Welcome to Canadian Punjabi Post
Follow us on

12

July 2024
 
ਭਾਰਤ

ਇੱਕ ਸਾਲ ਤੋਂ ਮ੍ਰਿਤਕ ਮਾਂ ਨਾਲ ਰਹਿ ਰਹੀਆਂ ਸਨ ਬੇਟੀਆਂ, ਰਜਾਈ ਵਿਚ ਰੱਖਿਆ ਸੀ ਪਿੰਜਰ

November 30, 2023 02:13 PM

ਵਾਰਾਣਸੀ, 30 ਨਵੰਬਰ (ਪੋਸਟ ਬਿਊਰੋ): ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਬੁੱਧਵਾਰ ਸ਼ਾਮ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਘਰ ਵਿਚੋਂ ਇਕ ਔਰਤ ਦਾ ਪਿੰਜਰ ਬਰਾਮਦ ਹੋਇਆ। ਔਰਤ ਦੀ 8 ਦਸੰਬਰ 2022 ਨੂੰ ਬੀਮਾਰੀ ਕਾਰਨ ਮੌਤ ਹੋ ਗਈ ਸੀ, ਪਰ ਉਸ ਦੀਆਂ ਦੋ ਬੇਟੀਆਂ ਨੇ ਅੰਤਿਮ ਸੰਸਕਾਰ ਨਹੀਂ ਕੀਤਾ। ਪਰਿਵਾਰ ਅਤੇ ਸਮਾਜ ਨਾਲੋਂ ਸਾਰੇ ਰਿਸ਼ਤੇ ਤੋੜ ਕੇ ਦੋ ਭੈਣਾਂ ਨੇ ਘਰ ਵਿੱਚ ਕੈਦ ਹੋ ਕੇ ਆਪਣੀ ਮ੍ਰਿਤਕ ਮਾਂ ਦੀ ਲਾਸ਼ ਦਾ ਪਿੰਜਰ ਇੱਕ ਸਾਲ ਤੱਕ ਘਰ ਵਿੱਚ ਛੁਪਾ ਕੇ ਰੱਖਿਆ। 27 ਸਾਲਾ ਪੱਲਵੀ ਅਤੇ 19 ਸਾਲਾ ਵੈਸ਼ਨਵੀ ਆਪਣੀ ਮਾਂ ਨਾਲ ਰਹਿ ਰਹੀਆਂ ਸਨ, ਜਿਨ੍ਹਾਂ ਦੀ ਇਕ ਸਾਲ ਪਹਿਲਾਂ ਮੌਤ ਹੋ ਗਈ ਸੀ। ਪੱਲਵੀ ਅਤੇ ਵੈਸ਼ਨਵੀ ਦੀ ਮਾਂ ਊਸ਼ਾ ਤਿਵਾਰੀ ਦੀ 8 ਦਸੰਬਰ, 2022 ਨੂੰ ਮੌਤ ਹੋ ਗਈ ਸੀ, ਪਰ ਭੈਣਾਂ ਨੇ ਆਪਣੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ।
ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਲੰਕਾ ਦੀ ਪੁਲਿਸ ਬੁੱਧਵਾਰ ਨੂੰ ਮੌਕੇ 'ਤੇ ਪਹੁੰਚੀ ਅਤੇ ਘਰ ਦੇ ਤਿੰਨ ਦਰਵਾਜਿ਼ਆਂ ਦੇ ਤਾਲੇ ਤੋੜ ਕੇ ਅੰਦਰ ਵੜ ਗਈ। ਪਿੰਜਰ ਬਾਹਰ ਕੱਢਿਆ ਗਿਆ ਅਤੇ ਦੋਨਾਂ ਧੀਆਂ ਨੂੰ ਵੀ ਘਰੋਂ ਬਾਹਰ ਲਿਆਂਦਾ ਗਿਆ। ਔਰਤ ਦੇ ਕੱਪੜੇ, ਚੱਪਲਾਂ, ਚਾਦਰ, ਰਜਾਈ ਆਦਿ ਸਬੂਤ ਵਜੋਂ ਜ਼ਬਤ ਕਰ ਲਏ ਗਏ ਹਨ।
ਇਹ ਘਟਨਾ ਵਾਰਾਣਸੀ ਦੇ ਲੰਕਾ ਥਾਣਾ ਖੇਤਰ ਦੇ ਮਦਰਵਨ ਦੀ ਹੈ। ਲੰਕਾ ਪੁਲਸ ਸਟੇਸ਼ਨ ਇੰਚਾਰਜ ਸਿ਼ਵਕਾਂਤ ਮਿਸ਼ਰਾ ਨੇ ਫੋਨ 'ਤੇ ਦੱਸਿਆ ਕਿ ਮਦਰਵਾ, ਸਾਮਘਾਟ ਦੀ ਰਹਿਣ ਵਾਲੀ 52 ਸਾਲਾ ਊਸ਼ਾ ਤਿਵਾਰੀ ਦੀ ਲੰਬੀ ਬੀਮਾਰੀ ਤੋਂ ਬਾਅਦ ਪਿਛਲੇ ਸਾਲ ਮੌਤ ਹੋ ਗਈ ਸੀ। ਉਸ ਦਾ ਪਤੀ 2 ਸਾਲ ਪਹਿਲਾਂ ਘਰ ਛੱਡ ਕੇ ਚਲਾ ਗਿਆ ਸੀ ਅਤੇ ਪਤਨੀ ਦੀ ਮੌਤ ਤੋਂ ਬਾਅਦ ਵੀ ਘਰ ਨਹੀਂ ਆਇਆ, ਜਦਕਿ ਉਸ ਦੀਆਂ ਦੋ ਬੇਟੀਆਂ ਪੱਲਵੀ ਅਤੇ ਵੈਸ਼ਨਵੀ ਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਲਾਸ਼ ਦਾ ਸਸਕਾਰ ਨਹੀਂ ਕੀਤਾ ਅਤੇ ਆਪਣੇ ਕਮਰੇ ਵਿਚ ਬੰਦ ਰੱਖਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਸੂਰਤ ਵਿਚ 5 ਮੰਜਿ਼ਲਾ ਇਮਾਰਤ ਡਿੱਗੀ, 7 ਲਾਸ਼ਾਂ ਕੱਢੀਆਂ ਗਈਆਂ ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ 6 ਅੱਤਵਾਦੀ ਮਾਰੇ, 2 ਜਵਾਨ ਸ਼ਹੀਦ ਸੁਪਰੀਮ ਕੋਰਟ `ਚ ਪਹੁੰਚਿਆ ਹਾਥਰਸ ਘਟਨਾ ਦਾ ਮਾਮਲਾ, ਸੇਵਾਮੁਕਤ ਜੱਜਾਂ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਵਿਅਕਤੀ ਨੇ ਡੰਡੇ ਨਾਲ ਤਾਰ ਨੂੰ ਛੂਹਿਆ ਅਤੇ 22 ਸਕਿੰਟਾਂ ਵਿੱਚ ਮੌਤ ਪ੍ਰਧਾਨ ਮੰਤਰੀ ਮੋਦੀ ਦਾ ਰਾਜ ਸਭਾ 'ਚ ਦਿੱਤਾ ਭਾਸ਼ਣ, ਵਿਰੋਧੀ ਧਿਰ ਦਾ ਵਾਕਆਊਟ ਸੰਸਦ ਵਿਚ ਵਿਰੋਧੀਆਂ ਦਾ ਹੰਗਾਮਾ, ਪ੍ਰਧਾਨ ਮੰਤਰੀ ਨੂੰ ਦੋ ਵਾਰ ਆਪਣਾ ਭਾਸ਼ਣ ਰੋਕਣਾ ਪਿਆ ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਸਤਿਸੰਗ ਦੌਰਾਨ ਭਗਦੜ, 50 ਤੋਂ ਵੱਧ ਮੌਤਾਂ, 150 ਜ਼ਖਮੀ ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ- ਲੋਕਤੰਤਰ ਅਤੇ ਸੰਵਿਧਾਨ ਨੇ ਮੈਨੂੰ ਸਿਖਾਇਆ ਹੈ ਕਿ ਮੈਨੂੰ ਵਿਰੋਧੀ ਧਿਰ ਦੇ ਨੇਤਾ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਰੁਣਾਚਲ ਬੋਰਡਿੰਗ ਸਕੂਲ ਵਿਚ ਸੀਨੀਅਰ ਵਿਦਿਆਰਥੀਆਂ ਨੇ ਜੂਨੀਅਰ ਵਿਦਿਆਰਥੀਆਂ ਦੀ ਕੀਤੀ ਕੁੱਟਮਾਰ, 8ਵੀਂ ਜਮਾਤ ਦੇ 15 ਵਿਦਿਆਰਥੀ ਜ਼ਖ਼ਮੀ 1100 ਦਰੱਖਤਾਂ ਦੀ ਕਟਾਈ 'ਤੇ ਵਿਵਾਦ, 'ਆਪ' ਨੇ ਦਿੱਲੀ ਐੱਲ. ਜੀ. 'ਤੇ ਲਗਾਇਆ ਦੋਸ਼