Welcome to Canadian Punjabi Post
Follow us on

01

July 2025
 
ਭਾਰਤ

ਪਹਿਲਵਾਨਾਂ ਦੀ ਸਮ੍ਰਿਤੀ ਇਰਾਨੀ ਨੂੰ ਖੁੱਲ੍ਹੀ ਚਿੱਠੀ, ਮਹਿਲਾ ਸੰਸਦ ਮੈਂਬਰਾਂ ਤੋਂ ਕੀਤੀ ਸਮਰਥਨ ਦੀ ਮੰਗ

May 15, 2023 03:10 PM

ਨਵੀਂ ਦਿੱਲੀ, 15 ਮਈ (ਪੋਸਟ ਬਿਊਰੋ): ਜੰਤਰ-ਮੰਤਰ 'ਤੇ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਸਮੇਤ ਭਾਜਪਾ ਦੀਆਂ ਮਹਿਲਾ ਸੰਸਦ ਮੈਂਬਰਾਂ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ।ਇਸ ਪੱਤਰ ਵਿੱਚ ਪਹਿਲਵਾਨਾਂ ਨੇ ਭਾਜਪਾ ਦੀ ਮਹਿਲਾ ਸੰਸਦ ਮੈਂਬਰਾਂ ਤੋਂ ਸਮਰਥਨ ਦੀ ਮੰਗ ਕੀਤੀ ਹੈਤਾਂ ਜੋ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਕਾਰਵਾਈ ਕੀਤੀ ਜਾ ਸਕੇ।ਪਹਿਲਵਾਨਾਂ ਦਾ ਕਹਿਣਾ ਹੈ ਕਿ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਬੁਲੰਦ ਕਰਨ ਵਾਲੀ ਇਸ ਮਹਿਲਾ ਸੰਸਦ ਮੈਂਬਰ ਨੂੰ ਸਾਡੇ ਦੁੱਖਾਂ 'ਚ ਸ਼ਾਮਲ ਹੋ ਕੇ ਸਾਡਾ ਸਾਥ ਦੇਣਾ ਚਾਹੀਦਾ ਹੈ।ਦੱਸ ਦੇਈਏ ਕਿ ਪਹਿਲਵਾਨਾਂ ਨੇ 16 ਮਈ ਨੂੰ ਦੇਸ਼ ਭਰ ਦੇ ਸਾਰੇ ਜਿ਼ਲ੍ਹਾ ਹੈੱਡਕੁਆਰਟਰਾਂ 'ਤੇ ਇੱਕ ਰੋਜ਼ਾ ਸੱਤਿਆਗ੍ਰਹਿ ਕਰਨ ਦੀ ਵੀ ਮੰਗ ਕੀਤੀ ਹੈ।
ਜੰਤਰ-ਮੰਤਰ 'ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਵਿਨੇਸ਼ ਫੋਗਾਟ ਨੇ ਕਿਹਾ ਕਿ ਸਾਨੂੰ ਧਰਨੇ 'ਤੇ ਬੈਠੇ 22 ਦਿਨ ਹੋ ਗਏ ਹਨ।ਪਰ ਭਾਜਪਾ ਦਾ ਕੋਈ ਆਗੂ ਸਾਡੇ ਕੋਲ ਨਹੀਂ ਆਇਆ।ਕੋਈ ਮਹਿਲਾ ਸੰਸਦ ਮੈਂਬਰ ਵੀ ਨਹੀਂ ਆਈ।ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਅਰਾ ਦੇਣ ਵਾਲੇ ਸਾਡੇ ਦੁੱਖ ਵਿੱਚ ਸ਼ਾਮਲ ਨਹੀਂ ਹੋਏ। ਅਸੀਂ ਭਾਜਪਾ ਦੀਆਂ ਮਹਿਲਾ ਸੰਸਦ ਮੈਂਬਰਾਂ ਨੂੰ ਖੁੱਲ੍ਹਾ ਪੱਤਰ ਲਿਖ ਕੇ ਸਮਰਥਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸਾਕਸ਼ੀ ਮਲਿਕ ਨੇ ਕਿਹਾ ਕਿ ਅਸੀਂ ਸਮਾਜ ਦੇ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੀ ਲੜਾਈ ਵਿੱਚ ਸਾਡਾ ਸਾਥ ਦੇਣ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ