Welcome to Canadian Punjabi Post
Follow us on

01

July 2025
 
ਭਾਰਤ

ਭਾਰਤ ’ਚ ਫਵਾਦ, ਆਤਿਫ ਤੇ ਆਬਿਦਾ ਪਰਵੀਨ ਦੇ ਇੰਸਟਾਗ੍ਰਾਮ ਖਾਤੇ ਬੰਦ

May 05, 2025 06:40 AM

ਨਵੀਂ ਦਿੱਲੀ, 5 ਮਈ (ਪੋਸਟ ਬਿਊਰੋ): ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਿੱਚ ਅਦਾਕਾਰ ਫਵਾਦ ਖਾਨ, ਗਾਇਕ ਆਤਿਫ ਅਸਲਮ, ‘ਸਨਮ ਤੇਰੀ ਕਸਮ’ ਲਈ ਮਸ਼ਹੂਰ ਅਦਾਕਾਰਾ ਮਾਵਰਾ ਹੋਕੇਨ ਤੇ ਮਸ਼ਹੂਰ ਗਾਇਕਾ ਆਬਿਦਾ ਪਰਵੀਨ ਸਮੇਤ ਕਈ ਪਾਕਿਸਤਾਨੀ ਸਿਤਾਰਿਆਂ ਦੇ ਇੰਸਟਾਗ੍ਰਾਮ ਖਾਤੇ ਬਲੌਕ ਕਰ ਦਿੱਤੇ ਗਏ ਹਨ। ਭਾਰਤ ਵਿੱਚ ਜਦੋਂ ਇਨ੍ਹਾਂ ਦੇ ਇੰਸਟਾਗ੍ਰਾਮ ਪੇਜ ਖੋਲ੍ਹਣ ਦੀ ਕੋਸ਼ਿਸ਼ ਗਈ ਕੀਤੀ ਤਾਂ ‘ਭਾਰਤ ਵਿੱਚ ਖਾਤਾ ਉਪਲੱਬਧ ਨਹੀਂ ਹੈ’ ਲਿਖਿਆ ਆਇਆ। ਫਵਾਦ ਖਾਨ ਨੌਂ ਸਾਲਾਂ ਬਾਅਦ ਫਿਲਮ ‘ਅਬੀਰ ਗੁਲਾਲ’ ਨਾਲ ਬਾਲੀਵੁੱਡ ’ਚ ਵਾਪਸੀ ਕਰਨ ਵਾਲੇ ਸਨ, ਪਰ ਇਸ ਦੀ ਰਿਲੀਜ਼ ਹੁਣ ਲਟਕ ਗਈ ਹੈ। ‘ਮੇਰੇ ਹਮਸਫ਼ਰ’ ਦੇ ਅਦਾਕਾਰ ਤੇ ‘ਜਲ ਬੈਂਡ’ ਦੇ ਸਾਬਕਾ ਮੈਂਬਰ ਫਰਹਾਨ ਸਈਦ, ਮਸ਼ਹੂਰ ਗੀਤ ‘ਭਸੂੜੀ’ ਦੇ ਗਾਇਕ ਅਲੀ ਸੇਠੀ, ਅਦਾਕਾਰਾ ਸਬਾ ਕਮਰ ਅਤੇ ਅਦਨਾਨ ਸਿੱਦੀਕੀ ਦੇ ਇੰਸਟਾਗ੍ਰਾਮ ਖਾਤੇ ਵੀ ਹੁਣ ਭਾਰਤ ਵਿੱਚ ਖੋਲ੍ਹੇ ਨਹੀਂ ਜਾ ਸਕਦੇ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ