Welcome to Canadian Punjabi Post
Follow us on

01

July 2025
 
ਭਾਰਤ

ਮੰਦਰ ਦੇ ਗੋਲਕ ਵਿਚ ਡਿੱਗਿਆ ਸ਼ਰਧਾਲੂ ਦਾ ਆਈਫ਼ੋਨ, ਮੰਦਰ ਨੇ ਵਾਪਿਸ ਕਰਨ ਤੋਂ ਕੀਤਾ ਇਨਕਾਰ

December 22, 2024 12:24 PM

ਚੇਨੱਈ, 22 ਦਸੰਬਰ (ਪੋਸਟ ਬਿਊਰੋ): ਚੇਨੱਈ ’ਚ ਇੱਕ ਸ਼ਰਧਾਲੂ ਦਾ ਆਈਫ਼ੋਨ ਗ਼ਲਤੀ ਨਾਲ ਇੱਕ ਮੰਦਰ ਦੇ ਗੋਲਕ ’ਚ ਡਿੱਗ ਗਿਆ ਜਿਸ ਨੂੰ ਵਾਪਿਸ ਕਰਨ ਦੀ ਅਪੀਲ ਨੂੰ ਤਾਮਿਲਨਾਡੂ ਹਿੰਦੂ ਧਾਰਮਿਕ ਅਤੇ ਧਰਮਾਰਥ ਬੰਦੋਬਸਤ ਵਿਭਾਗ ਨੇ ਇਹ ਕਹਿ ਕੇ ਨਾਮਨਜ਼ੂਰ ਕਰ ਦਿੱਤਾ ਕਿ ਇਹ ਹੁਣ ਮੰਦਰ ਦੀ ਜਾਇਦਾਦ ਬਣ ਗਿਆ ਹੈ।
ਆਪਣੀ ਗ਼ਲਤੀ ਦਾ ਅਹਿਸਾਸ ਹੋਣ ਤੋਂ ਤੁਰੰਤ ਬਾਅਦ ਦਿਨੇਸ਼ ਨਾਮਕ ਸ਼ਰਧਾਲੂ ਨੇ ਤਿਰੂਪੁਰੂਰ ਸਥਿਤ ਸ੍ਰੀ ਕੰਡਾਸਵਾਮੀ ਮੰਦਰ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਅਪੀਲ ਕੀਤੀ ਕਿ ਦਾਨ ਕਰਦੇ ਸਮੇਂ ਅਨਜਾਣਪੁਣੇ ’ਚ ਗੋਲਕ ’ਚ ਡਿੱਗਿਆ ਫ਼ੋਨ ਉਨ੍ਹਾਂ ਨੂੰ ਵਾਪਿਸ ਕੀਤਾ ਜਾਵੇ। ਸ਼ੁੱਕਰਵਾਰ ਨੂੰ ਗੋਲਕ ਖੋਲ੍ਹਣ ਤੋਂ ਬਾਅਦ ਮੰਦਰ ਪ੍ਰਸ਼ਾਸਨ ਨੇ ਦਿਨੇਸ਼ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਫ਼ੋਨ ਮਿਲ ਗਿਆ ਹੈ ਅਤੇ ਉਨ੍ਹਾਂ ਨੂੰ ਫ਼ੋਨ ਦਾ ਸਿਰਫ਼ ਡਾਟਾ ਪ੍ਰਦਾਨ ਕੀਤਾ ਜਾ ਸਕਦਾ ਹੈ।
ਜਦੋਂ ਇਹ ਮਾਮਲਾ ਹਿੰਦੂ ਧਾਰਮਿਕ ਅਤੇ ਧਰਮ ਬਾਰੇ ਬੰਦੋਬਸਤ ਮੰਤਰੀ ਪੀ.ਕੇ. ਸ਼ੇਖਰ ਬਾਬੂ ਦੇ ਨੋਟਿਸ ’ਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਜੋ ਕੁਝ ਵੀ ਗੋਲਕ ’ਚ ਪਾਇਆ ਜਾਂਦਾ ਹੈ ਭਾਵੇਂ ਉਹ ਮਨਮਰਜ਼ੀ ਨਾਲ ਨਾ ਵੀ ਦਿੱਤਾ ਗਿਆ ਹੋਵੇ ਰੱਬ ਦੇ ਖਾਤੇ ’ਚ ਚਲਾ ਜਾਂਦਾ ਹੈ।
ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਬਾਰੇ ਚਰਚਾ ਕਰਨਗੇ ਕਿ ਕੀ ਸ਼ਰਧਾਲੂ ਨੂੰ ਮੁਆਵਜ਼ਾ ਦੇਣ ਦੀ ਕੋਈ ਸੰਭਾਵਨਾ ਹੈ ਜਾਂ ਨਹੀਂ। ਸੂਬੇ ’ਚ ਇਹ ਮਾਮਲਾ ਨਵਾਂ ਨਹੀਂ ਹੈ। 2023 ’ਚ ਅਲਪੁੱਝਾ ਦੀ ਸ਼ਰਧਾਲੂ ਐੱਸ. ਸੰਗੀਤਾ ਦੀ ਸੋਨੇ ਦੀ ਚੇਨ ਗ਼ਲਤੀ ਨਾਲ ਪਲਾਨੀ ਦੇ ਪ੍ਰਸਿੱਧ ਸ੍ਰੀ ਧਨਦਾਯੂਥਪਾਨੀ ਸਵਾਮੀ ਮੰਦਰ ਦੇ ਗੋਲਕ `ਚ ਡਿੱਗ ਗਈ ਸੀ। ਹਾਲਾਂਕਿ ਮੰਦਰ ਨੇ ਉਸ ਦੀ ਆਰਥਿਕ ਸਥਿਤੀ ਵੇਖਣ ਮਗਰੋਂ ਉਸ ਨੂੰ ਅਪਣੇ ਨਿੱਜੀ ਖ਼ਰਚ ’ਤੇ ਉਸੇ ਕੀਮਤ ਦੀ ਇੱਕ ਨਵੀਂ ਸੋਨੇ ਦੀ ਚੇਨ ਖ਼ਰੀਦ ਕੇ ਦਿੱਤੀ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ