਟ ਬਿਊਰੋ)- ਭਾਰਤੀ ਹਵਾਈ ਸੈਨਾ ਦੇ ਪਠਾਨਕੋਟ ਹਵਾਈ ਅੱਡੇ `ਤੇ ਜਨਵਰੀ 2016 `ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅਤੱਵਾਦੀਆਂ ਵੱਲੋਂ ਕੀਤੇ ਹਮਲੇ ਦੇ ਤਾਰ ਬੀਤੇ ਦਿਨੀਂ ਬੀ ਐਸ ਐਫ ਵੱਲੋਂ ਹੀਰਾਨਗਰ ਦੀ ਪੈਂਸਰ ਕੌਂਮਾਂਤਰੀ ਸਰਹੱਦ ਨੇੜੇ ਲੱਭੀ ਸੁਰੰਗ ਨਾਲ ਜੁੜਦੇ ਨਜ਼ਰ ਆ ਰਹੇ ਹਨ।
ਪਠਾਨਕੋਟ ਹਵਾਈ ਅੱਡੇ ਸਮੇਤ ਜੰਮੂ ਅਤੇ ਕਸ਼ਮੀਰ `ਚ ਕਈ ਵੱਡੇ ਹਮਲਿਆਂ ਦਾ ਪ੍ਰਮੁੱਖ ਸਾਜ਼ਿਸਕਾਰ ਜੈਸ਼ ਦਾ ਆਪ੍ਰੇਸ਼ਨਲ ਕਮਾਂਡਰ ਕਾਸਿਮ ਜਾਨ ਇਸ ਸੁਰੰਗ ਦੇ ਪਾਰ ਸ਼ੰਕਰਗੜ੍ਹ ਇਲਾਕੇ `ਚ ਵੇਖਿਆ ਗਿਆ ਸੀ। ਜਾਣਕਾਰ ਸੂਤਰਾਂ ਅਨੁਸਾਰ ਅੱਠ ਸਾਲ ਪੁਰਾਣੀ ਦੱਸੀ ਜਾਂਦੀ ਪੈਂਸਰ ਨੇੜੇ ਦੀ ਇਸ ਸੁਰੰਗ ਦੇ ਤਾਰ ਪਠਾਨਕੋਟ ਜਾਂ ਜੰਮੂ-ਕਸ਼ਮੀਰ `ਚ ਹੋਏ ਕਈ ਹਮਲਿਆਂ ਨਾਲ ਹੀ ਨਹੀਂ, ਨਗਰੋਟਾ ਟੋਲ ਪਲਾਜ਼ਾ ਤੇ ਸ੍ਰੀਨਗਰ-ਜੰਮੂ ਕੌਮੀ ਮਾਰਗ `ਤੇ ਝੱਜਰ ਕੋਟਲੀ ਵਿੱਚ ਹੋਏ ਹਮਲਿਆਂ ਨਾਲ ਵੀ ਜੁੜ ਰਹੇ ਹਨ, ਜਿੱਥੋਂ ਅੱਤਵਾਦੀ ਘੁਸਪੈਠ ਅਤੇ ਹਥਿਆਰਾਂ ਦੀ ਤਸਕਰੀ ਕਰਦੇ ਸਨ। ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਜੰਮੂ `ਚ ਹੋਏ ਕਈ ਹਮਲਿਆਂ ਦੀ ਜਾਂਚ ਆਪਣੇ ਹੱਥ `ਚ ਲਈ ਹੋਈ ਹੈ ਅਤੇ ਇਸ ਮਾਮਲੇ ਨੂੰ ਵੀ ਆਪਣੇ ਹੱਥ `ਚ ਲੈ ਸਕਦੀ ਹੈ।ਬੀਤੇ ਦਿਨੀਂ ਪੰਜਾਬ ਪੁਲਸ ਦੀ ਇੱਕ ਟੀਮ ਵੀ ਇਸ ਸੁਰੰਗ ਦਾ ਜਾਇਜ਼ਾ ਲੈਣ ਲਈ ਹੀਰਾਨਗਰ ਦੀ ਕੌਮਾਂਤਰੀ ਸਰਹੱਦ ਦਾ ਦੌਰਾ ਕਰ ਚੁੱਕੀ ਹੈ। ਪਠਾਨਕੋਟ ਹਮਲੇ ਦੀ ਜਾਂਚ ਐਨ ਆਈ ਏ ਨੂੰ ਸੌਂਪਣ ਤੋਂ ਪਹਿਲਾਂ ਇਸ ਮਾਮਲੇ ਦੀ ਜਾਂਚ ਵੀ ਪੰਜਾਬ ਪੁਲਸ ਨੇ ਕੀਤੀ ਸੀ। ਹੀਰਾਨਗਰ ਤੇ ਸਾਂਬਾ ਸੈਕਟਰਾਂ ਤੋਂ ਜੰਮੂ-ਪਠਾਨਕੋਟ ਹਾਈਵੇਅ ਬਹੁਤ ਨੇੜੇ ਹੈ ਅਤੇ ਅੱਤਵਾਦੀ ਘੁਸਪੈਠ ਕਰਨ ਤੋਂ ਬਾਅਦ ਆਸਾਨੀ ਨਾਲ ਹਾਈਵੇਅ `ਤੇ ਪਹੁੰਚ ਜਾਂਦੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੁਜਰਾਤ `ਚ ਪੁਲ ਢਹਿਣ ਕਾਰਨ ਵਾਪਰੇ ਹਾਦਸੇ `ਚ 9 ਜਣਿਆਂ ਦੀ ਮੌਤ ਰਾਜਸਥਾਨ `ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, 2 ਮੌਤਾਂ ਇੱਕ ਨਵੰਬਰ ਤੋਂ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ