Welcome to Canadian Punjabi Post
Follow us on

19

February 2025
 
ਭਾਰਤ

ਭਾਰਤ ਦੇ ਕਈ ਸੂਬਿਆਂ ਵਿੱਚ ਠੰਢ ਦਾ ਕਹਿਰ ਜਾਰੀ

January 19, 2025 12:08 PM

 ਨਵੀਂ ਦਿੱਲੀ, 19 ਜਨਵਰੀ (ਪੋਸਟ ਬਿਊਰੋ): ਦੇਸ਼ ਦੇ ਕਈ ਸੂਬਿਆਂ ਵਿੱਚ ਠੰਢ ਦਾ ਪ੍ਰਭਾਵ ਹੈ। ਐਤਵਾਰ ਸਵੇਰੇ 17 ਰਾਜਾਂ ਵਿੱਚ ਸੰਘਣੀ ਧੁੰਦ ਵੀ ਦੇਖੀ ਗਈ। ਘੱਟ ਵਿਜਿ਼ਬਿਲਟੀ ਕਾਰਨ ਕਈ ਰੇਲਗੱਡੀਆਂ ਦੇਰੀ ਨਾਲ ਚੱਲੀਆਂ। ਇਸ ਦੇ ਨਾਲ ਹੀ, ਉਡਾਨ ਸੰਚਾਲਨ ਵੀ ਪ੍ਰਭਾਵਿਤ ਹੋਇਆ।

ਯੂਪੀ ਵਿੱਚ 14 ਟ੍ਰੇਨਾਂ ਦੇਰੀ ਨਾਲ ਚੱਲੀਆਂ। ਇਸ ਦੇ ਨਾਲ ਹੀ ਦੋ ਉਡਾਨਾਂ ਵੀ ਰੱਦ ਕਰ ਦਿੱਤੀਆਂ ਗਈਆਂ। ਧੁੰਦ ਕਾਰਨ ਦਿੱਲੀ ਤੋਂ ਪ੍ਰਯਾਗਰਾਜ ਮਹਾਕੁੰਭ ਜਾ ਰਹੀ ਇੱਕ ਸੈਲਾਨੀ ਬੱਸ ਕਾਨਪੁਰ-ਪ੍ਰਯਾਗਰਾਜ ਹਾਈਵੇਅ `ਤੇ ਹਾਦਸੇ ਦਾ ਸਿ਼ਕਾਰ ਹੋ ਗਈ। ਇਸ ਵਿੱਚ 10 ਲੋਕ ਜ਼ਖਮੀ ਹੋ ਗਏ।
ਹਰਿਆਣਾ ਵਿੱਚ ਵਿਜਿ਼ਬਿਲਟੀ ਘੱਟ ਕੇ 5 ਮੀਟਰ ਰਹਿ ਗਈ। ਮੱਧ ਪ੍ਰਦੇਸ਼ ਦੇ ਕਈ ਜਿ਼ਲ੍ਹਿਆਂ ਵਿੱਚ ਵੀ 50 ਮੀਟਰ ਤੋਂ ਵੱਧ ਦੂਰ ਦੇਖਣਾ ਮੁਸ਼ਕਿਲ ਸੀ। ਮੱਧ ਪ੍ਰਦੇਸ਼ ਵਿੱਚ ਸਭ ਤੋਂ ਘੱਟ ਤਾਪਮਾਨ ਸ਼ਹਿਦੋਲ ਵਿੱਚ 4.6 ਡਿਗਰੀ ਦਰਜ ਕੀਤਾ ਗਿਆ।
ਦੂਜੇ ਪਾਸੇ, ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬਰਫ਼ਬਾਰੀ ਕਾਰਨ ਕਈ ਜਿ਼ਲ੍ਹਿਆਂ ਵਿੱਚ ਤਾਪਮਾਨ ਡਿੱਗ ਰਿਹਾ ਹੈ। ਕੇਲੋਂਗ ਵਿੱਚ ਤਾਪਮਾਨ ਮਨਫੀ 9 ਡਿਗਰੀ ਦਰਜ ਕੀਤਾ ਗਿਆ। ਅਟਲ ਸੁਰੰਗ ਲਗਾਤਾਰ ਦੂਜੇ ਦਿਨ ਬੰਦ ਰਹੀ।
ਕਸ਼ਮੀਰ ਦੇ ਸ੍ਰੀਨਗਰ, ਪਹਿਲਗਾਮ, ਸੋਨਮਰਗ ਵਿੱਚ ਭਾਰੀ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਰਾਜਸਥਾਨ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਮੀਂਹ ਪੈ ਸਕਦਾ ਹੈ।
ਉੱਤਰੀ ਭਾਰਤ ਦੇ ਰਾਜਾਂ ਵਿੱਚ ਸੰਘਣੀ ਧੁੰਦ ਛਾਈ ਰਹੇਗੀ।
21 ਜਨਵਰੀ ਨੂੰ 6 ਰਾਜਾਂ ਵਿੱਚ ਮੀਂਹ, ਹਿਮਾਚਲ ਵਿੱਚ ਬਰਫ਼ਬਾਰੀ ਦੀ ਸੰਭਾਵਨਾ ਹੈ। ਪੱਛਮੀ ਪੌਣਾਂ ਦੇ ਸਰਗਰਮ ਹੋਣ ਕਾਰਨ, ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲ ਵਿੱਚ ਮੀਂਹ ਪੈ ਸਕਦਾ ਹੈ।
ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਪੱਛਮੀ ਬੰਗਾਲ ਅਤੇ ਉੱਤਰ ਪੂਰਬ ਵਿੱਚ ਸੰਘਣੀ ਧੁੰਦ ਰਹੇਗੀ। ਹਿਮਾਚਲ ਪ੍ਰਦੇਸ਼ ਦੇ ਕਈ ਜਿ਼ਲ੍ਹਿਆਂ ਵਿੱਚ ਬਰਫ਼ਬਾਰੀ ਹੋਵੇਗੀ। ਸੀਤ ਲਹਿਰ ਕਾਰਨ ਘੱਟੋ-ਘੱਟ ਤਾਪਮਾਨ ਡਿੱਗ ਜਾਵੇਗਾ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਫਾਸਟੈਗ ਦੇ ਬਦਲੇ ਨਿਯਮ, ਲਾਗੂ ਹੋਣਗੇ ਨਵੇਂ ਨਿਯਮ ਦਿੱਲੀ ਰੇਲਵੇ ਸਟੇਸ਼ਨ `ਤੇ ਮੱਚੀ ਭਗਦੜ `ਚ ਔਰਤਾਂ ਅਤੇ ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਆਮਦਨ ਕਰ ਵਿਭਾਗ ਦੀ ਵੈੱਬਸਾਈਟ `ਤੇ ਅਪਲੋਡ ਹੋਇਆ ਆਮਦਨ ਕਰ ਬਿੱਲ 2025 24 ਫਰਵਰੀ ਨੂੰ ਜਾਰੀ ਹੋਵੇਗੀ ਪੀਐੱਮ ਕਿਸਾਨ ਨਿਧੀ ਯੋਜਨਾ ਦੀ 19ਵੀਂ ਕਿਸ਼ਤ ਭਾਰਤੀ ਰਿਜ਼ਰਵ ਬੈਂਕ ਨੇ ਨਿਊ ਇੰਡੀਆ ਕੋ-ਆਪਰੇਟਿਵ ਬੈਂਕ `ਤੇ ਲਗਾਈ ਪਾਬੰਦੀ ਕੇਂਦਰੀ ਗ੍ਰਹਿ ਮੰਤਰਾਲੇ ਨੇ ‘ਆਪ’ ਆਗੂ ਸਤਿੰਦਰ ਜੈਨ ਖ਼ਿਲਾਫ ਮੁਕੱਦਮਾ ਚਲਾਉਣ ਲਈ ਰਾਸ਼ਟਰਪਤੀ ਤੋਂ ਮੰਗੀ ਇਜਾਜ਼ਤ ਲੋਕ ਸਭਾ ਦੀ ਕਾਰਵਾਈ 10 ਮਾਰਚ ਤੱਕ ਮੁਲਤਵੀ, ਸਦਨ `ਚ ਆਮਦਨ ਕਰ ਕਾਨੂੰਨ ਸੋਧ ਬਿੱਲ ਪੇਸ਼ ਮੁੱਖ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਮਨੀਪੁਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਧਾਰਮਿਕ ਆਗੂ ਦਲਾਈ ਲਾਮਾ ਨੂੰ ਮਿਲੀ ਜ਼ੈੱਡ ਸਕਿਓਰਟੀ ਐੱਮ ਪੀ ਵਿਕਰਮਜੀਤ ਸਿੰਘ ਸਾਹਨੀ ਨੇ ਦੇਸ’ਚ ਬੇਰੁਜ਼ਗਾਰੀ ਦੀ ਚਿੰਤਾਜਨਕ ਦਰ 'ਤੇ ਡੂੰਘੀ ਚਿੰਤਾ ਕੀਤੀ ਪ੍ਰਗਟ