Welcome to Canadian Punjabi Post
Follow us on

12

July 2025
 
ਭਾਰਤ

ਕੇਰਲਾ ਵਿੱਚ ਜਹਾਜ਼ ਹਾਦਸਾਗ੍ਰਸਤ, 15 ਹਲਾਕ

August 07, 2020 10:07 PM

ਕੇਰਲਾ ਵਿੱਚ ਜਹਾਜ਼ ਹਾਦਸਾਗ੍ਰਸਤ, 15 ਹਲਾਕ

ਕੇਰਲਾ, 7 ਅਗਸਤ (ਪੋਸਟ ਬਿਊਰੋ) : ਕੋਜ਼ੀਕੋਡੇ ਇੰਟਰਨੈਸ਼ਨਲ ਏਅਰਪੋਰਟ ਉੱਤੇ ਜਹਾਜ਼ ਦੇ ਰਨਵੇਅ ਤੋਂ ਤਿਲ੍ਹਕ ਜਾਣ ਕਾਰਨ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ| ਖਬਰ ਲਿਖੇ ਜਾਣ ਤੱਕ ਇਸ ਹਾਦਸੇ ਵਿੱਚ15 ਲੋਕ ਮਾਰੇ ਜਾ ਚੁੱਕੇ ਸਨ|
ਏਅਰ ਇੰਡੀਆ ਦੇ ਇਸ ਬੋਇੰਗ 737 ਜਹਾਜ਼ ਵਿੱਚ 174 ਯਾਤਰੀ ਤੇ ਅਮਲੇ ਦੇ ਛੇ ਮੈਂਬਰ ਮੌਜੂਦ ਸਨ| ਰਨਵੇਅ ਤੋਂ ਫਿਸਲਣ ਤੋਂ ਬਾਅਦ ਜਹਾਜ਼ ਖੱਡ ਵਿੱਚ ਜਾ ਡਿੱਗਿਆ ਤੇ ਉਸ ਦੇ ਦੋ ਟੋਟੇ ਹੋ ਗਏ| ਇਹ ਜਾਣਕਾਰੀ ਏਵੀਏਸ਼ਨ ਮੰਤਰਾਲੇ ਵੱਲੋਂ ਦੁਬਈ ਗਈ| ਜਹਾਜ਼ ਦੁਬਈ ਤੋਂ ਕੈਲੀਕਟ ਜਾ ਰਿਹਾ ਸੀ| ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਪਾਇਲਟ ਦੀ ਵੀ ਮੌਤ ਹੋ ਗਈ|
ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਿਅਨ ਨੇ ਪੁਲਿਸ ਤੇ ਫਾਇਰ ਅਧਿਕਾਰੀਆਂ ਨੂੰ ਫੌਰੀ ਕਾਰਵਾਈ ਕਰਨ ਲਈ ਆਖਿਆ| ਵਿਜਿਅਨ ਨੇ ਟਵੀਟ ਕਰਕੇ ਆਖਿਆ ਕਿ ਉਨ੍ਹਾਂ ਵੱਲੋਂ ਅਧਿਕਾਰੀਆਂ ਨੂੰ ਰੈਸਕਿਊ ਵਾਸਤੇ ਲੋੜੀਂਦੇ ਪ੍ਰਬੰਧ ਕਰਨ ਤੇ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੇ ਵੀ ਹੁਕਮ ਦਿੱਤੇ ਹਨ|
ਕੋਜ਼ੀਕੋਡੇ ਇੰਟਰਨੈਸ਼ਨਲ ਏਅਰਪੋਰਟ ਦੇ ਰਨਵੇਅ ਤੋਂ ਜਹਾਜ਼ ਦੇ ਫਿਸਲ ਜਾਣ ਸਮੇਂ ਮੌਸਮ ਖਰਾਬ ਸੀ ਤੇ ਮੀਂਹ ਵੀ ਪੈ ਰਿਹਾ ਸੀ| ਇਹ ਵੀ ਦੱਸਿਆ ਗਿਆ ਕਿ ਰਨਵੇਅ ਗਿੱਲਾ ਸੀ ਤੇ ਵਿਜ਼ੀਬਿਲਿਟੀ ਬਹੁਤ ਘੱਟ ਸੀ| ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀਜੀਸੀਏ) ਨੇ ਇਹ ਆਖਿਆ ਸੀ ਕਿ ਜਹਾਜ਼ ਦੇ ਲੈਂਡ ਕਰਨ ਸਮੇਂ ਭਾਰੀ ਮੀਂਹ ਪੈ ਰਿਹਾ ਸੀ| ਲੈਂਡ ਕਰਨ ਤੋਂ ਬਾਅਦ ਜਹਾਜ਼ ਰਨਵੇਅ ਉਤੇ ਰੁਕ ਨਹੀਂ ਸਕਿਆ ਤੇ ਤਿਲ੍ਹਕਦਾ ਹੀ ਰਿਹਾ ਤੇ ਫਿਰ ਖੱਡ ਵਿੱਚ ਜਾ ਡਿੱਗਿਆ ਜਿੱਥੇ ਉਸ ਦੇ ਦੋ ਟੋਟੇ ਹੋ ਗਏ|
ਜਹਾਜ਼ ਵਿੱਚ ਕਿਸੇ ਵੀ ਤਰ੍ਹਾਂ ਦੀ ਅੱਗ ਲੱਗਣ ਦੀ ਕੋਈ ਖਬਰ ਨਹੀਂ ਹੈ| ਜਹਾਜ਼ ਵਿੱਚ ਦਸ ਬੱਚੇ ਵੀ ਸਵਾਰ ਸਨ| ਜ਼ਖ਼ਮੀ ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ|

 
Have something to say? Post your comment
ਹੋਰ ਭਾਰਤ ਖ਼ਬਰਾਂ
ਗੁਜਰਾਤ `ਚ ਪੁਲ ਢਹਿਣ ਕਾਰਨ ਵਾਪਰੇ ਹਾਦਸੇ `ਚ 9 ਜਣਿਆਂ ਦੀ ਮੌਤ ਰਾਜਸਥਾਨ `ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, 2 ਮੌਤਾਂ ਇੱਕ ਨਵੰਬਰ ਤੋਂ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ