Welcome to Canadian Punjabi Post
Follow us on

16

September 2024
ਬ੍ਰੈਕਿੰਗ ਖ਼ਬਰਾਂ :
ਕਾਊਂਸਲਰ ਨਿਕ ਰੂਲਰ ਹੋਣਗੇ ਸ਼ਹਿਰ ਦੇ ਨਵੇਂ ਫਾਇਰ ਚੀਫਬਰੈਂਪਟਨ ਦੇ ਮੌਸਮ `ਤੇ ਇੱਕ ਨਜ਼ਰ, ਅੱਜ ਧੁੱਪ ਨਿਕਲੀ ਰਹੇਗੀਤਿੰਨ ਮੋਟਰਸਾਈਕਲਾਂ, ਇੱਕ ਪਿਕਅਪ ਟਰੱਕ ਅਤੇ ਐੱਸਯੂਵੀ ਦੀ ਟੱਕਰ ਵਿੱਚ ਗਰੇਟਰ ਸੁਡਬਰੀ ਨਿਵਾਸੀ ਦੀ ਮੌਤ, ਦੋ ਜ਼ਖਮੀਕੈਲਗਰੀ ਪੁਲਿਸ ਨੇ ਹਵਾਈ ਅੱਡੇ `ਤੇ ਲੈਨੀ ਮੈਕਡਾਨਲਡ ਦੀ ਜਾਨ ਬਚਾਉਣ ਵਿੱਚ ਮਦਦ ਕਰਣ ਵਾਲੇ 3 ਕੈਲਗਰੀ ਵਾਸੀਆਂ ਨੂੰ ਕੀਤਾ ਸਨਮਾਨਿਤਮਾਰਿਸਬਰਗ ਵਿੱਚ ਅਪਰ ਕੈਨੇਡਡਾ ਵਿਲੇਜ ਵਿੱਚ ਨਵੀਂ ਕੈਨੇਡੀਅਨ ਘੋੜੇ ਦੀ ਮੂਰਤੀ ਕੀਤੀ ਸਥਾਪਿਤਈਟੋਬਿਕੋਕ ਵਿੱਚ ਵਾਹਨ ਪਲਟਣ ਕਾਰਨ 1 ਵਿਅਕਤੀ ਜਖ਼ਮੀਓਂਟਾਰੀਓ ਫਾਰਮਾਸਿਸਟਾਂ ਦੇ ਕਾਰਜ ਖੇਤਰ ਨੂੰ ਹੋਰ ਵਧਾਉਣ `ਤੇ ਕੀਤਾ ਜਾ ਰਿਹਾ ਵਿਚਾਰਚੰਡੀਗੜ੍ਹ ਗ੍ਰੇਨੇਡ ਹਮਲਾ: ਅਮਰੀਕਾ-ਅਧਾਰਤ ਗੈਂਗਸਟਰ ਹੈਪੀ ਪਾਸੀਆਂ ਵੱਲੋਂ ਮੁਲਜ਼ਮਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਵਾਅਦੇ ਖੋਖਲੇ ਸਿੱਧ ਹੋਏ, ਜਾਂਚ `ਚ ਹੋਇਆ ਖੁਲਾਸਾ
 
ਭਾਰਤ

ਭਾਰਤ ਨੇ 73 ਹਜ਼ਾਰ ਅਮਰੀਕੀ ਰਾਈਫਲਾਂ ਮੰਗਵਾਈਆਂ, 837 ਕਰੋੜ ਰੁਪਏ 'ਚ ਹੋਈ ਡੀਲ

August 28, 2024 08:11 AM

ਨਵੀਂ ਦਿੱਲੀ, 28 ਅਗਸਤ (ਪੋਸਟ ਬਿਊਰੋ): ਭਾਰਤ ਨੇ ਅਮਰੀਕਾ ਤੋਂ 73,000 ਸਿਗ ਸਾ ਅਸਾਲਟ ਰਾਈਫਲਾਂ ਦਾ ਦੂਜਾ ਆਰਡਰ ਦਿੱਤਾ ਹੈ। ਸਿਗ ਸਾ ਨੇ ਇਹ ਜਾਣਕਾਰੀ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਨੇ ਇਹ ਡੀਲ 837 ਕਰੋੜ ਰੁਪਏ ਵਿੱਚ ਸਾਈਨ ਕੀਤੀ ਹੈ।

ਇਸ ਤੋਂ ਪਹਿਲਾਂ ਫਰਵਰੀ 2019 ਵਿੱਚ, ਫਾਸਟ-ਟ੍ਰੈਕ ਖਰੀਦ ਤਹਿਤ, ਭਾਰਤ ਨੇ 647 ਕਰੋੜ ਰੁਪਏ ਵਿੱਚ 72,400 SiG-716 ਰਾਈਫਲਾਂ ਦਾ ਆਰਡਰ ਦਿੱਤਾ ਸੀ।
ਰਾਈਫਲਾਂ ਦੀ ਦੂਜੀ ਖਰੀਦ ਨੂੰ ਦਸੰਬਰ 2023 ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਡਿਫੈਂਸ ਏਕਵਿਜੀਸ਼ਨ ਕਾਉਂਸਲ (ਡੀਏਸੀ) ਵੱਲੋਂ ਮਨਜ਼ੂਰੀ ਦਿੱਤੀ ਗਈ ਸੀ। ਇਸ ਦੀ ਡਿਲੀਵਰੀ ਤੋਂ ਬਾਅਦ, ਭਾਰਤੀ ਫੌਜ ਕੋਲ 1.45 ਲੱਖ ਤੋਂ ਵੱਧ SiG-716 ਅਸਾਲਟ ਰਾਈਫਲਾਂ ਹੋਣਗੀਆਂ।
ਭਾਰਤ ਨੇ 2018-19 'ਚ ਰਾਈਫਲਾਂ ਦੀ ਵਧਦੀ ਲੋੜ ਨੂੰ ਦੇਖਦਿਆਂ ਰੂਸ ਤੋਂ ਏਕੇ-203 ਰਾਈਫਲਾਂ ਮੰਗਵਾਈਆਂ ਸਨ, ਪਰ ਇਨ੍ਹਾਂ ਨੂੰ ਮਿਲਣ 'ਚ ਦੇਰੀ ਕਾਰਨ ਭਾਰਤ ਨੇ ਫਰਵਰੀ 2019 'ਚ ਅਮਰੀਕੀ ਫਰਮ ਸਿਗ ਸਾ ਨਾਲ ਸੌਦਾ ਕੀਤਾ ਸੀ। ਪਹਿਲੇ ਲਾਟ ਵਿੱਚ ਆਈਆਂ 72,400 ਰਾਈਫਲਾਂ ਵਿੱਚੋਂ 66,400 ਰਾਈਫਲਾਂ ਫੌਜ ਨੂੰ, 4,000 ਹਵਾਈ ਸੈਨਾ ਅਤੇ 2,000 ਜਲ ਸੈਨਾ ਨੂੰ ਦਿੱਤੀਆਂ ਗਈਆਂ। ਇਹ ਹੌਲੀ-ਹੌਲੀ ਇੰਸਾਸ ਰਾਈਫਲ ਦੀ ਥਾਂ ਲੈਣਗੀਆਂ।

 
Have something to say? Post your comment
ਹੋਰ ਭਾਰਤ ਖ਼ਬਰਾਂ
ਜੇਲ੍ਹ ਤੋਂ ਬਾਹਰ ਆਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿਲ ਦੇ ਆਪ੍ਰੇਸ਼ਨ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਨੇ ਤਸਵੀਰ ਕੀਤੀ ਸਾਂਝੀ, ਕਿਹਾ- ਉਹ ਠੀਕ ਹਨ ਦਿੱਲੀ ਵਿਚ ਦਰਗਾਹ ਦੀ ਡਿੱਗੀ ਕੰਧ, ਇੱਕ ਵਿਅਕਤੀ ਦੀ ਮੌਤ, 2 ਜ਼ਖ਼ਮੀ ਕਾਮਰੇਡ ਸੀਤਾਰਾਮ ਯੇਚੁਰੀ ਨਹੀਂ ਰਹੇ, ਮ੍ਰਿਤਕ ਦੇਹ ਏਮਜ਼ ਨੂੰ ਕੀਤੀ ਜਾਵੇਗੀ ਦਾਨ ਇੰਦੌਰ 'ਚ ਫੌਜੀ ਅਫਸਰਾਂ ਨੂੰ ਲੁੱਟਿਆ, ਮਹਿਲਾ ਦੋਸਤ ਨਾਲ ਬਲਾਤਕਾਰ, 6 ਵਿਚੋਂ 2 ਮੁਲਜ਼ਮ ਗ੍ਰਿਫਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਜੇਆਈ ਦੇ ਘਰ ਕੀਤੀ ਗਣੇਸ਼ ਪੂਜਾ ਕਾਨਪੁਰ 'ਚ ਮਿਲੀ ਲੜਕੀ ਦੀ ਸਿਰ ਕੱਟੀ ਲਾਸ਼ ਲਖੀਮਪੁਰ ਖੀਰੀ ਦੇ ਰੇਲਵੇ ਟਰੈਕ ’ਤੇ ਰੀਲ ਬਣਾਉਂਦੇ ਸਮੇਂ ਮਾਤਾ, ਪਿਤਾ ਤੇ ਪੁੱਤਰ ਦੀ ਮੌਤ ਮੱਧ ਪ੍ਰਦੇਸ਼ ਦੇ ਉੱਚ ਸਿੱਖਿਆ ਮੰਤਰੀ ਦਾ ਕੋਲੰਬਸ ਬਾਰੇ ਵੱਡਾ ਦਾਅਵਾ, ਕਿਹਾ-ਅਮਰੀਕਾ ਦੀ ਖੋਜ ਸਾਡੇ ਭਾਰਤੀ ਪੁਰਖਿਆਂ ਨੇ ਕੀਤੀ ਸੀ, ਕੋਲੰਬਸ ਨੇ ਨਹੀਂ ਗਣੇਸ਼ ਮੂਰਤੀ ਵਿਸਰਜਨ ਲਈ ਜਾ ਰਹੀ ਟਰੈਕਟਰ ਟਰਾਲੀ ਪਲਟੇ, 2 ਮੌਤਾ, 4 ਜ਼ਖਮੀ