-ਸਿਹਤ ਵਿਭਾਗ ਮੋਗਾ ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ : ਡਾ ਪਰਦੀਪ ਕੁਮਾਰ ਮਹਿੰਦਰਾ
ਮੋਗਾ, 19 ਮਈ (ਗਿਆਨ ਸਿੰਘ): ਸਿਹਤ ਵਿਭਾਗ ਵੱਲੋਂ ਮਿਆਰੀ ਸਿਹਤ ਸਹੂਲਤਾਂ ਵਿੱਚ ਹੋਰ ਸੁਧਾਰ ਕਰਨ ਦੇ ਉਦੇਸ਼ ਨਾਲ ਸਿਵਲ ਸਰਜਨ ਮੋਗਾ ਡਾ. ਪਰਦੀਪ ਕੁਮਾਰ ਮੋਹਿੰਦਰਾ ਨੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਸੀ ਐਚ ਸੀ ਕੋਟ ਈਸੇ ਖ਼ਾਂ ਦਾ ਦੌਰਾ ਕੀਤਾ।
ਸਿਵਲ ਸਰਜਨ ਮੋਗਾ ਨੇ ਇਸ ਨਿਰੀਖਣ ਦੌਰਾਨ ਵਾਰਡਾਂ ਵਿੱਚ ਦਾਖਲ ਜੱਚਾ-ਬੱਚਾ, ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਹਾਲਚਾਲ ਪੁੱਛਿਆ ਅਤੇ ਉਹਨਾਂ ਦੇ ਇਲਾਜ ਲਈ ਦਿੱਤੀਆ ਜਾ ਰਹੀਆਂ ਮੁਫਤ ਸਿਹਤ ਸੇਵਾਵਾਂ ਸਬੰਧੀ ਤਸੱਲੀ ਪ੍ਰਗਟਾਈ। ਸਿਵਲ ਸਰਜਨ ਮੋਗਾ ਨੇ ਸੀਨੀਅਰ ਮੈਡੀਕਲ ਅਫਸਰ ਅਤੇ ਮੌਜੂਦਾ ਸਟਾਫ ਨੂੰ ਹਾਈ ਰਿਸਕ ਗਰਭਵਤੀ ਮਾਵਾਂ ਦਾ ਖਾਸ ਧਿਆਨ ਰੱਖਣ, ਆਰ.ਸੀ.ਐਚ. ਦੇ ਕੰਮ ਨੂੰ ਵਧਾਉਣ, ਹਸਪਤਾਲ ਦੀ ਸਾਫ ਸ਼ਫਾਈ ਦਾ ਖਾਸ ਧਿਆਨ ਰੱਖਣ , ਸਿਹਤ ਸੇਵਾਵਾਂ ਦੇਣੀਆਂ ਯਕੀਨੀ ਬਣਾਏ ਜਾਣ, ਡਿਉਟੀ ਸਮੇਂ ਦੌਰਾਨ ਸਮੇਂ ਦੀ ਪਾਬੰਦੀ ਦਾ ਧਿਆਨ ਰੱਖਣ, ਸਿਹਤ ਸੰਸਥਾ ਵਿੱਚ ਜਣੇਪੇ ਦੀ ਗਿਣਤੀ ਵਧਾਉਣ , ਹਰ ਤਰਾਂ ਦੇ ਰਿਕਾਰਡ ਨੂੰ ਮੇਨਟੇਨ ਰੱਖਣ ਆਦਿ ਸਬੰਧੀ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਡਾਕਟਰ ਸਮਰਪ੍ਰੀਤ ਕੌਰ ਸੋਢੀ ਦੰਦਾਂ ਦੇ ਰੋਗਾਂ ਦੇ ਮਾਹਿਰ, ਡਾਕਟਰ ਮਨਿੰਦਰ ਬਾਵਾ ਅੱਖਾਂ ਦੇ ਰੋਗ਼ਾਂ ਦੇ ਮਾਹਿਰ, ਡਾਕਟਰ ਗੁਰਇੰਦਰ ਸਿੰਘ,
ਸਿਮਰਜੀਤ ਸਿੰਮੀ ਨਰਸਿੰਗ ਸਿਸਟਰ , ਬੌਬੀ ਸੂਦ, ਕਮਲਜੀਤ ਮੱਲ੍ਹੀ ਚੀਫ ਫਰਸਮਸਿਸਟ ਅਤੇ ਅਨਮੋਲ ਭੱਟੀ ,ਅਤੇ ਅੰਮ੍ਰਿਤ ਪਾਲ ਸ਼ਰਮਾ ਵੀ ਹਾਜਿ਼ਰ ਸਨ।