-ਧਾਲੀਵਾਲ ਨੇ ਸਕੂਲ ਗੁਰੂ ਕਾ ਬਾਗ ਕਿਆਮਪੁਰਾ, ਤੇੜੀ, ਭੋਏਵਾਲੀ, ਜਗਦੇਵ ਕਲਾਂ ਦੇ ਸਕੂਲਾਂ ਵਿਖੇ 1.17 ਕਰੋੜ ਰੁਪਏ ਦੀ ਲਾਗਤ ਨਾਲ ਨਵ ਨਿਰਮਾਣ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਅਜਨਾਲਾ, 21 ਮਈ (ਗਿਆਨ ਸਿੰਘ): ਅੱਜ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਹੁੱਣ ਤੱਕ ਦੇ ਇਤਿਹਾਸ ‘ਚ ਪਹਿਲੀ ਵਾਰ ਸਿੱਖਿਆ ਬਜਟ ‘ਚ 12 ਫੀਸਦੀ ਵਾਧਾ ਕਰਕੇ ਸਿੱਖਿਆ ਕ੍ਰਾਂਤੀ ਨਾਲ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਇਨਕਲਾਬ ਲਿਆ ਕੇ ਨਵਾਂ ਇਤਿਹਾਸ ਸਿਰਜਿਆ ਹੈ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਪੜਾਈ ਨੂੰ ਮਿਆਰੀ ਬਣਾਉਣ ਲਈ 20 ਹਜਾਰ ਦੇ ਕਰੀਬ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ। ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਆਈ ਏ ਐਸ, ਆਈ ਪੀ ਐਸ, ਪੀਸੀਐਸ , ਆਈ ਆਈ ਐਮ ਤੇ ਆਈ ਆਈ ਟੀ, ਪ੍ਰੀਖਿਆਵਾਂ ਦੇ ਹਾਣੀ ਬਣਾਉਣ ਲਈ ਇਨ੍ਹਾਂ ਉੱਚ ਆਹੁਦਿਆਂ ਦੀਆਂ ਪ੍ਰੀਖਿਆਵਾਂ ਵੱਲ ਆਕਰਸ਼ਿਤ ਕਰਨ ਹਿੱਤ ਬਕਾਇਦਾ ਰੋਲ ਮਾਡਲ ਵਜੋਂ ਆਈਪੀਐਸ ਤੇ ਆਈਏਐਸ ਅਧਿਕਾਰੀਆਂ ਨੂੰ ਐਮੀਨੈਂਸ ਸਕੂਲ ਸੌਂਪੇ ਗਏ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵਲੋਂ ਹਲਕਾ ਅਜਨਾਲਾ ਤਹਿਤ ਪੈਂਦੇ ਸਰਕਾਰੀ ਸਕੂਲ ਕਿਆਮਪੁਰ ਦੇ ਸੀਨੀਅਰ ਸੈਕੰਡਰੀ ਤੇ ਪ੍ਰਾਇਮਰੀ ਸਕੂਲ ‘ਚ 57 ਲੱਖ ਰੁਪਏ ਦੀ ਲਾਗਤ ਨਾਲ, ਸਕੂਲ ਗੁਰੁ ਕਾ ਬਾਗ ਵਿਖੇ 21.26 ਲੱਖ ਰੁਪਏ, ਪਿੰਡ ਭੋਏਵਾਲੀ ਦੇ ਮਿਡਲ ਸਕੂਲ ਵਿਖੇ 4.15 ਲੱਖ ਤੇ ਪਿੰਡ ਤੇੜੀ ਦੇ ਪ੍ਰਾਇਮਰੀ ਸਕੂਲ ਵਿਖੇ 4 ਲੱਖ ਰੁਪਏ ਦੀ ਲਾਗਤ ਨਾਲ , ਜਦੋਂਕਿ ਆਪਣੇ ਜੱਦੀ ਪਿੰਡ ਜਗਦੇਵ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 31 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵੱਖ ਵੱਖ ਵਿਕਾਸ ਕਾਰਜਾਂ ਦਾ ਤਾੜੀਆਂ ਦੀ ਗੂੰਜ ‘ਚ ਉਦਘਾਟਨ ਸਮਾਰੋਹਾਂ ਨੂੰ ਸੰਬੋਧਨ ਕਰਦਿਆਂ ਕੀਤਾ। ਮੰਤਰੀ ਸ: ਧਾਲੀਵਾਲ ਨੇ ਉਦਘਾਟਨੀ ਸਮਾਰੋਹਾਂ ‘ਚ ਸ਼ਾਮਲ ਵਿਦਿਆਰਥੀਆਂ, ਅਧਿਆਪਕਾਂ, ਬੱਚਿਆਂ ਦੇ ਮਾਪਿਆਂ, ਸਕੂਲ ਮੈਨਜਮੈਂਟ ਕਮੇਟੀਆਂ ਦੇ ਆਹੁਦੇਦਾਰਾਂ ਤੇ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੀ ਹਰ ਸੰਭਵ ਕੋਸ਼ਿਸ ਹੈ ਕਿ ਸਰਕਾਰੀ ਸਕੂਲਾਂ ‘ਚ ਆਧੁਨਿਕ ਸਿਖਿਆ ਪ੍ਰਣਾਲੀ ਨੂੰ ਤਰਜੀਹਾਂ ਦਿੱਤੀਆਂ ਜਾਣ।ਜਿਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਕੂਲਾਂ ‘ਚ ਸਮਾਰਟ ਕਲਾਸਰੂਮ, ਸਮਾਰਟ ਲੈਬਜ਼, ਕੰਪਿਊਟਰਜ਼, ਇੰਟਰਨੈੱਟ , ਵਧੀਆਂ ਫਰਨੀਚਰ ਤੇ ਲਾਈਬ੍ਰੇਰੀਆਂ ਨਾਲ ਲੈਸ ਕੀਤਾ ਗਿਆ ਹੈ। ਸਰਕਾਰੀ ਸਕੂਲਾਂ ਦੀ ਦਿੱਖ ਤੇ ਪੜਾਈ ਹੁਣ ਸਿੱਖਿਆ ਕ੍ਰਾਂਤੀ ਤਹਿਤ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਹੈ ਅਤੇ ਬੱਚਿਆਂ ਦੇ ਵਾਰਿਸਾਂ ਨੇ ਆਪਣੇ ਬੱਚਿਆਂ ਨੂੰ ਪੜਾਉਣ ਲਈ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿਤੱੀ ਹੈ।
ਧਾਲੀਵਾਲ ਨੇ ਸਕੂਲਾਂ ਦੇ ਨਵ ਨਿਰਮਾਣ ਕਾਰਜਾਂ ਸਣੇ ਵਿਦਿਆਰਥੀਆਂ ਵਲੋਂ ਤਿਆਰ ਗਣਿਤ ਤੇ ਵਿਗਿਆਨ ਪ੍ਰਦਰਸ਼ਨੀਆਂ ਦਾ ਨਰੀਖਣ ਕੀਤਾ।ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਹਲਕਾ ਪੱਧਰੀ ਸਿੱਖਿਆ ਕੋਆਰਡੀਨੇਟਰ ਅਮਨਦੀਪ ਕੌਰ ਧਾਲੀਵਾਲ, ਓ ਐਸ ਡੀ ਚਰਨਜੀਤ ਸਿੰਘ ਸਿੱਧੂ, ਗੁਰਜੰਟ ਸਿੰਘ ਸੋਹੀ,ਸਰਪੰਚ ਸ਼ੁਬੇਗ ਸਿੰਘ ਗਿੱਲ ਜਗਦੇਵ ਕਲਾਂ,ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਜਸਬੀਰ ਸਿੰਘ ਜੱਸ,ਸਰਪੰਚ ਹਰਦੇਵ ਸਿੰਘ ਜੰਗਾ ਭੋਏਵਾਲੀ, ਆਦਿ ਮੌਜੂਦ ਸਨ।