ਸ੍ਰੀਨਗਰ, 7 ਮਈ (ਪੋਸਟ ਬਿਊਰੋ): ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਡਿਵੀਜ਼ਨਲ ਕਮਿਸ਼ਨਰ ਜੰਮੂ ਨੇ ਕਿਹਾ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਜੰਮੂ, ਸਾਂਬਾ, ਕਠੂਆ, ਰਾਜੌਰੀ ਅਤੇ ਪੁੰਛ ਦੇ ਸਾਰੇ ਸਕੂਲ, ਕਾਲਜ ਅਤੇ ਵਿਦਿਅਕ ਸੰਸਥਾਵਾਂ ਅੱਜ ਬੰਦ ਰਹਿਣਗੀਆਂ। ਕੱਲ੍ਹ ਦੇਰ ਰਾਤ ਆਪ੍ਰੇਸ਼ਨ ਸਿੰਦੂਰ ਕੀਤੇ ਜਾਣ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨਾਂ ਫੌਜ ਮੁਖੀਆਂ ਨਾਲ ਗੱਲ ਕੀਤੀ। ਰੱਖਿਆ ਮੰਤਰੀ ਨੇ ਵੀ ਸਥਿਤੀ ਬਾਰੇ ਜਾਣਕਾਰੀ ਲਈ।
ਭਾਜਪਾ ਆਗੂ ਅਲਤਾਫ ਠਾਕੁਰ ਨੇ ਕਿਹਾ ਕਿ ਅੱਜ ਆਪ੍ਰੇਸ਼ਨ ਸਿੰਦੂਰ ਕੀਤਾ ਗਿਆ, ਜਿਸ ‘ਚ 9 ਥਾਵਾਂ ‘ਤੇ ਹਮਲੇ ਕੀਤੇ ਗਏ ਅਤੇ ਇਸ ‘ਚ ਬਹੁਤ ਸਾਰੇ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ, ਇਹ ਇੱਕ ਬਹੁਤ ਵਧੀਆ ਕਦਮ ਹੈ, ਜਿਸ ਤਰ੍ਹਾਂ ਭਾਰਤ ਅਤੇ ਭਾਰਤੀ ਫੌਜ ਨੇ ਆਪ੍ਰੇਸ਼ਨ ਸਿੰਦੂਰ ਨੂੰ ਅੰਜ਼ਾਮ ਦੇ ਕੇ ਅੱਤਵਾਦ ਨੂੰ ਖਤਮ ਕਰਨ ਦਾ ਸੰਕਲਪ ਲਿਆ ਹੈ, ਇਸਨੂੰ ਇਸਦੇ ਸਿੱਟੇ ਤੱਕ ਲੈ ਕੇ ਜਾਣਾ ਪਵੇਗਾ। ਸਾਨੂੰ ਉਮੀਦ ਹੈ ਕਿ ਭਾਰਤ ਵੱਡੀ ਕਾਰਵਾਈ ਕਰੇਗਾ ਅਤੇ ਅੱਤਵਾਦੀਆਂ ਨੂੰ ਖਤਮ ਕਰੇਗਾ।