Welcome to Canadian Punjabi Post
Follow us on

04

July 2025
 
ਭਾਰਤ

ਈ ਡੀ ਵੱਲੋਂ ਪੰਜ ਦੇਸ਼ਾਂ ਵਿੱਚ ਨੀਰਵ ਮੋਦੀ ਦੀ 637 ਕਰੋੜ ਦੀ ਜਾਇਦਾਦ ਜ਼ਬਤ

October 03, 2018 07:46 AM

ਨਵੀਂ ਦਿੱਲੀ, 2 ਅਕਤੂਬਰ (ਪੋਸਟ ਬਿਊਰੋ)- ਪੰਜਾਬ ਨੈਸ਼ਨਲ ਬੈਂਕ ਵਿੱਚ ਭਾਰਤ ਦੇ ਸਭ ਤੋਂ ਵੱਡੇ ਬੈਂਕਿੰਗ ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਦੇ ਖਿਲਾਫ ਭਾਰਤ ਸਣੇ ਪੰਜ ਦੇਸ਼ਾਂ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਨੀਰਵ ਮੋਦੀ ਤੇ ਉਸ ਦੇ ਪਰਵਾਰ ਦੀ 637 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਦੱਸਿਆ ਹੈ ਕਿ ਭਾਰਤ, ਬ੍ਰਿਟੇਨ ਅਤੇ ਅਮਰੀਕਾ ਦੇ ਨਾਲ ਕੁਝ ਹੋਰ ਦੇਸ਼ਾਂ ਵਿੱਚੋਂ ਨੀਰਵ ਮੋਦੀ ਦੀ ਜਾਇਦਾਦ, ਗਹਿਣੇ, ਫਲੈਟ ਤੇ ਬੈਂਕਾਂ ਵਿੱਚ ਜਮ੍ਹਾਂ ਰਕਮਾਂ ਨੂੰ ਜ਼ਬਤ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਬਹੁਤ ਘੱਟ ਮਾਮਲੇ ਹਨ, ਜਦੋਂ ਅਪਰਾਧਿਕ ਕੇਸਾਂ ਵਿੱਚ ਭਾਰਤੀ ਏਜੰਸੀਆਂ ਨੇ ਵਿਦੇਸ਼ਾਂ ਵਿੱਚ ਵੀ ਜਾਇਦਾਦਾਂ ਨੂੰ ਜ਼ਬਤ ਕੀਤਾ ਹੋਵੇ। ਨਿਊਯਾਰਕ (ਅਮਰੀਕਾ) ਵਿੱਚ ਨੀਰਵ ਮੋਦੀ ਦੀ 216 ਕਰੋੜ ਰੁਪਏ ਦੀਆਂ ਦੋ ਅਚੱਲ ਜਾਇਦਾਦਾਂ ਨੂੰ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ (ਪੀ ਐਮ ਐਲ ਏ) ਕਾਨੂੰਨ ਹੇਠ ਈ ਡੀ ਨੇ ਜ਼ਬਤ ਕੀਤਾ ਹੈ। ਲੰਡਨ (ਬ੍ਰਿਟੇਨ) ਵਿੱਚ 56.97 ਕਰੋੜ ਰੁਪਏ ਦਾ ਫਲੈਟ ਜ਼ਬਤ ਕੀਤਾ ਗਿਆ ਹੈ। ਏਜੰਸੀ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਇਸੇ ਮਾਮਲੇ ਵਿੱਚ ਹਵਾਲਾ ਕੇਸ ਦੇ ਦੋਸ਼ੀ ਅਦਿੱਤਿਆ ਨਾਨਾਵਟੀ ਦੇ ਖਿਲਾਫ ਇੰਟਰਪੋਲ ਨੇ ‘ਰੈਡ ਕਾਰਨਰ' ਨੋਟਿਸ ਜਾਰੀ ਕੀਤਾ ਹੈ। ਇਸ ਸੀਨੀਅਰ ਈ ਡੀ ਅਧਿਕਾਰੀ ਦੱਸਿਆ ਕਿ ਹਾਂਗਕਾਂਗ ਤੋਂ 22.69 ਕਰੋੜ ਰੁਪਏ ਦੀ ਕੀਮਤ ਦੇ ਹੀਰਿਆਂ ਦੇ ਗਹਿਣੇ ਲਿਆਂਦੇ ਹਨ। ਈ ਡੀ ਦੀ ਰਿਪੋਰਟ ਅਨੁਸਾਰ ਜਨਵਰੀ ਵਿੱਚ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਨੀਰਵ ਮੋਦੀ ਦੇ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਗਹਿਣਿਆਂ ਦਾ ਇਕ ਸਟਾਕ ਹਾਂਗਕਾਂਗ ਭੇਜਿਆ ਗਿਆ ਸੀ, ਇਸ ਨੂੰ ਨੀਰਵ ਮੋਦੀ ਨੇ ਹਾਂਗਕਾਂਗ ਦੀ ਇਕ ਨਿੱਜੀ ਕੰਪਨੀ ਦੇ ‘ਵਾਲਟ’ ਵਿੱਚ ਰੱਖਿਆ ਸੀ। ਜਾਂਚ ਏਜੰਸੀ ਨੇ ਕੰਪਨੀ ਤੇ ਉਸ ਦੇ ਮੁੱਖ ਦਫਤਰ ਲੰਡਨ ਨਾਲ ਸੰਪਰਕ ਕੀਤਾ ਅਤੇ ਕਾਫੀ ਜੱਦੋ ਜਹਿਦ ਤੋਂ ਬਾਅਦ ਇਹ ਗਹਿਣੇ ਸਫਲਤਾ ਪੂਰਵਕ ਭਾਰਤ ਲਿਆਉਣ ਵਿੱਚ ਕਾਮਯਾਬ ਰਹੇ। ਦੱਖਣੀ ਮੁੰਬਈ ਵਿੱਚ ਈ ਡੀ ਨੇ 19.5 ਕਰੋੜ ਰੁਪਏ ਦਾ ਫਲੈਟ ਜ਼ਬਤ ਕੀਤਾ ਹੈ, ਜੋ ਨੀਰਵ ਮੋਦੀ ਦੀ ਭੈਣ ਪੂਰਵੀ ਦੇ ਨਾਂਅ ਉੱਤੇ ਹੈ ਅਤੇ ਪੂਰਵੀ ਬੈਲਜੀਐਮ ਦੀ ਨਾਗਰਿਕ ਹੈ। ਇਸ ਦੌਰਾਨ ਜਾਂਚ ਏਜੰਸੀ ਨੇ ਇਸ ਕੇਸ ਵਿੱਚ ਨੀਰਵ ਮੋਦੀ, ਪੂਰਵੀ ਅਤੇ ਹੋਰ ਲੋਕਾਂ ਦੇ ਪੰਜ ਬੈਂਕ ਖਾਤੇ ਜ਼ਬਤ ਕੀਤੇ ਹਨ, ਜਿਨ੍ਹਾਂ ਵਿੱਚ 278 ਕਰੋੜ ਰੁਪਏ ਦੀ ਰਕਮ ਸੀ। ਇੰਟਰਪੋਲ ਨੇ ਨੀਰਵ ਮੋਦੀ, ਨੀਸ਼ਾਲ, ਪੂਰਵੀ ਅਤੇ ਉਸ ਦੇ ਕਾਰਜਕਾਰੀ ਅਧਿਕਾਰੀ ਸੁਭਾਸ਼ ਪਰਬ ਦੇ ਖਿਲਾਫ ‘ਰੈਡ ਕਾਰਨਰ' ਨੋਟਿਸ (ਆਰ ਸੀ ਐਨ) ਜਾਰੀ ਕੀਤਾ ਹੋਇਆ ਹੈ। ਗਹਿਣਿਆਂ ਦੇ ਅਰਬਪਤੀ ਵਪਾਰੀ ਨੀਰਵ ਮੋਦੀ ਤੇ ਉਸ ਦੇ ਮਾਮਾ ਮੇਹੁਲ ਚੋਕਸੀ ਨੇ ਪੰਜਾਬ ਨੈਸ਼ਨਲ ਬੈਂਕ ਵਿੱਚ ਲਗਭਗ 14 ਹਜ਼ਾਰ ਕਰੋੜ ਰੁਪਏ ਦਾ ਘੋਟਾਲਾ ਕੀਤਾ ਸੀ। ਇਸ ਦਾ ਪਰਦਾ ਫਾਸ਼ ਹੋਣ ਪਹਿਲਾਂ ਇਹ ਦੋਵੇਂ ਇਸ ਸਾਲ ਜਨਵਰੀ ਵਿੱਚ ਦੇਸ਼ ਛੱਡ ਕੇ ਫਰਾਰ ਹੋ ਗਏ ਸਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ