Welcome to Canadian Punjabi Post
Follow us on

04

July 2025
 
ਭਾਰਤ

ਇੰਟਰਨੈਟ ਦੀ ਆਦਤ ਦੇ ਸ਼ਿਕਾਰ ਮਰੀਜ਼ਾਂ ਦੀ ਗਿਣਤੀ ਦੋ ਸਾਲਾਂ ਵਿੱਚ ਡਬਲ ਹੋ ਗਈ

October 11, 2018 07:01 AM

ਨਵੀਂ ਦਿੱਲੀ, 10 ਅਕਤੂਬਰ (ਪੋਸਟ ਬਿਊਰੋ)- ਆਲ ਇੰਡੀਆ ਮੈਡੀਕਲ ਇੰਸਟੀਚਿਊਟ (ਏਮਸ) ਦੇ ‘ਬਿਹੇਵੀਅਰਲ ਐਡੀਕਸ਼ਨ ਕਲੀਨਿਕ' ਵਿੱਚ ਇੰਟਰਨੈਟ ਦੀ ਆਦਤ ਦੀ ਸ਼ਿਕਾਇਤ ਕਾਰਨ ਪਹੁੰਚ ਰਹੇ ਲੋਕਾਂ ਦੀ ਗਿਣਤੀ ਬੀਤੇ ਦੋ ਸਾਲਾਂ ਵਿੱਚ ਦੋਗੁਣੀ ਹੋ ਗਈ ਹੈ। ਇਹ ਕਲੀਨਿਕ ਦੋ ਸਾਲ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ।
ਏਮਸ ਦੇ ਮਾਹਰਾਂ ਨੇ ਕੱਲ੍ਹ ਦੱਸਿਆ ਕਿ ਇੰਟਰਨੈਟ ਦੀ ਆਦਤ ਦੀ ਵਜ੍ਹਾ ਨਾਲ ਨੌਜਵਾਨਾਂ ਵਿੱਚ ਵਿਹਾਰ ਦੀਆਂ ਗੰਭੀਰ ਪਰੇਸ਼ਾਨੀਆਂ ਵਿਕਸਤ ਹੋ ਰਹੀਆਂ ਹਨ। ਇਨ੍ਹਾਂ ਨੌਜਵਾਨਾਂ ਵਿੱਚ ਜ਼ਿਆਦਾਤਰ ਸਕੂਲ ਤੇ ਕਾਲਜ ਦੇ ਵਿਦਿਆਰਥੀ ਹਨ। ਇੰਟਰਨੈਟ ਦੀ ਆਦਤ ਦਾ ਮਤਲਬ ਇਸ ਦਾ ਬਿਨਾਂ ਕੰਟਰੋਲ ਇਸਤੇਮਾਲ ਹੈ। ਲੋਕ ਅਕਸਰ ਇੰਟਰਨੈਟ 'ਤੇ ਗੇਮਸ ਖੇਡਦੇ ਜਾਂ ਅਸ਼ਲੀਲ ਫਿਲਮਾਂ ਦੇਖਦੇ ਹਨ। ਉਹ ਇਸ ਦੇ ਇੰਨੇ ਆਦੀ ਹੋ ਜਾਂਦੇ ਹਨ ਕਿ ਆਪਣੇ ਨਿੱਤ ਦੇ ਕੰਮ ਵੱਲ ਵੀ ਧਿਆਨ ਨਹੀਂ ਕਰ ਸਕਦੇ। ਏਮਸ ਦੀ ਕਲੀਨਿਕਲ ਮਨੋਵਿਗਿਆਨੀ ਰਚਨਾ ਭਾਰਗਵ ਨੇ ਕਿਹਾ ਕਿ ਇੰਟਰਨੈਟ ਦੀ ਵਰਤੋਂ ਨਾਲ ਕਈ ਪਰੇਸ਼ਾਨੀਆਂ ਓਦੋਂ ਹੁੰਦੀਆਂ ਹਨ ਜਦ ਮਾਤਾ ਪਿਤਾ ਆਪਣੇ ਬੱਚਿਆਂ ਦਾ ਧਿਆਨ ਨਹੀਂ ਕਰਦੇ ਤੇ ਅਨੁਸ਼ਾਸਨ ਤੋਂ ਉਲਟ ਬੁਰੀ ਸੰਗਤ ਹੁੰਦੀ ਹੈ। ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨੀ ਚਾਹੀਦੀ ਅਤੇ ਉਨ੍ਹਾਂ ਦੇ ਰੋਜ਼ ਦੇ ਪ੍ਰੋਗਰਾਮ ਵਿੱਚ ਰੁਚੀ ਵਾਲੀਆਂ ਗਤੀਵਿਧੀਆਂ ਨੂੰ ਸ਼ਾਮਲ ਕਰਨਾ ਚਾਹੀਦਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ