-ਖਿਡਾਰੀਆਂ ਨੂੰ ਕੈਨੇਡਾ ਵਿੱਚ ਮੌਸਮ ਅਤੇ ਲੋਕਾਂ ਵੱਲੋਂ ਦਿੱਤਾ ਪਿਆਰ ਬਹੁਤ ਚੰਗਾ ਲੱਗਿਆ
ਬਰੈਂਪਟਨ, 8 ਅਗਸਤ (ਗੁਰਪ੍ਰੀਤ ਪੁਰਬਾ): GT20 ਵਿੱਚ ਪਲੇ ਆਫ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਖਿਡਾਰੀਆਂ ਨਾਲ ਮੀਡੀਆ ਦੀ ਖਾਸ ਮੁਲਾਕਾਤ ਰੱਖੀ ਗਈ। ਇਸ ਵਿੱਚ ਸਿ਼ਰਫੇਨ ਰਦਰਫੋਰਡ, ਨੈਕ ਹੌਬਸਨ ਅਤੇ ਇਫਤਿਖਾਰ ਅਹਿਮਦ ਨੇ ਹਿੱਸਾ ਲਿਆ। ਖਬਰਸਾਰ ਰੇਡੀਓ ਅਤੇ ਕੈਨੇਡੀਅਨ ਪੰਜਾਬੀ ਪੋਸਟ ਵੱਲੋਂ ਗੁਰਪ੍ਰੀਤ ਪੁਰਬਾ ਵੀ ਇਸ ਵਿੱਚ ਸ਼ਾਮਿਲ ਹੋਏ।
ਮੁਲਾਕਾਤ ਵਿੱਚ ਇੱਕ ਗੱਲ ਖੁੱਲ੍ਹਕੇ ਸਾਹਮਣੇ ਆਈ ਕਿ ਜੀਟੀ20 ਲੀਗ ਨੂੰ ਹੋਰ ਸਫਲ ਬਣਾਉਣ ਲਈ ਤੇ ਬਾਕੀ ਦੁਨੀਆਂ ਦੀਆਂ ਵੱਡੀਆਂ ਲੀਗਾਂ ਦੇ ਮੁਕਾਬਲੇ ਵਿੱਚ ਖੜ੍ਹਾ ਕਰਨ ਲਈ ਪਿੱਚ ਵਿੱਚ ਸੁਧਾਰ ਦੀ ਲੋੜ ਹੈ। ਖਿਡਾਰੀਆਂ ਨੂੰ ਕੈਨੇਡਾ ਵਿੱਚ ਮੌਸਮ ਅਤੇ ਲੋਕਾਂ ਵੱਲੋਂ ਦਿੱਤਾ ਗਿਆ ਪਿਆਰ ਅਤੇ ਸਤਿਕਾਰ ਬਹੁਤ ਚੰਗਾ ਲੱਗਿਆ ਹੈ। ਸ਼ੁਕਰਵਾਰ ਨੂੰ ਪਹਿਲੇ ਕੁਆਲੀਫਾਇਰ ਵਿੱਚ ਬਰੈਂਪਟਨ ਅਤੇ ਮਾਂਟਰੀਅਲ ਦਾ ਮੁਕਾਬਲਾ ਹੋਵੇਗਾ। ਜੇਤੂ ਟੀਮ ਸਿੱਧਾ ਫਾਈਨਲ ਵਿੱਚ ਪਹੁੰਚ ਜਾਵੇਗੀ। ਹਾਰਨ ਵਾਲੀ ਟੀਮ ਐਲਿਮੀਨੇਟਰ ਵਿੱਚੋਂ ਜਿੱਤਣ ਵਾਲੀ ਟੀਮ ਨਾਲ ਭਿੜੇਗੀ। ਐਲਿਮੀਨੇਟਰ ਮੁਕਾਬਲੇ ਵਿੱਚ ਮਿਸੀਸਾਗਾ ਦੀ ਟੀਮ ਟੋਰਾਂਟੋ ਨਾਲ ਖੇਡੇਗੀ।