ਓਟਵਾ, 8 ਸਤੰਬਰ (ਪੋਸਟ ਬਿਊਰੋ) : ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮੈਕਲਮ ਨੇ ਵੀਰਵਾਰ ਨੂੰ ਆਖਿਆ ਕਿ ਲੰਮੇਂ ਸਮੇਂ ਤੋਂ ਮਹਿੰਗਾਈ ਜਿ਼ਆਦਾ ਰਹਿਣ ਕਾਰਨ ਬੈਂਕ ਆਫ ਕੈਨੇਡਾ ਨੂੰ ਵਿਆਜ਼ ਦਰਾਂ ਵਿੱਚ ਹੋਰ ਵਾਧਾ ਕਰਨਾ ਪੈ ਸਕਦਾ ਹੈ।
ਸੈਂਟਰਲ ਬੈਂਕ ਵੱਲੋਂ ਆਪਣੀਆਂ ਵਿਆਜ਼ ਦਰਾਂ ਸਥਿਰ ਰੱਖਣ ਦੇ ਕੀਤੇ ਐਲਾਨ ਤੋਂ ਇੱਕ ਦਿਨ ਬਾਅਦ ਕੈਲਗਰੀ ਦੇ ਚੇਂਬਰ ਆਫ ਕਾਮਰਸ ਵਿੱਚ ਭਾਸ਼ਣ ਦਿੰਦਿਆਂ ਮੈਕਲਮ ਨੇ ਇਹ ਗੱਲ ਆਖੀ। ਸਟੈਟੇਸਟਿਕਸ ਕੈਨੇਡਾ ਵੱਲੋਂ ਪਿਛਲੇ ਹਫਤੇ ਇਹ ਰਿਪੋਰਟ ਕੀਤੀ ਗਈ ਸੀ ਕਿ ਦੂਜੀ ਛਿਮਾਹੀ ਵਿੱਚ ਅਰਥਚਾਰਾ ਸੁੰਗੜਿਆ ਹੈ ਜਦਕਿ ਬੇਰੋਜ਼ਗਾਰੀ ਦਰ ਪਿਛਲੇ ਤਿੰਨ ਮਹੀਨਿਆਂ ਤੋਂ ਵੱਧ ਹੀ ਰਹੀ ਹੈ।
ਮੈਕਲਮ ਨੇ ਵੀਰਵਾਰ ਨੂੰ ਆਖਿਆ ਕਿ ਸੈਂਟਰਲ ਬੈਂਕ ਦੀ ਗਵਰਨਿੰਗ ਕਾਊਂਸਲ ਨੇ ਵੀ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਹੈ ਕਿ ਵਿਆਜ਼ ਦਰਾਂ ਵਿੱਚ ਹੋਰ ਵਾਧਾ ਕੀਤਾ ਜਾਣਾ ਚਾਹੀਦਾ ਹੈ। ਜੁਲਾਈ ਵਿੱਚ ਕੈਨੇਡਾ ਵਿੱਚ ਮਹਿੰਗਾਈ ਦਰ 3·3 ਫੀ ਸਦੀ ਸੀ ਪਰ ਬੈਂਕ ਆਫ ਕੈਨੇਡਾ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਮਹਿੰਗਾਈ ਵਿੱਚ ਵਾਧਾ ਹੋਵੇਗਾ ਤੇ ਫਿਰ ਇਸ ਵਿੱਚ ਗਿਰਾਵਟ ਆਵੇਗੀ।