ਓਟਵਾ, 13 ਸਤੰਬਰ (ਪੋਸਟ ਬਿਊਰੋ): ਓਟਵਾ ਪੁਲਿਸ ਅਨੁਸਾਰ ਓਟਵਾ ਦੇ ਬਾਇਵਰਡ ਮਾਰਕੀਟ ਵਿੱਚ ਦੇਰ ਰਾਤ ਛੁਰੇਬਾਜ਼ੀ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਵੀਰਵਾਰ ਰਾਤ 10:45 ਵਜੇ ਸਾਲਵੇਸ਼ਨ ਆਰਮੀ ਬੂਥ ਸੈਂਟਰ ਸਾਹਮਣੇ ਜਾਰਜ ਸਟਰੀਟ `ਤੇ ਐਮਰਜੈਂਸੀ ਦਲ ਨੂੰ ਬੁਲਾਇਆ ਗਿਆ। ਪੈਰਾਮੇਡਿਕਸ ਦਾ ਕਹਿਣਾ ਹੈ ਕਿ ਪੀੜਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ।
ਸ਼ੇਲਟਰ ਦੇ ਬਾਹਰ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਪੀੜਤ ਕੰਬਰਲੈਂਡ ਸਟਰੀਟ ਤੋਂ ਜਾਰਜ ਸਟਰੀਟ `ਤੇ ਲੜਖੜਾਉਂਦੇ ਹੋਏ ਆਇਆ ਅਤੇ ਸ਼ੇਲਟਰ ਸਾਹਮਣੇ ਡਿੱਗ ਗਿਆ। ਪੁਲਿਸ ਨੇ ਸ਼ੁੱਕਰਵਾਰ ਸਵੇਰੇ ਮੀਡੀਆ ਵਿੱਚ ਜਾਰੀ ਬਿਆਨ ਵਿੱਚ ਲੋਕਾਂ ਤੋਂ ਉਸ ਖੇਤਰ ਤੋਂ ਦੂਰ ਰਹਿਣ ਲਈ ਕਿਹਾ ਹੈ। ਹੋਮਿਸਾਈਡ ਯੂਨਿਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ।