ਇੰਫਾਲ, 25 ਨਵੰਬਰ (ਪੋਸਟ ਬਿਊਰੋ): ਮਨੀਪੁਰ ਦੇ 5 ਜਿ਼ਲ੍ਹਿਆਂ ਵਿੱਚ ਚੱਲ ਰਹੇ ਕਰਫਿਊ ਦਰਮਿਆਨ ਐਤਵਾਰ ਨੂੰ ਇੱਕ ਸਨਸਨੀਖੇਜ਼ ਖੁਲਾਸਾ ਹੋਇਆ। 11 ਨਵੰਬਰ ਨੂੰ, ਕੁਕੀ ਦੰਗਾਕਾਰੀਆਂ ਨੇ ਜਿਰੀਬਾਮ ਤੋਂ ਛੇ ਮੈਤੇਈ ਲੋਕਾਂ (ਤਿੰਨ ਔਰਤਾਂ, ਤਿੰਨ ਬੱਚਿਆਂ) ਨੂੰ ਅਗਵਾ ਕਰ ਕੇ ਮਾਰ ਦਿੱਤਾ ਸੀ। ਇਨ੍ਹਾਂ 'ਚੋਂ 3 ਦੀਆਂ ਲਾਸ਼ਾਂ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ। ਇਸ ਮੁਤਾਬਕ ਸਾਰੀਆਂ ਲਾਸ਼ਾਂ ਬਹੁਤ ਬੁਰੀ ਹਾਲਤ ਵਿੱਚ ਸਨ, ਦੋ ਔਰਤਾਂ ਨੂੰ ਕਈ ਵਾਰ ਗੋਲੀਆਂ ਮਾਰੀਆਂ ਗਈਆਂ ਸਨ।
ਇਨ੍ਹਾਂ ਲਾਸ਼ਾਂ 'ਚ 3 ਸਾਲ ਦੇ ਬੱਚੇ ਚਿੰਗਖੇਂਗਨਬਾ ਦੀ ਲਾਸ਼ ਵੀ ਸ਼ਾਮਿਲ ਹੈ। ਡਾਕਟਰਾਂ ਨੂੰ ਬੱਚੇ ਦੇ ਸਿਰ ਵਿੱਚ ਗੋਲੀ ਲੱਗੀ ਹੋਈ ਮਿਲੀ। ਦਿਮਾਗ ਦਾ ਇੱਕ ਹਿੱਸਾ ਅਤੇ ਸੱਜੀ ਅੱਖ ਗਾਇਬ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੱਚੇ ਦੇ ਸਿਰ 'ਚ ਨੇੜਿਓਂ ਗੋਲੀ ਮਾਰੀ ਗਈ ਹੈ, ਜਿਸ ਕਾਰਨ ਉਸ ਦੇ ਦਿਮਾਗ ਦਾ ਹਿੱਸਾ ਉੱਡ ਗਿਆ ਹੈ। ਉਸ ਦੀ ਛਾਤੀ ਅਤੇ ਸਰੀਰ 'ਤੇ ਕਈ ਥਾਵਾਂ 'ਤੇ ਚਾਕੂ ਦੇ ਜ਼ਖਮ ਪਾਏ ਗਏ ਹਨ ਅਤੇ ਹੱਥਾਂ 'ਚ ਫਰੈਕਚਰ ਵੀ ਹਨ।
ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮਨੀਪੁਰ ਵਿੱਚ ਤਣਾਅ ਵਧਣ ਦੀ ਸੰਭਾਵਨਾ ਹੈ। ਇਸ ਲਈ, ਐਤਵਾਰ ਦੇਰ ਸ਼ਾਮ, ਰਾਜ ਸਰਕਾਰ ਨੇ ਇੰਫਾਲ ਘਾਟੀ ਅਤੇ ਜਿਰੀਬਾਮ ਦੇ ਪੰਜ ਕਰਫਿਊ ਜਿ਼ਲ੍ਹਿਆਂ ਵਿੱਚ ਸਕੂਲ ਅਤੇ ਕਾਲਜ ਖੋਲ੍ਹਣ ਦੇ ਆਦੇਸ਼ ਨੂੰ ਵਾਪਿਸ ਲੈ ਲਿਆ। ਅੱਜ ਤੋਂ ਇੱਥੇ ਸਕੂਲ ਅਤੇ ਕਾਲਜ ਖੋਲ੍ਹੇ ਜਾਣੇ ਸਨ।
ਦਰਅਸਲ, ਸੁਰੱਖਿਆ ਬਲਾਂ ਨੇ ਜਿਰੀਬਾਮ ਵਿੱਚ ਇੱਕ ਮੁਕਾਬਲੇ ਵਿੱਚ 10 ਕੁਕੀ-ਜੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਕੁਕੀ ਦੰਗਾਕਾਰੀਆਂ ਨੇ ਮੈਤੇਈ ਪਰਿਵਾਰ ਦੇ 6 ਲੋਕਾਂ ਨੂੰ ਅਗਵਾ ਕਰ ਲਿਆ ਸੀ। ਇਨ੍ਹਾਂ ਵਿੱਚ ਤਿੰਨ ਔਰਤਾਂ ਅਤੇ ਤਿੰਨ ਬੱਚੇ ਸਨ। ਉਨ੍ਹਾਂ ਨੇ ਜਿਰੀਬਾਮ ਦੇ ਰਾਹਤ ਕੈਂਪ ਵਿੱਚ ਸ਼ਰਨ ਲਈ ਸੀ। 16 ਨਵੰਬਰ ਨੂੰ ਉਨ੍ਹਾਂ ਦੀਆਂ ਲਾਸ਼ਾਂ ਨਦੀ ਵਿੱਚ ਤੈਰਦੀਆਂ ਮਿਲੀਆਂ ਸਨ।
ਹਾਲੇ ਛੇ ਔਰਤਾਂ ਵਿੱਚੋਂ ਦੋ 60 ਸਾਲਾ ਵਾਈ ਰਾਣੀ ਦੇਵੀ ਅਤੇ 25 ਸਾਲਾ ਐੱਲ. ਹੋਤੋਨਬੀ ਦੇਵੀ ਅਤੇ 3 ਸਾਲਾ ਚਿਂਗਖੇਂਗਬਾ ਸਿੰਘ ਦੀ ਹੀ ਰਿਪੋਰਟ ਆਈ ਹੈ। ਅਗਵਾ ਤੋਂ ਬਾਅਦ ਉਨ੍ਹਾਂ ਦੀ ਫੋਟੋ ਵਾਇਰਲ ਹੋ ਗਈ ਸੀ। ਇਸ ਵਿੱਚ 3 ਸਾਲਾ ਚਿਂਗਖੇਂਗਨਾਬਾ, ਉਸਦੀ ਮਾਂ ਹੇਤੋਨਬੀ ਅਤੇ ਅੱਠ ਮਹੀਨੇ ਦਾ ਭਰਾ ਸਾਹਮਣੇ ਬੈਠੇ ਹਨ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਹੇਤੋਨਬੀ ਦੀ ਛਾਤੀ ਵਿੱਚ 3 ਵਾਰ ਗੋਲੀ ਮਾਰੀ ਗਈ ਸੀ। ਰਾਣੀ ਦੇਵੀ ਨੂੰ ਇੱਕ-ਇੱਕ ਉਸ ਦੀ ਖੋਪੜੀ, ਪੇਟ, ਹੱਥ ਅਤੇ ਦੋ ਛਾਤੀ ਵਿੱਚ ਗੋਲੀਆਂ ਲੱਗੀਆਂ।