Welcome to Canadian Punjabi Post
Follow us on

13

July 2025
ਬ੍ਰੈਕਿੰਗ ਖ਼ਬਰਾਂ :
ਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ
 
ਟੋਰਾਂਟੋ/ਜੀਟੀਏ

ਫਲੂ ਦੱਸੇ ਜਾਣ ਤੋਂ ਬਾਅਦ ਬੱਚੀ ਦੀ ਨੀਂਦ ਵਿੱਚ ਹੋਈ ਮੌਤ ਨੇ ਮਾਪਿਆਂ ਉੱਤੇ ਢਾਇਆ ਕਹਿਰ

September 22, 2020 07:34 AM

ਟੋਰਾਂਟੋ, 21 ਸਤੰਬਰ (ਪੋਸਟ ਬਿਊਰੋ) : ਡਾਕਟਰਾਂ ਵੱਲੋਂ ਸਧਾਰਨ ਫਲੂ ਦੱਸੇ ਜਾਣ ਤੋਂ ਤਿੰਨ ਦਿਨ ਬਾਅਦ ਹਮੇਸ਼ਾਂ ਲਈ ਮੌਤ ਦੀ ਨੀਂਦ ਸੌਣ ਵਾਲੀ ਦੋ ਸਾਲਾ ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਹੈਲਥ ਕੇਅਰ ਸਿਸਟਮ ਤੋਂ ਉਨ੍ਹਾਂ ਦਾ ਵਿਸ਼ਵਾਸ ਉੱਠ ਗਿਆ ਹੈ|
ਨਿਊਮਾਰਕਿਟ, ਓਨਟਾਰੀਓ ਦੀ ਮਹਿਲਾ ਆਰਜ਼ੂ ਵਾਹਬ ਦੀ ਧੀ ਸੋਫੀਆ ਫਾਰਾਹ ਬਹੁਤ ਹੀ ਖੂਬਸੂਰਤ, ਸਮਾਰਟ ਤੇ ਮਿਲਣਸਾਰ ਬੱਚੀ ਸੀ| ਵਾਹਬ ਨੇ ਦੱਸਿਆ ਕਿ ਕ੍ਰਿਸਮਸ ਦੇ ਨੇੜੇ ਤੇੜੇ ਉਸ ਨੂੰ ਤੇ ਉਸ ਦੀ ਧੀ ਨੂੰ ਫਲੂ ਹੋਇਆ| ਕੁੱਝ ਸਮੇਂ ਬਾਅਦ ਵਾਹਬ ਆਪ ਤਾਂ ਠੀਕ ਹੋ ਗਈ ਪਰ ਉਸ ਦੀ ਬੱਚੀ ਠੀਕ ਨਹੀਂ ਹੋ ਸਕੀ| ਸੋਫੀਆ ਨੂੰ ਬੁਖਾਰ ਹੋ ਗਿਆ, ਉਹ ਸੁਸਤ ਰਹਿਣ ਲੱਗੀ ਤੇ ਉਸ ਦੀਆਂ ਅੱਖਾਂ ਵੀ ਚੜ੍ਹੀਆਂ ਰਹਿਣ ਲੱਗੀਆਂ|
ਜਦੋਂ ਬੁਖਾਰ ਤੇਜ਼ ਹੋਇਆ ਤਾਂ ਸੋਫੀਆ ਦੇ ਮਾਪੇ ਉਸ ਨੂੰ ਟੋਰਾਂਟੋ ਵਿੱਚ ਹੌਸਪਿਟਲ ਫੌਰ ਸਿੱਕ ਚਿਲਡਰਨ ਲੈ ਗਏ| ਡਾਕਟਰ ਦੀ ਉਡੀਕ ਵਿੱਚ ਸੱਤ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੇ ਘੰਟੇ ਲਈ ਹੋਰ ਇੰਤਜ਼ਾਰ ਕਰਨ ਵਾਸਤੇ ਆਖਿਆ ਗਿਆ| ਅਗਲੇ ਦਿਨ ਵਾਹਬ ਤੇ ਉਸ ਦਾ ਪਤੀ ਆਪਣੀ ਬੱਚੀ ਨੂੰ ਨਿਊਮਾਰਕਿਟ ਦੇ ਵਾਕ ਇਨ ਕਲੀਨਿਕ ਲੈ ਗਏ, ਜਿੱਥੇ ਡਾਕਟਰ ਨੇ ਆਖਿਆ ਕਿ ਉਸ ਨੂੰ ਫੌਰੀ ਮੈਡੀਕਲ ਮਦਦ ਦੀ ਲੋੜ ਹੈ| ਫਿਰ ਉਹ ਉਸ ਨੂੰ ਸਾਊਥਲੇਕ ਰੀਜਨਲ ਹੈਲਥ ਸੈਂਟਰ ਦੇ ਐਮਰਜੰਸੀ ਰੂਮ ਲੈ ਗਏ|
ਫਿਰ ਸਾਰਾ ਕੁੱਝ ਗੜਬੜ ਹੁੰਦਾ ਗਿਆ| ਉੱਥੇ ਉਨ੍ਹਾਂ ਡਾਕਟਰ ਨੂੰ ਸਾਰੀ ਗੱਲ ਦੱਸੀ ਤੇ ਦੱਸਿਆ ਕਿ ਬੱਚੀ ਨੂੰ 10 ਦਿਨ ਤੋਂ ਬੁਖਾਰ ਹੈ ਤੇ ਉਸ ਨੂੰ ਇਨਫੈਕਸ਼ਨ ਹੈ| ਮਾਪਿਆਂ ਨੇ ਇਹ ਮੰਗ ਵੀ ਕੀਤੀ ਕਿ ਜਾਂ ਤਾਂ ਉਸ ਨੂੰ ਐਂਟੀਬਾਇਓਟਿਕਸ ਦੇ ਦਿੱਤੀਆਂ ਜਾਣ ਤੇ ਜਾਂ ਫਿਰ ਉਸ ਦੇ ਬਲੱਡ ਟੈਸਟ ਕਰਵਾ ਲਏ ਜਾਣ| ਰੈਜ਼ੀਡੈਂਟ ਡਾਕਟਰ ਵੱਲੋਂ ਸ਼ੁਰੂ ਵਿੱਚ ਟੈਸਟ ਕਰਨ ਲਈ ਹਾਮੀ ਭਰੀ ਗਈ ਪਰ ਆਪਣੇ ਸੀਨੀਅਰ ਡਾਕਟਰ ਦੇ ਆਖਣ ਤੋਂ ਬਾਅਦ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ|
ਡਾਕਟਰ ਨੇ ਆਖਿਆ ਕਿ ਇਸ ਨੂੰ ਪਹਿਲਾਂ ਇੱਕ ਵਾਇਰਲ ਇਨਫੈਕਸ਼ਨ ਸੀ ਤੇ ਹੁਣ ਇੱਕ ਹੋਰ ਵਾਇਰਲ ਇਨਫੈਕਸ਼ਨ ਹੋ ਗਈ ਹੈ| ਉਨ੍ਹਾਂ ਵੱਲੋਂ ਇਹੋ ਦੱਸਿਆ ਗਿਆ ਕਿ ਉਸ ਨੂੰ ਸਧਾਰਨ ਫਲੂ ਹੈ| ਬੱਚੀ ਦੀ ਜਾਂਚ ਕੀਤੇ ਬਿਨਾ ਹੀ ਉਸ ਨੂੰ ਸਿਰਫ ਦੇਖ ਕੇ ਹੀ ਵਾਇਰਲ ਇਨਫੈਕਸ਼ਨ ਦੱਸ ਦਿੱਤੀ ਗਈ| ਫਿਰ ਬੱਚੀ ਦੀ ਦਿਲ ਦੀ ਧੜਕਨ 164 ਹੋ ਗਈ ਤੇ ਉਸ ਨੂੰ 28æ4 ਡਿਗਰੀ ਬੁਖਾਰ ਹੋ ਗਿਆ| ਪਰ ਦੋ ਘੰਟੇ ਅੰਦਰ ਸੋਫੀਆ ਨੂੰ ਡਿਸਚਾਰਜ ਕਰ ਦਿੱਤਾ ਗਿਆ ਤੇ ਡਾਕਟਰਾਂ ਨੇ ਉਸ ਨੂੰ ਹਾਈਡ੍ਰੇਟ ਰੱਖਣ ਲਈ ਆਖਿਆ ਤੇ ਉਸ ਨੂੰ ਸਵੇਰੇ ਤੇ ਰਾਤ ਨੂੰ ਟਾਈਲੇਨੌਲ ਦਵਾਈ ਦੇਣ ਲਈ ਆਖਿਆ ਗਿਆ| ਪਰ ਤਿੰਨ ਦਿਨ ਬਾਅਦ ਨੀਂਦ ਵਿੱਚ ਹੀ ਸੋਫੀਆ ਦੀ ਮੌਤ ਹੋ ਗਈ|
ਹਾਲਾਂਕਿ ਸੋਫੀਆ ਦੀ ਮੌਤ ਬਾਰੇ ਫਾਈਨਲ ਰਿਪੋਰਟ ਜਾਰੀ ਨਹੀਂ ਕੀਤੀ ਗਈ ਹੈ ਪਰ ਵਾਹਬ ਦਾ ਕਹਿਣਾ ਹੈ ਕਿ ਕੌਰੋਨਰ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਦੀ ਬੱਚੀ ਦੀ ਮੌਤ ਸਟਰੈਪ ਏ, ਜੋ ਕਿ ਸੈਪਟਿਕ ਬਣ ਗਿਆ, ਬਾਈਲ ਇਨਫੈਕਸ਼ਨ ਤੇ ਨਿਮੋਨੀਆ ਕਾਰਨ ਹੋਈ ਹੈ| ਕਾਲਜ ਆਫ ਫਿਜ਼ੀਸ਼ੀਅਨਜ਼ ਐਂਡ ਸਰਜਨਜ਼ ਆਫ ਓਨਟਾਰੀਓ ਵੱਲੋਂ ਸੋਫੀਆ ਦੀ ਮੌਤ ਦੇ ਸਬੰਧ ਵਿੱਚ ਜਾਂਚ ਲਾਂਚ ਕੀਤੀ ਗਈ ਹੈ|
ਵਾਹਬ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਵਕੀਲ ਹਾਇਰ ਕੀਤਾ ਗਿਆ ਹੈ ਤੇ ਉਹ ਸਾਊਥਲੇਕ ਰੀਜਨਲ ਹੈਲਥ ਸੈਂਟਰ ਖਿਲਾਫ ਕਾਨੂੰਨੀ ਕਾਰਵਾਈ ਲਾਂਚ ਕਰਵਾਉਣ ਦੀ ਪ੍ਰਕਿਰਿਆ ਵਿੱਚ ਹਨ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ