ਮਾਸਟਰ ਪ੍ਰੇਮ ਕੁਮਾਰ ਦੇ ਗੀਤ ਤੇ ਬੋਲੀਆਂ ਨਾਲ ਕਵੀ ਦਰਬਾਰ ਦੀ ਹੋਈ ਸ਼ੁਰੂਆਤ
ਮੋਗਾ, 12 ਅਗਸਤ (ਗਿਆਨ ਸਿੰਘ): ਲਿਖਾਰੀ ਸਭਾ ਮੋਗਾ ( ਰਜਿ.) ਦੀ ਵਿਸ਼ੇਸ਼ ਇਕੱਤਰਤਾ ਪਰੇਫੈਸਰ ਸੁਰਜੀਤ ਸਿੰਘ ਕਾਉਂਕੇ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ । ਸਭਾ ਦੇ ਜਨਰਲ ਸਕੱਤਰ ਪਰਮਜੀਤ ਚੂਹੜਚੱਕ ਅਤੇ ਸਹਾਇਕ ਸਕੱਤਰ ਮੀਤ ਗੁਰਮੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੌਰਾਨ ਸਾਵਣ ਕਵੀ ਦਰਬਾਰ ਮਨਾਇਆ ਗਿਆ । ਮਾਸਟਰ ਪ੍ਰੇਮ ਕੁਮਾਰ ਨੇ “ਸਾਉਣ ਮਹੀਨਾ ਦਿਨ ਗਿੱਧੇ ਦੇ “ ਆਦਿ ਬੋਲੀਆਂ ਪਾ ਕੇ ਕਵੀ ਦਰਬਾਰ ਦਾ ਅਰੰਭ ਕੀਤਾ । ਗੁਰਨਾਮ ਸਿੰਘ ਗਾਮਾ ਨੇ “ ਸਾਉਣ ਦਾ ਮਹੀਨਾ ਘਟਾ ਚੜ੍ਹ ਚੜ੍ਹ ਆਉੰਦੀਆਂ “ ਨੇਕ ਸਿੰਘ ਖੋਸਾ ਨੇ “ ਹਾੜ੍ਹਾ ਵੀਰਾ ਨਸ਼ਾ ਛੱਡ ਦੇ “ ਗਿੱਲ ਕੋਟਲੀ ਸੰਘਰ ਨੇ “ ਰਹਿੰਦੀ ਹੈ ਉਡੀਕ ਸਾਉਣ ਦੀ ਕੁੜੀਆਂ ਅਤੇ ਚਿੜੀਆਂ ਨੂੰ “ ਉੱਭਰਦੀ ਸ਼ਾਇਰਾ ਪਰਮਿੰਦਰ ਕੌਰ ਨੇ “ ਆਇਆ ਮਹੀਨਾ ਸਾਉਣ ਕੁੜੇ “ ਡਾਕਟਰ ਬਲਦੇਵ ਸਿੰਘ ਢਿੱਲੋੰ ਨੇ “ ਆਇਆ ਸਾਉਣ ਦਾ ਮਹੀਨਾ “ ਮੀਤ ਗੁਰਮੀਤ ਨੇ ਤਰੰਨਮ ਵਿੱਚ ਗੀਤ “ ਸਾਵਣ ਦੀ ਰਿਮ ਝਿਮ ਹੈ ਆਈ ਤੇਰੇ ਬਿਨਾ” ਬਲਬੀਰ ਪਰਦੇਸੀ ਨੇ “ ਸਾਵਣ ਸਰਸ ਘਣਾ “ ਸੁਰਜੀਤ ਸਿੰਘ ਕਾਲ਼ੇ ਕੇ ਨੇ “ ਸਾਵਣ ਆਇਆ ਹੇ ਸਖੀ “ ਅਤੇ ਪਿਆਰੀ ਗਜਲ “ ਲਮਹਾ ਲਮਹਾ ਰਾਤ “ ਪੇਸ਼ ਕੀਤੀ ਪਰਮਜੀਤ ਚੂਹੜਚੱਕ ਨੇ ਰੋਮਾਂਟਕ ਗੀਤ “ ਗੱਲਾਂ ਕਰੀਏ ਸਾਉਣ ਦੀਆਂ “ ਵਿਵੇਕ ਕੋਟ ਈਸੇ ਖਾਂ ਨੇ “ ਸਾਵਣ ਤੂੰ ਹੈਂ ਪਾਵਨ ਧਰਤੀ ਦਾ ਕਰੇਂ ਸ਼ਿੰਗਾਰ “ ਬਲਵਿੰਦਰ ਕੈਂਥ ਨੇ “ ਘਰ ਵਿਚ ਮੁੱਕਿਆ ਆਟਾ ਤੇ ਲੂਣ “ ਅਕਾਸ਼ਦੀਪ ਨੇ “ ਟੀਚਰ ਹੁੰਦੇ ਮਾਪਿਆਂ ਵਰਗੇ “ ਸੁਰਜੀਤ ਸਿੰਘ ਕਾਉੰਕੇ ਨੇ ਗੀਤ “ ਠਹਿਰ ਠਹਿਰ ਠਹਿਰ ਠਹਿਰ ਕਾਲ਼ੇ ਕਾਲੇ ਬੱਦਲਾ ਵੇ “ਗਾ ਕੇ ਮਹੌਲ ਨੂੰ ਸੰਜੀਦਾ ਕਰ ਦਿੱਤਾ ਪਰ ਫਿਰ ਸਾਵਣ ਦੀਆਂ ਬੋਲੀਆਾਂ ਪਾ ਕੇ ਰੌਣਕ ਪਰਤ ਲਿਆਂਦੀ ਸਾਰਿਆਂ ਨੇ ਵਰ੍ਹਦੇ ਮੀਂਹ ਵਿਚ ਖੀਰ ਦਾ ਅਨੰਦ ਮਾਣਿਆ ਅਤੇ ਅਗੰਮੀ ਖੁਸ਼ੀ ਮਨਾਈ ।