Welcome to Canadian Punjabi Post
Follow us on

09

May 2025
ਬ੍ਰੈਕਿੰਗ ਖ਼ਬਰਾਂ :
ਰਾਬਰਟ ਫਰਾਂਸਿਸ ਪ੍ਰੀਵੋਸਟ ਨਵੇਂ ਪੋਪ ਬਣੇ, ਪੋਪ ਲੀਓ-14 ਵਜੋਂ ਜਾਣੇ ਜਾਣਗੇਵਿਦੇਸ਼-ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਦਾ ਮੁੱਖ ਸਾਥੀ ਖਰੜ ਤੋਂ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦਦੱਖਣੀ ਕੈਲੀਫੋਰਨੀਆ ਵਿਚ ਸਕੂਲ ਦੇ ਬਾਹਰ ਵਿਦਿਆਰਥੀਆਂ `ਤੇ ਚਾਕੂ ਨਾਲ ਹਮਲਾ, ਇੱਕ ਦੀ ਮੌਤ, ਦੋ ਗੰਭੀਰਜੰਗ ਵੱਲ ਵੱਧ ਰਹੇ ਭਾਰਤ ਅਤੇ ਪਾਕਿਸਤਾਨ ਨੂੰ ਰੁਕਣਾ ਚਾਹੀਦਾ : ਟਰੰਪਸਸਕੈਚਵਨ ਵਿਚ 2 ਜੂਨ ਨੂੰ ਪ੍ਰੀਮੀਅਰਜ਼ ਨਾਲ ਬੈਠਕ ਕਰਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀਸਕੂਲਾਂ ਤੇ ਡੇਅਕੇਅਰ ਦੇ 150 ਮੀਟਰ ਘੇਰੇ ਅੰਦਰ ਨਸਿ਼ਆਂ ਦੀਆਂ ਦੁਕਾਨਾਂ `ਤੇ ਲੱਗ ਸਕਦੀ ਹੈ ਪਾਬੰਦੀਟੋਰਾਂਟੋ ਦੇ ਇੱਕ ਵਿਅਕਤੀ `ਤੇ ਬੰਦੂਕ ਦੀ ਨੋਕ `ਤੇ ਲੁੱਟਣ ਦੀ ਕੋਸ਼ਿਸ਼ ਦੇ ਲੱਗੇ ਕਈ ਚਾਰਜਿਜ਼
 
ਪੰਜਾਬ

ਪੰਜਾਬ ਖੇਤੀ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਤੇ ਲੇਖਕ ਡਾ. ਸਾਧੂ ਸਿੰਘ ਦੀ ਸਵੈ ਜੀਵਨੀ ‘ਕੋਈ ਸਮਝੌਤਾ ਨਹੀਂ’ ਸਰੀ (ਕੈਨੇਡਾ) ਵਿੱਚ ਲੋਕ ਅਰਪਨ

June 08, 2023 07:12 AM

ਲੁਧਿਆਣਾ, 8 ਜੂਨ (ਗਿਆਨ ਸਿੰਘ): ਸਰੀ (ਕੈਨੇਡਾ) ਵੱਸਦੇ ਨਾਮਵਰ ਵਿਦਵਾਨ ਲੇਖਕ ਤੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਭਾਸ਼ਾਵਾਂ ਤੇ ਪੱਤਰਕਾਰੀ ਵਿਭਾਗ ਵਿੱਚੋਂ ਸੇਵਾ ਮੁਕਤ ਅਧਿਆਪਕ ਡਾ. ਸਾਧੂ ਸਿੰਘ ਦੀ ਪੁਸਤਕ ‘ਕੋਈ ਸਮਝੌਤਾ ਨਹੀਂ’ ਸਰੀ(ਕੈਨੇਡਾ) ਵਿੱਚ ਲੋਕ ਹਵਾਲੇ ਕੀਤੀ ਗਈ ਹੈ। ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਨਾਮਵਰ ਵਿਦਵਾਨ ਡਾ. ਸਾਧੂ ਸਿੰਘ ਦੀ ਨਵ-ਪ੍ਰਕਾਸ਼ਿਤ ਸਵੈ ਜੀਵਨੀ ‘ਕੋਈ ਸਮਝੌਤਾ ਨਹੀਂ’ ਲੋਕ ਅਰਪਨ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਰਘਬੀਰ ਸਿੰਘ ਸਿਰਜਣਾ ਅਤੇ ਡਾ. ਸਾਧੂ ਸਿੰਘ ਨੇ ਕੀਤੀ। ਸਮਾਗਮ ਵਿਚ ਵਿਦਵਾਨਾਂ, ਸਾਹਿਤਕਾਰਾਂ ਅਤੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਸਟੇਜ ਸੰਚਾਲਕ ਉਨ੍ਹਾਂ ਦੇ ਪੀ ਏ ਯੂ ਵਿੱਚ ਵਿਦਿਆਰਥੀ ਰਹੇ ਸੁਰਿੰਦਰ ਪਾਲ ਸਿੰਘ ਚਾਹਲ ਨੇ ਕੀਤਾ। ਸਮਾਗਮ ਦਾ ਆਰੰਭ ਕਰਦਿਆਂ ਸਭਨਾਂ ਨੂੰ ਜੀ ਆਇਆਂ ਕਿਹਾ। ਉਪਰੰਤ ਡਾ. ਸਾਧੂ ਸਿੰਘ ਦੀ ਪਤਨੀ ਸੁਧਾ, ਉਨ੍ਹਾਂ ਦੀਆਂ ਧੀਆਂ, ਜਵਾਈ, ਹਰਦੀਪ ਅਤੇ ਡਾ. ਰਘਬੀਰ ਸਿੰਘ ਸਿਰਜਣਾ ਵੱਲੋਂ ਪੁਸਤਕ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ ਗਈ।
ਪੁਸਤਕ ਉੱਪਰ ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਡਾ. ਸਾਧੂ ਬਿਨਿੰਗ ਨੇ ਕਿਹਾ ਕਿ ਪੁਸਤਕ ਦਾ ਪਹਿਲਾ ਅਧਿਆਏ ਪੜ੍ਹਦਿਆਂ ਪਿੰਡ ਅਤੇ ਪਿੰਡ ਦੇ ਬਸ਼ਿੰਦਿਆਂ ਵਿਚਲੇ ਰਿਸ਼ਤੇ ਦੀ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਡਾ. ਸਾਧੂ ਸਿੰਘ ਨੇ ਆਪਣੇ ਸੁਭਾਅ ਅਨੁਸਾਰ ਆਪਣੀ ਜਲਾਵਤਨੀ ਦੀ ਦਾਸਤਾਨ ਨੂੰ ਬੜੇ ਸੰਖੇਪ ਸ਼ਬਦਾਂ ਵਿਚ ਪੇਸ਼ ਕੀਤਾ ਅਤੇ ਉਨ੍ਹਾਂ ਦੀ ਭਾਸ਼ਾ, ਸ਼ੈਲੀ ਬਾਕਮਾਲ ਹੈ। ਡਾ. ਗੁਰਬਾਜ਼ ਸਿੰਘ ਬਰਾੜ ਨੇ ਕਿਹਾ ਕਿ ਡਾ. ਸਾਧੂ ਸਿੰਘ ਦੀ ਵਿਲੱਖਣ ਸ਼ੈਲੀ ਹੈ ਅਤੇ ਉਸ ਵਿੱਚ ਬਹੁਤ ਰਵਾਨੀ ਹੈ ਅਤੇ ਉਹ ਕਿਤੇ ਵੀ ਉਲਾਰ ਨਹੀਂ ਹੁੰਦੇ। ਪੁਸਤਕ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਹੁਣ ਸਾਡੇ ਰਿਸ਼ਤਿਆਂ ਦੇ ਸਮੀਕਰਨ ਕਿਵੇਂ ਤਬਦੀਲ ਹੋ ਗਏ ਹਨ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਇਹ ਪੁਸਤਕ ਡਾ. ਸਾਧੂ ਸਿੰਘ ਦੀ ਪਿਛਲੀ ਪੁਸਤਕ ‘ਮੇਰੇ ਮੇਹਰਬਾਨ’ ਦੀ ਅਗਲੀ ਕੜੀ ਹੈ ਜੋ ਉਸ ਸਮੇਂ ਦੇ ਪੰਜਾਬ ਦਾ ਇਤਿਹਾਸ, ਸਮਾਜਿਕ ਤੇ ਸੱਭਿਆਚਾਰਕ ਪੱਖ, ਪਿੰਡ ਦੀ ਰਹਿਤਲ, ਬਹਿਤਲ ਦੇ ਝਲਕਾਰੇ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਡਾ. ਸਾਧੂ ਸਿੰਘ ਦੀ ਸਰਬਾਂਗੀ, ਸਦਗੁਣੀ ਸ਼ਖ਼ਸੀਅਤ ਦੇ ਬਹੁਤ ਅੰਸ਼ ਅਜੇ ਵੀ ਰਹਿ ਗਏ ਹਨ ਅਤੇ ਉਮੀਦ ਹੈ ਕਿ ਅਗਲੀ ਪੁਸਤਕ ਵਿਚ ਜਲਦੀ ਸਾਡੇ ਸਾਹਮਣੇ ਆਉਣਗੇ।
ਡਾ. ਰਘਬੀਰ ਸਿੰਘ ਸਿਰਜਣਾ ਨੇ ਡਾ. ਸਾਧੂ ਸਿੰਘ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ, ਉਨ੍ਹਾਂ ਦੀ ਵਿਦਵਤਾ, ਅਮੀਰ ਸ਼ਬਦਾਵਲੀ, ਦਿਲ ਟੁੰਬਵੀਂ ਸ਼ੈਲੀ ਅਤੇ ਪੁਸਤਕ ਦੇ ਕਈ ਪੱਖਾਂ ਬਾਰੇ ਵਿਸਥਾਰ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ। ਖਾਲਸਾ ਕਾਲਜ ਫਾਰ ਵਿਮਨ ਅੰਮ੍ਰਿਤਸਰ ਦੀ ਸਾਬਕਾ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਡਾ. ਸਾਧੂ ਸਿੰਘ ਨੇ ਹਰ ਫੈਸਲੇ ਨੂੰ ਆਪਣੀ ਮਰਜ਼ੀ ਨਾਲ ਆਪਣੇ ਜ਼ਾਵੀਏ ਤੋਂ ਸਵੀਕਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਮਾਣ ਹੈ ਕਿ ਜੋ ਵੀ ਕੀਤਾ ਹੈ ਠੀਕ ਕੀਤਾ ਹੈ। ਪੁਸਤਕ ਦੇ ਆਖਰੀ ਕਾਂਡ ਵਿਚ ਅੱਤ ਦੀ ਭਾਵੁਕਤਾ ਦਾ ਪ੍ਰਗਟਾਵਾ ਹੈ।
ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਕਿਹਾ ਕਿ ਡਾ. ਸਾਧੂ ਸਿੰਘ ਨੇ ਆਪਣੀ ਖ਼ੁਦਦਾਰੀ ਨੂੰ ਕਦੇ ਵੀ ਆਂਚ ਨਹੀਂ ਆਉਣ ਦਿੱਤੀ ਅਤੇ ਪਰਿਵਾਰ ‘ਤੇ ਬੜੇ ਔਖੇ ਦਿਨਾਂ ਵਿਚ ਵੀ ਆਪਣੀ ਜ਼ਮੀਰ ਨਾਲ ਕੋਈ ਸਮਝੌਤਾ ਨਹੀਂ ਕੀਤਾ।
ਪ੍ਰੋ. ਹਰਿੰਦਰ ਕੌਰ ਸੋਹੀ ਨੇ ਕਿਹਾ ਕਿ ਪੁਸਤਕ ਅਤੇ ਇਸ ਦਾ ਸਰਵਰਕ ਦਰਸਾਉਂਦਾ ਹੈ ਕਿ ਹਨੇਰੇ ਨਾਲ ਕਦੇ ਵੀ ਸਮਝੌਤਾ ਨਹੀਂ ਹੋਣਾ ਚਾਹੀਦਾ। ਪੰਜਾਬੀ ਕਵੀ ਮੋਹਨ ਗਿੱਲ ਨੇ ਪੁਸਤਕ ਵਿਚਲੀ ਰੌਚਿਕਤਾ ਅਤੇ ਲਿਖਣ ਢੰਗ ਦੀ ਗੱਲ ਕੀਤੀ। ਜਸਕਰਨ ਸਿੰਘ ਸਹੋਤਾ ਨੇ ਕਿਤਾਬ ਵਿਚ ਉੱਘੜੇ ਕੁਝ ਇਸ਼ਾਰਿਆਂ ਦੀ ਗੱਲ ਕਰਦਿਆਂ ਕਿਹਾ ਕਿ ਬੇਸ਼ੱਕ ਅਸੀਂ ਆਪਣੀ ਮਜ਼ਬੂਰੀ ਨਾਲ ਜਾਂ ਆਪਣੀ ਮਰਜ਼ੀ ਨਾਲ ਪਰਵਾਸ ਧਾਰਨ ਕੀਤਾ ਹੈ ਪਰ ਡਾ. ਸਾਧੂ ਸਿੰਘ ਵਾਂਗ ਏਥੇ ਹਰ ਕੋਈ ਸੰਤਾਪ ਭੋਗ ਰਿਹਾ ਹੈ ਅਤੇ ਸਾਰੀ ਜ਼ਿੰਦਗੀ ਭੋਗਦਾ ਰਹੇਗਾ। ਡਾ. ਕਿਰਪਾਲ ਬੈਂਸ, ਅਵਤਾਰ ਗਿੱਲ (ਤਰਕਸ਼ੀਲ ਸੋਸਾਇਟੀ)ਅਤੇ ਨਵਜੋਤ ਢਿੱਲੋਂ ਨੇ ਵੀ ਇਸ ਪੁਸਤਕ ਲਈ ਡਾ. ਸਾਧੂ ਸਿੰਘ ਨੂੰ ਮੁਬਾਰਕਬਾਦ ਦਿੱਤੀ।
ਅੰਤ ਵਿਚ ਡਾ. ਸਾਧੂ ਸਿੰਘ ਨੇ ਸਭਨਾਂ ਬੁਲਾਰਿਆਂ ਅਤੇ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਜ਼ਿੰਦਗੀ ਵਿਚ ਥੋੜ੍ਹੀ ਜਿਹੀ ਵੀ ਮਿਲਾਵਟ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਜ਼ਿੰਦਗੀ ਦੇ ਬੁਨਿਆਦੀ ਅਸੂਲਾਂ ਨਾਲ ਕੋਈ ਸਮਝੌਤਾ ਕੀਤਾ ਜਾਣਾ ਚਾਹੀਦਾ ਹੈ। ਸਹਿਯੋਗ ਅਤੇ ਸਾਂਝ ਵਿਚ ਹੀ ਜ਼ਿੰਦਗੀ ਹੈ, ਵਿਰੋਧ ਵਿਚ ਨਹੀਂ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਨਿੱਕੀ ਜਿਹੀ ਗੱਲ ਦਾ ਆਸਰਾ ਵੀ ਕਿਸੇ ਨੂੰ ਬੁਲੰਦੀਆਂ ‘ਤੇ ਪੁਚਾ ਸਕਦਾ ਹੈ। ਏਨਾ ਕੁ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ ਕਿ ਜ਼ਿੰਦਗੀ ਦੀ ਤਾਰ ਨੂੰ ਕਿੰਨਾ ਕੁ ਕੱਸਣਾ ਹੈ ਅਤੇ ਕਿੰਨਾ ਕੁ ਢਿੱਲਾ ਛੱਡਣਾ ਹੈ ਤਾਂ ਜੋ ਜ਼ਿੰਦਗੀ ਦਾ ਸਾਜ਼ ਬੇ ਸੁਰਾ ਨਾ ਹੋਵੇ।
ਇਸ ਮੌਕੇ ਪ੍ਰੋਗਰੈਸਿਵ ਕਲਚਰਲ ਸੈਂਟਰ ਦੇ ਪ੍ਰਬੰਧਕਾਂ ਅਤੇ ਈਸਟ ਇੰਡੀਅਨ ਡਿਫੈਂਸ ਕਮੇਟੀ ਦੇ ਪ੍ਰੋ. ਕਿਰਪਾਲ ਬੈਂਸ, ਇਕਬਾਲ ਪੁਰੇਵਾਲ ਅਤੇ ਸੰਤੋਖ ਢੇਸੀ ਨੇ ਗੁਲਦਸਤਾ ਭੇਂਟ ਕਰ ਕੇ ਡਾ. ਸਾਧੂ ਸਿੰਘ ਦਾ ਸਨਮਾਨ ਕੀਤਾ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਵਿਦੇਸ਼-ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਦਾ ਮੁੱਖ ਸਾਥੀ ਖਰੜ ਤੋਂ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦ ਹਰਚੰਦ ਸਿੰਘ ਬਰਸਟ ਨੇ ਸੜਕ ਹਾਦਸੇ ਵਿੱਚ ਸਕੂਲੀ ਬਚਿੱਆਂ ਦੀ ਹੋਈ ਮੌਤ `ਤੇ ਦੁੱਖ ਪ੍ਰਗਟ ਕੀਤਾ ਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਐਕਸ਼ਨ: ਸਕੂਲੀ ਬੱਸਾਂ ਅਤੇ ਟਿੱਪਰਾਂ ਲਈ ਸਖ਼ਤ ਹੁਕਮ ਜਾਰੀ ਫਾਜ਼ਿਲਕਾ ਵਿਚ ਵਿਆਹ ਸ਼ਾਦੀਆਂ ਅਤੇ ਧਾਰਮਿਕ ਪ੍ਰੋਗਰਾਮਾਂ 'ਤੇ ਡਰੋਨ ਅਤੇ ਆਤਿਸ਼ਬਾਜੀ ਪਟਾਖੇ ਚਲਾਉਣ 'ਤੇ ਰੋਕ ਸਰਪੰਚਾਂ/ਪੰਚਾਂ ਨੂੰ ਬਲਾਕ ਪੱਧਰ ਤੇ ਮੁੱਢਲੇ ਸਿਖਲਾਈ ਪ੍ਰੋਗਰਾਮ ਦੌਰਾਨ ਕੀਤਾ ਜਾਗਰੂਕ 315ਵੇਂ ਸਰਹਿੰਦ ਫਤਿਹ ਦਿਵਸ 'ਤੇ 13 ਮਈ ਨੂੰ ਰਕਬਾ ਭਵਨ ਤੋਂ ਆਰੰਭ ਹੋਵੇਗਾ ਇਤਿਹਾਸਿਕ ਫਤਿਹ ਮਾਰਚ : ਬਾਵਾ ਧਰਮ ਕੰਮੇਆਣਾ ਦੇ ਗੀਤ ਸੰਗ੍ਰਹਿ 'ਪੋਹਲੀ ਦੇ ਫੁੱਲ" ਉਪਰ ਵਿਚਾਰ ਗੋਸਟੀ ਫਿਰੋਜ਼ਪੁਰ ਵਿੱਚ ਸਰਹੱਦ ਪਾਰੋਂ ਚਲਾਏ ਜਾ ਰਹੇ ਨਾਰਕੋ ਨੈੱਟਵਰਕ ਦਾ ਪਰਦਾਫਾਸ਼, 5 ਕਿਲੋ ਹੈਰੋਇਨ, ਦੋ ਪਿਸਤੌਲਾਂ ਸਮੇਤ 3 ਵਿਅਕਤੀ ਕਾਬੂ ਆਪ੍ਰੇਸ਼ਨ ਸਿੰਦੂਰ: ਭਾਰਤੀ ਫੌਜ ਦੀ ਬਹਾਦਰੀ 'ਤੇ ਪੂਰੇ ਦੇਸ਼ ਨੂੰ ਮਾਣ : ਮੋਹਿੰਦਰ ਭਗਤ