Welcome to Canadian Punjabi Post
Follow us on

22

June 2024
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ ਟ੍ਰੈਫਿਕ ਸਟਾਪ ਦੌਰਾਨ ਅਧਿਕਾਰੀ `ਤੇ ਗੋਲੀ ਚਲਾਣ ਵਾਲੇ ਡਰਾਈਵਰ ਦੀ ਪੁਲਿਸ ਕਰ ਰਹੀ ਭਾਲਹਾਈਵੇ 401 `ਤੇ ਸੱਤ ਵਾਹਨਾਂ ਦੀ ਹੋਈ ਭਿਆਨਕ ਟੱਕਰ, 3 ਜ਼ਖਮੀ, ਇੱਕ ਗੰਭੀਰਪੀਲ ਖੇਤਰ ਵਿਚ ਔਰਤ ਦੇ ਯੋਨ ਸ਼ੋਸ਼ਣ ਤੋਂ ਬਾਅਦ ਟੋਰਾਂਟੋ ਦੇ 2 ਵਿਅਕਤੀ ਚਾਰਜਟੋਰਾਂਟੋ ਵਿੱਚ ਤੂਫਾਨ ਕਾਰਨ ਦਰਖਤ ਡਿੱਗੇ, ਵਾਹਨ ਪਾਣੀ ਵਿੱਚ ਡੁੱਬੇਪ੍ਰਸਤਾਵਿਤ ਸੋਧ ਨੂੰ ਵੋਟ ਦੇਣ ਤੋਂ ਬਾਅਦ ਸੀਨੇਟਰਜ਼ ਨੇ ਵਿਦੇਸ਼ੀ ਦਖ਼ਲ ਵਿਰੁੱਧ ਬਿੱਲ ਨੂੰ ਦਿੱਤੀ ਮਨਜ਼ੂਰੀਘਰ ਵਿੱਚ ਜ਼ਬਰੀ ਦਾਖਲ ਹੋਣ ਦੇ ਮਾਮਲੇ ਵਿੱਚ ਚਾਰ ਨਾਬਾਲਿਗ ਗ੍ਰਿਫ਼ਤਾਰ, ਇੱਕ ਦੀ ਉਮਰ 14 ਸਾਲ, ਲਗਜ਼ਰੀ ਵਾਹਨਾਂ ਨੂੰ ਬਣਾਉਂਦੇ ਸਨ ਨਿਸ਼ਾਨਾਪੁਤਿਨ ਨੇ ਕਿਮ ਜੋਂਗ ਉਨ ਨੂੰ ਦਿੱਤੀ ਆਲੀਸ਼ਾਨ ਕਾਰ, ਪੁਤਿਨ ਨੇ ਖੁਦ ਚਲਾਈ ਕਾਰਪਾਕਿਸਤਾਨ ਵਿਚ ਲੈਪਟਾਪ ਦੀ ਬੈਟਰੀ ਫਟਣ ਨਾਲ ਲੱਗੀ ਅੱਗ, 2 ਬੱਚਿਆਂ ਦੀ ਮੌਤ, 7 ਝੁਲਸੇ
 
ਨਜਰਰੀਆ

ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ

January 29, 2024 04:42 AM

-ਜਤਿੰਦਰ ਪਨੂੰ
ਇਸ ਸਾਲ ਜਨਵਰੀ ਦਾ ਚੌਥਾ ਹਫਤਾ ਦੋਂਹ ਵੱਡੇ ਪ੍ਰੋਗਰਾਮਾਂ ਦੇ ਲੇਖੇ ਲੱਗਾ ਹੈ। ਪਹਿਲਾਂ ਅਯੋਧਿਆ ਵਿੱਚ ਬਾਬਰੀ ਮਸਜਿਦ ਢਾਹ ਕੇ ਅਦਾਲਤੀ ਪ੍ਰਵਾਨਗੀ ਨਾਲ ਓਸੇ ਥਾਂ ਬਣਾਏ ਗਏ ‘ਰਾਮ ਜਨਮ ਭੂਮੀ ਮੰਦਰ’ ਦਾ ਉਦਘਾਟਨ ਕਰਨ ਦੇ ਲਈਲਈ ਕੀਤੇ ਗਏ ‘ਪ੍ਰਾਣ ਪ੍ਰਤਿਸ਼ਠਾ’ ਸਮਾਗਮ ਦੀ ਧੁੰਮ ਪੈਂਦੀ ਰਹੀ ਅਤੇਚਾਰ ਦਿਨ ਬਾਅਦ ਦੇਸ਼ ਦਾ ‘ਗਣਤੰਤਰ ਦਿਵਸ’ ਹੋਣ ਕਰ ਕੇ ਉਸ ਨਾਲ ਜੁੜਦੇ ਸਮਾਗਮਾਂ ਨੇ ਸਭ ਦਾ ਧਿਆਨ ਮੱਲ ਲਿਆ। ਵਿਦੇਸ਼ੀ ਹਾਕਮਾਂ ਤੋਂ ਆਜ਼ਾਦੀ ਲੈਣ ਵੇਲੇ ਭਾਰਤ ਦਾ ਆਪਣਾ ਸੰਵਿਧਾਨ ਨਹੀਂ ਸੀ, ਬੇਅੰਤ ਕੁਰਬਾਨੀਆਂ ਦੇਣ ਦੇ ਬਾਵਜੂਦ ਇਸ ਦੀ ਆਜ਼ਾਦੀ ਵੀ ਅੰਤ ਵਿੱਚ ਬ੍ਰਿਟੇਨ ਦੀ ਪਾਰਲੀਮੈਂਟ ਵੱਲੋਂ ਪਾਸ ਕੀਤੇ ਗਏ ‘ਇੰਡੀਪੈਂਡੈਂਸ ਆਫ ਇੰਡੀਆ ਐਕਟ’ ਦੇ ਆਧਾਰ ਉੱਤੇ ਮਿਲੀ ਸੀ। ਇਹ ਮੌਕਾ ਨਸੀਬ ਹੋਣ ਤੋਂ ਪਹਿਲਾਂ 1946 ਵਿੱਚ ਹੋਈਆਂ ਸੂਬਾਈ ਅਸੈਂਬਲੀਆਂ ਦੀਆਂ ਚੋਣਾਂ ਵਿੱਚ ਜਿੱਤੇ ਹੋਏ ਮੈਂਬਰਾਂ ਦੀਆਂ ਵੋਟਾਂ ਨਾਲ ਇੱਕ ਸੰਵਿਧਾਨ ਘੜਨੀ ਅਸੈਂਬਲੀ ਬਣਾਈ ਗਈ ਸੀ। ਉਸ ਵੇਲੇਭਾਰਤ ਦੀ ਅਸਥਾਈ ਸਰਕਾਰ ਦੋ ਸਤੰਬਰ 1946 ਨੂੰ ਬਣਾਈ ਗਈ ਸੀ, ਜਿਸ ਵਿੱਚ ਸਭ ਮੁੱਖ ਧਿਰਾਂ ਸ਼ਾਮਲ ਸਨ। ਸੰਵਿਧਾਨ ਘੜਨੀ ਅਸੈਂਬਲੀ ਦੀ ਪਹਿਲੀ ਬੈਠਕ ਓਸੇ ਸਾਲ ਨੌਂ ਦਸੰਬਰ ਨੂੰ ਓਦੋਂ ਹੋਈ ਸੀ, ਜਦੋਂ ਆਜ਼ਾਦੀ ਵਾਸਤੇ ਬਰਤਾਨਵੀ ਪਾਰਲੀਮੈਂਟਵਿੱਚ ਬਿੱਲ ਪਾਸ ਕੀਤਾ ਜਾ ਚੁੱਕਾ ਸੀ, ਪਰ ਆਜ਼ਾਦੀ ਅਜੇ ਨਹੀਂ ਸੀ ਮਿਲੀ। ਆਜ਼ਾਦੀ ਮਿਲਣ ਮੌਕੇ ਪਾਕਿਸਤਾਨ ਬਣ ਗਿਆ ਤੇ ਉਸ ਵਿੱਚ ਚਲੇ ਗਏ ਇਲਾਕੇ ਦੇ ਮੈਂਬਰ ਇਸ ਸੰਵਿਧਾਨ ਘੜਨੀ ਸਭਾ ਤੋਂ ਨਿਕਲ ਜਾਣ ਪਿੱਛੋਂ ਆਜ਼ਾਦ ਭਾਰਤ ਦਾ ਸੰਵਿਧਾਨ ਬਣਾਉਣ ਲਈ ਬਾਕੀ ਮੈਂਬਰਾਂ ਨਾਲ ਇਹ ਸਭਾ ਓਸੇ ਤਰ੍ਹਾਂ ਚੱਲਦੀ ਰਹੀਸੀ ਅਤੇ ਇਸੇ ਦੇ ਯਤਨਾਂ ਨਾਲ ਡਾਕਟਰ ਭੀਮ ਰਾਓ ਅੰਬੇਡਕਰ ਦੀ ਅਗਵਾਈ ਹੇਠ ਬਣਾਇਆ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਜਾ ਸਕਿਆ ਸੀ।
ਆਪਣਾ ਸੰਵਿਧਾਨ ਲਾਗੂ ਹੋ ਜਾਣਪਿੱਛੋਂ ਭਾਰਤ ਗਣਤੰਤਰ ਜਾਂ ਅੰਗਰੇਜ਼ੀ ਭਾਸ਼ਾ ਦਾ ਰਿਪਬਲਿਕ ਕਿਹਾ ਜਾਣ ਲੱਗ ਪਿਆ, ਪਰ ‘ਗਣ’ ਜਾਂ ‘ਰਿਪਬਲਿਕ’ ਦੇ ਅਰਥ ਇਸ ਦੇਸ਼ ਦੇ ਲੋਕਾਂ ਦੀ ਸਮਝ ਦਾ ਹਿੱਸਾ ਬਣਾਉਣ ਦਾ ਕੰਮ ਅਜੇ ਤੱਕ ਨਹੀਂ ਹੋ ਸਕਿਆ। ਇਹ ਦਿਨ ਮਨਾਉਣ ਦਾ ਅਰਥ ਦੇਸ਼ ਪੱਧਰ ਦੀ ਇੱਕ ਪਰੇਡ ਦਿੱਲੀ ਵਿੱਚ ਤੇ ਏਦਾਂ ਹੀ ਰਾਜ ਸਰਕਾਰਾਂ ਵੱਲੋਂ ਪਰੇਡਾਂ ਕੱਢਣ ਤੱਕ ਸੀਮਤ ਰਹਿ ਗਿਆ ਜਾਪਦਾ ਹੈ। ਆਮ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਰਾਹੀਂ ਦੇਸ਼ ਨੂੰ ਚਲਾਉਣ ਦੀ ਜਿਹੜੀ ਪ੍ਰੰਪਰਾ ਈਸਾ ਤੋਂ ਵੀ ਛੇ ਕੁ ਸਦੀਆਂ ਪਹਿਲਾਂ ਉਸ ਸਮੇਂ ਦੇ ਕੁਝ ਪੁਰਾਤਨ ਸਾਮਰਾਜਾਂ ਨੇ ਲਾਗੂ ਕੀਤੀ ਸੀ ਜਾਂ ਉਸ ਤੋਂ ਦੋ-ਚਾਰ ਸੌ ਸਾਲ ਦੇ ਫਰਕ ਨਾਲ ਭਾਰਤ ਵਿੱਚ ‘ਗਣ’ ਕਹੇ ਜਾਂਦੇ ਚੋਣਵੇਂ ਰਾਜਾਂ ਦੇ ਪ੍ਰਤੀਨਿਧਾਂ ਦੇ ਰਾਹੀਂ ਸਾਂਝੀ ਸਰਕਾਰ ਬਣਾਈ ਜਾਂਦੀ ਰਹੀ ਸੀ, ਉਸ ਬਾਰੇ ਬਹੁਤੇ ਲੋਕ ਅੱਜ ਤੱਕ ਨਹੀਂ ਜਾਣਦੇ। ਬਹੁਤੇ ਲੋਕਾਂ ਲਈਇਹ ਇੱਕ ਹੋਰ ਛੁੱਟੀ ਜਾਂ ਦੇਸ਼ ਦੀ ਫੌਜੀ ਤਾਕਤ ਵਿਖਾਉਣ ਦਾ ਦਿਨ ਹੈ, ਜਿਸ ਵਿੱਚ ਵਿਕਾਸ ਦੀਆਂ ਕੁਝ ਝਾਕੀਆਂ ਵੀ ਸ਼ਾਮਲ ਕੀਤੀਆਂ ਜਾਣ ਲੱਗ ਪਈਆਂ ਹਨ। ਮੁੱਢਲੇ ਸਾਲਾਂ ਵਿੱਚ ਭਾਰਤ ਦੇ ਇਸ ਦਿਵਸ ਮੌਕੇ ਗਵਾਂਢੀ ਦੇਸ਼ਾਂ, ਹੋਰ ਤਾਂ ਹੋਰ ਪਾਕਿਸਤਾਨ ਦੇ ਆਗੂੂ ਵੀ ਮੁੱਖ ਮਹਿਮਾਨ ਵਜੋਂ ਸੱਦੇ ਜਾਂਦੇ ਰਹੇ ਸਨ, ਹਾਲਾਂਕਿ ਦੇਸ਼ ਦੀ ਆਜ਼ਾਦੀ ਮਿਲਣ ਵੇਲੇਦੀ ਵੰਡ ਅਤੇ ਸਾਲ ਪੂਰਾ ਹੋਣ ਤੋਂ ਪਹਿਲਾਂ ਕਸ਼ਮੀਰ ਮੁੱਦੇ ਉੱਤੇ ਜੰਗ ਲੱਗ ਜਾਣਨਾਲ ਦੋਵਾਂ ਦੇਸ਼ਾਂ ਵਿਚਾਲੇ ਕੁੜੱਤਣਾਂ ਬਣ ਚੁੱਕੀਆਂ ਸਨ। ਇਸ ਦੇ ਬਾਵਜੂਦ ਸਾਲ 1955 ਵਿੱਚ ਪਾਕਿਸਤਾਨ ਦੇ ਗਵਰਨਰ ਜਨਰਲ ਮਲਿਕ ਗੁਲਾਮ ਮੁਹੰਮਦ ਅਤੇ ਸਾਲ 1965 ਵਿੱਚ ਓਥੋਂ ਦੇ ਖੁਰਾਕ ਤੇ ਖੇਤੀ ਮੰਤਰੀ ਰਾਣਾ ਅਬਦੁਲ ਹਮੀਦ ਨੂੰ ਮੁੱਖ ਮਹਿਮਾਨ ਬਣਾਇਆ ਗਿਆ ਸੀ। ਰਾਣਾ ਅਬਦੁਲ ਹਮੀਦ ਨੂੰ ਸੱਦਿਆ ਵੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਵਕਤ ਓਦੋਂ ਸੀ, ਜਦੋਂ ਪਾਕਿਸਤਾਨ ਵਿੱਚ ਫੌਜੀ ਹਾਕਮ ਅਯੂਬ ਖਾਨ ਦਾ ਰਾਜ ਸੀ ਤੇ ਦੋਵਾਂ ਦੇਸ਼ ਵਿਚਾਲੇ ਸੰਬੰਧ ਕੌੜ ਨਾਲ ਭਰੇ ਹੋਏ ਹੋਣ ਕਾਰਨ ਓਸੇ ਸਾਲ ਇੱਕ ਹੋਰ ਜੰਗ ਲੜਨੀ ਪੈ ਗਈ ਸੀ। ਉਸ ਹਾਲਤ ਵਿੱਚ ਵੀ ਇਸ ਕਿਸਮ ਦੇ ਆਪਸੀ ਸੰਬੰਧਸਨ ਕਿ ਓਦੋਂ ਦੇ ਪਾਕਿਸਤਾਨੀ ਆਗੂ ਏਥੇ ਆਉਣ ਤੋਂ ਝਿਜਕਦੇ ਨਹੀਂ ਸਨ, ਪਰ ਅੱਜ ਜਦੋਂ ਇਸ ਦੇਸ਼ ਦੇ ਸਮਾਗਮ ਦੌਰਾਨ ਜੰਗੀ ਹਥਿਆਰ ਪੇਸ਼ ਕੀਤੇ ਜਾਂਦੇ ਹਨ ਤੇ ਹਰ ਇੱਕਹਥਿਆਰ ਦੇ ਨਾਲ ਇਹ ਕਿਹਾ ਜਾਂਦਾ ਹੈ ਕਿ ਇਹ ਮਿਜ਼ਾਈਲ ਸਾਡੇ ਗੁਆਂਢੀ ਦੇਸ਼ ਦੇ ਕਿਸ-ਕਿਸ ਇਲਾਕੇ ਵਿੱਚਕਿੱਦਾਂ ਦੀ ਤਬਾਹੀ ਮਚਾ ਸਕਦੀ ਹੈ ਤਾਂ ਓਥੋਂ ਦੇ ਆਗੂਏਥੇ ਆਉਣਗੇ ਕਿਉਂ? ਕਈ ਵਾਰ ਇਸ ਤਰ੍ਹਾਂ ਜਾਪਣ ਲੱਗ ਪੈਂਦਾ ਹੈ ਕਿ ਅਸੀਂ ਗਣਤੰਤਰ ਦਿਵਸ ਵਿੱਚੋਂ‘ਗਣ’ ਕੱਢ ਦਿੱਤਾ ਅਤੇ ਫੌਜੀ ਤਾਕਤ ਦਾ ਪ੍ਰਗਟਾਵਾ ਹੀ ਮੁੱਖ ਹੋ ਗਿਆ ਹੈ।
ਜਦੋਂ ਭਾਰਤ ਨੂੰ ਗਣਤੰਤਰ ਮੰਨਿਆ ਤੇ ਇਸ ਦਾ ਸੰਵਿਧਾਨ ਪ੍ਰਵਾਨ ਕੀਤਾ ਗਿਆ ਸੀ, ਉਸ ਵਕਤ ਭਾਵਨਾਵਾਂ ਕੁਝ ਹੋਰ ਤਰ੍ਹਾਂ ਸਨ, ਅੱਜ ਹੋਰ ਤਰ੍ਹਾਂ ਦੀਆਂ ਹਨ। ਸਾਰਾ ਨਕਸ਼ਾ ਪਲਟ ਗਿਆ ਜਾਪਦਾ ਹੈ। ਜਿਸ ਭਾਰਤ ਅੰਦਰ ਕਦੀ ਧਰਮ-ਨਿਰਪੱਖ ਹੋਣਾ ਮਾਣ-ਮੱਤੀ ਗੱਲ ਮੰਨਿਆ ਜਾਂਦਾ ਸੀ, ਉਸੇ ਦੇਸ਼ ਵਿੱਚ ਅੱਜ ਉਲਟਾ ਗੇੜ ਚੱਲਣ ਦੇ ਬਾਅਦ ਨਵੇਂ ਹਾਲਾਤ ਵਿੱਚ ‘ਧਰਮ-ਨਿਰਪੱਖਤਾ’ ਸ਼ਬਦ ਦਾ ਮਜ਼ਾਕ ਉਡਾਇਆ ਜਾਂਦਾ ਤੇ ਦੇਸ਼ ਦੇ ਬਹੁ-ਗਿਣਤੀ ਲੋਕਾਂ ਨੂੰ ਉਨ੍ਹਾਂ ਦੇ ਧਰਮ ਦਾ ਵਾਸਤਾ ਦੇ ਕੇ ਵੋਟਾਂ ਦੇਣ ਨੂੰ ਉਕਸਾਇਆ ਜਾਂਦਾ ਹੈ। ਬਿਨਾਂ ਝਿਜਕ ਇਹ ਗੱਲ ਆਮ ਕਹੀ ਜਾਂਦੀ ਹੈ ਕਿ ‘ਅੱਠ ਸੌ ਸਾਲਾਂਪਿੱਛੋਂ’ ਇਸ ਦੇਸ਼ ਵਿੱਚਉਹ ਰਾਜ ਆਇਆ ਹੈ, ਜਿਸ ਨਾਲ ਭਾਰਤ ਦੇ ਬਹੁ-ਗਿਣਤੀ ਲੋਕ ਮਾਣ ਨਾਲ ਸਿਰ ਉੱਚਾ ਕਰ ਸਕਦੇ ਹਨ। ਉਂਜ ਉਸ ਧਰਮ ਦੇ ਸਾਰੇ ਸਿਰ ਲੋਕ ਉੱਚਾ ਨਹੀਂ ਕਰ ਸਕਦੇ, ਉਨ੍ਹਾਂ ਦੇ ਬਹਾਨੇ ਰਾਜਨੀਤੀ ਦੇ ਧਨੰਤਰ ਤੇ ਉਨ੍ਹਾਂ ਨਾਲ ਜੁੜੇ ਹੋਏ ਪੂੰਜੀਪਤੀ ਜ਼ਰੂਰ ਇਹ ਮਾਣ ਕਰਦੇ ਹਨ, ਓਸੇ ਧਰਮ ਨਾਲ ਸੰਬੰਧ ਰੱਖਣ ਵਾਲਾਅਤੇ ਅਜੇ ਤੱਕ ਝੁੱਗੀਆਂ-ਢਾਰਿਆਂ ਵਿੱਚ ਰਹਿਣ ਵਾਲਾ ਆਮ ਹਿੰਦੂ ਇਹ ਮਾਣ ਕਿੱਦਾਂ ਕਰ ਸਕੇਗਾ? ਉਸ ਵਿਚਾਰੇ ਦੀ ਰਾਏ ਕੌਣ ਪੁੱਛਦਾ ਹੈ, ਉਸ ਦੀਆਂ ਲੋੜਾਂ ਕੌਣ ਪੁੱਛਦਾ ਹੈ, ਉਸ ਨੂੰ ਤਾਂ ਭਗਵਾਨ ਰਾਮ ਦੇ ਨਾਂਅ ਉੱਤੇ ਦੇਸ਼ ਵਿੱਚ ਇੱਕ ਨਵਾਂ ਯੁੱਗ ਸ਼ੁਰੂ ਹੋਣ ਦੇ ਦਿਲਾਸੇ ਨਾਲ ਪਤਿਆਇਆ ਜਾਂ ਇਸ ਤੋਂ ਅੱਗੇ ਵਧ ਕੇ ਉਕਸਾਇਆ ਜਾਂਦਾ ਹੈ ਕਿ ਅਗਲੀ ਵਾਰੀ ਫਿਰ ਆਪਣੀ ਵੋਟ ਉਸੇ ਪਾਰਟੀ ਜਾਂ ਪਾਰਟੀਆਂ ਦੇ ਗੱਠਜੋੜ ਨੂੰ ਦੇਣੀ ਹੈ, ਜਿਹੜੇ ਇਸ ਪ੍ਰਕਿਰਿਆ ਨੂੰ ਅੱਗੇ ਵਧਾਈ ਜਾਣ।
ਪੰਜਾਹ ਸਾਲ ਪਹਿਲਾਂ ਬਾਰੇ ਸੋਚੀਏ ਤਾਂ ਸਾਡੀ ਪੀੜ੍ਹੀ ਦੇ ਲੋਕਾਂ ਨੂੰ ਚੇਤੇ ਆਉਂਦਾ ਹੈ ਕਿ ਓਦੋਂ ਦੇਸ਼ ਦੇ ਆਮ ਲੋਕਾਂ ਦੀਆਂ ਮੁੱਖ ਲੋੜਾਂ ‘ਰੋਟੀ, ਕੱਪੜਾ, ਮਕਾਨ’ ਤੱਕ ਸੀਮਤ ਹੁੰਦੀਆਂ ਸਨ। ਦੇਸ਼ ਦੇ ਹਰ ਪਾਰਟੀ ਦੇ ਆਗੂਆਂ ਨੂੰ ਆਮ ਲੋਕਾਂ ਦੀਆਂ ਇਨ੍ਹਾਂ ਲੋੜਾਂ ਦੀ ਪੂਰਤੀ ਲਈ ਕੁਝ ਕਰਨ ਦਾ ਨਾਅਰਾ ਦੇਣਾ ਪੈਂਦਾ ਸੀ। ਅੱਜ ਦੇ ਭਾਰਤ ਵਿੱਚ ਲੋਕਾਂ ਨੂੰ ਏਨਾ ਕਹਿ ਕੇ ਨਸਿ਼ਆਇਆ ਜਾ ਸਕਦਾ ਹੈ ਕਿ ਸਾਡਾ ਦੇਸ਼ ‘ਵਿਸ਼ਵ ਗੁਰੂ’ ਬਣਨ ਦੇ ਰਾਹ ਉੱਤੇ ਚੱਲਦਾ ਪਿਆ ਹੈ। ਪਹਿਲਾਂ ਅਸੀਂ ‘ਪੇਟ ਨਾ ਪਈਆਂ ਰੋਟੀਆਂ ਤੇ ਸੱਭੇ ਗੱਲਾਂ ਖੋਟੀਆਂ’ ਦੀ ਕਹਾਵਤ ਹਰ ਬੋਲੀ ਵਿੱਚ ਕਹੀ ਜਾਂਦੀ ਸੁਣਦੇ ਅਤੇ ਸਮਝਦੇ ਸਾਂ, ਅੱਜ ਉਸ ਦੇਸ਼ ਵਿੱਚ ਇਹ ਲੋੜਾਂ ਕਿਸੇ ਗਿਣਤੀ ਵਿੱਚ ਹੀ ਨਹੀਂ ਜਾਪਦੀਆਂ, ਧਰਮ ਦੇ ਨਾਂਅ ਉੱਤੇ ਜਨੂੰਨ ਦੀ ਇਹੋ ਜਿਹੀ ਪੁੱਠ ਚਾੜ੍ਹੀ ਜਾਂਦੀ ਹੈ ਕਿ ਕਿਸੇ ਨੂੰ ਹੋਰ ਕੁਝ ਸੁੱਝੇਗਾ ਹੀ ਨਹੀਂ। ਜਿਹੜਾ ਭਾਰਤ ਕਦੇ ਮਾਣ ਨਾਲ ਸਿਰ ਉਠਾ ਕੇ ਕਹਿੰਦਾ ਹੁੰਦਾ ਸੀ ਕਿ ਸਾਡੇ ਨਾਲ ਆਜ਼ਾਦ ਹੋਏ ਦੇਸ਼ ਆਪਣਾ ਲੋਕਤੰਤਰੀ ਹੁਲੀਆ ਕਾਇਮ ਨਹੀਂ ਰੱਖ ਸਕੇ ਅਤੇ ਇਸ ਸੁਲੱਖਣੀ ਦਿੱਖ ਨੂੰ ਅਸੀਂ ਬਚਾ ਰੱਖਿਆ ਹੈ, ਉਸ ਦੇਸ਼ ਵਿੱਚ ਅੱਜ ਇੱਕ ਆਗੂ ਆਪਣੀ ਸਰਕਾਰ ਜਾਂ ਆਪਣੀ ਪਾਰਟੀ ਤੇ ਗੱਠਜੋੜ ਦੀ ਬਜਾਏ ਹਰ ਗੱਲ ਨੂੰ ਆਪਣੇ ਨਾਂਅ ਦੀ ਗਾਰੰਟੀ ਦੀ ਮੋਹਰ ਲਾ ਕੇ ਪਰੋਸਦਾ ਪਿਆ ਹੈ। ਹਾਲਾਤ ਏਦਾਂ ਦੇ ਬਣਦੇ ਜਾਂਦੇ ਹਨ ਕਿ ਇੱਕ ਘੱਟ-ਗਿਣਤੀ ਧਰਮ ਵਿਰੁੱਧ ਚੱਲਦੀ ਅਣ-ਐਲਾਨੇ ਪ੍ਰਚਾਰ ਦੀ ਮੁਹਿੰਮ ਇਸ ਦੇ ਨਾਲਦੂਸਰੇ ਧਰਮਾਂ ਦੇ ਲੋਕਾਂ ਲਈ ਵੀ ਇੱਕ ਸੁਨੇਹਾ ਬਣਦੀ ਜਾਂਦੀ ਹੈ। ਉਨ੍ਹਾਂ ਧਰਮਾਂ ਵਾਲੇ ਲੋਕ ਤੇ ਉਨ੍ਹਾਂ ਦੇ ਆਗੂ ਕਹਿਣ ਨੂੰ ਅੱਜ ਵੀ ਆਪੋ-ਆਪਣੇ ਧਰਮ ਦੀ ਵਿਲੱਖਣਤਾ ਦੀਆਂ ਗੱਲਾਂ ਕਰੀ ਜਾਂਦੇ ਹਨ, ਪਰਸਵੱਲੀ ਨਜ਼ਰ ਦੀ ਆਸ ਵਿੱਚ ਰਾਤ-ਦਿਨ ਦਿੱਲੀ ਵੱਲ ਤੱਕੀ ਜਾਂਦੇ ਹਨ, ਤਾਂ ਕਿ ਰਾਜ-ਸੁੱਖ ਮਾਨਣ ਦਾ ਕੋਈ ਹੰਢਣਸਾਰ ਜੁਗਾੜ ਕੀਤਾ ਜਾ ਸਕੇ।
ਪੌਣੀ ਕੁ ਸਦੀ ਪਹਿਲਾਂ ਖੁਦ ਨੂੰ ਗਣਤੰਤਰ ਐਲਾਨ ਚੁੱਕੇ ਤੇ ਅੱਜ ਤੱਕ ਇਸ ਐਲਾਨ ਦਾ ਮਾਣ ਕਰਦੇ ਆਏ ਇਸ ਦੇਸ਼ ਵਿੱਚ ਰਾਜ ਕਰਦੀ ਧਿਰ ਦੇ ਅੱਗੇ ਸਪੀਡ-ਬਰੇਕਰ ਬਣਨ ਜੋਗੀ ਵਿਰੋਧੀ ਧਿਰਲੋੜੀਦੀ ਹੈ। ਦੁਨੀਆ ਦੇ ਲੋਕਤੰਤਰੀ ਦੇਸ਼ਾਂ ਵਿੱਚ ਇਹੋ ਜਿਹੀ ਵਿਰੋਧੀ ਧਿਰ ਦਾ ਹੋਣਾ ਸ਼ੁਭ ਤੇ ਇਸ ਦੀ ਅਣਹੋਂਦ ਜਾਂ ਕਮਜ਼ੋਰ ਹੋਈ ਵਿਰੋਧਤਾ ਨੂੰ ਲੋਕਤੰਤਰੀ ਰਿਵਾਇਤਾਂ ਲਈ ਮਾੜਾ ਸਮਝਿਆ ਜਾਂਦਾ ਹੈ। ਭਾਰਤ ਵਿੱਚ ਇੰਦਰਾ ਗਾਂਧੀ ਦੇ ਰਾਜ ਵਿੱਚ ਵਿਰੋਧੀ ਧਿਰਾਂ ਨੂੰ ਖੋਰਾ ਲਾਉਣ ਦੀ ਜਿਹੜੀ ਖੇਡ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਸੀ, ਅੱਧੀ ਸਦੀ ਬਾਅਦ ਅੱਜ ਉਹ ਸਿਖਰਾਂ ਉੱਤੇ ਹੈ ਤੇ ਇਸ ਦੀ ਸਭ ਤੋਂ ਵੱਧ ਮਾਰ ਵੀ ਓਸੇ ਕਾਂਗਰਸ ਨੂੰ ਝੱਲਣੀ ਪੈ ਰਹੀ ਹੈ। ਨਿਤਾਣੀ ਜਿਹੀ ਜਾਪਦੀ ਇਹ ਪਾਰਟੀ ਅੱਜ ਵੀ ਆਮ ਲੋਕਾਂ ਦੀਨੇੜਤਾ ਕਰਨ ਤੋਂ ਵੱਧ ਇੱਕੋ ਟੱਬਰ ਦੇ ਕਿੱਲੇ ਨਾਲ ਬੱਝੀ ਹੋਣ ਦਾ ਮਾਣ ਮਹਿਸੂਸ ਕਰਦੀ ਹੈ ਤੇ ਇਸ ਦੀ ਏਸੇ ਬੇਵਕੂਫੀ ਨੂੰ ਉਹ ਵਿਰੋਧੀ ਆਗੂ ਵਰਤਦੇ ਹਨ, ਜਿਹੜੇ ਇੱਕ ਧਰਮ ਦੇ ਨਾਂਅ ਉੱਤੇ ਭਾਰਤ ਨੂੰ ਚਲਾਉਣ ਦੀ ਨਵੀਂ ਧਾਰਾ ਪ੍ਰਚਾਰਨ ਦੇ ਬਾਅਦ ਹੌਲੀ-ਹੌਲੀ ਸਿਰਫ ਇੱਕ ਆਗੂ ਦੀ ਗਾਰੰਟੀ ਨਾਲ ਦੇਸ਼ ਨੂੰ ਬੰਨ੍ਹਣ ਦੇ ਰਾਹ ਪੈ ਚੁੱਕੇ ਹਨ।
ਜਿਹੜੀ ਵਿਰੋਧੀ ਧਿਰ ਦੇ ਕਮਜ਼ੋਰ ਹੋਣ ਨਾਲ ਦੇਸ਼ ਵਿੱਚ ਲੋਕਤੰਤਰ ਲਈ ਖਤਰੇ ਵਧਣ ਦਾ ਸੰਕੇਤ ਦਿਖਾਈ ਦੇਣ ਲੱਗਦਾ ਹੈ, ਭਾਰਤ ਵਿੱਚ ਉਸ ਵਿਰੋਧੀ ਧਿਰ ਦੇ ਆਗੂ ਥਾਲੀ ਦੇ ਬਤਾਊਂ ਬਣ ਕੇ ਇਸ ਨੂੰ ਖੁਦ ਖੋਰਾ ਲਾ ਰਹੇ ਹਨ। ਸੱਤਾ ਦੀ ਭੁੱਖ ਇਸ ਵੇਲੇ ਏਨੀ ਵਧ ਚੁੱਕੀ ਹੈ ਕਿ ਲੋਕਤੰਤਰ ਨੂੰ ਲੀਹੋਂ ਲਹਿਣ ਤੋਂ ਬਚਾਉਣ ਦੀ ਥਾਂ ਵਿਰੋਧ ਦੀ ਧਿਰ ਦੇ ਆਗੂ ਉਨ੍ਹਾਂ ਲੋਕਾਂ ਵਾਲੀ ਕਤਾਰ ਵਿੱਚ ਬੈਠਣ ਲਈ ਕਾਹਲੇ ਹਨ, ਜਿਨ੍ਹਾਂ ਨੂੰ ਤਾਕਤਵਰ ਧਿਰ ਦੇ ਦਰਬਾਰ ਅੰਦਰ ਜਾ ਕੇ ਸ਼ਰਣ ਮੰਗਣ ਦਾ ਸਮਾਂ ਚਾਹੀਦਾ ਹੈ। ਇੰਦਰਾ ਗਾਂਧੀ ਜਦੋਂ ਇੱਕ ਵਾਰ ਹਾਰਨ ਪਿੱਛੋਂ ਦੋਬਾਰਾ ਪ੍ਰਧਾਨ ਮੰਤਰੀ ਬਣੀ ਸੀ ਤਾਂ ਪਹਿਲਾਂ ਉਸ ਨੂੰ ਭੰਡਦੇ ਰਹੇ ਬਾਬੂ ਜਗਜੀਵਨ ਰਾਮ ਵਰਗੇ ਆਗੂ ਉਸੇ ਕੋਲ ਜਾਣ ਦੇ ਲਈ ਏਲਚੀਆਂ ਦੀ ਭਾਲ ਵਿੱਚ ਲੱਗ ਗਏ ਸਨ। ਅਜੋਕੇ ਭਾਰਤ ਵਿੱਚ ਵੀ ਵਿਰੋਧੀ ਧਿਰ ਦੇ ਆਗੂ ਉਹੋ ਕੁਝ ਕਰ ਰਹੇ ਹਨ। ਨਿਤੀਸ਼ ਕੁਮਾਰ ਇਸ ਵਰਤਾਰੇ ਦੀ ਸਭ ਤੋਂ ਉੱਘੜਵੀਂ ਮਿਸਾਲ ਬਣਿਆ ਪਿਆ ਹੈ, ਪਰ ਉਸ ਵਰਗੇ ਹੋਰ ਵੀ ਬਹੁਤ ਸਾਰੇ ਮਿਲ ਸਕਦੇ ਹਨ।
ਸਾਡੇ ਪੰਜਾਬ ਵਿੱਚ ਵੀ ਇਹੋ ਕੁਝ ਹੋ ਰਿਹਾ ਹੈ। ਪਿਛਲੇ ਦਿਨੀਂ ਇੱਕ ਆਗੂਮਾਣ ਨਾਲ ਦੱਸਦਾ ਸੁਣਿਆ ਕਿ ਉਸ ਦੀ ਅਗਲੀ ਪਾਰਲੀਮੈਂਟ ਚੋਣ ਲੜਨ ਵਾਸਤੇ ਪੂਰੀ ਤਿਆਰੀ ਹੈ ਤੇ ਇਸ ਦੇ ਲਈ ਉਸ ਨੂੰ ਫਲਾਣੇ ਵੱਡੇ ਨੇਤਾ ਨੇ ਟਿਕਟ ਦਿਵਾਉਣ ਦਾ ਪੂਰਾ ਭਰੋਸਾ ਦਿੱਤਾ ਹੋਇਆ ਹੈ। ਫਿਰ ਉਸ ਨੇ ਦੋ-ਤਿੰਨ ਵਾਰੀ ਮਿਲਣ ਮੌਕੇ ਇਹ ਵੀ ਦੱਸਿਆ ਕਿ ਵਾਹਵਾ ਤਕੜਾ ਖਰਚ ਕਰਨਾ ਪੈ ਰਿਹਾ ਹੈ, ਪਰ ਟਿਕਟ ਉਸ ਦੀ ਪੱਕੀ ਹੋ ਚੁੱਕੀ ਹੈ। ਬੀਤੇ ਹਫਤੇ ਦੇ ਇੱਕ ਦਿਨ ਮਿਲਣ ਆਇਆ ਤਾਂ ਸੋਚਾਂ ਦੇ ਸਮੁੰਦਰ ਵਿੱਚ ਡੁੱਬਾ ਜਾਪਦਾ ਸੀ। ਪੁੱਛਣ ਉੱਤੇ ਉਸ ਨੇ ਦੱਸਿਆ ਕਿ ਉਸ ਨੂੰ ਭਰੋਸਾ ਦੇਣ ਵਾਲੇ ਲੀਡਰ ਨੇ ਕਿਹਾ ਹੈ ਕਿ ਟਿਕਟ ਆਪਾਂ ਦੋਵਾਂ ਨੂੰ ਮਿਲ ਸਕਦੀ ਹੈ, ਪਰ ਇਸ ਪਾਰਟੀ ਦੇ ਜਿੱਤਣ ਦਾ ਭਰੋਸਾ ਨਹੀਂ ਤੇ ਉਹ ਖੁਦ ਇਸ ਵੇਲੇ ਦੂਸਰੀਆਂ ਤਿੰਨਾਂ ਪਾਰਟੀਆਂ ਨਾਲ ਸੰਪਰਕ ਬਣਾਈ ਖੜਾ ਹੈ, ਜਿਹੜੀ ਵੀ ਪਾਰਟੀ ਉਸ ਨੂੰ ਟਿਕਟ ਦੇਣ ਨੂੰ ਤਿਆਰ ਹੋਈ, ਉਸੇ ਪਾਰਟੀ ਵਿੱਚ ਜਾਣ ਨੂੰ ਤਿਆਰ ਹੈ। ਉਸ ਨੇ ਇਹ ਵੀ ਦੱਸ ਦਿੱਤਾ ਕਿ ਉਸ ਨੂੰ ਆਪਣੇ ਇਲਾਕੇ ਵਿੱਚ ਆਪਣੇ ਜਨਤਕ ਆਧਾਰ ਦਾਪੂਰਾ ਮਾਣ ਹੈ, ਪਰ ਓਦੋਂ ਵੱਧ ਮਾਣ ਉਸ ਨੂੰ ਆਪਣੇ ਕੋਲ ਸੰਭਾਲੇ ਪਏ ਮਾਇਆ ਦੇ ਉਸ ਖਜ਼ਾਨੇ ਦਾ ਹੈ, ਜਿਹੜਾ ਰਾਜ-ਗੱਦੀਆਂ ਦਾ ਨਿੱਘ ਮਾਨਣ ਵੇਲੇ ਉਸ ਨੇਸੱਤ ਪੀੜ੍ਹੀਆਂ ਦੀ ਲੋੜ ਜੋਗਾ ਭਰ ਲਿਆ ਸੀ।
ਜਿਸ ਦੇਸ਼ ਵਿੱਚ ਕੋਈ ਆਗੂ ਕਿਸੇ ਵਿਚਾਰਧਾਰਾ ਨਾਲ ਜੁੜਨ ਦੀ ਥਾਂ ਜਿਸ ਵੀ ਪਾਰਟੀ ਵੱਲੋਂ ਟਿਕਟ ਮਿਲ ਸਕਣ ਦਾ ਭਰੋਸਾ ਹੋਵੇ, ਓਸੇ ਦਾ ਉਮੀਦਵਾਰ ਬਣਨ ਲਈ ਤਿਆਰ ਹੋ ਸਕਦਾ ਹੈ, ਉਸ ਵਿੱਚ ਗਣਤੰਤਰ ਦਿਵਸ ਸਮਾਗਮ ਜਿੰਨੇ ਮਰਜ਼ੀ ਮਨਾਏ ਜਾਣ,ਗਣਤੰਤਰੀ ਸੋਚ ਲੋਕਾਂ ਤੱਕ ਨਹੀਂ ਪਹੁੰਚਣੀ। ਪਿਛਲੀ ਪੌਣੀ ਸਦੀ ਦੌਰਾਨ ਭਾਰਤ ਦੇ ਲੋਕਾਂ ਨੂੰ ਕੁਝ ਵੀ ਸੋਚਣ ਦੀ ਥਾਂ ਜਿਵੇਂ ਸਿਰਫ ਸਮਾਗਮਾਂ ਦਾ ਹਿੱਸਾ ਬਣਦੇ ਜਾਣ ਦਾ ਚਸਕਾ ਲਾ ਦਿੱਤਾ ਗਿਆ ਹੈ, ਉਸ ਨਾਲ ਦੇਸ਼ ਜਿਸ ਪਾਸੇ ਵਧ ਸਕਦਾ ਹੈ, ਓਧਰ ਔਖਾ-ਸੌਖਾ ਵਧਦਾ ਜਾਂਦਾ ਹੈ। ਇਸ ਨੂੰ ਮੋੜਾ ਪੈਣ ਦੀ ਗੁੰਜਾਇਸ਼ ਬਾਰੇ ਗੱਲਾਂ ਤੇ ਗੋਸ਼ਟੀਆਂ ਹੋ ਸਕਦੀਆਂ ਹਨ, ਪਰ ਗੋਸ਼ਟੀਆਂ ਕਰਨ ਵਾਲੇ ਲੋਕ ਵੀ ਜਦੋਂ ਨਿੱਜੀ ਤੌਰ ਉੱਤੇ ਮਿਲਣ ਤਾਂ ਇਹ ਮੰਨਣ ਤੋਂ ਝਿਜਕਦੇ ਨਹੀਂ ਕਿ ਹਾਲਤ ਹਰਘੋੜ-ਸਵਾਰ ਦੇ ਹੱਥੋਂ ਵਾਗ ਛੁੱਟ ਜਾਣ ਵਾਲੀ ਬਣੀ ਪਈ ਹੈ। ਇਸ ਮਾਹੌਲ ਵਿੱਚ ਭਾਰਤ ਨੇ ਇੱਕ ਹੋਰ ਗਣਤੰਤਰ ਦਿਵਸ ਮਨਾ ਲਿਆ ਹੈ, ਚੱਲੋ ਇਸ ਬਹਾਨੇ ਵੀ ਥੋੜ੍ਹਾ ਖੁਸ਼ ਹੋ ਲੈਣਾ ਮਾੜਾ ਨਹੀਂ ਹੁੰਦਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਵੀਂ ਸਰਕਾਰ ਡਿੱਗਣ ਵਾਲੀ ਨਹੀਂ, ਹਾਲਾਤ ਮੁਤਾਬਕ ਲੋਕ ਹਿੱਤ ਲਈ ਨਵੇਂ ਰਾਹ ਉਲੀਕਣੇ ਪੈਣਗੇ ਸੰਜੀਦਾ ਧਿਰਾਂ ਨੂੰ ਨਵੇਂ ਸਿਰਿਉਂ ਪੰਜਾਬ ਬਾਰੇ ਵੀ ਸੋਚਣਾ ਪਵੇਗਾ, ਦੇਸ਼ ਬਾਰੇ ਵੀ ਇਨ੍ਹਾਂ ਚੋਣਾਂ ਨੇ ਸਾਬਤ ਕਰ ਦਿੱਤੈ ਕਿ ਚੋਣ ਕਮਿਸ਼ਨ ਬਿਨਾਂ ਵੀ ਭਾਰਤ ਦਾ ਕੰਮ ਚੱਲ ਸਕਦੈ ਸਮਾਜ ਦਾ ਦਰਪਣ ਏ, ਸੰਨੀ ਧਾਲੀਵਾਲ ਦੀ ਇਹ ਦੂਸਰੀ ਕਾਵਿ-ਪੁਸਤਕ ‘ਮੈਂ ਕੰਮੀਆਂ ਦੀ ਕੁੜੀ’ ਵੱਡੇ ਲੋਕਾਂ ਵੱਲੋਂ ਅੰਬ ਖਾ ਕੇ ਗਰੀਬਾਂ ਮੂਹਰੇ ਸੁੱਟੀ ਗਿਟਕ ਜਿਹਾ ਬਣਾ ਦਿੱਤਾ ਗਿਆ ਲੋਕਤੰਤਰ ਡਾ. ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ... ਚੋਣ ਦੀ ਜੰਗ ਵਿੱਚ ਅਸਲੀ ਜੰਗ ਵਾਂਗ ਸਭ ਕੁਝ ਜਾਇਜ਼ ਮੰਨਿਆ ਜਾਣ ਲੱਗੈ ਅਦਾਲਤੀ ਫੈਸਲਿਆ ਤੇ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨੇ ਲੜਾਈ ਦਾ ਰੁਖ ਜਿਹਾ ਮੋੜ ਦਿੱਤਾ ਲੱਗਦੈ ਆਸ ਦੀਆਂ ਕਿਰਨਾਂ ਅਤੇ ਸ਼ੰਕਿਆਂ ਵਿਚਾਲੇ ਕਿਸ ਪਾਸੇ ਜਾਂਦੀ ਪਈ ਹੈ ਲੋਕ ਸਭਾ ਦੀ ਚੋਣ ਮੁਹਿੰਮ! ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ