Welcome to Canadian Punjabi Post
Follow us on

13

July 2024
 
ਭਾਰਤ

ਝੋਲਾਛਾਪ ਡਾਕਟਰ ਦਾ ਕਾਰਨਾਮਾ: ਨੌਜਵਾਨ ਦਾ ਕਰ ਰਿਹਾ ਸੀ ਇਲਾਜ, ਜ਼ੁਬਾਨ ਆਈ ਬਾਹਰ ਬੋਲਣਾ ਬੰਦ ਹੋ ਗਿਆ

September 29, 2023 02:10 PM

ਕਟਨੀ, 29 ਸਤੰਬਰ (ਪੋਸਟ ਬਿਊਰੋ): ਮੱਧ ਪ੍ਰਦੇਸ਼ ਦੇ ਕਟਨੀ ਜਿ਼ਲੇ੍ਹ ਵਿਚ ਇਕ ਝੋਲਾਛਾਪ ਡਾਕਟਰ ਦਾ ਹੈਰਾਨ ਕਰਨ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਕਟਨੀ ਜਿ਼ਲੇ੍ਹ ਦੇ ਬਰਵਾਰਾ ਇਲਾਕੇ ਦੇ ਪਿੰਡ ਭੂੜਸਾ ਵਿਚ ਮੈਡੀਕਲ ਸਟੋਰ ਵਿਚ ਇਕ ਝੋਲਾਛਾਪ ਡਾਕਟਰ ਇਲਾਜ ਕਰ ਰਿਹਾ ਸੀ। ਪਿੰਡ ਭੂੜਸਾ ਦਾ ਰਹਿਣ ਵਾਲਾ ਅਜੈ ਚੌਧਰੀ ਜਦੋਂ ਜ਼ੁਕਾਮ ਅਤੇ ਖੰਘ ਦੀ ਦਵਾਈ ਲੈਣ ਗਿਆ ਸੀ ਤਾਂ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਮੈਡੀਕਲ ਸਟੋਰ ਸੰਚਾਲਕ ਦੀ ਥਾਂ 'ਤੇ ਇਕ ਝੋਲਾਛਾਪ ਡਾਕਟਰ ਨੇ ਦਵਾਈ ਦਿੱਤੀ ਅਤੇ ਟੀਕਾ ਲਗਾਇਆ। ਟੀਕਾ ਲਗਾਉਂਦੇ ਹੀ ਜ਼ੁਕਾਮ ਅਤੇ ਖੰਘ ਤਾਂ ਦੂਰ ਨਹੀਂ ਹੋਈ ਪਰ ਹੱਥਾਂ, ਲੱਤਾਂ ਅਤੇ ਪੂਰੇ ਸਰੀਰ ਵਿਚ ਦਰਦ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਨੌਜਵਾਨ ਦੀ ਜੀਭ ਬਾਹਰ ਆ ਗਈ ਅਤੇ ਉਸ ਨੇ ਬੋਲਣਾ ਬੰਦ ਕਰ ਦਿੱਤਾ।
ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਕਮਿਊਨਿਟੀ ਹੈਲਥ ਸੈਂਟਰ ਬਰਵਾਰਾ ਲੈ ਗਏ, ਜਿੱਥੋਂ ਨੌਜਵਾਨ ਨੂੰ ਕਟਨੀ ਜਿ਼ਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਦੀ ਸਿਹਤ ਇਸ ਹੱਦ ਤੱਕ ਵਿਗੜ ਗਈ ਕਿ ਉਸ ਨੇ ਬੋਲਣਾ ਬੰਦ ਕਰ ਦਿੱਤਾ। ਉਸ ਨੇ ਦੱਸਿਆ, ਨੌਜਵਾਨ ਦੀ ਜੀਭ ਬਾਹਰ ਆ ਗਈ। ਸਰੀਰ ਵਿਚ ਦਰਦ ਹੈ ਅਤੇ ਕੁਝ ਵੀ ਖਾਣ ਦੇ ਯੋਗ ਨਹੀਂ ਹੈ।
ਬਰਵਾੜਾ ਦੇ ਬੀ.ਐੱਮ.ਓ ਡਾ. ਅਨਿਲ ਝਮਨਾਨੀ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਸੂਰਤ ਵਿਚ 5 ਮੰਜਿ਼ਲਾ ਇਮਾਰਤ ਡਿੱਗੀ, 7 ਲਾਸ਼ਾਂ ਕੱਢੀਆਂ ਗਈਆਂ ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ 6 ਅੱਤਵਾਦੀ ਮਾਰੇ, 2 ਜਵਾਨ ਸ਼ਹੀਦ ਸੁਪਰੀਮ ਕੋਰਟ `ਚ ਪਹੁੰਚਿਆ ਹਾਥਰਸ ਘਟਨਾ ਦਾ ਮਾਮਲਾ, ਸੇਵਾਮੁਕਤ ਜੱਜਾਂ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਵਿਅਕਤੀ ਨੇ ਡੰਡੇ ਨਾਲ ਤਾਰ ਨੂੰ ਛੂਹਿਆ ਅਤੇ 22 ਸਕਿੰਟਾਂ ਵਿੱਚ ਮੌਤ ਪ੍ਰਧਾਨ ਮੰਤਰੀ ਮੋਦੀ ਦਾ ਰਾਜ ਸਭਾ 'ਚ ਦਿੱਤਾ ਭਾਸ਼ਣ, ਵਿਰੋਧੀ ਧਿਰ ਦਾ ਵਾਕਆਊਟ ਸੰਸਦ ਵਿਚ ਵਿਰੋਧੀਆਂ ਦਾ ਹੰਗਾਮਾ, ਪ੍ਰਧਾਨ ਮੰਤਰੀ ਨੂੰ ਦੋ ਵਾਰ ਆਪਣਾ ਭਾਸ਼ਣ ਰੋਕਣਾ ਪਿਆ ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਸਤਿਸੰਗ ਦੌਰਾਨ ਭਗਦੜ, 50 ਤੋਂ ਵੱਧ ਮੌਤਾਂ, 150 ਜ਼ਖਮੀ ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ- ਲੋਕਤੰਤਰ ਅਤੇ ਸੰਵਿਧਾਨ ਨੇ ਮੈਨੂੰ ਸਿਖਾਇਆ ਹੈ ਕਿ ਮੈਨੂੰ ਵਿਰੋਧੀ ਧਿਰ ਦੇ ਨੇਤਾ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਰੁਣਾਚਲ ਬੋਰਡਿੰਗ ਸਕੂਲ ਵਿਚ ਸੀਨੀਅਰ ਵਿਦਿਆਰਥੀਆਂ ਨੇ ਜੂਨੀਅਰ ਵਿਦਿਆਰਥੀਆਂ ਦੀ ਕੀਤੀ ਕੁੱਟਮਾਰ, 8ਵੀਂ ਜਮਾਤ ਦੇ 15 ਵਿਦਿਆਰਥੀ ਜ਼ਖ਼ਮੀ 1100 ਦਰੱਖਤਾਂ ਦੀ ਕਟਾਈ 'ਤੇ ਵਿਵਾਦ, 'ਆਪ' ਨੇ ਦਿੱਲੀ ਐੱਲ. ਜੀ. 'ਤੇ ਲਗਾਇਆ ਦੋਸ਼