Welcome to Canadian Punjabi Post
Follow us on

19

June 2025
 
ਅੰਤਰਰਾਸ਼ਟਰੀ

ਅਮਰੀਕਾ ਦੇ ਹਵਾਈ ਅੱਡੇ 'ਤੇ ਭਾਰਤੀ ਵਿਦਿਆਰਥੀ ਨੂੰ ਅਪਰਾਧੀ ਵਾਂਗ ਸੁੱਟਕੇ ਲਾਈਆਂ ਹੱਥਕੜੀਆਂ, ਭੇਜਿਆ ਭਾਰਤ

June 10, 2025 05:08 AM

ਵਾਸਿ਼ੰਗਟਨ, 10 ਜੂਨ (ਪੋਸਟ ਬਿਊਰੋ): ਅਮਰੀਕਾ ਦੇ ਨਿਊਜਰਸੀ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ ਨਿਊਯਾਰਕ ਹਵਾਈ ਅੱਡੇ 'ਤੇ ਇੱਕ ਅਪਰਾਧੀ ਵਾਂਗ ਜ਼ਮੀਨ 'ਤੇ ਸੁੱਟ ਲਿਆ ਅਤੇ ਫਿਰ ਹੱਥਕੜੀਆਂ ਲਗਾ ਕੇ ਭਾਰਤ ਭੇਜ ਦਿੱਤਾ ਗਿਆ। ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਕੁਨਾਲ ਜੈਨ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇਸਦੀ ਵੀਡੀਓ ਸਾਂਝੀ ਕੀਤੀ।

ਜੈਨ ਨੇ ਟਵਿੱਟਰ 'ਤੇ ਲਿਖਿਆ ਕਿ ਮੈਂ ਇੱਕ ਨੌਜਵਾਨ ਭਾਰਤੀ ਵਿਦਿਆਰਥੀ ਨੂੰ ਨਿਊਯਾਰਕ ਹਵਾਈ ਅੱਡੇ 'ਤੇ ਹੱਥਕੜੀਆਂ ਲੱਗੇ ਅਤੇ ਰੋਂਦੇ ਹੋਏ, ਅਪਰਾਧੀ ਵਾਂਗ ਵਿਵਹਾਰ ਹੁੰਦੇ ਦੇਖਿਆ। ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਆਇਆ ਸੀ, ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ। ਇੱਕ ਐੱਨਆਰਆਈ ਹੋਣ ਕਰਕੇ, ਮੈਂ ਕਮਜ਼ੋਰ ਅਤੇ ਟੁੱਟਿਆ ਮਹਿਸੂਸ ਕਰ ਰਿਹਾ ਹਾਂ।
ਜੈਨ ਨੇ ਦੱਸਿਆ ਕਿ ਵਿਦਿਆਰਥੀ ਹਰਿਆਣਵੀ ਵਿੱਚ ਕਹਿ ਰਿਹਾ ਸੀ ਕਿ 'ਮੈਂ ਪਾਗਲ ਨਹੀਂ ਹਾਂ, ਇਹ ਲੋਕ ਮੈਨੂੰ ਪਾਗਲ ਸਾਬਤ ਕਰਨ ਦੀ ਕੋਸਿ਼ਸ਼ ਕਰ ਰਹੇ ਹਨ। ਇਹ ਹਾਲੇ ਸਪੱਸ਼ਟ ਨਹੀਂ ਹੈ ਕਿ ਵਿਦਿਆਰਥੀ ਨੂੰ ਕਿਉਂ ਡਿਪੋਰਟ ਕੀਤਾ ਗਿਆ।
ਜੈਨ ਨੇ ਭਾਰਤੀ ਦੂਤਾਵਾਸ, ਅਮਰੀਕਾ ਅਤੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ। ਉਨ੍ਹਾਂ ਲਿਖਿਆ ਕਿ ਕਿਸੇ ਨੂੰ ਪਤਾ ਲਗਾਉਣਾ ਚਾਹੀਦਾ ਹੈ ਕਿ ਇਸ ਵਿਦਿਆਰਥੀ ਨਾਲ ਕੀ ਹੋ ਰਿਹਾ ਹੈ।
ਨਿਊਯਾਰਕ ਵਿੱਚ ਭਾਰਤੀ ਕੌਂਸਲੇਟ ਨੇ ਇਸ ਮਾਮਲੇ 'ਤੇ ਆਪਣਾ ਜਵਾਬ ਦਿੱਤਾ ਹੈ। ਦੂਤਾਵਾਸ ਨੇ ਲਿਖਿਆ ਕਿ ਅਸੀਂ ਇਸ ਸਬੰਧ ਵਿੱਚ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਗਾਜ਼ਾ ਵਿੱਚ ਰਾਹਤ ਸਮੱਗਰੀ ਉਡੀਕਦੇ 45 ਫ਼ਲਸਤੀਨੀਆਂ ਦੀ ਮੌਤ, ਮੌਤਾਂ ਦਾ ਕਾਰਨ ਸਪੱਸ਼ਟ ਨਹੀਂ ਈਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਨੇ ਕਿਹਾ- ਜੰਗ ਸ਼ੁਰੂ ਹੋ ਗਈ ਹੈ, ਯਹੂਦੀ ਸ਼ਾਸਨ 'ਤੇ ਕੋਈ ਰਹਿਮ ਨਹੀਂ ਸਿੰਗਾਪੁਰ ਵਿਚ ਚੋਰੀ ਦੇ ਦੋਸ਼ ਹੇਠ ਭਾਰਤੀ ਔਰਤ ਨੂੰ ਹੋਈ ਅੱਠ ਦਿਨ ਦੀ ਜੇਲ੍ਹ, ਇਕ ਨੂੰ ਲੱਗਾ ਜੁਰਮਾਨਾ ਇਜ਼ਰਾਈਲ ਨੇ ਈਰਾਨੀ ਫੌਜ ਦੇ ਡਿਪਟੀ ਕਮਾਂਡਰ ਨੂੰ ਮਾਰਿਆ, 4 ਦਿਨ ਪਹਿਲਾਂ ਕੀਤੀ ਗਈ ਸੀ ਨਿਯੁਕਤੀ ਪ੍ਰਧਾਨ ਮੰਤਰੀ ਮੋਦੀ ਦੇ ਸਾਈਪ੍ਰਸ ਦੌਰੇ ਦੇ ਦੂਜੇ ਦਿਨ ਰਾਸ਼ਟਰਪਤੀ ਭਵਨ ਵਿੱਚ ਸਵਾਗਤ, ਰਾਸ਼ਟਰਪਤੀ ਨਿਕੋਸ ਨਾਲ ਕੀਤੀ ਮੁਲਾਕਾਤ ਦਸੰਬਰ ਤੋਂ ਯੂਨਾਈਟਿਡ ਕਿੰਗਡਮ ਦੀ ਖੁਫੀਆ ਸਰਵਿਸ ਦੀ ਕਮਾਂਡ ਹੋਵੇਗੀ ਮਹਿਲਾ ਪ੍ਰਮੁੱਖ ਕੋਲ ਨਾਈਜੀਰੀਆ ਵਿੱਚ 100 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਡੈਨਮਾਰਕ ਬਣਿਆ ਦੁਨੀਆਂ ਦਾ ਖੁਸ਼ਹਾਲ ਦੇਸ਼ ਅਮਰੀਕਾ ਵਿੱਚ 2 ਸੰਸਦ ਮੈਂਬਰਾਂ 'ਤੇ ਘਰ `ਚ ਦਾਖਲ ਹੋ ਕੇ ਚਲਾਈਆਂ ਗੋਲੀਆਂ, ਮਹਿਲਾ ਸਾਂਸਦ ਤੇ ਪਤੀ ਦੀ ਮੌਤ ਇਜ਼ਰਾਈਲ ਨੇ ਈਰਾਨੀ ਰੱਖਿਆ ਮੰਤਰਾਲੇ 'ਤੇ ਕੀਤਾ ਹਮਲਾ, ਤਹਿਰਾਨ ਅਤੇ ਬੁਸ਼ਹਰ ਵਿੱਚ ਤੇਲ ਡਿਪੂਆਂ 'ਤੇ ਕੀਤੀ ਬੰਬਾਰੀ