-ਫਤਿਹ ਮਾਰਚ ਵਿੱਚ ਹਾਥੀ ਘੋੜਿਆਂ ਸਮੇਤ ਨਿਹੰਗ ਸਿੰਘ ਹੋਣਗੇ ਸ਼ਾਮਿਲ -31 ਸਥਾਨਾਂ 'ਤੇ ਹੋਵੇਗਾ ਮਾਰਚ ਦਾ ਵਿਸ਼ੇਸ਼ ਸਨਮਾਨ
-13ਮਈ ਨੂੰ ਦੇਸੀ ਘਿਓ ਦਾ ਦੀਵਾ ਫਤਿਹ ਦਾ ਪ੍ਰਤੀਕ- ਆਪਣੇ ਘਰਾਂ ਦੇ ਬਨੇਰਿਆਂ 'ਤੇ ਜਗਾਓ
-ਘਰਾਂ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਸੁਸ਼ੋਭਿਤ ਕਰੇ ਹਰ ਕਿਸਾਨ
ਮੁੱਲਾਂਪੁਰ ਦਾਖਾ, 8 ਮਈ (ਗਿਆਨ ਸਿੰਘ): ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਗੁਰਦੇਵ ਸਿੰਘ ਲਾਪਰਾਂ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਡਾ. ਜਗਤਾਰ ਸਿੰਘ ਧੀਮਾਨ, ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਛੰਦੜਾਂ, ਬੀਬੀ ਸਵਰਨਜੀਤ ਕੌਰ ਚੇਅਰਪਰਸਨ ਦੀ ਪ੍ਰਧਾਨਗੀ ਹੇਠ 13 ਮਈ ਨੂੰ ਸਰਹਿੰਦ ਫਤਿਹ ਦਿਵਸ 'ਤੇ ਕੱਢੇ ਜਾ ਰਹੇ ਵਿਸ਼ਾਲ ਮਾਰਚ ਸਬੰਧੀ ਮੀਟਿੰਗ ਹੋਈ। ਜਿਸ ਵਿੱਚ ਸੰਤ ਸਰਬਜੋਤ ਸਿੰਘ ਨਾਨਕਸਰ ਠਾਠ ਡਾਂਗੋਂ, ਉਮਰਾਓ ਸਿੰਘ ਛੀਨਾ ਪ੍ਰਧਾਨ ਫਾਊਂਡੇਸ਼ਨ ਹਰਿਆਣਾ, ਜਸਵੰਤ ਸਿੰਘ ਛਾਪਾ, ਪ੍ਰਿੰਸੀਪਲ ਸਤੀਸ਼ ਸ਼ਰਮਾ, ਅਜੀਤ ਸਿੰਘ ਬਾਰੀ ਮੈਂਬਰ ਪ੍ਰਬੰਧਕੀ ਕਮੇਟੀ ਪਟਨਾ ਸਾਹਿਬ, ਸਤੀਸ਼ ਬਜਾਜ, ਮਨਜੀਤ ਸਿੰਘ ਝੱਮਟ, ਦਿਲਜੀਤ ਸਿੰਘ ਦੱਲੀ ਹਿੱਸੋਵਾਲ ਜਨਰਲ ਸਕੱਤਰ ਫਾਊਂਡੇਸ਼ਨ ਯੂ.ਐੱਸ.ਏ , ਬਿੱਲੂ ਕੈਨੇਡਾ, ਮਨਜੀਤ ਸਿੰਘ ਕੈਨੇਡਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।
ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ (ਅਗਵਾਈ) ਹੇਠ ਚੱਪੜਚਿੜੀ - ਸਰਹਿੰਦ ਤੱਕ ਜਾਣ ਵਾਲੇ ਵਿਸ਼ਾਲ ਮਾਰਚ ਵਿੱਚ ਨਿਹੰਗ ਸਿੰਘਾਂ ਦੀਆਂ ਫੌਜਾਂ ਹਾਥੀ ਘੋੜਿਆਂ ਸਮੇਤ ਸ਼ਾਮਿਲ ਹੋਣਗੀਆਂ। ਉਹਨਾਂ ਕਿਹਾ ਕਿ ਵੱਡਾ ਗੱਡੀਆਂ ਦਾ ਕਾਫਲਾ ਫਤਿਹ ਦੇ ਝੰਡੇ ਬੰਨਕੇ ਨਾਲ ਚੱਲੇਗਾ ਅਤੇ 31 ਸਥਾਨਾਂ 'ਤੇ ਵਿਸ਼ੇਸ਼ ਸਨਮਾਨ ਹੋਵੇਗਾ ਜਿਨਾਂ ਵਿੱਚ ਗੁਰਦੁਆਰਾ ਅਜੀਸਰ ਸਾਹਿਬ, ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਰਾਏਕੋਟ ਰੋਡ, ਬਾਂਸਲ ਫੀਡ, ਮੁੱਲਾਂਪੁਰ ਚੌਂਕ ਵਿਖੇ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਅਤੇ ਮੁੱਲਾਂਪੁਰ ਨਿਵਾਸੀ, ਡੂੰਗਰ ਸਿੰਘ (ਸਰਤਾਜ ਸਵੀਟ ਸ਼ਾਪ), ਦਾਖਾ, ਭਨੋਹੜ, ਬੱਦੋਵਾਲ, ਥਰੀਕੇ ਪੰਚਾਇਤਾਂ, ਰਾਜਗੁਰੂ ਨਗਰ ਵੈਲਫੇਅਰ ਸੁਸਾਇਟੀ ਵਿਖੇ ਗੁਰਚਰਨ ਸਿੰਘ ਰਿਟਾ. ਡੀ.ਐੱਸ.ਪੀ ਤੇ ਨਿੱਕੀ ਕੋਹਲੀ, ਭਗਤ ਨਾਮਦੇਵ ਜੀ ਕਮੇਟੀ ਪ੍ਰਧਾਨ ਲਖਵਿੰਦਰ ਸਿੰਘ ਗਰਚਾ (ਭਾਈਵਾਲਾ ਚੌਂਕ), ਉੱਚਾ ਪੁਲ ਵਿਖੇ ਸਾਬਕਾ ਵਿਧਾਇਕ ਸੁਰਿੰਦਰ ਡਾਵਰ, ਦੂੱਖ ਨਿਵਾਰਨ ਗੁਰਦੁਆਰਾ ਕਮੇਟੀ, ਕੁਲਵੰਤ ਸਿੰਘ ਐਨ.ਕੇ.ਐੱਚ (ਪ੍ਰਧਾਨ ਰਾਜਪੂਤ ਸਭਾ ਪੰਜਾਬ), ਗੁਰਦੁਆਰਾ ਸ਼ਹੀਦਾਂ ਢੋਲੇਵਾਲ ਚੌਂਕ ਵਿਖੇ ਬਲਵਿੰਦਰ ਸਿੰਘ, ਸਮਰਾਲਾ ਚੌਂਕ ਵਿਖੇ ਬਲਵਿੰਦਰ ਸਿੰਘ, ਗੁਰਦੁਆਰਾ ਨਾਨਕਸਰ ਕਮੇਟੀ, ਪਾਲ ਗਰੇਵਾਲ, ਨਾਹਰ ਸਿੰਘ ਗਿੱਲ (ਪੈਟਰੋਲ ਪੰਪ), ਰਿੱਕੀ ਬਾਵਾ ਕੋਹਾੜਾ ਵਿਖੇ ਆਦਿ ਸ਼ਾਮਿਲ ਹਨ। ਇਸ ਸਮੇਂ ਬਾਵਾ ਨੇ ਅਪੀਲ ਕੀਤੀ ਕਿ ਹਰ ਕਿਸਾਨ 13 ਮਈ ਨੂੰ ਆਪਣੇ ਘਰ ਦੇ ਬਨੇਰੇ 'ਤੇ ਦੇਸੀ ਘਿਓ ਦਾ ਦੀਵਾ ਬਾਲੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਸਵੀਰ ਸੁਸ਼ੋਭਿਤ ਕਰੇ ਕਿਉਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਦੇਣ ਸਦਕਾ ਹੀ ਅੱਜ ਦੇ ਕਿਸਾਨ ਮੁਜਾਹਰਿਆਂ ਤੋਂ ਜਮੀਨਾਂ ਦੇ ਮਾਲਕ ਬਣੇ ਹਨ ਕਿ ਹੱਲ ਵਾਹਕ ਹੀ ਜਮੀਨ ਦਾ ਮਾਲਕ ਹੋਵੇ।
ਇਸ ਸਮੇਂ ਮਲਕੀਤ ਸਿੰਘ ਵਾਲੀਆ, ਕੁਲਵੰਤ ਸਿੰਘ ਬਾਜਵਾ, ਜਗਜੀਤ ਸਿੰਘ ਅਰੋੜਾ, ਬਿੱਟੂ ਬਾਵਾ, ਗੁਰਤੇਜ ਸਿੰਘ, ਤਜਿੰਦਰ ਸਿੰਘ ਡੰਗ, ਤੇਲੂ ਰਾਮ ਬਾਂਸਲ, ਅਮਰਪਾਲ ਸਿੰਘ, ਸੁਖਵਿੰਦਰ ਸਿੰਘ ਜਗਦੇਵ, ਬੂਟਾ ਸਿੰਘ ਹਾਂਸ, ਡਾ. ਸੁਰਜੀਤ ਸਿੰਘ, ਗੁਲਸ਼ਨ ਬਾਵਾ, ਬਾਬੂ ਸਿੰਘ ਰਿਟਾ. ਪੁਲਿਸ ਇੰਸਪੈਕਟਰ, ਮਨਜੀਤ ਸਿੰਘ ਤੁਗਲ, ਅਸ਼ਵਨੀ ਮਹੰਤ, ਪ੍ਰਿੰਸ, ਅੰਮ੍ਰਿਤਪਾਲ ਸਿੰਘ ਸ਼ੰਕਰ, ਰਿਕੀ ਬਾਵਾ, ਦਲਜੀਤ ਸਿੰਘ, ਸੁੱਚਾ ਸਿੰਘ ਤੁਗਲ ਆਦਿ ਹਾਜ਼ਰ ਸਨ।