Welcome to Canadian Punjabi Post
Follow us on

16

June 2025
 
ਅੰਤਰਰਾਸ਼ਟਰੀ

ਬਿਡੇਨ ਪ੍ਰਸ਼ਾਸਨ ਦਾ ਇਜ਼ਰਾਈਲ ਨੂੰ ਤੋਹਫਾ, ਬਿਨ੍ਹਾਂ ਵੀਜ਼ਾ ਅਮਰੀਕਾ ਜਾ ਸਕਣਗੇ ਇਜ਼ਰਾਈਲ ਲੋਕ

September 25, 2023 08:00 AM

ਵਾਸਿ਼ੰਗਟਨ, 25 ਸਤੰਬਰ (ਪੋਸਟ ਬਿਊਰੋ): ਅਮਰੀਕਾ ਦੇ ਬਿਡੇਨ ਪ੍ਰਸ਼ਾਸਨ ਨੇ ਇਜ਼ਰਾਈਲ ਨੂੰ ਵੱਡਾ ਤੋਹਫਾ ਦਿੱਤਾ ਹੈ। ਜਾਣਕਾਰੀ ਮੁਤਾਬਕ ਹੁਣ ਇਸ ਏਸ਼ੀਆਈ ਦੇਸ਼ ਦੇ ਲੋਕ ਬਿਨ੍ਹਾਂ ਵੀਜ਼ਾ ਅਮਰੀਕਾ ਜਾ ਸਕਣਗੇ। ਬਿਡੇਨ ਪ੍ਰਸ਼ਾਸਨ ਇਸ ਸਬੰਧੀ ਵੱਡਾ ਫੈਸਲਾ ਲੈਣ ਜਾ ਰਿਹਾ ਹੈ। ਜਲਦ ਹੀ ਇਜ਼ਰਾਈਲ ਨੂੰ ਅਜਿਹੀਆਂ ਸੁਵਿਧਾਵਾਂ ਮਿਲਣਗੀਆਂ, ਜਿਸ ਲਈ ਇਜ਼ਰਾਇਲੀ ਲੋਕਾਂ ਨੂੰ ਅਮਰੀਕਾ ਜਾਣ ਲਈ ਵੀਜ਼ਾ ਨਹੀਂ ਲੈਣਾ ਪਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਹਫਤੇ ਅਮਰੀਕਾ ਵੱਲੋਂ ਇਜ਼ਰਾਈਲ ਨੂੰ ਇਸ 'ਵਿਸ਼ੇਸ਼ ਕਲੱਬ' 'ਚ ਸ਼ਾਮਿਲ ਕੀਤਾ ਜਾ ਸਕਦਾ ਹੈ।
ਜਾਣਕਾਰੀ ਮੁਤਾਬਕ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਜ਼ਾ ਛੋਟ ਪ੍ਰੋਗਰਾਮ ਵਿਚ ਇਜ਼ਰਾਈਲ ਨੂੰ ਸ਼ਾਮਿਲ ਕਰਨ ਦੀ ਯੋਜਨਾ ਦਾ ਐਲਾਨ ਇਸ ਹਫਤੇ ਦੇ ਅੰਦਰ ਕੀਤਾ ਜਾ ਸਕਦਾ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਇਸ ਪ੍ਰੋਗਰਾਮ ਦਾ ਸੰਚਾਲਨ ਕਰਦਾ ਹੈ, ਜੋ ਵਰਤਮਾਨ ਵਿੱਚ 40 ਦੇਸ਼ਾਂ (ਜਿ਼ਆਦਾਤਰ ਯੂਰਪੀਅਨ ਅਤੇ ਏਸ਼ੀਆਈ ਦੇਸ਼ਾਂ ਸਮੇਤ) ਦੇ ਨਾਗਰਿਕਾਂ ਨੂੰ ਬਿਨ੍ਹਾਂ ਵੀਜ਼ਾ ਦੇ ਤਿੰਨ ਮਹੀਨਿਆਂ ਲਈ ਅਮਰੀਕਾ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੰਦਾ ਹੈ।
ਅਮਰੀਕਾ ਵਲੋਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਇਸ ਵੱਡੀ ਯੋਜਨਾ ਨੂੰ ਹਰੀ ਝੰਡੀ ਦੇਣਗੇ। ਏ.ਪੀ. ਦੀ ਰਿਪੋਰਟ ਅਨੁਸਾਰ ਇਸ ਮਾਮਲੇ ਨਾਲ ਜੁੜੇ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ ਹੈ। ਇਸ ਤਹਿਤ ਹੋਮਲੈਂਡ ਸਕਿਓਰਿਟੀ ਡਿਪਾਰਟਮੈਂਟ ਦੇ ਮੰਤਰੀ ਅਲੇਜਾਂਦਰੋ ਮਯੋਰਕਾਸ ਵੀਜ਼ਾ ਛੋਟ ਪ੍ਰੋਗਰਾਮ ਵਿਚ ਇਜ਼ਰਾਈਲ ਨੂੰ ਸ਼ਾਮਿਲ ਕਰਨ ਨੂੰ ਲੈ ਕੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਵੀਰਵਾਰ ਨੂੰ ਕੋਈ ਐਲਾਨ ਕਰ ਸਕਦੇ ਹਨ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਦੇ ਸਾਈਪ੍ਰਸ ਦੌਰੇ ਦੇ ਦੂਜੇ ਦਿਨ ਰਾਸ਼ਟਰਪਤੀ ਭਵਨ ਵਿੱਚ ਸਵਾਗਤ, ਰਾਸ਼ਟਰਪਤੀ ਨਿਕੋਸ ਨਾਲ ਕੀਤੀ ਮੁਲਾਕਾਤ ਦਸੰਬਰ ਤੋਂ ਯੂਨਾਈਟਿਡ ਕਿੰਗਡਮ ਦੀ ਖੁਫੀਆ ਸਰਵਿਸ ਦੀ ਕਮਾਂਡ ਹੋਵੇਗੀ ਮਹਿਲਾ ਪ੍ਰਮੁੱਖ ਕੋਲ ਨਾਈਜੀਰੀਆ ਵਿੱਚ 100 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਡੈਨਮਾਰਕ ਬਣਿਆ ਦੁਨੀਆਂ ਦਾ ਖੁਸ਼ਹਾਲ ਦੇਸ਼ ਅਮਰੀਕਾ ਵਿੱਚ 2 ਸੰਸਦ ਮੈਂਬਰਾਂ 'ਤੇ ਘਰ `ਚ ਦਾਖਲ ਹੋ ਕੇ ਚਲਾਈਆਂ ਗੋਲੀਆਂ, ਮਹਿਲਾ ਸਾਂਸਦ ਤੇ ਪਤੀ ਦੀ ਮੌਤ ਇਜ਼ਰਾਈਲ ਨੇ ਈਰਾਨੀ ਰੱਖਿਆ ਮੰਤਰਾਲੇ 'ਤੇ ਕੀਤਾ ਹਮਲਾ, ਤਹਿਰਾਨ ਅਤੇ ਬੁਸ਼ਹਰ ਵਿੱਚ ਤੇਲ ਡਿਪੂਆਂ 'ਤੇ ਕੀਤੀ ਬੰਬਾਰੀ ਇਜ਼ਰਾਈਲ ਨੇ ਗ੍ਰੇਟਾ ਥਨਬਰਗ ਨੂੰ ਸਵੀਡਨ ਵਾਪਿਸ ਭੇਜਿਆ ਅਮਰੀਕਾ ਦੇ ਹਵਾਈ ਅੱਡੇ 'ਤੇ ਭਾਰਤੀ ਵਿਦਿਆਰਥੀ ਨੂੰ ਅਪਰਾਧੀ ਵਾਂਗ ਸੁੱਟਕੇ ਲਾਈਆਂ ਹੱਥਕੜੀਆਂ, ਭੇਜਿਆ ਭਾਰਤ ਈਰਾਨ ਨੇ 20 ਸ਼ਹਿਰਾਂ ਵਿਚ ਸੜਕਾਂ 'ਤੇ ਕੁੱਤਿਆਂ ਨੂੰ ਘੁੰਮਾਉਣ 'ਤੇ ਲਾਈ ਪਾਬੰਦੀ ਅਮਰੀਕਾ ਵਿੱਚ ਅੱਜ ਤੋਂ 12 ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ 'ਤੇ ਪਾਬੰਦੀ