ਓਟਵਾ, 22 ਸਤੰਬਰ (ਪੋਸਟ ਬਿਊਰੋ) : ਇਸ ਹਫਤੇ ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿੱਚ ਜਸਟਿਨ ਟਰੂਡੋ ਨੇ 2023 ਵਿੱਚ ਤੇਲ ਤੇ ਗੈਸ ਇੰਡਸਟਰੀ ਵਿੱਚ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਉੱਤੇ ਰੋਕ ਲਾਉਣ ਦਾ ਵਾਅਦਾ ਕੀਤਾ। ਉਨ੍ਹਾਂ ਆਖਿਆ ਕਿ ਕੈਨੇਡਾ ਕਲਾਈਮੇਟ ਚੇਂਜ ਨਾਲ ਪੂਰੀ ਤਰ੍ਹਾਂ ਨਜਿੱਠੇਗਾ।
ਉਨ੍ਹਾਂ ਆਖਿਆ ਕਿ ਸਰਕਾਰ ਹਰੇਕ ਪੱਧਰ ਉੱਤੇ ਗ੍ਰੀਨਹਾਊਸ ਗੈਸਾਂ:ਦੇ ਰਿਸਾਅ ਨੂੰ ਰੋਕਣ ਦਾ ਉਪਰਾਲਾ ਕਰੇਗੀ।ਬੁੱਧਵਾਰ ਨੂੰ ਟਰੂਡੋ ਨੇ ਆਖਿਆ ਕਿ ਇਸ ਸਾਲ ਦੇ ਅੰਤ ਤੱਕ ਅਸੀਂ ਤੇਲ ਤੇ ਗੈਸ ਸੈਕਟਰ ਦੇ ਰਿਸਾਅ ਉੱਤੇ ਕੈਪ ਲਾਉਣ ਲਈ ਫਰੇਮਵਰਕ ਤਿਆਰ ਕਰਕੇ ਉਸ ਦਾ ਐਲਾਨ ਕਰ ਦੇਵਾਂਗੇ। ਇਸ ਕੈਪ ਦਾ ਦੋ ਸਾਲ ਪਹਿਲਾਂ ਐਲਾਨ ਕੀਤਾ ਗਿਆ ਸੀ। ਐਨਵਾਇਰਮੈਂਟ ਮੰਤਰੀ ਸਟੀਵਨ ਗਿਲਬਟ ਨੇ ਆਖਿਆ ਕਿ ਇੱਕ ਵਾਰੀ ਇਸ ਸਬੰਧੀ ਨਿਯਮ ਤਿਆਰ ਹੋਣ ਤੋਂ ਬਾਅਦ ਇਸ ਨੂੰ ਲਾਗੂ ਕਰਨ ਲਈ 12 ਤੋਂ 14 ਮਹੀਨਿਆਂ ਦਾ ਸਮਾਂ ਲੱਗੇਗਾ।
ਟਰੂਡੋ ਨੇ 2030 ਤੱਕ ਤੇਲ ਤੇ ਗੈਸ ਸੈਕਟਰ ਤੋਂ ਮਿਥੇਨ ਦੇ ਰਿਸਾਅ ਨੂੰ ਘਟਾਉਣ ਲਈ ਆਪਣੇ ਟੀਚੇ 2012 ਦੇ ਪੱੱਧਰ ਤੋਂ 75 ਫੀ ਸਦੀ ਘੱਟ ਕਰਨ ਦਾ ਕਰਾਰ ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਗਰੀਬੀ ਘਟਾਉਣ ਤੇ ਗੋ੍ਰਥ ਟਰਸਟ ਲਈ 700 ਮਿਲੀਅਨ ਡਾਲਰ ਦੇ ਨੇੜੇ ਤੇੜੇ ਰਕਮ ਰਾਖਵੀਂ ਰੱਖੀ।ਇਹ ਰਕਮ ਵਿਕਾਸਸ਼ੀਲ ਦੇਸ਼ਾਂ ਨੂੰ ਕਲਾਈਮੇਟ ਚੇਂਜ ਨਾਲ ਨਜਿੱਠਣ ਲਈ ਦਿੱਤੀ ਜਾਂਦੀ ਹੈ।