Welcome to Canadian Punjabi Post
Follow us on

10

May 2025
ਬ੍ਰੈਕਿੰਗ ਖ਼ਬਰਾਂ :
ਪ੍ਰਧਾਨ ਮੰਤਰੀ ਮਾਰਕ ਕਾਰਨੀ ਮੰਗਲਵਾਰ ਨੂੰ ਨਵੀਂ ਕੈਬਨਿਟ ਦਾ ਕਰਨਗੇ ਐਲਾਨceasefire india pakistan: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਦਖ਼ਲਸ੍ਰੀਲੰਕਾ ਦੀ ਝੀਲ ਵਿੱਚ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ, ਛੇ ਫੌਜੀਆਂ ਦੀ ਮੌਤਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਕਾਰਨ ਕਿਊਬੈੱਕ ਯੂਨੀਵਰਸਿਟੀਆਂ ਨੂੰ ਹੋ ਸਕਦੈ 200 ਮਿਲੀਅਨ ਡਾਲਰ ਦਾ ਘਾਟਾਰਿਟੇਲ ਸਟੋਰ ਵਿੱਚ ਹਥਿਆਰਾਂ ਨਾਲ ਡਕੈਤੀ ਮਾਮਲੇ `ਚ ਇੱਕ ਕਾਬੂਸਾਸਕਾਟੂਨ `ਚ ਰੂਮਮੇਟ ਦੀ ਹੱਤਿਆ `ਚ ਦੋਸ਼ੀ ਪਾਏ ਵਿਅਕਤੀ ਨੇ ਮੈਜਿਕ ਮਸ਼ਰੂਮ ਖਾਣ ਦੀ ਗੱਲ ਤੋਂ ਕੀਤਾ ਇਨਕਾਰਸਕਾਰਬਰੋ ਵਿੱਚ 2 ਵਾਹਨਾਂ ਦੀ ਟੱਕਰ `ਚ ਪੈਦਲ ਜਾ ਰਹੀ ਔਰਤ ਦੀ ਮੌਤਭਾਰਤ ਅਤੇ ਪਾਕਿਸਤਾਨ ਵਿਚਕਾਰ ਯੰਗ ਵਾਲੇ ਤਣਾਅ ਦੇ ਚਲਦੇ ਬੀਸੀਸੀਆਈ ਨੇ ਆਈਪੀਐਲ ਨੂੰ ਕੀਤਾ ਮੁਲਤਵੀ
 
ਕੈਨੇਡਾ

ਟੈਕਸਸ ਦੇ ਬੱਸ ਸਟੌਪ ਉੱਤੇ ਐਸਯੂਵੀ ਲੋਕਾਂ ਉੱਤੇ ਚੜ੍ਹੀ, 7 ਹਲਾਕ, 10 ਜ਼ਖ਼ਮੀ

May 08, 2023 01:32 AM

ਬ੍ਰਾਊਨਜ਼ਵਿੱਲ, ਟੈਕਸਸ, 7 ਮਈ (ਪੋਸਟ ਬਿਊਰੋ) : ਬ੍ਰਾਊਨਜ਼ਵਿੱਲ, ਟੈਕਸਸ ਵਿੱਚ ਮਾਈਗ੍ਰੈਂਟ ਸ਼ੈਲਟਰ ਦੇ ਬਾਹਰ ਸਥਿਤ ਬੱਸ ਸਟੌਪ ਉੱਤੇ ਬੱਸ ਦੀ ਉਡੀਕ ਕਰ ਰਹੇ ਲੋਕਾਂ ਉੱਤੇ ਇੱਕ ਵਿਅਕਤੀ ਵੱਲੋਂ ਐਸਯੂਵੀ ਚੜ੍ਹਾ ਦਿੱਤੇ ਜਾਣ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਤੇ ਘੱਟੋ ਘੱਟ 10 ਵਿਅਕਤੀ ਜ਼ਖ਼ਮੀ ਹੋ ਗਏ।
ਬਿਸ਼ਪ ਐਨਰਿਕ ਸੈਨ ਪੈਡਰੋ ਓਜਾਨੈਮ ਸੈਂਟਰ ਦੇ ਸ਼ੈਲਟਰ ਡਾਇਰੈਕਟਰ ਵਿਕਟਰ ਮਾਲਡੋਨਾਡੋ ਨੇ ਦੱਸਿਆ ਕਿ ਐਤਵਾਰ ਸਵੇਰੇ ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਸ਼ੈਲਟਰ ਦੀ ਸਰਵੇਲੈਂਸ ਵੀਡੀਓ ਦਾ ਮੁਲਾਂਕਣ ਕੀਤਾ ਗਿਆ।ਉਨ੍ਹਾਂ ਆਖਿਆ ਕਿ ਵੇਖਣ ਵਿੱਚ ਆਇਆ ਕਿ ਐਸਯੂਵੀ, ਜੋ ਕਿ ਰੇਂਜ ਰੋਵਰ ਸੀ, ਨੇ 100 ਫੁੱਟ ਦੀ ਦੂਰੀ ਉੱਤੇ ਸਥਿਤ ਰੈੱਡ ਲਾਈਟ ਜੰਪ ਕੀਤੀ ਤੇ ਬੱਸ ਸਟੌਪ ਉੱਤੇ ਮੌਜੂਦ ਲੋਕਾਂ ਉੱਤੇ ਆ ਚੜ੍ਹੀ।
ਮਾਲਡੋਨਾਡੋ ਨੇ ਦੱਸਿਆ ਕਿ ਸਿਟੀ ਦਾ ਇਹ ਬੱਸ ਸਟੌਪ ਸ਼ੈਲਟਰ ਤੋਂ ਪਰੇ੍ਹ ਹੈ ਤੇ ਸੜਕ ਦੇ ਦੂਜੇ ਪਾਸੇ ਹੈ ਤੇ ਇਸ ਨੂੰ ਮਾਰਕ ਵੀ ਨਹੀਂ ਕੀਤਾ ਗਿਆ। ਉੱਥੇ ਕੋਈ ਬੈਂਚ ਵੀ ਨਹੀਂ ਸੀ ਤੇ ਉੱਥੇ ਬੱਸ ਦੀ ਉਡੀਕ ਕਰ ਰਹੇ ਲੋਕ ਮੋੜ ਦੇ ਨਾਲ ਹੀ ਬੈਠੇ ਹੋਏ ਸਨ।ਇਸ ਹਾਦਸੇ ਦਾ ਸਿ਼ਕਾਰ ਬਹੁਤੇ ਲੋਕ ਵੈਨੇਜ਼ੁਏਲਾ ਤੋਂ ਸਨ। ਉਨ੍ਹਾਂ ਦੱਸਿਆ ਕਿ ਮੋੜ ਉੱਤੇ ਲੋਕਾਂ ਉੱਤੇ ਚੜ੍ਹ ਜਾਣ ਤੋਂ ਬਾਅਦ ਗੱਡੀ ਪਲਟ ਗਈ ਤੇ 200 ਫੁੱਟ ਤੱਕ ਘਿਸਟਦੀ ਗਈ। ਕੁੱਝ ਲੋਕ ਜਿਹੜੇ ਹਾਦਸੇ ਵਾਲੀ ਥਾਂ ਤੋਂ 30 ਫੁੱਟ ਦੀ ਦੂਰੀ ਉੱਤੇ ਤੁਰੇ ਜਾ ਰਹੇ ਸਨ, ਉਹ ਵੀ ਉਸ ਦਾ ਸਿ਼ਕਾਰ ਬਣ ਗਏ।
ਬ੍ਰਾਊਨਜ਼ਵਿੱਲ ਪੁਲਿਸ ਜਾਂਚਕਾਰ ਮਾਰਟਿਨ ਸੈਂਡੋਵਲ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 8:30 ਵਜੇ ਦੇ ਨੇੜੇ ਤੇੜੇ ਵਾਪਰਿਆ ਤੇ ਪੁਲਿਸ ਅਜੇ ਤੱਕ ਇਹ ਪਤਾ ਨਹੀਂ ਲਗਾ ਸਕੀ ਹੈ ਕਿ ਡਰਾਈਵਰ ਵੱਲੋਂ ਜਾਣਬੁੱਝ ਕੇ ਇਸ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਜਾਂ ਨਹੀਂ। ਉਨ੍ਹਾਂ ਆਖਿਆ ਕਿ ਪੁਲਿਸ ਹਾਦਸੇ ਦੇ ਤਿੰਨ ਕਾਰਨ ਮੰਨ ਕੇ ਚੱਲ ਰਹੀ ਹੈ, ਪਹਿਲਾ ਨਸ਼ਾ ਕਰਕੇ ਗੱਡੀ ਚਲਾਉਣੀ, ਦੂਜਾ ਐਕਸੀਡੈਂਟ ਤੇ ਤੀਜਾ ਜਾਣਬੁੱਝ ਕੇ ਕੀਤਾ ਗਿਆ ਹਾਦਸਾ। ਗੱਡੀ ਪਲਟ ਜਾਣ ਕਾਰਨ ਡਰਾਈਵਰ ਜ਼ਖ਼ਮੀ ਹੋ ਗਿਆ ਤੇ ਇਲਾਜ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ। ਗੱਡੀ ਵਿੱਚ ਕੋਈ ਵੀ ਪੈਸੰਜਰ ਮੌਜੂਦ ਨਹੀਂ ਸੀ। ਪੁਲਿਸ ਅਜੇ ਡਰਾਈਵਰ ਦਾ ਨਾਂ, ਉਮਰ ਜਾਂ ਕਿਸੇ ਹੋਰ ਵੇਰਵੇ ਬਾਰੇ ਪਤਾ ਨਹੀਂ ਲਗਾ ਸਕੀ ਹੈ।
ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਡਰਾਈਵਰ ਉੱਕਾ ਵੀ ਸਹਿਯੋਗ ਨਹੀਂ ਸੀ ਕਰ ਰਿਹਾ। ਪਰ ਜਲਦ ਹੀ ਉਸ ਨੂੰ ਹਸਪਤਾਲ ਤੋਂ ਡਿਸਚਾਰਜ ਕੀਤੇ ਜਾਣ ਤੋਂ ਬਾਅਦ ਸਿਟੀ ਦੀ ਜੇਲ੍ਹ ਲਿਆਂਦਾ ਜਾਵੇਗਾ ਤੇ ਫਿਰ ਅਗਲੀ ਕਾਰਵਾਈ ਕੀਤੀ ਜਾਵੇਗੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਧਾਨ ਮੰਤਰੀ ਮਾਰਕ ਕਾਰਨੀ ਮੰਗਲਵਾਰ ਨੂੰ ਨਵੀਂ ਕੈਬਨਿਟ ਦਾ ਕਰਨਗੇ ਐਲਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਕਾਰਨ ਕਿਊਬੈੱਕ ਯੂਨੀਵਰਸਿਟੀਆਂ ਨੂੰ ਹੋ ਸਕਦੈ 200 ਮਿਲੀਅਨ ਡਾਲਰ ਦਾ ਘਾਟਾ ਨੋਵਾ ਸਕੋਸ਼ੀਆ ਸਰਕਾਰ ਸਿਡਨੀ ਕਮਿਊਟਰ ਰੇਲ ਅਧਿਐਨ ਦੀ ਕਰ ਰਹੀ ਹੈ ਸਮੀਖਿਆ ਓਟਵਾ ਪੁਲਿਸ ਨੇ ਵਿਸ਼ੇਸ਼ ਕਾਂਸਟੇਬਲ ਪ੍ਰੋਗਰਾਮ `ਚ ਕੀਤਾ ਵਿਸਥਾਰ ਸਸਕੈਚਵਨ ਵਿਚ 2 ਜੂਨ ਨੂੰ ਪ੍ਰੀਮੀਅਰਜ਼ ਨਾਲ ਬੈਠਕ ਕਰਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਕੂਲਾਂ ਤੇ ਡੇਅਕੇਅਰ ਦੇ 150 ਮੀਟਰ ਘੇਰੇ ਅੰਦਰ ਨਸਿ਼ਆਂ ਦੀਆਂ ਦੁਕਾਨਾਂ `ਤੇ ਲੱਗ ਸਕਦੀ ਹੈ ਪਾਬੰਦੀ ਅਲਬਰਟਾ ਦੇ ਸਪੀਕਰ ਨਾਥਨ ਕੂਪਰ ਦੀ ਵਾਸਿ਼ੰਗਟਨ ਦੂਤ ਦੇ ਰੂਪ ਵਜੋਂ ਚੋਣ ਸਸਕੈਚਵਨ ਵਿਰੋਧੀ ਧਿਰ ਵੱਲੋਂ ਐਂਟੀ ਸੈਪਰੇਸ਼ਨ ਬਿੱਲ ਪੇਸ਼ ਕੈਲੇਡਨ ਵਿਖੇ ਵਿਸ਼ਵ ਪੱਧਰੀ ਆਰਬੀਸੀ ਕੈਨੇਡੀਅਨ ਓਪਨ 4 ਜੂਨ ਤੋਂ ਕਿੰਗਸਟਨ ਵਿੱਚ ਸੈਂਕੜੇ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਨਕਲੀ ਨਰਸ 18 ਮਹੀਨੇ ਤੱਕ ਰਹੇਗੀ ਹਾਊਸ ਅਰੈਸਟ