Welcome to Canadian Punjabi Post
Follow us on

31

May 2025
 
ਭਾਰਤ

ਵਾਇਨਾਡ 'ਚ ਜ਼ਮੀਨ ਖਿਸਕਣ ਨਾਲ ਹੁਣ ਤੱਕ 276 ਮੌਤਾਂ

August 01, 2024 05:05 AM

 

ਵਾਇਨਾਡ, 1 ਅਗਸਤ (ਪੋਸਟ ਬਿਊਰੋ): ਕੇਰਲ ਦੇ ਵਾਇਨਾਡ 'ਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 276 ਤੱਕ ਪਹੁੰਚ ਗਈ ਹੈ। 130 ਲੋਕ ਹਸਪਤਾਲ ਵਿੱਚ ਹਨ, ਜਦੋਂਕਿ ਅੱਜ ਤੀਜੇ ਦਿਨ ਵੀ 240 ਤੋਂ ਵੱਧ ਲੋਕ ਲਾਪਤਾ ਹਨ।
ਮੌਸਮ ਵਿਭਾਗ ਨੇ ਵੀਰਵਾਰ ਨੂੰ ਫਿਰ ਤੋਂ ਵਾਇਨਾਡ ਵਿੱਚ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਆਫਤ ਪ੍ਰਬੰਧਨ ਟੀਮ ਨੇ ਫਿਰ ਤੋਂ ਕੁਝ ਥਾਵਾਂ 'ਤੇ ਜ਼ਮੀਨ ਖਿਸਕਣ ਦਾ ਖਤਰਾ ਪ੍ਰਗਟਾਇਆ ਹੈ। ਡਰੋਨ, ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ. ਨਾਲ ਬਚਾਅ ਕਾਰਜ ਜਾਰੀ ਹੈ।
ਭਾਰੀ ਮੀਂਹ ਕਾਰਨ ਬਚਾਅ ਕਾਰਜਾਂ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਰੀ ਰਾਤ ਕੰਮ ਕਰਨ ਦੇ ਬਾਵਜੂਦ ਫੌਜ ਬੇਲੀ ਬ੍ਰਿਜ ਦਾ ਕੰਮ ਪੂਰਾ ਨਹੀਂ ਕਰ ਸਕੀ। ਫਿਲਹਾਲ ਪੁਲ ਬਣਾਉਣ ਦਾ ਕੰਮ ਅੰਤਿਮ ਪੜਾਅ 'ਤੇ ਹੈ। ਫੌਜ ਨੂੰ ਉਮੀਦ ਹੈ ਕਿ ਅੱਜ ਦੁਪਹਿਰ ਤੋਂ ਪਹਿਲਾਂ ਪੁਲ 'ਤੇ ਆਵਾਜਾਈ ਸ਼ੁਰੂ ਹੋ ਜਾਵੇਗੀ।
ਸੋਮਵਾਰ ਰਾਤ ਕਰੀਬ 2 ਵਜੇ ਤੋਂ ਮੰਗਲਵਾਰ ਤੜਕੇ 4 ਵਜੇ ਦੇ ਵਿਚਕਾਰ ਮੁੰਡਕਾਈ, ਚੂਰਲਮਾਲਾ, ਅੱਟਾਮਾਲਾ ਅਤੇ ਨੂਲਪੁਝਾ ਪਿੰਡਾਂ 'ਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਘਰ, ਪੁਲ, ਸੜਕਾਂ ਅਤੇ ਵਾਹਨ ਰੁੜ ਗਏ।
ਬੁੱਧਵਾਰ ਦੇਰ ਰਾਤ ਤੱਕ 1592 ਲੋਕਾਂ ਨੂੰ ਬਚਾਇਆ ਗਿਆ, 3 ਹਜ਼ਾਰ ਲੋਕਾਂ ਨੂੰ ਰਾਹਤ ਕੈਂਪਾਂ 'ਚ ਭੇਜਿਆ ਗਿਆ ਹੈ। ਰਾਹੁਲ ਗਾਂਧੀ ਕੁਝ ਸਮੇਂ 'ਚ ਵਾਇਨਾਡ ਪਹੁੰਚਣਗੇ। ਉਹ ਕੁਨੂਰ ਤੋਂ ਸੜਕ ਰਾਹੀਂ ਵਾਇਨਾਡ ਜਾ ਰਹੇ ਹਨ। ਸਭ ਤੋਂ ਪਹਿਲਾਂ ਉਹ ਚੂਰਲਮਾਲਾ ਜਾਣਗੇ, ਜਿੱਥੇ ਜ਼ਮੀਨ ਖਿਸਕਣ ਨਾਲ ਤਬਾਹੀ ਹੋਈ ਹੈ। ਇਸ ਤੋਂ ਬਾਅਦ ਉਹ ਰਾਹਤ ਕੈਂਪ 'ਚ ਪੀੜਤਾਂ ਨਾਲ ਮੁਲਾਕਾਤ ਕਰਨਗੇ। ਪ੍ਰਿਅੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਫਿਲਮਾਂ ਅਤੇ ਸਾਹਿਤ ਦੀ ਦੁਨੀਆਂ ਦੇ ਚਿਹਰੇ ਵੈਂਕਟੇਸ਼ਮੂਰਤੀ ਦਾ ਦਿਹਾਂਤ ਉਡੀਸਾ ਵਿਚ ਇੰਜੀਨੀਅਰ ਦੇ ਦੋ ਫਲੈਟਾਂ ਵਿਚੋਂ ਦੋ ਕਰੋੜ ਰੁਪਏ ਬਰਾਮਦ ਬਹੁ-ਚਰਚਿਤ ਅੰਕਿਤਾ ਭੰਡਾਰੀ ਕਤਲ ਮਾਮਲੇ `ਚ ਅਦਾਲਤ ਵੱਲੋਂ ਤਿੰਨ ਦੋਸ਼ੀ ਕਰਾਰ ਜੰਮੂ ਵਿਚ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਜਾ ਰਹੀ ਗੱਡੀ ਸੜਕ ਹਾਦਸੇ ਦਾ ਸਿ਼ਕਾਰ ਦਰਭੰਗਾ ਵਿੱਚ ਸਾਈਕਲ `ਤੇ ਸਕੂਲ ਜਾ ਰਹੇ ਅਧਿਆਪਕ ਦਾ ਗੋਲੀਆਂ ਮਾਰਕੇ ਕਤਲ 73 ਸਾਲਾ ਔਰਤ ਨਾਲ 57 ਲੱਖ ਦੀ ਠੱਗੀ, ਵਿਆਹ ਦੇ ਝਾਂਸੇ `ਚ ਆਕੇ ਠੱਗੀ ਗਈ ਕੇਂਦਰ ਸਰਕਾਰ ਨੇ ਝੋਨਾ, ਕਪਾਹ, ਸੋਇਆਬੀਨ ਅਤੇ ਅਰਹਰ ਸਮੇਤ 14 ਸਾਉਣੀ ਫਸਲਾਂ ਦੀ ਐੱਮਐੱਸਪੀ `ਚ ਕੀਤਾ ਵਾਧਾ ਮੱਧ ਪ੍ਰਦੇਸ਼ ਬਿਹਾਰ ਪੁਲਿਸ ਦੀ ਗੱਡੀ ਹੋਈ ਹਾਦਸਾਗ੍ਰਸਤ, 2 ਮੁਲਾਜ਼ਮਾਂ ਦੀ ਮੌਤ ਹਰਿਆਣਾ `ਚ ਅੰਤਰਰਾਸ਼ਟਰੀ ਪੱਧਰ ਦਾ ਸੈਰ-ਸਪਾਟਾ ਕੇਂਦਰ ਬਣਾਇਆ ਜਾਵੇਗਾ : ਸੈਣੀ ਭਾਰਤ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ : ਸੁਬ੍ਰਹਮਣੀਅਮ