-ਨੇਤਨਯਾਹੂ ਨੇ ਕਿਹਾ- ਜੰਗ ਖਾਮੇਨੇਈ ਦੀ ਮੌਤ ਨਾਲ ਖਤਮ ਹੋਵੇਗੀ
ਤਲਅਵੀਵ, 17 ਜੂਨ (ਪੋਸਟ ਬਿਊਰੋ): ਇਜ਼ਰਾਈਲ ਅਤੇ ਈਰਾਨ ਵਿਚਕਾਰ ਟਕਰਾਅ ਪੰਜਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ, ਈਰਾਨ ਦੇ ਚੋਟੀ ਦੇ ਫੌਜੀ ਅਧਿਕਾਰੀ ਮੇਜਰ ਜਨਰਲ ਅਲੀ ਸ਼ਾਦਮਾਨੀ ਦੀ ਇੱਕ ਹਵਾਈ ਹਮਲੇ ਵਿੱਚ ਮੌਤ ਹੋ ਗਈ ਹੈ। ਇਹ ਜਾਣਕਾਰੀ ਈਰਾਨੀ ਫੌਜ ਨੇ ਦਿੱਤੀ ਹੈ।
ਸ਼ਾਦਮਾਨੀ ਈਰਾਨ ਦੇ ਖਾਤਮ-ਅਲ-ਅਨਬੀਆ ਹੈੱਡਕੁਆਰਟਰ ਯਾਨੀ ਫੌਜੀ ਐਮਰਜੈਂਸੀ ਕਮਾਂਡ ਦੇ ਮੁਖੀ ਸਨ। ਉਨ੍ਹਾਂ ਨੇ ਇਹ ਅਹੁਦਾ ਸਿਰਫ਼ 4 ਦਿਨ ਪਹਿਲਾਂ ਹੀ ਸੰਭਾਲਿਆ ਸੀ।
ਉਨ੍ਹਾਂ ਨੂੰ ਇਹ ਜਿ਼ੰਮੇਵਾਰੀ ਮੇਜਰ ਜਨਰਲ ਗੁਲਾਮ ਅਲੀ ਰਾਸ਼ੀਦ ਦੀ ਥਾਂ 'ਤੇ ਸੌਂਪੀ ਗਈ ਸੀ, ਜੋ ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ ਸਨ। ਰਾਸ਼ੀਦ ਦੀ ਪਿਛਲੇ ਸ਼ੁੱਕਰਵਾਰ ਨੂੰ ਮੌਤ ਹੋ ਗਈ ਸੀ।
ਇਸ ਦੌਰਾਨ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਯੁੱਧ ਖਤਮ ਕਰਨ ਬਾਰੇ ਕਿਹਾ ਕਿ ਅਯਾਤੁੱਲਾ ਖਾਮਨੇਈ ਦੀ ਹੱਤਿਆ ਨਾਲ ਯੁੱਧ ਨਹੀਂ ਵਧੇਗਾ, ਸਗੋਂ ਇਸਨੂੰ ਖਤਮ ਕਰ ਦੇਵੇਗਾ।
ਇਜ਼ਰਾਈਲੀ ਹਮਲਿਆਂ ਵਿੱਚ ਹੁਣ ਤੱਕ 224 ਈਰਾਨੀ ਮਾਰੇ ਗਏ ਹਨ, ਜਦੋਂਕਿ 1,481 ਲੋਕ ਜ਼ਖਮੀ ਹੋਏ ਹਨ। ਇਸ ਦੌਰਾਨ, ਇਜ਼ਰਾਈਲ ਵਿੱਚ ਹੁਣ ਤੱਕ 24 ਲੋਕ ਮਾਰੇ ਗਏ ਹਨ, ਜਦੋਂਕਿ 600 ਤੋਂ ਵੱਧ ਜ਼ਖਮੀ ਹੋਏ ਹਨ।