Welcome to Canadian Punjabi Post
Follow us on

09

May 2025
ਬ੍ਰੈਕਿੰਗ ਖ਼ਬਰਾਂ :
ਰਾਬਰਟ ਫਰਾਂਸਿਸ ਪ੍ਰੀਵੋਸਟ ਨਵੇਂ ਪੋਪ ਬਣੇ, ਪੋਪ ਲੀਓ-14 ਵਜੋਂ ਜਾਣੇ ਜਾਣਗੇਵਿਦੇਸ਼-ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਦਾ ਮੁੱਖ ਸਾਥੀ ਖਰੜ ਤੋਂ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦਦੱਖਣੀ ਕੈਲੀਫੋਰਨੀਆ ਵਿਚ ਸਕੂਲ ਦੇ ਬਾਹਰ ਵਿਦਿਆਰਥੀਆਂ `ਤੇ ਚਾਕੂ ਨਾਲ ਹਮਲਾ, ਇੱਕ ਦੀ ਮੌਤ, ਦੋ ਗੰਭੀਰਜੰਗ ਵੱਲ ਵੱਧ ਰਹੇ ਭਾਰਤ ਅਤੇ ਪਾਕਿਸਤਾਨ ਨੂੰ ਰੁਕਣਾ ਚਾਹੀਦਾ : ਟਰੰਪਸਸਕੈਚਵਨ ਵਿਚ 2 ਜੂਨ ਨੂੰ ਪ੍ਰੀਮੀਅਰਜ਼ ਨਾਲ ਬੈਠਕ ਕਰਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀਸਕੂਲਾਂ ਤੇ ਡੇਅਕੇਅਰ ਦੇ 150 ਮੀਟਰ ਘੇਰੇ ਅੰਦਰ ਨਸਿ਼ਆਂ ਦੀਆਂ ਦੁਕਾਨਾਂ `ਤੇ ਲੱਗ ਸਕਦੀ ਹੈ ਪਾਬੰਦੀਟੋਰਾਂਟੋ ਦੇ ਇੱਕ ਵਿਅਕਤੀ `ਤੇ ਬੰਦੂਕ ਦੀ ਨੋਕ `ਤੇ ਲੁੱਟਣ ਦੀ ਕੋਸ਼ਿਸ਼ ਦੇ ਲੱਗੇ ਕਈ ਚਾਰਜਿਜ਼
 
ਪੰਜਾਬ

ਗੁਰੂ ਰਾਮਦਾਸ ਕੀਰਤਨ ਦਰਬਾਰ ਸੁਸਾਇਟੀ ਮੋਗਾ ਵਲੋਂ ਗੁਰਮਤਿ ਕੀਰਤਨ ਸਮਾਗਮ 18 ਨੂੰ

October 02, 2024 10:14 AM

-ਸ੍ਰੀ ਗੁਰੂ ਰਾਮਦਾਸ ਜੀ ਦੇ 490 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਦਾ ਕਾਰਡ ਜਾਰੀ
ਮੋਗਾ, 2 ਅਕਤੂਬਰ (ਗਿਆਨ ਸਿੰਘ): ਗੁਰੂ ਰਾਮਦਾਸ ਕੀਰਤਨ ਦਰਬਾਰ ਕੀਰਤਨ ਕਮੇਟੀ ਮੋਗਾ ਵਲੋਂ ਸ਼ਹਿਰ ਅਤੇ ਇਲਾਕੇ ਦੀਆਂ ਸਮੂਹ ਧਾਰਮਿਕ ਸਮਾਜ ਸੇਵੀ, ਰਾਜਸੀ ਜਥੇਬੰਦੀਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ 490 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਸ਼ਬਦ ਪ੍ਰਚਾਰ ਗੁਰਮਤਿ ਕੀਰਤਨ ਸਮਾਗਮ 18 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 6:30 ਤੋਂ ਰਾਤ 11:30 ਵਜੇ ਤੱਕ ਸਥਾਨਕ ਸ਼ਹਿਰ ਦੇ ਗੁਰੁਦਆਰਾ ਬੀਬੀ ਕਾਹਨ ਕੌਰ ਜੀ ਮੋਗਾ (ਨੇੜੇ ਰੇਲਵੇ ਫਾਟਕ ਮੇਨ ਬਾਜ਼ਾਰ ਮੋਗਾ) ਵਿਖੇ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਕਾਰਡ ਸੰਸਥਾ ਦੇ ਸਰਪ੍ਰਸਤ ਬਾਬਾ ਮਹਿੰਦਰ ਸਿੰਘ ਜੀ ਜਨੇਰ ਵਾਲੇ, ਬਲਜੀਤ ਸਿੰਘ ਵਿੱਕੀ ਪ੍ਰਧਾਨ, ਬਲਜੀਤ ਸਿੰਘ ਚਾਨੀ ਮੇਅਰ, ਰਸ਼ਪਾਲ ਸਿੰਘ ਅਰੋੜਾ, ਸੁਰਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਪਾਲ ਸਿੰਘ ਬੱਬੀ ਪ੍ਰੈਸ ਸਕੱਤਰ, ਬਲਜਿੰਦਰ ਸਿੰਘ ਸਹਿਗਲ ਸਕੱਤਰ, ਅਜੀਤ ਸਿੰਘ ਮਰਵਾਹਾ ਖਜਾਨਚੀ, ਸਤਨਾਮ ਸਿੰਘ ਬੀ.ਏ. ਕੁਆਰਡੀਨੇਟਰ, ਬਲਦੇਵ ਸਿੰਘ ਛਾਬੜਾ, ਭੁਪਿੰਦਰ ਸਿੰਘ ਬਬਲੂ, ਸਾਬਕਾ ਡੀ.ਪੀ.ਆਰ.ਓ. ਗਿਆਨ ਸਿੰਘ, ਗੁਰਸੇਵਕ ਸਿੰਘ ਸੰਨਿਆਸੀ ਪ੍ਰਧਾਨ ਸਮਾਜ ਸੇਵਾ ਸੁਸਾਇਟੀ ਵਲੋਂ ਰੀਲੀਜ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਜੀਤ ਸਿੰਘ ਵਿੱਕੀ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ 18 ਅਕਤੂਬਰ ਨੂੰ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਵਿਚ ਪੰਥ ਦੀਆਂ ਪ੍ਰਸਿੱਧ ਮਹਾਨ ਸ਼ਖਸੀਅਤਾਂ ਸ਼ਿਰਕਤ ਕਰ ਰਹੀਆਂ ਹਨ ਜਿਨ੍ਹਾਂ ਵਿਚ ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਪਿ੍ਰੰਸੀਪਲ ਸੁਖਵੰਤ ਸਿੰਘ ਜਵੱਦੀ ਟਕਸਾਲ ਲੁਧਿਆਣਾ, ਭਾਈ ਕਰਮਜੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ, ਭਾਈ ਪ੍ਰਦੀਪ ਸਿੰਘ ਦਿੱਲੀ ਵਾਲੇ (ਗਾਵਹੁ ਸਚੀ ਬਾਣੀ ਪ੍ਰੋਗਰਾਮ ਦੇ ਵਿਜੇਤਾ), ਵਿਦਿਆਰਥੀ ਬਾਬਾ ਸੁੱਚਾ ਸਿੰਘ ਸੰਗੀਤ ਅਕੈਡਮੀ ਜੰਡਿਆਲਾ ਗੁਰੂ ਸ਼ਾਮਲ ਹਨ। ਕੀਰਤਨ ਅਤੇ ਕਥਾ ਵਿਚਾਰਾਂ ਰਾਂਹੀ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਬਡੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ ਅਤੇ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ 490 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਪਿ੍ਰੰਸੀਪਲ ਸੁਖਵੰਤ ਸਿੰਘ ਜਵੱਦੀ ਵਾਲੇ ਅਤੇ ਲੋਕਲ ਗੁਰਪੁਰਬ ਕਮੇਟੀ ਮੋਗਾ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਮੋਗਾ ਨੂੰ 18 ਅਕਤੂਬਰ ਨੂੰ ਸ਼ਾਮ 6:30 ਵਜੇ ਤੋ ਰਾਤ 11:30 ਵਜੇ ਤੱਕ ਗੁਰੂ ਸ਼ਬਦ ਪ੍ਰਚਾਰ ਗੁਰਮਤਿ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ ਜੋ ਕਿ ਅਜੌਕੇ ਸਮੇ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜੀ ਨਸ਼ਿਆਂ ਵਿਚ ਗਲਤਾਨ ਹੋ ਕੇ ਆਪਣੀ ਜਵਾਨੀ ਨੂੰ ਬਰਬਾਦ ਕਰ ਰਹੀ ਹੈ ਅਤੇ ਆਪਣੇ ਸੱਭਿਆਚਾਰ ਤੇ ਧਾਰਮਿਕ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ ਇਹ ਗੁਰਮਤਿ ਸਮਾਗਮ ਨੌਜਵਾਨਾਂ ਨੂੰ ਆਪਣੇ ਧਾਰਮਿਕ ਵਿਰਸੇ ਨਾਲ ਜੋੜਨ ਲਈ ਬੇਹੱਦ ਸਫਲ ਹੋਵੇਗਾ। ਉਨ੍ਹਾਂ ਆਪਣੇ ਵਲੋਂ ਨਗਰ ਨਿਗਮ ਮੋਗਾ ਵਲੋਂ ਹਰ ਤਰਾਂ ਦਾ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਬਲਜਿੰਦਰ ਸਿੰਘ ਸਹਿਗਲ ਸਕੱਤਰ ਨੇ ਇਸ ਸਮਾਗਮ ਦੀ ਜਾਣਕਾਰੀ ਦਿੰਦਿਆਂ ਆਏ ਹੋਏ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਮੋਗਾ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ 490 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਕੀਰਤਨ ਸਮਾਗਮ ਦਾ ਕਾਰਡ ਰੀਲੀਜ ਕਰਦੇ ਹੋਏ ਬਾਬਾ ਮਹਿੰਦਰ ਸਿੰਘ ਜਨੇਰ, ਪ੍ਰਧਾਨ ਬਲਜੀਤ ਸਿੰਘ ਵਿੱਕੀ, ਮੇਅਰ ਬਲਜੀਤ ਸਿੰਘ ਚਾਨੀ, ਸੁਰਿੰਦਰਪਾਲ ਸਿੰਘ, ਰਸ਼ਪਾਲ ਸਿੰਘ ਅਰੋੜਾ, ਸਤਨਾਮ ਸਿੰਘ ਬੀ.ਏ., ਬਲਦੇਵ ਸਿੰਘ ਛਾਬੜਾ, ਅਜੀਤ ਸਿੰਘ ਮਰਵਾਹਾ, ਗੁਰਸੇਵਕ ਸਿੰਘ ਸੰਨਿਆਸੀ, ਬਲਜਿੰਦਰ ਸਿੰਘ ਸਹਿਗਲ, ਭੁਪਿੰਦਰ ਸਿੰਘ ਬਬਲੂ ਤੇ ਹੋਰ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਵਿਦੇਸ਼-ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਦਾ ਮੁੱਖ ਸਾਥੀ ਖਰੜ ਤੋਂ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦ ਹਰਚੰਦ ਸਿੰਘ ਬਰਸਟ ਨੇ ਸੜਕ ਹਾਦਸੇ ਵਿੱਚ ਸਕੂਲੀ ਬਚਿੱਆਂ ਦੀ ਹੋਈ ਮੌਤ `ਤੇ ਦੁੱਖ ਪ੍ਰਗਟ ਕੀਤਾ ਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਐਕਸ਼ਨ: ਸਕੂਲੀ ਬੱਸਾਂ ਅਤੇ ਟਿੱਪਰਾਂ ਲਈ ਸਖ਼ਤ ਹੁਕਮ ਜਾਰੀ ਫਾਜ਼ਿਲਕਾ ਵਿਚ ਵਿਆਹ ਸ਼ਾਦੀਆਂ ਅਤੇ ਧਾਰਮਿਕ ਪ੍ਰੋਗਰਾਮਾਂ 'ਤੇ ਡਰੋਨ ਅਤੇ ਆਤਿਸ਼ਬਾਜੀ ਪਟਾਖੇ ਚਲਾਉਣ 'ਤੇ ਰੋਕ ਸਰਪੰਚਾਂ/ਪੰਚਾਂ ਨੂੰ ਬਲਾਕ ਪੱਧਰ ਤੇ ਮੁੱਢਲੇ ਸਿਖਲਾਈ ਪ੍ਰੋਗਰਾਮ ਦੌਰਾਨ ਕੀਤਾ ਜਾਗਰੂਕ 315ਵੇਂ ਸਰਹਿੰਦ ਫਤਿਹ ਦਿਵਸ 'ਤੇ 13 ਮਈ ਨੂੰ ਰਕਬਾ ਭਵਨ ਤੋਂ ਆਰੰਭ ਹੋਵੇਗਾ ਇਤਿਹਾਸਿਕ ਫਤਿਹ ਮਾਰਚ : ਬਾਵਾ ਧਰਮ ਕੰਮੇਆਣਾ ਦੇ ਗੀਤ ਸੰਗ੍ਰਹਿ 'ਪੋਹਲੀ ਦੇ ਫੁੱਲ" ਉਪਰ ਵਿਚਾਰ ਗੋਸਟੀ ਫਿਰੋਜ਼ਪੁਰ ਵਿੱਚ ਸਰਹੱਦ ਪਾਰੋਂ ਚਲਾਏ ਜਾ ਰਹੇ ਨਾਰਕੋ ਨੈੱਟਵਰਕ ਦਾ ਪਰਦਾਫਾਸ਼, 5 ਕਿਲੋ ਹੈਰੋਇਨ, ਦੋ ਪਿਸਤੌਲਾਂ ਸਮੇਤ 3 ਵਿਅਕਤੀ ਕਾਬੂ ਆਪ੍ਰੇਸ਼ਨ ਸਿੰਦੂਰ: ਭਾਰਤੀ ਫੌਜ ਦੀ ਬਹਾਦਰੀ 'ਤੇ ਪੂਰੇ ਦੇਸ਼ ਨੂੰ ਮਾਣ : ਮੋਹਿੰਦਰ ਭਗਤ