ਭੋਪਾਲ, 26 ਮਈ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਇੱਕ ਫੈਮਲੀ ਕੋਰਟ ਵਿੱਚ ਸਗਾਈ ਪਿੱਛੋਂ ਮੰਗੇਤਰ ਦੇ ਮਜਾਕ ਤੋਂ ਨਾਰਾਜ਼ ਲੜਕੀ ਦੇ ਸ਼ਾਦੀ ਤੋਂ ਇੰਨਕਾਰ ਕਰਨ ਉੱਤੇ ਕੱਲ੍ਹ ਓਦੋਂ ਦਿਲਚਸਪ ਮੋੜ ਆਇਆ ਜਦੋਂ ਲੜਕੇ ਦੇ 108 ਵਾਰ ‘ਮੈਂ ਜ਼ੋਰੂ ਦਾ ਗੁਲਾਮ ਬਣਕੇ ਰਹੁੰਗਾ' ਲਿਖਣ ਉੱਤੇ ਲੜਕੀ ਸ਼ਾਦੀ ਲਈ ਰਾਜ਼ੀ ਹੋਈ।
ਫੈਮਿਲੀ ਕੋਰਟ ਦੀ ਕਾਊਂਸਲਰ ਸਰਿਤਾ ਰਾਜਾਰੀ ਨੇ ਦੱਸਿਆ ਕਿ ਮੁੰਬਈ ਵਿੱਚ ਨੌਕਰੀ ਕਰਦੇ ਭੋਪਾਲ ਦੇ ਇੱਕ ਲੜਕੇ ਤੇ ਲੜਕੀ ਦੀ ਸਗਾਈ ਦੇ ਬਾਅਦ ਮੰਗੇਤਰ ਨੇ ਆਪਣੇ ਹੋਣ ਵਾਲੇ ਪਤੀ ਨੂੰ ਮਜਾਕ ਵਿੱਚ ਇੱਕ ਵੀਡੀਓ ਭੇਜਿਆ। ਵੀਡੀਓ ਵਿੱਚ ਲਾਕਡਾਊਨ ਦੌਰਾਨ ਪਤੀ ਬਰਤਨ ਸਾਫ਼ ਕਰ ਰਿਹਾ ਹੈ ਅਤੇ ਪਤਨੀ ਦੇ ਇਸ਼ਾਰਿਆਂ ਉਤੇ ਨੱਚ ਰਿਹਾ ਹੈ। ਵੀਡੀਓ ਦੇ ਨਾਲ ਮੰਗੇਤਰ ਨੇ ਲਿਖਿਆ ਕਿ ਸ਼ਾਦੀ ਦੇ ਬਾਅਦ ਤੇਰੇ 'ਤੇ ਵੀ ਇਹੀ ਲਾਗੂ ਹੋਵੇਗਾ। ਰਾਜਾਨੀ ਨੇ ਦੱਸਿਆ ਕਿ ਵੀਡੀਓ ਦੇਖ ਕੇ ਨੌਜਵਾਨ ਨੇ ਜਵਾਬ ਦਿੱਤਾ, ‘ਮੈਂ ਇਸ ਸ਼੍ਰੇਣੀ ਵਿੱਚ ਨਹੀਂ ਹਾਂ। ਅਜਿਹੇ ਲੋਕਾਂ ਦੀ ਅਲੱਗ ਸ਼੍ਰੇਣੀ ਹੁੰਦੀ ਹੈ।’ ਉਨ੍ਹਾਂ ਨੇ ਦੱਸਿਆ ਕਿ ਇਹ ਜਵਾਬ ਲੜਕੀ ਨੂੰ ਚੁਭ ਗਿਆ ਅਤੇ ਪਹਿਲਾਂ ਦੋਵਾਂ ਦੀ ਅਣਬਣ ਹੋਈ ਅਤੇ ਫਿਰ ਲੜਕੀ ਨੇ 2 ਮਈ 2020 ਨੂੰ ਸਗਾਈ ਤੋੜ ਦਿੱਤੀ, ਜਦ ਕਿ ਦੋਵਾਂ ਦੀ ਸ਼ਾਂਦੀ 20 ਮਈ ਨੂੰ ਹੋਣੀ ਸੀ। ਪਰਵਾਰ ਦੇ ਲੋਕ ਇਸ ਉੱਤੇ ਹੈਰਾਨ ਹੋਏ ਅਤੇ ਲੜਕੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ, ਪਰ ਉਹ ਜਿੱਦ 'ਤੇ ਅੜੀ ਰਹੀ। ਇਸ ਦੇ ਬਾਅਦ ਲੜਕੇ ਦੇ ਪਰਵਾਰ ਵਾਲੇ ਫੈਮਲੀ ਕੋਰਟ ਪਹੁੰਚੇ। ਉਥੇ ਚਾਰ ਦਿਨ ਲੜਕਾ ਤੇ ਲੜਕੀ ਦੋਨਾਂ ਦੀ ਕਾਉੂਂਸਲਿੰਗ ਕੀਤੀ ਗਈ ਅਤੇ ਲੜਕੀ ਉਸੇ ਲੜਕੇ ਨਾਲ ਸ਼ਾਦੀ ਕਰਨਾ ਮੰਨ ਗਈ। ਰਾਜਾਨੀ ਨੇ ਦੱਸਿਆ, ‘‘ਸਾਨੂੰ ਦੋਨਾਂ ਨੂੰ ਸਮਝਾਉਣ ਵਿੱਚ ਚਾਰ ਦਿਨ ਲੱਗੇ।'' ਲੜਕੇ ਨੇ ਕਿਹਾ ਕਿ ਛੋਟੀ ਜਿਹਾ ਗੱਲ ਦਾ ਉਹ ਏਨਾ ਬੁਰਾ ਮੰੇਗੀ, ਉਸ ਨੂੰ ਨਹੀਂ ਪਤਾ ਸੀ। ਲੜਕੇ ਨੇ ਨਾ ਸਿਰਫ ਸਭ ਦੇ ਸਾਹਮਣੇ ਲੜਕੀ ਤੋਂ ਮਾਫ਼ੀ ਮੰਗੀ, ਬਲਕਿ 108 ਵਾਰ ਲਿਖ ਕੇ ਦਿੱਤਾ ਕਿ ‘ਮੈਂ ਜ਼ੋਰੂ ਦਾ ਗੁਲਾਮ ਬਣ ਕੇ ਰਹੁੰਗਾ’। ਲੜਕੇ ਨੇ ਮੰਗੇਤਰ ਨੂੰ ਇਹ ਵੀ ਲਿਖ ਕੇ ਦਿੱਤਾ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ।