Welcome to Canadian Punjabi Post
Follow us on

06

June 2025
ਬ੍ਰੈਕਿੰਗ ਖ਼ਬਰਾਂ :
 
ਅੰਤਰਰਾਸ਼ਟਰੀ

ਬੰਗਲਾਦੇਸ਼ ਸਰਕਾਰ ਨੇ ਸ਼ੇਖ ਮੁਜੀਬੁਰ ਰਹਿਮਾਨ ਦਾ ‘ਰਾਸ਼ਟਰ ਪਿਤਾ’ ਦਾ ਦਰਜਾ ਕੀਤਾ ਖ਼ਤਮ

June 04, 2025 11:08 PM

ਢਾਕਾ, 4 ਜੂਨ (ਪੋਸਟ ਬਿਊਰੋ): ਬੰਗਲਾਦੇਸ਼ ਦੀ ਯੂਨਸ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪਿਤਾ ਅਤੇ ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਸ਼ੇਖ ਮੁਜੀਬੁਰ ਰਹਿਮਾਨ ਦੇ ‘ਰਾਸ਼ਟਰ ਪਿਤਾ’ ਦਾ ਦਰਜਾ ਖਤਮ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਇੱਕ ਆਰਡੀਨੈਂਸ ਜਾਰੀ ਕੀਤਾ ਗਿਆ ਸੀ ਅਤੇ ਕਾਨੂੰਨ ‘ਚੋਂ ‘ਰਾਸ਼ਟਰ ਪਿਤਾ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ’ ਸ਼ਬਦ ਹਟਾ ਦਿੱਤੇ ਗਏ ਸਨ।
ਇਸ ਦੇ ਨਾਲ ਹੀ 1971 ਦੇ ਆਜ਼ਾਦੀ ਘੁਲਾਟੀਏ ਅਤੇ ਸੰਘਰਸ਼ ਦੀ ਪਰਿਭਾਸ਼ਾ ਵੀ ਬਦਲ ਦਿੱਤੀ ਗਈ ਹੈ। ਹਾਲ ਹੀ ‘ਚ 1 ਜੂਨ ਨੂੰ, ਮੁਹੰਮਦ ਯੂਨਸ ਦੀ ਸਰਕਾਰ ਨੇ ਨਵੇਂ ਕਰੰਸੀ ਨੋਟਾਂ ‘ਚੋਂ ਸ਼ੇਖ ਮੁਜੀਬੁਰ ਰਹਿਮਾਨ ਦੀ ਤਸਵੀਰ ਵੀ ਹਟਾ ਦਿੱਤੀ ਹੈ। ਨਵੇਂ ਨੋਟਾਂ ‘ਤੇ ਹਿੰਦੂ ਅਤੇ ਬੋਧੀ ਮੰਦਰਾਂ ਦੀਆਂ ਤਸਵੀਰਾਂ ਵੀ ਛਾਪੀਆਂ ਜਾਣਗੀਆਂ। ਹਾਲਾਂਕਿ, ਪੁਰਾਣੇ ਨੋਟ ਅਤੇ ਸਿੱਕੇ ਵੀ ਪ੍ਰਚਲਨ ‘ਚ ਰਹਿਣਗੇ।
ਸਰਕਾਰ ਨੇ ਆਜ਼ਾਦੀ ਘੁਲਾਟੀਏ ਦੀ ਨਵੀਂ ਪਰਿਭਾਸ਼ਾ ਬਦਲੀ ਗਈ ਹੈ। ਜਿਸ ਤਹਿਤ ਉਹ ਨਾਗਰਿਕ ਜਿਨ੍ਹਾਂ ਨੇ 26 ਮਾਰਚ ਤੋਂ 16 ਦਸੰਬਰ, 1971 ਦੇ ਵਿਚਕਾਰ ਯੁੱਧ ਲਈ ਤਿਆਰੀ ਕੀਤੀ, ਭਾਰਤ ‘ਚ ਸਿਖਲਾਈ ਕੈਂਪਾਂ ‘ਚ ਹਿੱਸਾ ਲਿਆ, ਪਾਕਿਸਤਾਨੀ ਫੌਜ ਅਤੇ ਇਸਦੇ ਸਹਿਯੋਗੀਆਂ ਵਿਰੁੱਧ ਹਥਿਆਰ ਚੁੱਕੇ, ਉਨ੍ਹਾਂ ਨੂੰ ਆਜ਼ਾਦੀ ਘੁਲਾਟੀਏ ਮੰਨਿਆ ਜਾਵੇਗਾ।
ਨਵੀਂ ਪਰਿਭਾਸ਼ਾ ਤਹਿਤ, ਹਥਿਆਰਬੰਦ ਸੈਨਾਵਾਂ, ਪੂਰਬੀ ਪਾਕਿਸਤਾਨ ਰਾਈਫਲਜ਼ (ਈਪੀਆਰ), ਪੁਲਿਸ, ਮੁਕਤੀ ਬਹਿਨੀ, ਮੁਜੀਬਨਗਰ ਸਰਕਾਰ ਅਤੇ ਇਸਦੀਆਂ ਮਾਨਤਾ ਪ੍ਰਾਪਤ ਫੌਜਾਂ, ਜਲ ਸੈਨਾ ਕਮਾਂਡੋ, ਕਿਲੋ ਫੋਰਸ ਅਤੇ ਅੰਸਾਰ ਦੇ ਮੈਂਬਰਾਂ ਨੂੰ ਵੀ ਆਜ਼ਾਦੀ ਘੁਲਾਟੀਆਂ ਦੀ ਸ਼੍ਰੇਣੀ ‘ਚ ਸ਼ਾਮਲ ਕੀਤਾ ਗਿਆ ਹੈ।
ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਆਜ਼ਾਦੀ ਸੰਘਰਸ਼ ਸ਼ੇਖ ਮੁਜੀਬੁਰ ਰਹਿਮਾਨ ਦੀ ਅਪੀਲ ‘ਤੇ ਸ਼ੁਰੂ ਹੋਇਆ ਸੀ। ਹੁਣ ਨਵੀਂ ਪਰਿਭਾਸ਼ਾ ‘ਚ ਉਨ੍ਹਾਂ ਦਾ ਨਾਮ ਹਟਾ ਦਿੱਤਾ ਗਿਆ ਹੈ। ਹੁਣ ਇਸਨੂੰ 26 ਮਾਰਚ ਤੋਂ 16 ਦਸੰਬਰ 1971 ਤੱਕ ਚੱਲੇ ਹਥਿਆਰਬੰਦ ਸੰਘਰਸ਼ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜਪਾਨ ਦਾ ਮੂਨ ਮਿਸ਼ਨ ਲਗਾਤਾਰ ਦੂਜੀ ਵਾਰ ਫੇਲ੍ਹ, ਆਈਸਪੇਸ ਦਾ ਰੈਜ਼ੀਲੈਂਸ ਲੈਂਡਰ ਚੰਦ 'ਤੇ ਹੋਇਆ ਕਰੈਸ਼ ਰੂਸ ਦਾ ਯੂਕਰੇਨ 'ਤੇ ਕਈ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ, 4 ਲੋਕਾਂ ਦੀ ਮੌਤ, 20 ਜ਼ਖਮੀ ਮਸਕ ਨੇ ਸਰਕਾਰ ਤੋਂ ਪਾਸੇ ਹੁੰਦੇ ਹੀ ਕਿਹਾ-ਟਰੰਪ ਨੂੰ ਅਹੁਦੇ ਤੋਂ ਹਟਾਓ ਟਰੰਪ ਨੇ ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਦੇ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ’ਤੇ ਛੇ ਮਹੀਨਿਆਂ ਲਈ ਲਾਈ ਰੋਕ ਯੂਕਰੇਨ ਦੇ ਸ਼ਹਿਰ ਪਿਰਲੁਕੀ ’ਤੇ ਰੂਸੀ ਡਰੋਨ ਹਮਲੇ `ਚ ਇੱਕ ਸਾਲ ਦੇ ਬੱਚੇ ਸਮੇਤ ਪੰਜ ਮੌਤਾਂ ਅਮਰੀਕਾ ਵਿੱਚ 12 ਦੇਸ਼ਾਂ ਦੇ ਲੋਕਾਂ ਦੇ ਪ੍ਰਵੇਸ਼ 'ਤੇ ਪਾਬੰਦੀ ਅਮਰੀਕਾ ਨੇ ਕਿਹਾ: ਇਜ਼ਰਾਈਲ ਨੂੰ ਆਪਣਾ ਬਚਾਅ ਕਰਨ ਦਾ ਅਧਿਕਾਰ, ਗਾਜ਼ਾ ਵਿੱਚ ਜੰਗਬੰਦੀ ਪ੍ਰਸਤਾਵ `ਤੇ ਵੀਟੋ ਲਾਇਆ ਆਸਟਰੇਲੀਆ ’ਚ ਨਸ਼ਾ ਤਸਕਰੀ ਦੇ ਮਾਮਲੇ `ਚ ਪੰਜਾਬੀ ਮੂਲ ਦੇ ਵਿਅਕਤੀਆਂ ਸਮੇਤ 7 ਗ੍ਰਿਫ਼ਤਾਰ ਅਮਰੀਕਾ ਵਿੱਚ ਖ਼ਤਰਨਾਕ ਜੈਵਿਕ ਰੋਗਾਣੂ ਤਸਕਰੀ ਦੇ ਮਾਮਲੇ `ਚ ਇਕ ਔਰਤ ਗ੍ਰਿਫ਼ਤਾਰ ਨਿਊਜ਼ੀਲੈਂਡ ਦੀ ਸੰਸਦ ਮੈਂਬਰ ਲੌਰਾ ਮੈਕਲਰ ਨੇ ਤਸਵੀਰ ਦਿਖਾ ਕੇ ਡੀਪਫੇਕ `ਤੇ ਕਾਨੂੰਨ ਬਣਾਉਣ ਦੀ ਕੀਤੀ ਮੰਗ