Welcome to Canadian Punjabi Post
Follow us on

11

December 2024
ਬ੍ਰੈਕਿੰਗ ਖ਼ਬਰਾਂ :
ਜੀਟੀਏ ਦੇ ਘਰਾਂ ਵਿੱਚ ਦਾਖਲ ਹੋ ਕੇ ਲੁੱਟਾਂ ਕਰਨ ਵਾਲੇ ਆਪਰਾਧਿਕ ਨੈੱਟਵਰਕ ਦਾ ਪਰਦਾਫਾਸ਼, ਪ੍ਰੋਜੈਕਟ ਸਕਾਈਫਾਲ ਤਹਿਤ 17 ਮੁਲਜ਼ਮ ਗ੍ਰਿਫ਼ਤਾਰਓਂਟਾਰੀਓ ਦੀ ਔਰਤ ਨੂੰ ਟੈਕਸੀ ਘੋਟਾਲੇ `ਚ ਲੱਗਾ 14 ਹਜ਼ਾਰ ਡਾਲਰ ਦਾ ਚੂਨਾਪੁਲਿਸ ਨੇ ਟੋ ਟਰੱਕ ਡਰਾਈਵਰਾਂ ਖਿਲਾਫ 19 ਚਾਰਜਿਜ਼ ਲਗਾਏਧਨਖੜ ਖਿਲਾਫ਼ ਵਿਰੋਧੀ ਧਿਰ ਦਾ ਬੇਭਰੋਸਗੀ ਮਤੇ ਦਾ ਨੋਟਿਸ, 60 ਸੰਸਦ ਮੈਂਬਰਾਂ ਦਾ ਸਮਰਥਨਮੁੱਖ ਮੰਤਰੀ ਭਜਨਲਾਲ ਸੋਨੂੰ ਨਿਗਮ ਦਾ ਸ਼ੋਅ ਛੱਡਕੇ ਚੇ ਗਏ, ਤਾਂ ਸੋਨੂੰ ਨਿਗਮ ਹੋਏ ਨਾਰਾਜ਼ਝਾਰਖੰਡ 'ਚ ਨਾਬਾਲਿਗ ਬੇਟੀ ਸਮੇਤ ਮਾਂ ਨੂੰ ਜੁੱਤੀਆਂ-ਚੱਪਲਾਂ ਦੇ ਹਾਰ ਪਾ ਕੇ ਪਿੰਡ 'ਚ ਘੁੰਮਾਇਆਟਰੰਪ ਨੇ ਭਾਰਤੀ-ਅਮਰੀਕੀ ਵਕੀਲ ਹਰਮੀਤ ਢਿੱਲੋਂ ਨੂੰ ਸਹਾਇਕ ਅਟਾਰਨੀ ਜਨਰਲ ਵਜੋਂ ਕੀਤਾ ਨਾਮਜ਼ਦਧਰਮ ਦੇ ਅਧਾਰ ’ਤੇ ਰਾਖਵਾਂਕਰਨ ਨਹੀਂ ਦਿੱਤਾ ਜਾ ਸਕਦਾ : ਸੁਪਰੀਮ ਕੋਰਟ
 
ਭਾਰਤ

ਪ੍ਰਧਾਨ ਮੰਤਰੀ ਨੇ 12 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਕੀਤੇ ਸ਼ੁਰੂ ਕੀਤੇ, ਦਰਭੰਗਾ ਏਮਜ਼ ਦੀ ਨੀਂਹ ਰੱਖੀ

November 13, 2024 08:18 AM

ਦਰਭੰਗਾ, 13 ਨਵੰਬਰ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਦਰਭੰਗਾ ਤੋਂ 12 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਦਰਭੰਗਾ ਏਮਜ਼ ਦੀ ਨੀਂਹ ਰੱਖੀ। ਸ਼ੋਭਨ ਬਾਈਪਾਸ 'ਤੇ 187 ਏਕੜ ਜ਼ਮੀਨ 'ਤੇ 750 ਬਿਸਤਰਿਆਂ ਵਾਲਾ ਰਾਜ ਦਾ ਦੂਜਾ ਏਮਜ਼ ਬਣਾਇਆ ਜਾਵੇਗਾ। ਸਰਕਾਰ ਨੇ 2019-20 ਵਿੱਚ ਦਰਭੰਗਾ ਵਿੱਚ ਏਮਜ਼ ਨੂੰ ਮਨਜ਼ੂਰੀ ਦਿੱਤੀ ਸੀ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਤਿੰਨ ਨਵੇਂ ਬਣੇ ਰੇਲਵੇ ਸਟੇਸ਼ਨਾਂ ਦੇ ਨਾਲ 389 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਦਰਭੰਗਾ ਰੇਲਵੇ ਬਾਈਪਾਸ ਲਾਈਨ ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਜਿਨ੍ਹਾਂ ਤਿੰਨ ਨਵੇਂ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ, ਉਨ੍ਹਾਂ ਵਿੱਚ ਕਾਕਰਘਾਟੀ ਰੇਲਵੇ ਸਟੇਸ਼ਨ, ਦਿੱਲੀ ਮੋੜ ਨੇੜੇ ਦਰਭੰਗਾ ਬਾਈਪਾਸ ਹਲਟ ਅਤੇ ਸ਼ੀਸੋ ਰੇਲਵੇ ਸਟੇਸ਼ਨ ਸ਼ਾਮਿਲ ਹਨ।
12 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸ਼ੋਭਨ ਬਾਈਪਾਸ 'ਤੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਮੈਥਿਲੀ ਵਿੱਚ ਆਪਣਾ ਸੰਬੋਧਨ ਸ਼ੁਰੂ ਕੀਤਾ। ਉਨ੍ਹਾਂ ਸਟੇਜ ਤੋਂ ਸ਼ਾਰਦਾ ਸਿਨਹਾ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸ਼ਾਰਦਾ ਸਿਨਹਾ ਜੀ ਨੇ ਆਪਣੇ ਗੀਤਾਂ ਰਾਹੀਂ ਛਠ ਦੀ ਮਹਿਮਾ ਪੂਰੀ ਦੁਨੀਆਂ 'ਚ ਫੈਲਾਈ। ਮੈਂ ਮਿਥਿਲਾ ਦੀ ਧਰਤੀ ਦੀ ਧੀ ਬਿਹਾਰ ਦੀ ਕੋਇਲ ਸ਼ਾਰਦਾ ਸਿਨਹਾ ਨੂੰ ਵੀ ਸ਼ਰਧਾਂਜਲੀ ਭੇਟ ਕਰਦਾ ਹਾਂ।
ਨਿਤੀਸ਼ ਸਰਕਾਰ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਸਭ ਤੋਂ ਵੱਡੀ ਆਬਾਦੀ ਗਰੀਬ ਅਤੇ ਮੱਧ ਵਰਗ ਦੀ ਹੈ। ਬਿਮਾਰੀ ਇਸ ਸਮੂਹ ਨੂੰ ਵੀ ਪ੍ਰਭਾਵਿਤ ਕਰਦੀ ਹੈ। ਜੇਕਰ ਘਰ ਵਿੱਚ ਕੋਈ ਬੀਮਾਰ ਹੋ ਜਾਵੇ ਤਾਂ ਸਾਰਾ ਪਰਿਵਾਰ ਮੁਸੀਬਤ ਵਿੱਚ ਆ ਜਾਂਦਾ ਹੈ। ਜਦੋਂ ਤੱਕ ਨਿਤੀਸ਼ ਜੀ ਸਰਕਾਰ ਨਹੀਂ ਆਏ ਸਨ, ਉਦੋਂ ਤੱਕ ਕਿਸੇ ਨੂੰ ਗਰੀਬਾਂ ਦੀਆਂ ਸਮੱਸਿਆਵਾਂ ਦੀ ਚਿੰਤਾ ਨਹੀਂ ਸੀ। ਐੱਨਡੀਏ ਸਰਕਾਰ ਨੇ ਪੁਰਾਣੀ ਸੋਚ ਅਤੇ ਪਹੁੰਚ ਦੋਨਾਂ ਨੂੰ ਬਦਲ ਦਿੱਤਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਧਨਖੜ ਖਿਲਾਫ਼ ਵਿਰੋਧੀ ਧਿਰ ਦਾ ਬੇਭਰੋਸਗੀ ਮਤੇ ਦਾ ਨੋਟਿਸ, 60 ਸੰਸਦ ਮੈਂਬਰਾਂ ਦਾ ਸਮਰਥਨ ਮੁੱਖ ਮੰਤਰੀ ਭਜਨਲਾਲ ਸੋਨੂੰ ਨਿਗਮ ਦਾ ਸ਼ੋਅ ਛੱਡਕੇ ਚੇ ਗਏ, ਤਾਂ ਸੋਨੂੰ ਨਿਗਮ ਹੋਏ ਨਾਰਾਜ਼ ਝਾਰਖੰਡ 'ਚ ਨਾਬਾਲਿਗ ਬੇਟੀ ਸਮੇਤ ਮਾਂ ਨੂੰ ਜੁੱਤੀਆਂ-ਚੱਪਲਾਂ ਦੇ ਹਾਰ ਪਾ ਕੇ ਪਿੰਡ 'ਚ ਘੁੰਮਾਇਆ ਟਰੰਪ ਨੇ ਭਾਰਤੀ-ਅਮਰੀਕੀ ਵਕੀਲ ਹਰਮੀਤ ਢਿੱਲੋਂ ਨੂੰ ਸਹਾਇਕ ਅਟਾਰਨੀ ਜਨਰਲ ਵਜੋਂ ਕੀਤਾ ਨਾਮਜ਼ਦ ਧਰਮ ਦੇ ਅਧਾਰ ’ਤੇ ਰਾਖਵਾਂਕਰਨ ਨਹੀਂ ਦਿੱਤਾ ਜਾ ਸਕਦਾ : ਸੁਪਰੀਮ ਕੋਰਟ ਐੱਮਬੀਬੀਐੱਸ ਵਿਦਿਆਰਥੀ ਨੇ ਪੇਪਰ ਖ਼ਰਾਬ ਹੋਣ ਕਾਰਨ ਤਣਾਅ ਵਿੱਚ ਛੇਵੀਂ ਮੰਜਿ਼ਲ ਤੋਂ ਮਾਰੀ ਛਾਲ, ਮੌਤ ਹਰਿਆਣੇ ਵਿਚ 3.5 ਲੱਖ ਘਰਾਂ 'ਚ ਲਗਾਏ ਜਾਣਗੇ ਪ੍ਰੀਪੇਡ ਮੀਟਰ, ਰੀਚਾਰਜ ਖ਼ਤਮ ਹੁੰਦੇ ਹੀ ਬੰਦ ਹੋ ਜਾਵੇਗੀ ਬਿਜਲੀ ਨਵਜੰਮੇ ਇੱਕ ਮਹੀਨੇ ਦੇ ਬੱਚੇ ਦੀ ਲਾਸ਼ ਨੂੰ ਕੈਮੀਕਲ ਵਿੱਚ ਡੁਬੋਕੇ ਕੀਤਾ ਕੋਰੀਅਰ, ਲਖਨਊ ਹਵਾਈ ਅੱਡੇ 'ਤੇ ਸਕੈਨਿੰਗ ਦੌਰਾਨ ਫੜ੍ਹਿਆ ਗਿਆ ਥਿਏਟਰ ਦੇ ਐਕਟਰ ਨੇ ਸਟੇਜ 'ਤੇ ਮਾਰਿਆ ਸੂਰ, ਕੱਚਾ ਹੀ ਖਾਦਾ, ਵੀਡੀਓ ਵਾਇਰਲ ਸਾਡੀ ਲੜਾਈ ਭਾਰਤ ਦੀ ਆਤਮਾ ਲਈ : ਪ੍ਰਿਅੰਕਾ ਗਾਂਧੀ