Welcome to Canadian Punjabi Post
Follow us on

04

July 2025
 
ਭਾਰਤ

ਗੰਗਾ ਸਫਾਈ ਦੀ ਮੰਗ ਲਈ 111 ਦਿਨਾਂ ਦੀ ਭੁੱਖ ਹੜਤਾਲ ਪਿੱਛੋਂ ਸੁਆਮੀ ਸਾਨੰਦ ਦਾ ਦੇਹਾਂਤ

October 12, 2018 08:27 AM

ਹਰਿਦੁਆਰ, 11 ਅਕਤੂਬਰ, (ਪੋਸਟ ਬਿਊਰੋ)- ਹਰਿਦੁਆਰ `ਚ ਗੰਗਾ ਨਦੀ ਦੀ ਰੱਖਿਆ ਲਈ ਭੁੱਖ ਹੜਤਾਲ `ਤੇ ਬੈਠੇ ਸੁਆਮੀ ਗਿਆਨ ਸਵਰੂਪ ਸਾਨੰਦ ਦੀ ਅੱਜ ਰਿਸ਼ੀਕੇਸ਼ ਦੇ ਏਮਸ ਹਸਪਤਾਲ `ਚ ਮੌਤ ਹੋ ਗਈ ਹੈ। ਭੁੱਖ ਹੜਤਾਲ ਦੇ 111ਵੇਂ ਦਿਨ ਪ੍ਰਸ਼ਾਸਨ ਨੇ ਉਸ ਨੂੰ ਜਬਰੀ ਚੁੱਕ ਕੇ ਹਸਪਤਾਲ `ਚ ਭਰਤੀ ਕਰਵਾ ਦਿੱਤਾ ਸੀ।
ਮਿਲੀ ਜਾਣਕਾਰੀ ਮੁਤਾਬਕ ਹਰਿਦੁਆਰ ਦੇ ਮਾਤਰ ਸਦਨ ਵਿੱਚ ਪਿਛਲੇ 110 ਦਿਨਾਂ ਤੋਂ ਸੁਆਮੀ ਸਾਨੰਦ ਗੰਗਾ ਨਦੀ ਦੀ ਰੱਖਿਆ ਲਈ ਭੁੱਖ ਹੜਤਾਲ `ਤੇ ਬੈਠੇ ਹੋਏ ਸਨ। ਸੁਆਮੀ ਨੇ ਬੁੱਧਵਾਰ ਸਵੇਰੇ ਪਾਣੀ ਵੀ ਪੀਣਾ ਛੱਡ ਦਿੱਤਾ ਸੀ। ਇਸ ਤੋਂ ਬਾਅਦ ਐੱਸ ਡੀ ਐੱਮ ਦੀ ਅਗਵਾਈ ਵਿੱਚ ਪ੍ਰਸ਼ਾਸਨ ਨੇ ਭੁੱਖ ਹੜਤਾਲ ਦੇ 111ਵੇਂ ਦਿਨ ਬੁੱਧਵਾਰ ਨੂੰ ਸੁਆਮੀ ਸਾਨੰਦ ਨੂੰ ਚੁੱਕ ਕੇ ਰਿਸ਼ੀਕੇਸ਼ ਦੇ ਏਮਸ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ, ਜਿੱਥੇ ਵੀਰਵਾਰ ਨੂੰ ਦਿਲ ਦੀ ਧੜਕਣ ਰੁਕਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਸੁਆਮੀ ਸਾਨੰਦ ਨੇ ਗੰਗਾ ਦੀ ਰੱਖਿਆ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਸੀ। ਉਸ ਦਾ ਕਹਿਣਾ ਸੀ ਕਿ ਉਹ ਗੰਗਾ ਦੀ ਰੱਖਿਆ ਲਈ ਕੇਂਦਰ ਵਲੋਂ ਸਖਤ ਕਾਨੂੰਨ ਬਣਾਉਣ ਬਾਰੇ ਪ੍ਰਧਾਨ ਮੰਤਰੀ ਸਮੇਤ ਮੰਤਰੀਆਂ ਅਤੇ ਮੁੱਖ ਮੰਤਰੀਆਂ ਨੂੰ ਕਈ ਵਾਰ ਪੱਤਰ ਲਿਖ ਚੁੱਕੇ ਹਨ। ਕੋਈ ਪ੍ਰਤੀਕਿਰਿਆ ਨਾ ਮਿਲਣ ਤੋਂ ਨਿਰਾਸ਼ ਹੋ ਕੇ ਉਨ੍ਹਾਂ ਨੇ ਆਪਣੀ ਭੁੱਖ ਹੜਤਾਲ ਦਾ ਫੈਸਲਾ ਕੀਤਾ। ਸੁਆਮੀ ਨੇ ਕਿਹਾ ਸੀ ਕਿ ਉਹ ਗੰਗਾ `ਚ ਵੱਡੇ ਬੰਨ੍ਹਾਂ ਦੇ ਨਿਰਮਾਣ ਦਾ ਵਿਰੋਧ ਕਰ ਰਹੇ ਹੈ। ਗੰਗਾ ਵਿੱਚ ਬਣਨ ਵਾਲੇ ਡੈਮ ਪ੍ਰਾਜੈਕਟਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਨੂੰ ਗੰਗਾ `ਚ ਫੈਲ ਰਹੇ ਪ੍ਰਦੂਸ਼ਣ ਅਤੇ ਗੈਰ-ਕਾਨੂੰਨੀ ਖੁਦਾਈ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ