ਓਟਵਾ, 10 ਅਪਰੈਲ (ਪੋਸਟ ਬਿਊਰੋ) : ਅੱਜ ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ ਬਾਰੇ ਐਲਾਨ ਕੀਤਾ ਜਾਵੇਗਾ।
ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਬੈਂਕ ਵੱਲੋਂ ਆਪਣੀਆਂ ਵਿਆਜ਼ ਦਰਾਂ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ ਤੇ ਇਨ੍ਹਾਂ ਨੂੰ ਪੰਜ ਫੀ ਸਦੀ ਉੱਤੇ ਹੀ ਰਹਿਣ ਦਿੱਤਾ ਜਾਵੇਗਾ। ਪਰ ਅਰਥਸ਼ਾਸਤਰੀ ਰੇਟਾਂ ਵਿੱਚ ਕਟੌਤੀ ਕੀਤੇ ਜਾਣ ਦੀ ਆਸ ਵੀ ਲਾਈ ਬੈਠੇ ਹਨ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਜੂਨ ਵਿੱਚ ਸੈਂਟਰਲ ਬੈਂਕ ਵੱਲੋਂ ਆਪਣੀਆਂ ਵਿਆਜ਼ ਦਰਾਂ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਕਿਉਂਕਿ ਅਰਥਚਾਰੇ ਦੀ ਰਫਤਾਰ ਮੱਠੀ ਹੋ ਰਹੀ ਹੈ ਤੇ ਮਹਿੰਗਾਈ ਦੀ ਰਫਤਾਰ ਵੀ ਘਟੀ ਹੈ।
ਉੱਚੀਆਂ ਵਿਆਜ਼ ਦਰਾਂ ਕਾਰਨ ਕੰਜਿ਼ਊਮਰਜ਼ ਦੀ ਖਰਚਾ ਕਰਨ ਦੀ ਸਮਰੱਥਾ ਘੱਟ ਗਈ ਤੇ ਕਾਰੋਬਾਰਾਂ ਨੂੰ ਆਪਣੀਆਂ ਨਿਵੇਸ਼ ਯੋਜਨਾਵਾਂ ਉੱਤੇ ਰੋਕ ਲਾਉਣੀ ਪਈ ਜਿਸ ਕਾਰਨ ਮਹਿੰਗਾਈ ਘਟਣ ਵਿੱਚ ਮਦਦ ਮਿਲੀ। ਫਰਵਰੀ ਵਿੱਚ ਕੈਨੇਡਾ ਦੀ ਮਹਿੰਗਾਈ ਦਰ 2·8 ਫੀ ਸਦੀ ਉੱਤੇ ਸੀ।