ਓਟਵਾ, 8 ਸਤੰਬਰ (ਪੋਸਟ ਬਿਊਰੋ) : ਪਿਛਲੇ ਮਹੀਨੇ ਕੈਨੇਡਾ ਦੀ ਲੇਬਰ ਮਾਰਕਿਟ ਨੇ 40,000 ਰੋਜ਼ਗਾਰ ਦੇ ਮੌਕੇ ਪੈਦਾ ਕੀਤੇ। ਇਸ ਨਾਲ ਬੇਰੋਜ਼ਗਾਰੀ ਦਰ ਸਥਿਰ ਰਹੀ।
ਸ਼ੁੱਕਰਵਾਰ ਨੂੰ ਸਟੈਟੇਸਟਿਕਸ ਕੈਨੇਡਾ ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਅਗਸਤ ਵਿੱਚ ਬੇਰੋਜ਼ਗਾਰੀ ਦਰ 5·5 ਫੀ ਸਦੀ ਉੱਤੇ ਰਹੀ। ਇਸ ਨਾਲ ਪਿਛਲੇ ਤਿੰਨ ਮਹੀਨਿਆਂ ਤੋਂ ਬੇਰੋਜ਼ਗਾਰੀ ਵਿੱਚ ਹੋ ਰਹੇ ਲਗਾਤਾਰ ਵਾਧੇ ਨੂੰ ਰੋਕ ਲੱਗੀ ਹੈ। ਫੈਡਰਲ ਏਜੰਸੀ ਨੇ ਆਖਿਆ ਕਿ ਕੈਨੇਡਾ ਦੀ ਮਜ਼ਬੂਤ ਆਬਾਦੀ ਦੇ ਵਿਕਾਸ ਤੋਂ ਭਾਵ ਹੇ ਕਿ ਮਹੀਨਾਵਾਰੀ ਰੋਜ਼ਗਾਰ ਦੇ ਹੋਣ ਵਾਲੇ ਵਾਧੇ ਦਾ ਬੇਰੋਜ਼ਗਾਰੀ ਦਰ ਨੂੰ ਸਥਿਰ ਰੱਖਣ ਲਈ ਹੋਣਾ ਜ਼ਰੂਰੀ ਹੈ।
ਇਸ ਸਰਵੇਖਣ ਤੋਂ ਸਾਹਮਣੇ ਆਇਆ ਕਿ ਕੈਨੇਡਾ ਦੀ ਆਬਾਦੀ ਇਸ ਸਾਲ ਹਰ ਮਹੀਨੇ 81,000 ਲੋਕਾਂ ਦੇ ਹਿਸਾਬ ਨਾਲ ਵੱਧ ਰਹੀ ਹੈ। ਇਸ ਹਿਸਾਬ ਨਾਲ ਹਰ ਮਹੀਨੇ 50,000 ਨੌਕਰੀਆਂ ਚਾਹੀਦੀਆਂ ਹਨ ਤਾਂ ਕਿ ਬੇਰੋਜ਼ਗਾਰੀ ਦਰ ਨੂੰ ਸਥਿਰ ਰੱਖਿਆ ਜਾ ਸਕੇ। ਪੋ੍ਰਫੈਸ਼ਨਲ, ਸਾਇੰਟਿਫਿਕ ਤੇ ਟੈਕਨੀਕਲ ਸੇਵਾਵਾਂ ਦੇ ਨਾਲ ਨਾਲ ਕੰਸਟ੍ਰਕਸ਼ਨ ਵਿੱਚ ਵੀ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ।