ਟੋਰਾਂਟੋ, 7 ਅਗਸਤ (ਪੋਸਟ ਬਿਊਰੋ): ਪਿਛਲੇ ਮਹੀਨੇ ਦੇ ਅੰਤ `ਤੇ ਟੋਰਾਂਟੋ ਦੇ ਪੱਛਮੀ ਇੰਡ `ਤੇ ਇੱਕ ਘਰ ਅੰਦਰ ਜੈਵਿਕ ਅਵਸ਼ੇਸ਼ ਅਤੇ ਰਸਾਇਣ ਮਿਲੇ। ਇਸ ਦੌਰਾਨ 22 ਸਾਲਾ ਔਰਤ `ਤੇ ਫਰਸਟ ਡਿਗਰੀ ਕਤਲ ਦਾ ਚਾਰਜਿਜ਼ ਲਗਾਇਆ ਗਿਆ ਹੈ।
27 ਜੂਨ ਨੂੰ ਟੋਰਾਂਟੋ ਪੁਲਿਸ ਨੂੰ ਵੈਸਟਨ ਰੋਡ ਅਤੇ ਬਲੈਕ ਕਰੀਕ ਡਰਾਈਵ ਵਿੱਚ ਇੱਕ ਘਰ ਵਿਚ ਬੁਲਾਇਆ ਗਿਆ।
ਘਟਨਾ ਸਥਾਨ `ਤੇ ਪਹੁੰਚਣ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੇ ਇੱਕ ਅਪਾਰਟਮੈਂਟ ਵਿੱਚ ਜੈਵਿਕ ਅਵਸ਼ੇਸਲ ਅਤੇ ਰਸਾਇਣ ਮਿਲੇ।
ਟੋਰਾਂਟੋ ਪੁਲਿਸ ਸਰਵਿਸ (ਟੀਪੀਐੱਸ) ਦੀ ਕੈਮੀਕਲ ਬਾਇਓਲਾਜੀਕਲ ਰੇਡੀਓਲਾਜੀਕਲ ਅਤੇ ਨਿਊਕਲੀਅਰ ਟੀਮ ਅਤੇ ਟੋਰਾਂਟੋ ਫਾਇਰ ਸਰਵਿਸ ਦੀ ਹੈਜਮੈਟ ਟੀਮ ਨੂੰ ਰਸਾਇਣਾਂ ਨੂੰ ਸੁਰੱਖਿਅਤ ਰੂਪ ਤੋਂ ਹਟਾਉਣ ਲਈ ਘਟਨਾ ਸਥਾਨ `ਤੇ ਬੁਲਾਇਆ ਗਿਆ।
ਓਂਟਾਰੀਓ ਫੋਰੈਂਸਿਕ ਪੈਥੋਲਾਜੀ ਸੇਵਾਵਾਂ ਦੁਆਰਾ ਕੀਤੇ ਗਏ ਟੈਸਟ ਨੇ ਪੁਸ਼ਟੀ ਕੀਤੀ ਕਿ ਜੈਵਿਕ ਅਵਸ਼ੇਸ਼ ਮਨੁੱਖੀ ਹਨ, ਜਿਸਦੇ ਨਈਜੇ ਵਜੋਂ ਕਤਲ ਹੋਣ ਦੇ ਸੰਬੰਧ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਤੋਂ ਪਤਾ ਚੱਲਿਆ ਕਿ ਅਵਸ਼ੇਸ਼ ਹੋਂਡੂਰਾਸ ਦੇ 40 ਸਾਲਾ ਸੇਲਵਿਨ ਪਾਜ ਮੇਜਿਆ ਦੇ ਹਨ।
25 ਜੁਲਾਈ ਨੂੰ ਪੁਲਿਸ ਨੇ 22 ਸਾਲਾ ਮਾਰਿਆਨਾ ਹਰਨਾਂਡੇਜ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ `ਤੇ ਜਾਂਚ ਦੇ ਸਿਲਸਿਲੇ ਵਿੱਚ ਫ੍ਰਸਟ-ਡਿਗਰੀ ਕਤਲ ਅਤੇ ਲਾਸ਼ ਦੇ ਨਾਲ ਅਣ-ਉਚਿਤ ਛੇੜਛਾੜ ਦਾ ਇਲਜ਼ਾਮ ਲਗਾਇਆ। ਉਸਨੂੰ ਉਸ ਸਵੇਰ ਨਾਰਥ ਯਾਰਕ ਵਿੱਚ ਟੋਰਾਂਟੋ ਰੀਜਨਲ ਬੇਲ ਸੈਂਟਰ ਵਿੱਚ ਪੇਸ਼ ਹੋਣਾ ਸੀ। ਪੁਲਿਸ ਵੱਲੋਂ ਜਾਂਚ ਜਾਰੀ ਹੈ ।