ਓਟਵਾ, 16 ਜੂਨ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਸਾਈਪ੍ਰਸ ਦਾ ਦੌਰਾ ਖਤਮ ਕਰਨ ਤੋਂ ਬਾਅਦ ਜੀ7 ਸੰਮੇਲਨ ਵਿਚ ਸ਼ਾਮਿਲ ਹੋਣ ਲਈ ਕੈਨੇਡਾ ਪਹੁੰਚ ਗਏ ਹਨ। ਇਹ ਇਕ ਦਹਾਕੇ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਕੈਨੇਡਾ ਦੌਰਾ ਹੈ। ਇਸ ਦੌਰਾਨ, ਪ੍ਰਧਾਨ ਮੰਤਰੀ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਅਤੇ ਊਰਜਾ ਸੁਰੱਖਿਆ, ਤਕਨਾਲਾਜੀ ਅਤੇ ਨਵੀਨਤਾ ਸਮੇਤ ਮਹੱਤਵਪੂਰਨ ਵਿਸ਼ਵ ਮੁੱਦਿਆਂ 'ਤੇ ਚਰਚਾ ਕਰਨਗੇ। ਇਹ ਸੰਮੇਲਨ 16-17 ਜੂਨ ਨੂੰ ਕਨਾਨਿਸਕਿਸ ਵਿਚ ਹੋਣਾ ਹੈ ਅਤੇ ਇਹ ਪ੍ਰਧਾਨ ਮੰਤਰੀ ਦੀ ਜੀ-7 ਸੰਮੇਲਨ ਵਿਚ ਲਗਾਤਾਰ ਛੇਵੀਂ ਹਿੱਸੇਦਾਰੀ ਹੈ।