Welcome to Canadian Punjabi Post
Follow us on

01

July 2025
 
ਭਾਰਤ

ਬੈਂਗਲੁਰੂ ਹਵਾਈ ਅੱਡੇ 'ਤੇ 15 ਕਿਲੋ ਸੋਨੇ ਸਮੇਤ ਕੰਨੜ ਅਦਾਕਾਰਾ ਗ੍ਰਿਫ਼ਤਾਰ

March 05, 2025 11:27 AM

ਬੰਗਲੌਰ, 5 ਮਾਰਚ (ਪੋਸਟ ਬਿਊਰੋ): ਕੰਨੜ ਅਦਾਕਾਰਾ ਰਾਣਿਆ ਰਾਓ ਨੂੰ 3 ਮਾਰਚ ਦੀ ਦੇਰ ਸ਼ਾਮ ਨੂੰ ਬੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ 14.8 ਕਿਲੋਗ੍ਰਾਮ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਹ ਜਾਣਕਾਰੀ ਬੁੱਧਵਾਰ 5 ਮਾਰਚ ਨੂੰ ਸਾਹਮਣੇ ਆਈ।
ਰਾਣਿਆ ਕਰਨਾਟਕ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਰਾਮਚੰਦਰ ਰਾਓ ਦੀ ਸੌਤੇਲੀ ਬੇਟੀ ਹੈ। ਉਨ੍ਹਾਂ ਨੇ ਕੰਨੜ ਫਿ਼ਲਮਾਂ ਮਾਨਿਕਿਆ ਅਤੇ ਪਾਟਕੀ ਵਿੱਚ ਕੰਮ ਕੀਤਾ ਹੈ। ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਰਾਣਿਆ ਨੇ ਆਪਣੇ ਸਰੀਰ, ਪੱਟਾਂ ਅਤੇ ਕਮਰ 'ਤੇ ਟੇਪ ਲਗਾ ਕੇ ਸੋਨਾ ਲੁਕਾਇਆ। ਆਪਣੇ ਕੱਪੜਿਆਂ ਵਿੱਚ ਸੋਨਾ ਲੁਕਾਉਣ ਲਈ, ਉਨ੍ਹਾਂ ਨੇ ਮੌਡੀਫਾਈ ਹੋਈਆਂ ਜੈਕਟਾਂ ਅਤੇ ਗੁੱਟ ਦੀਆਂ ਬੈਲਟਾਂ ਦੀ ਵਰਤੋਂ ਕੀਤੀ।
ਸੂਤਰਾਂ ਦਾ ਦਾਅਵਾ ਹੈ ਕਿ ਰਾਣਿਆ ਨੂੰ ਇੱਕ ਕਿਲੋ ਸੋਨਾ ਲਿਆਉਣ ਲਈ 1 ਲੱਖ ਰੁਪਏ ਮਿਲਦੇ ਹਨ। ਉਨ੍ਹਾਂ ਨੇ ਹਰੇਕ ਯਾਤਰਾ ਵਿੱਚ 12 ਤੋਂ 13 ਲੱਖ ਰੁਪਏ ਕਮਾਏ।
ਡੀਆਰਆਈ ਅਧਿਕਾਰੀਆਂ ਅਨੁਸਾਰ, ਰਾਣਿਆ ਰਾਓ ਦੁਬਈ ਤੋਂ ਅਮੀਰਾਤ ਦੀ ਉਡਾਨ ਰਾਹੀਂ ਭਾਰਤ ਵਾਪਿਸ ਆਈ। ਸੁਰੱਖਿਆ ਏਜੰਸੀਆਂ ਪਹਿਲਾਂ ਹੀ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀਆਂ ਸਨ ਕਿਉਂਕਿ ਉਹ ਪਿਛਲੇ 15 ਦਿਨਾਂ ਵਿੱਚ ਚਾਰ ਵਾਰ ਦੁਬਈ ਗਈ ਸੀ।
ਰਾਣਿਆ ਨੇ ਆਪਣੇ ਕੱਪੜਿਆਂ ਵਿੱਚ ਸੋਨਾ ਲੁਕਾਇਆ ਹੋਇਆ ਸੀ। ਜਿਸਦੀ ਕੀਮਤ 12.56 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਪੁਲਿਸ ਨੇ ਉਨ੍ਹਾਂ ਦੇ ਘਰ ਵੀ ਛਾਪਾ ਮਾਰਿਆ। ਉੱਥੋਂ 2 ਕਰੋੜ ਰੁਪਏ ਦਾ ਸੋਨਾ ਅਤੇ 2 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ।
ਡੀਆਰਆਈ ਦੀ ਦਿੱਲੀ ਟੀਮ ਨੂੰ ਸੋਨੇ ਦੀ ਤਸਕਰੀ ਵਿੱਚ ਰਾਣਿਆ ਦੀ ਸ਼ਮੂਲੀਅਤ ਬਾਰੇ ਪਹਿਲਾਂ ਹੀ ਪਤਾ ਸੀ। ਇਸ ਲਈ, 3 ਮਾਰਚ ਨੂੰ, ਅਧਿਕਾਰੀ ਉਨ੍ਹਾਂ ਦੀ ਉਡਾਨ ਦੇ ਉਤਰਨ ਤੋਂ ਦੋ ਘੰਟੇ ਪਹਿਲਾਂ ਹਵਾਈ ਅੱਡੇ 'ਤੇ ਪਹੁੰਚ ਗਈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ