Welcome to Canadian Punjabi Post
Follow us on

17

July 2025
ਬ੍ਰੈਕਿੰਗ ਖ਼ਬਰਾਂ :
ਪੁਲਿਸ ਵੱਲੋਂ ਟੋਰਾਂਟੋ `ਚ ਨਫ਼ਰਤ ਤੋਂ ਪ੍ਰੇਰਿਤ ਹਮਲੇ ਦੇ ਮਾਮਲੇ `ਚ ਸ਼ੱਕੀ ਦੀ ਵੀਡੀਓ ਜਾਰੀਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਮੌਤ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰਜੇਲ੍ਹ ਵਿਚ ਸੰਗੀਤ ਵੀਡੀਓ ਰਿਕਾਰਡ ਕਰਨ ਲਈ ਰੈਪਰ ਨੇ ਕਰਵਾਈ ਸੀ ਫੋਨ ਦੀ ਤਸਕਰੀਛੋਟੇ ਜਹਾਜ਼ ਨੂੰ ਹਵਾਈ ਅੱਡੇ ਨੇੜੇ ਘੱਟ ਉੱਚਾਈ `ਤੇ ਉਡਾਉਣ ਲਈ ਸਾਬਕਾ ਪਾਇਲਟ 'ਤੇ ਲੱਗੇ ਹਾਈਜੈਕਿੰਗ ਅਤੇ ਅੱਤਵਾਦ ਦੇ ਦੋਸ਼ ਫਸਟ ਨੇਸ਼ਨਜ਼ ਨੇਤਾਵਾਂ ਨੇ ਸੀ-5 ਸੰਮੇਲਨ `ਚ ਹਿੱਸਾ ਲਿਆ, ਲਿਬਰਲ ਸਰਕਾਰ ਦੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਕੀਤੀ ਗਈ ਵਿਚਾਰ ਚਰਚਾਅਮਰੀਕਾ ਵਿੱਚ ਭਾਰਤੀ ਔਰਤ 'ਤੇ ਚੋਰੀ ਦਾ ਦੋਸ਼, ਬਿਨ੍ਹਾਂ ਭੁਗਤਾਨ ਕੀਤੇ ਇੱਕ ਲੱਖ ਦਾ ਸਾਮਾਨ ਲੈ ਕੇ ਜਾ ਰਹੀ ਸੀਨਾਟੋ ਨੇ ਭਾਰਤ 'ਤੇ 100% ਟੈਰਿਫ ਲਗਾਉਣ ਦੀ ਦਿੱਤੀ ਧਮਕੀ, ਕਿਹਾ- ਭਾਵੇਂ ਉਹ ਭਾਰਤੀ ਪ੍ਰਧਾਨ ਮੰਤਰੀ ਹੋਵੇ ਜਾਂ ਚੀਨੀ ਰਾਸ਼ਟਰਪਤੀ, ਰੂਸ ਨੂੰ ਜੰਗ ਬੰਦ ਕਰਨ ਲਈ ਕਹਿਣਘਰਾਂ ਵਿੱਚ ਹੋਏ ਹਮਲਿਆਂ, ਕਾਰ ਚੋਰੀਆਂ ਤੇ ਹਿੰਸਕ ਅਪਰਾਧਿਕ ਨੈੱਟਵਰਕ ਦੇ 13 ਮੈਂਬਰ ਗ੍ਰਿਫ਼ਤਾਰ
 
ਭਾਰਤ

ਕੋਲਕਾਤਾ ਰੇਪ-ਮਰਡਰ, ਸੀਬੀਆਈ ਦੀ ਚਾਰਜਸ਼ੀਟ 'ਚ 11 ਸਬੂਤ

October 09, 2024 09:03 AM

ਕੋਲਕਾਤਾ, 9 ਅਕਤੂਬਰ (ਪੋਸਟ ਬਿਊਰੋ): ਸੀ.ਬੀ.ਆਈ. ਨੇ ਕੋਲਕਾਤਾ ਟਰੇਨੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਕੇਸ ਵਿੱਚ ਮੁਲਜ਼ਮ ਸੰਜੇ ਰਾਏ ਖਿਲਾਫ਼ 11 ਸਬੂਤ ਇਕੱਠੇ ਕੀਤੇ ਹਨ। ਇਨ੍ਹਾਂ ਸਾਰੇ ਸਬੂਤਾਂ ਦਾ ਚਾਰਜਸ਼ੀਟ ਵਿੱਚ ਜਿ਼ਕਰ ਕੀਤਾ ਗਿਆ ਹੈ ਅਤੇ ਸੰਜੇ ਰਾਏ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਰਿਪੋਰਟ ਵਿੱਚ ਕਿਹਾ ਕਿ ਪੀੜਤਾ ਨੇ ਘਟਨਾ ਦੌਰਾਨ ਸੰਜੇ ਦਾ ਵਿਰੋਧ ਕੀਤਾ ਸੀ। ਇਸ ਚਾਰਜਸ਼ੀਟ 'ਚ ਪੀੜਤਾ ਨੂੰ V ਨਾਮ ਨਾਲ ਸੰਬੋਧਤ ਕੀਤਾ ਗਿਆ ਹੈ। ਸੀਬੀਆਈ ਨੇ ਦੱਸਿਆ ਕਿ ਪੀੜਤਾ ਦੇ ਸਰੀਰ 'ਤੇ ਸੰਜੇ ਦਾ ਡੀਐੱਨਏ ਮਿਲਿਆ ਹੈ ਅਤੇ ਛੋਟੇ ਵਾਲ ਵੀ ਮਿਲੇ ਹਨ।
ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ 8 ਅਗਸਤ ਦੀ ਰਾਤ ਨੂੰ ਇੱਕ ਸਿਖਿਆਰਥੀ ਡਾਕਟਰ ਦਾ ਬਲਾਤਕਾਰ ਅਤੇ ਕਤਲ ਕਰ ਦਿੱਤਾ ਗਿਆ ਸੀ। 9 ਅਗਸਤ ਨੂੰ ਪੀੜਤਾ ਦੀ ਲਾਸ਼ ਮੈਡੀਕਲ ਕਾਲਜ 'ਚ ਮਿਲੀ ਸੀ। ਸ਼ੁਰੂਆਤੀ ਜਾਂਚ ਤੋਂ ਬਾਅਦ ਸੰਜੇ ਰਾਏ ਨੂੰ ਪੁਲਿਸ ਨੇ 10 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਸ ਘਟਨਾ ਦੇ ਵਿਰੋਧ ਵਿੱਚ ਟਰੇਨੀ ਡਾਕਟਰ ਭੁੱਖ ਹੜਤਾਲ ’ਤੇ ਹਨ, ਜਿਸ ਵਿੱਚ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (FAIMA)  ਵੀ ਸ਼ਾਮਿਲ ਹੋ ਗਿਆ ਹੈ। ਅੱਜ FAIMA  ਦੇਸ਼ ਭਰ ਵਿੱਚ ਭੁੱਖ ਹੜਤਾਲ ’ਤੇ ਹੈ।
ਪੀੜਤਾ ਦੇ ਸਰੀਰ 'ਤੇ ਸੰਜੇ ਦੇ ਡੀਐੱਨਏ ਦੀ ਪੁਸ਼ਟੀ ਹੋ ਗਈ ਹੈ। ਛੋਟੇ ਵਾਲ ਵੀ ਮਿਲੇ ਹਨ। ਪੀੜਤਾ ਦਾ ਖੂਨ ਸੰਜੇ ਦੀ ਜੀਨਸ 'ਤੇ ਵੀ ਪਾਇਆ ਗਿਆ ਸੀ। ਘਟਨਾ ਦੌਰਾਨ ਪੀੜਤਾ ਨੇ ਸੰਜੇ ਦਾ ਵਿਰੋਧ ਕੀਤਾ ਸੀ। ਜਿਸ ਕਾਰਨ ਸੰਜੇ ਨੂੰ ਸੱਟ ਲੱਗ ਗਈ। ਸੰਜੇ ਦੇ ਸਰੀਰ 'ਤੇ ਪੀੜਤਾ ਦੇ ਸੰਘਰਸ਼ ਦੇ ਨਿਸ਼ਾਨ ਮਿਲੇ ਹਨ। ਘਟਨਾ ਵਾਲੀ ਥਾਂ 'ਤੇ ਲੱਗੇ ਸੀਸੀਟੀਵੀ ਫੁਟੇਜ 'ਚ ਸੰਜੇ ਰਾਏ ਦੀ ਮੌਜੂਦਗੀ ਪਾਈ ਗਈ ਹੈ। ਇਸ ਤੋਂ ਇਲਾਵਾ ਸੰਜੇ ਦੀ ਕਾਲ ਡਿਟੇਲ ਰਿਪੋਰਟ ਅਤੇ ਮੋਬਾਈਲ ਲੋਕੇਸ਼ਨ ਨੇ ਵੀ ਉਸ ਦੇ ਮੌਕੇ 'ਤੇ ਮੌਜੂਦ ਹੋਣ ਦੀ ਪੁਸ਼ਟੀ ਕੀਤੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਟੇਸਲਾ ਨੇ ਭਾਰਤ `ਚ ਲਾਂਚ ਕੀਤੀ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਯਮੁਨਾ ਨਦੀ `ਚੋਂ ਮਿਲੀ ਲਾਸ਼ ਰਾਸ਼ਟਰਪਤੀ ਨੇ ਚਾਰ ਉੱਘੀਆਂ ਸ਼ਖਸੀਅਤਾਂ ਨੂੰ ਰਾਜ ਸਭਾ ਲਈ ਕੀਤਾ ਨਾਮਜ਼ਦ ਗੁਜਰਾਤ `ਚ ਪੁਲ ਢਹਿਣ ਕਾਰਨ ਵਾਪਰੇ ਹਾਦਸੇ `ਚ 9 ਜਣਿਆਂ ਦੀ ਮੌਤ ਰਾਜਸਥਾਨ `ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, 2 ਮੌਤਾਂ ਇੱਕ ਨਵੰਬਰ ਤੋਂ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ